Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Monday, October 20, 2014

ਅਮੀਰ ਵਿਰਸੇ ਦੀ ਅਹਿਮੀਅਤ ਨੂੰ ਪਛਾਣੋ ਤੇ ਇਸ ਸਾਡੇ ਪੰਜਾਬੀ ਅਮੀਰ ਵਿਰਸੇ ਦੀ ਮਹਿਕ ਨੂੰ ਆਪਣੇ ਬੱਚਿਆ ਵਿੱਚ ਖਿਲਾਰੋ .........ਗੁਰਮਿੰਦਰ ਗੁਰੀ

ਮੇਰੇ ਪੰਜਾਬ ਦੇ ਗੀਤਕਾਰਾ ਤੇ ਕਲਾਕਾਰ ਨੂੰ ਪਤਾ ਨਹੀ ਕੀ ਹੋ ਗਿਆ, ਕਿੱਦਾ ਦੇ ਲਿਖ ਕੇ ਗੀਤ ਗਾ ਰਹੇ ਨੇ, ਸੁਣ ਕੇ ਆਪਣੇ ਆਪ ਕੋਲੋ ਸ਼ਰਮ ਆਉਦੀ ਹੈ, ਕੁੜੀ ਦੇ ਮਗਰ ਗੀਤਾ ਵਿੱਚ ਮੰਗਤੇ ਬਣੇ ਫਿਰਦੇ ਨੇ " ਕੋਈ ਕਹਿੰਦਾ ਤੇਰੇ ਕੋਲ ਕਾਰ- ਸਾਡੇ ਕੋਲ ਸਾਈਕਲ ਵੀ ਹੈ ਨਹੀ, ਕੋਈ ਕਹਿੰਦਾ ਤੇਰੇ ਬਾਪੂ ਕੋਲ ਲੱਖਾ ਰੁਪਈਆ - ਸਾਡੇ ਬਾਪੂ ਦੇ ਸਿਰ ਕਰਜਾ , ਕੋਈ ਕਹਿੰਦਾ ਤੂੰ ਜੀਨ ਪਾਉਦੀ ਏ-ਅਸੀ ਮਸਾਂ ਸਮਾ ਕੇ ਕੁੜਤਾ ਪਜਾਮਾ ਪਾਉਦੇ ਹਾ,ਕੋਈ ਕਹਿੰਦਾ ਤੇਰੇ ਕੋਲ -ਲੈਨਸਰ ਕਾਰ ਸਾਡੇ ਕੋਲ ਸਕੂਟਰ ,ਕੋਈ ਕਹਿੰਦਾ ਤੇਰੇ ਕੋਲ ਨੋਕੀਆ ਦਾ ਮੁਬਾਇਲ -ਸਾਡੇ ਕੋਲ ਚਾਈਨਾ ਦਾ ਮੁਬਾਇਲ , ਮੈਨੂੰ ਸਮਝ ਨਹੀ ਆਉਦੀ ਇਨਾ ਗੀਤਕਾਰਾ ਦੀ ਕਲਮ ਪਤਾ ਨਹੀ ਕਿਵੇ ਇਹ ਸਭ ਕੁਝ ਲਿਖੀ ਜਾਦੀਆ , ਸਾਡੇ ਪੰਜਾਬੀ ਸੱਭਿਆਚਾਰ ਤੇ ਸਾਡੇ ਵਿਰਸੇ ਨਾਲ ਇਹ ਲੋਕ ਖਿਲਵਾੜ ਕਰ ਰਹੇ ਨੇ , ਸਾਡਾ ਪੰਜਾਬੀ ਸੱਭਿਆਚਾਰ ਇੰਨਾ ਅਮੀਰ ਏ -ਅਸੀ ਇਸ ਬਾਰੇ ਬਹੁਤ ਕੁਝ ਲਿਖ ਸਕਦੇ ਹਾ , ਆਪਣੇ ਪੰਜਾਬ ਦੇ ਨੋਜਵਾਨਾ ਨੂੰ ਸਹੀ ਸੇਧ ਦੇਣ ਲਈ -ਅਸੀ ਕੁਝ ਚੰਗਾ ਲਿਖੀਏ ਤੇ ਗਾਈਏ ਤਾ ਜੋ ਸਾਡਾ ਪੰਜਾਬੀ ਵਿਰਸਾ ਵੱਚ ਸਕੇ , ਪਤਾ ਨਹੀ ਇਹ ਲੋਕ ਕਿਉ -ਇੱਕ ਕੁੜੀ ਦੇ ਮਗਰ ਹੀ ਪਏ ਹੋਏ ਨੇ -ਕੀ ਤੂੰ ਅਮੀਰ ਤੇ ਅਸੀ ਗਰੀਬ ਹਾ, ਕੋਈ ਕੁੜੀਆ ਨੂੰ ਬੱਸਾ- ਦੱਸ ਰਿਹਾ ਹੈ , ਤੇ ਕੋਈ -ਪੁਰਜੇ ਦੱਸ ਰਿਹਾ,ਇਹਨਾਂ ਦੇ ਜੋ ਆਪਣੇ ਘਰ ਕੁੜੀਆ ਨੇ- ਫਿਰ ਉਹ ਕੀ ਹੋਈਆ -ਜੇ ਇਹੋ ਜਿਹੇ ਗੀਤਕਾਰ ਤੇ ਗਾਇਕ ਲੋਕਾਂ ਦੀਆ ਕੁੜੀਆ ਨੂੰ ਪੁਰਜੇ ਦੱਸਦੇ ਨੇ , ਮੇਰੇ ਸਾਰੇ ਵੀਰਾ ਤੇ ਭੈਣਾ ਨੂੰ ਬੇਨਤੀ ਹੈ ਕੇ ਚੰਗਾ ਸੁਣੋ ਤੇ ਚੰਗਾ ਲਿਖਣ ਤੇ ਗਾਉਣ ਵਾਲਿਆ ਦਾ ਸਤਿਕਾਰ ਕਰੋ ਤੇ ਮਾੜਾ ਲਿਖਣ ਤੇ ਗਾਉਣ ਵਾਲਿਆ ਦਾ ਬਾਈਕਾਟ ਕਰੋ (ਮਾੜਾ ਲਿਖਣ ਤੇ ਗਾਉਣ ਵਾਲਿਆ ਨੂੰ ਪਾਸੇ ਕਰੋ ) ਆਪਣੇ ਅਮੀਰ ਵਿਰਸੇ ਦੀ ਅਹਿਮੀਅਤ ਨੂੰ ਪਛਾਣੋ ਤੇ ਇਸ ਸਾਡੇ ਪੰਜਾਬੀ ਅਮੀਰ ਵਿਰਸੇ ਦੀ ਮਹਿਕ ਨੂੰ ਆਪਣੇ ਬੱਚਿਆ ਵਿੱਚ ਖਿਲਾਰੋ .....ਤੁਹਾਡਾ ਆਪਣਾ .....ਗੁਰਮਿੰਦਰ ਗੁਰੀ

No comments:

Post a Comment