Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Monday, December 30, 2013

ਮੇੇਰੇ ਵਲੋਂ ਨਵੇ ਸਾਲ ਦੀਅਾਂ ਮੇਰੇ ਸਾਰੇ ਸੱਜਣਾ ਮਿੱਤਰਾਂ ਨੂੰ, 2014 .......... ਗੁਰਮਿੰਦਰ ਗੁਰੀ

                                                 ਮੇੇਰੇ ਵਲੋਂ ਨਵੇ ਸਾਲ ਦੀਅਾਂ ਮੇਰੇ ਸਾਰੇ ਸੱਜਣਾ ਮਿੱਤਰਾਂ ਨੂੰ,
                                            ਲੱਖ ਲੱਖ ਮੁਬਾਰਕਾਂ ਨਵਾਂ ਸਾਲ ਸਾਿਰਅਾਂ ਨੂੰ ਖ਼ੁਸ਼ੀਅਾਂ ਦੇਵੇ 2014 ........... ਗੁਰਮਿੰਦਰ ਗੁਰੀ

Sunday, December 22, 2013

ਤੇਰੇ ਨਾਲ ਕਿੰਨਾ ਮੋਹ ਚੰਦਰਿਆਂ

                                                        ਕਿੰਨੇ ਚੀਰ ਮੇਰੇ ਦਿਲ ਉੱਤੇ
                                                        ਚੱਲੇ ਆਰੇ ਜਾਣਦੇ ਨੇ,
                                                   ਤੇਰੇ ਨਾਲ ਕਿੰਨਾ ਮੋਹ ਚੰਦਰਿਆਂ
                                                   ਨੈਣ ਮੇਰੇ ਵਿਚਾਰੇ ਜਾਣਦੇ ਨੇ,
                                                      ਮੋਹ ਪਾ ਕੇ ਮੈਨੂੰ ਝੱਲੀ
                                                    ਜਿਹੀ ਕਰ ਗਿਆ,
                                               ਕਾਹਦਾ ਤੂੰ ਪਰਦੇਸ ਗਿਆ ਗੁਰੀ
                                           ਮੈਨੂੰ ਇੱਕਲੀ ਜਿਹੀ ਕਰ ਗਿਆ....ਗੁਰਮਿੰਦਰ ਗੁਰੀ

Tuesday, December 10, 2013

ਤੇਰੀਆਂ ਪੀੜ੍ਹਾਂ ਦਾ ਦਰਦ ਸਹਿ ਸਕਾਂ.........ਗੁਰਮਿੰਦਰ ਗੁਰੀ

                                              ਮੈਨੂੰ ਆਪਣੇ ਦਿਲ ਵਿਚ ਇੰਨੀ ਕੁ ਥਾਂ ਦੇ ਦੇ
                                                             ਪਿਆਰੇ ਦੋਸਤਾ
                                         ਤਾਂ ਜੋ ਤੇਰੀਆਂ ਪੀੜ੍ਹਾਂ ਦਾ ਦਰਦ ਸਹਿ ਸਕਾਂ ....ਗੁਰਮਿੰਦਰ ਗੁਰੀ
ਤੇਰੀ ਜੁਦਾਈ ਨੇ ਸਾਡੇ ਹੱਥ ਕਲਮ ਫੜਾ ਦਿਤੀ 


ਨੀ ਅੜੀਏ ਤੇਰੇ ਮੋਹ ਦੇ ਮਾਰੇ ਝੱਲੇ ਜਿਹੇ ਹੋ ਗਏ
ਸੁੰਨਾ ਲੱਗਦਾ ਜੱਗ ਸਾਰਾ ਤੇਰੇ ਬਿਨਾਂ ਕੱਲੇ ਜਿਹੇ ਹੋ ਗਏ
ਸ਼ੁਦਾਈਆਂ ਵਰਗਾ ਹਾਲ ਤੇਰੇ ਮਿੱਤਰ ਦਾ 
ਤੇਰੇ ਗਮ ਦਾ ਸੇਕ ਮੇਰੇ ਰੋਮ ਰੋਮ ਵਿਚੋਂ ਨਿਕਲਦਾ 
ਉਹ ਘੜੀਆਂ ਕਿੰਨੀਆਂ ਪਿਆਰੀਆਂ ਸੀ ਜੋ ਤੇਰੇ ਨਾਲ ਬਿਤਾਈਆਂ 
ਤੇਰੇ ਵਿਛੋੜੇ ਦੀਆਂ ਸਾਡੇ ਚਿਹਰੇ ਤੇ ਪਈਆਂ ਛਾਹੀਆਂ 
ਤੇਰੇ ਪਿਆਰ ਨੇ ਜਿੰਦਗੀ ਕਿਹੜੇ ਮੋੜ ਤੇ ਖੜਾ ਦਿਤੀ 
ਸਾਨੂੰ ਕਿਥੋਂ ਲਿਖਣਾ ਆਉਣਾ ਸੀ
ਤੇਰੀ ਜੁਦਾਈ ਨੇ ਸਾਡੇ ਹੱਥ ਕਲਮ ਫੜਾ ਦਿਤੀ ..... ਗੁਰਮਿੰਦਰ ਗੁਰੀ