Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Wednesday, June 5, 2013

ਰੱਬ ਵਸਦਾ ਦੁਨੀਆ ਵਾਲਿਓ ਵਿਚ ਸੋਹਣੇ ਪਿੰਡ ਮੇਰੇ ਪਿਆਰੇ।

ਜਿਥੇ ਮੇਰਾ ਬਚਪਨ ਗੁਜਰਿਆ ਲੱਗੇ ਉਹ ਧਰਤੀ ਬੜ੍ਹੀ ਪਿਆਰੀ
ਦਿਲ ਨੂੰ ਇਕ ਖਿੱਚ ਜਿਹੀ ਪਾਉਂਦੀ ਮੇਰੇ ਪਿੰਡ ਦੀ ਰੌਣਕ ਪਿਆਰੀ
ਰੋਜ ਬਲਦਾਂ ਦੇ ਗਲ ਟੱਲੀਆਂ ਅਸੀਂ ਖੇਤਾਂ ਨੂੰ ਜਾਈਏ
ਕਹਿਣ ਪੰਜਾਬੀ ਲੋਕੀ ਸਾਨੂੰ ਅਸੀਂ ਰੋਟੀ ਹੱਕ ਦੀ ਖਾਈਏ
ਸਾਡੇ ਵਿਹੜੇ ਦੇ ਵਿਚ ਮੱਝਾਂ ਖੜ੍ਹੀਆਂ ਚਾਰੇ ਪਾਸੇ ਹਰਿਆਲੀ
ਸਭ ਨੂੰ ਦਿਲੋਂ ਮੁਹੱਬਤ ਕਰੀਏ ਅਸੀਂ ਬਾਗਾਂ ਦੇ ਮਾਲੀ
ਪਿੰਡ ਨੂੰ ਜਾਂਦੀਆਂ ਸਾਡੇ ਬੜ੍ਹੀਆਂ ਸੋਹਣੀਆਂ ਰਾਹਵਾਂ
ਘਰ ਵਿਚ ਬੈਠੀਆਂ ਮਾਵਾਂ ਸਾਨੂੰ ਲੱਗਣ ਬੋਹੜਾਂ ਦੀਆਂ ਛਾਵਾਂ
ਲੋਕੀ ਪੁਛ ਕੇ ਗੱਲ ਕਰਦੇ ਮੇਰੇ ਬਾਪੂ ਦੀ ਸਰਦਾਰੀ
ਭੈਣ ਮੇਰੀ ਆਪਣੇ ਸਹੁਰੀਂ ਵਸਦੀ ਮੈਨੂੰ ਜਾਨੋਂ ਵੱਧ ਪਿਆਰੀ
ਯਾਰ ਮੇਰੇ ਸੁੱਚੇ ਮੋਤੀਆਂ ਵਰਗੇ ਮੇਰੀਆਂ ਬਾਹਵਾਂ ਦੇ ਸਹਾਰੇ
ਰੱਬ ਵਸਦਾ ਦੁਨੀਆ ਵਾਲਿਓ ਵਿਚ ਸੋਹਣੇ ਪਿੰਡ ਮੇਰੇ ਪਿਆਰੇ।

No comments:

Post a Comment