Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Thursday, September 6, 2012

♥♥ਮੁਹੱਬਤ ਦਾ ਗਿਆਨ♥♥

ਮੁਹੱਬਤ ਕਰਨ ਲਈ ਮੁਹੱਬਤ ਦਾ ਗਿਆਨ ਹੋਣਾ ਬੜ੍ਹਾ ਜਰੂਰੀ ਹੈ
ਐਵੇਂ ਨਾ ਦੁਨੀਆ ਵਾਲਿਓ ਕਿਸੇ ਨਾਲ ਦਿਲ ਲਾ ਕੇ ਕਿਸੇ ਦੇ ਦਿਲ ਦੇ ਜਜਬਾਤਾਂ ਨੂੰ ਤੋੜੋ. ਦਿਲ ਵੀ ਇਕ ਖਿਲੌਣੇ ਦੀ ਤਰ੍ਹਾ ਹੁੰਦਾ ਹੈ, ਜਦੋਂ ਟੁੱਟਦਾ ਤਾਂ ਇਨਸਾਨ ਦੀ ਰੂਹ ਚੂਰ ਚੂਰ ਹੋ ਜਾਂਦੀ ਹੈ. ਇਨਸਾਨ ਦੇ ਜਜਬਾਤ ਭਟਕ ਜਾਂਦੇ ਨੇ. ਇਨਸਾਨ ਦੇ ਸੁੱਖ ਅਸਮਾਨ ਵਿਚ ਉੱਡਣ ਲੱਗ ਪੈਦੇ ਨੇ. ਇਨਸਾਨ ਦੇ ਚਾਵਾਂ ਨੂੰ ਗਮਾਂ ਦੀਆਂ ਹਨੇਰੀਆਂ ਘੇਰ ਲੈਂਦੀਆਂ ਨੇ. ਮੁਹੱਬਤ ਕਹਿਣ ਤੇ ਸੁਣਨ ਨੂੰ ਇਕ ਨਿੱਕਾ ਜਿਹਾ ਸ਼ਬਦ ਲੱਗਦਾ, ਪਰ ਮੁਹੱਬਤ ਇੰਨੀ ਵਿਸ਼ਾਲ ਹੈ ਜੀਹਦੇ ਵਿਚ ਸਾਰੀ ਦੁਨੀਆ ਵੱਸਦੀ ਹੈ. ਜਦੋਂ ਇਹ ਮੁਹੱਬਤ ਦੀ ਦੁਨੀਆ ਦਾ ਘੇਰਾ ਟੁੱਟਦਾ ਤਾਂ ਸਾਰੀ ਦੁਨੀਆ ਹੀ ਪਰਾਈ ਲੱਗਦੀ ਆ. ਜਿੰਦਗੀ ਦਾ ਜਿਹੜਾ ਟਾਈਮ ਉੱਡ ਉੱਡ ਕੇ ਲੰਘਦਾ ਸੀ, ਜਿਹੜਾ ਘਰ ਰੱਬ ਵਰਗਾ ਲੱਗਦਾ ਸੀ, ਉਹੀ ਘਰ ਫਿਰ ਖਾਣ ਨੂੰ ਆਉਂਦਾ. ਇਸ ਲਈ ਕਿਸੇ ਨਾਲ ਮੁਹੱਬਤ ਕਰਨ ਤੋਂ ਪਹਿਲਾਂ ਮੁਹੱਬਤ ਦੇ ਰਾਹਵਾਂ ਦਾ ਇਨਸਾਨ ਨੂੰ ਗਿਆਨ ਹੋਣਾ ਬਢ਼ਾ ਜਰੂਰੀ ਹੈ, ਕਿਉਕਿ ਮੁਹੱਬਤ ਦੇ ਰਾਹਾਂ ਦਾ ਪੈਂਡਾ ਇੰਨਾ ਲੰਮਾ ਹੁੰਦਾ ਇਹ ਰੱਬ ਤੇ ਜਾ ਕੇ ਵੀ ਨਹੀਂ ਮੁੱਕਦਾ. ਇਸ ਲਈ ਕਿਸੇ ਦੇ ਚਾਵਾਂ ਨੂੰ ਕਿਸੇ ਦੇ ਘਰ ਨੂੰ ਉਸਦੀ ਜਿੰਦਗੀ ਨਾਲ ਖੇਡ ਕੇ ਅੱਗ ਨਾਂ ਲਾਵੋ ਕਿਉਕਿ ਉਸ ਅੱਗ ਦਾ ਸੇਕ ਇਕ ਦਿਨ ਦਿਲ ਤੋੜਣ ਵਾਲੇ ਇਨਸਾਨ ਨੂੰ ਵੀ ਜਰੂਰ ਲੱਗਦਾ. ਦੁਨੀਆ ਵਾਲਿਓ ਦੁਨੀਆ ਵਿਸ਼ਵਾਸ਼ ਉੱਤੇ ਚਲਦੀ ਆ. ਭਰੋਸਾ ਮਨ ਦੀ ਇਕਾਗਰਤਾ ਉੱਤੇ ਖੜ੍ਹਾ ਹੁੰਦਾ. ਪਿਆਰ ਮੁਹੱਬਤ ਤਾਂ ਵੈਸੇ ਕਰਮਾਂ ਦੀ ਖੇਡ ਹੁੰਦੇ ਨੇ, ਸਾਨੂੰ ਵੱਡੇ ਵੱਡੇ ਵਿਸ਼ਵਾਸ਼ ਦਵਾਉਣ ਵਾਲੇ ਲੋਕ ਵਿਸ਼ਵਾਸ਼ ਤੋੜ੍ਹ ਜਾਂਦੇ ਨੇ. ਜਿਹੜੇ ਕਹਿੰਦੇ ਸੀ ਮਰਾਂਗੇ ਤੇਰੇ ਨਾਲ ਉਹ ਹੀ ਮੁਖ ਮੋੜ ਜਾਂਦੇ ਨੇ. ਲੋਕ ਅੱਜ ਕੱਲ ਮੁਹੱਬਤ ਦਾ ਦਾਅਵਾ ਤਾਂ ਇੱਕ ਦਮ ਕਰ ਦਿੰਦੇ ਨੇ ਪਰ ਹੋਲੀ ਹੋਲੀ ਮੁਹੱਬਤ ਦੀਆਂ ਭਾਵਨਾਵਾਂ ਦਾ ਖਿਲਵਾੜ ਕਰ ਦਿੰਦੇ ਨੇ. ਦੋਸਤੋ ਜਿੰਦਗੀ ਇਮਾਨਦਾਰੀ ਤੇ ਚਲਦੀ ਹੈ, ਪਿਆਰ ਵਿਸ਼ਵਾਸ਼ ਉੱਤੇ ਚਲਦਾ. ਜਦੋਂ ਕਿਸੇ ਇਨਸਾਨ ਨਾਲ ਦੋਸਤੀ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਹ ਆਪਣੇ ਆਪ ਨੂੰ ਤੁਹਾਡੇ ਅੱਗੇ ਇੰਨਾ ਅਨਜਾਣ ਬਣਾ ਲੈਂਦਾ ਕਿ ਤੁਸੀਂ ਅੱਖਾਂ ਬੰਦ ਕਰਕੇ ਉਸ ਉੱਤੇ ਵਿਸ਼ਵਾਸ਼ ਕਰ ਲੈਂਦੇ ਹੋ. ਫਿਰ ਉਹੀ ਵਿਸ਼ਵਾਸ਼ ਦੁਨੀਆ ਵਾਲਿਓ ਇਕ ਦਿਨ ਤੁਹਾਡਾ ਦੁੱਖ ਬਣ ਜਾਂਦਾ ਹੈ. ਗੱਲ ਸਿਰਫ ਇਥੇ ਆ ਕੇ ਮੁੱਕਦੀ ਆ ਕਿ ਇਨਸਾਨ ਆਪਣੇ ਆਪ ਨੂੰ ਭੁੱਲਿਆ ਫਿਰਦਾ ਉਸਨੂੰ ਇਹ ਨਹੀਂ ਪਤਾ ਮੈਂ ਕੀ ਚੀਜ਼ ਹਾਂ ਉਹ ਆਪਣੀ ਮੁਹੱਬਤ ਕਰਨ ਵਾਲੇ ਨੂੰ ਕੀ ਸਮਝੇਗਾ? ਜਦੋਂ ਕਿਸੇ ਇਨਸਾਨ ਦਾ ਕਿਸੇ ਤੋਂ ਦਿਲ ਭਰ ਜਾਂਦਾ ਫਿਰ ਉਹ ਉਸ ਇਨਸਾਨ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੰਦਾ ਕਿਉਂਕਿ ਉਹਦੇ ਦਿਲ ਵਿਚ ਮੁਹੱਬਤ ਨਾਂ ਦੀ ਕੋਈ ਚੀਜ਼ ਨਹੀਂ ਰਹਿ ਜਾਂਦੀ. ਅੱਜ ਕੱਲ ਕੈਸਾ ਦਸਤੂਰ ਹੈ ਦੁਨੀਆ ਵਾਲਿਓ ਮੁਹੱਬਤ ਦਾ ਸਾਰੀ ਉਮਰ ਇਕੱਠਿਆਂ ਜੀਣ ਮਰਨ ਦੀਆਂ ਕਸਮਾਂ ਖਾਣ ਵਾਲੇ ਵੀ ਤੁਹਾਡੇ ਤੋਂ ਬੜ੍ਹੀ ਜਲਦੀ ਕਿਨਾਰਾ ਕਰ ਕੇ ਬੈਠ ਜਾਂਦੇ ਨੇ. ਤੁਹਾਡੀ ਬੁੱਕਲ ਵਿਚ ਬੈਠ ਕੇ ਰੋਣ ਵਾਲੇ ਇਨਸਾਨ ਵੀ ਤੁਹਾਡੇ ਦੁਸ਼ਮਣ ਬਣ ਜਾਂਦੇ ਨੇ. ਕੋਈ ਕੋਈ ਜਾਣਦਾ ਦੁਨੀਆ ਤੇ ਕਿਸੇ ਦੇ ਅਰਮਾਨਾਂ ਦੀ ਕਦਰ. ਅਸਲ ਵਿਚ ਦਿਲ ਤੋੜਣ ਵਾਲੇ ਇਨਸਾਨੂੰ ਨੂੰ ਮੁਹੱਬਤ ਦਾ ਭੋਰਾ ਵੀ ਗਿਆਨ ਨਹੀਂ ਹੁੰਦਾ. ਮੁਹੱਬਤ ਦੇ ਰਾਹ, ਮੁਹੱਬਤ ਦੇ ਮੋੜ, ਮੁਹੱਬਤ ਦੀ ਮੰਜਿਲ ਉਨ੍ਹਾਂ ਲੋਕਾਂ ਨੂੰ ਕੀ ਪਤਾ ਜਿਹੜੇ ਲੋਕ ਤੁਹਾਡੇ ਨਾਲ ਗੱਲਾਂ ਕਰਕੇ ਸਿਰਫ ਮਨ ਪਰਚਾਉਂਦੇ ਨੇ. ਜਿਸ ਇਨਸਾਨ ਨੂੰ ਮੁਹੱਬਤ ਦਾ ਗਿਆਨ ਹੋਵੇ ਉਹ ਆਪਣੇ ਯਾਰ ਨੂੰ ਕਦੇ ਬੇਈਮਾਨ ਨਹੀਂ ਦੱਸਦਾ. ਮੈਨੂੰ ਤਾਂ ਲੱਗਦਾ ਜਲਦੀ ਜਿੰਦਗੀ ਵਿਚ ਆਉਣ ਵਾਲੇ ਲੋਕ ਤੁਹਾਡੇ ਨਾਲੋਂ ਜਲਦੀ ਟੁੱਟ ਕੇ ਕਿਨਾਰਾ ਕਰ ਜਾਂਦੇ ਨੇ ਕਿਉਂਕੇ ਉਨ੍ਹਾਂ ਲੋਕਾਂ ਨੂੰ ਤੁਹਾਡੀ ਰੂਹ ਨਾਲ ਬਿਲਕੁਲ ਪਿਆਰ ਨਹੀਂ ਹੋਇਆ ਹੁੰਦਾ. ਜਿਸ ਨਾਲ ਦਿਲੋਂ ਪਿਆਰ ਹੋ ਜਾਵੇ ਉਹ ਤਾਂ ਬੇਈਮਾਨ ਵੀ ਸੋਹਣਾ ਲੱਗਦਾ. ਇਸ ਲਈ ਦੁਨੀਆ ਵਾਲਿਓ ਆਪਣੇ ਮਨ ਤੇ ਭਰੋਸਾ ਰੱਖੋ. ਕਿਸੇ ਨੂੰ ਮੁਹੱਬਤ ਕਰਕੇ ਠੋਕਰਾਂ ਨਾਂ ਮਾਰੋ ਕਿਉਂਕਿ ਉਸ ਇਨਸਾਨ ਦੇ ਦਿਲ ਵਿਚ ਵੀ ਸਾਹ ਚਲਦੇ ਨੇ. ਤੁਸੀਂ ਉਨ੍ਹਾਂ ਸਾਹਾਂ ਨੂੰ ਤੋੜਣ ਦੀ ਕੋਸ਼ਿਸ਼ ਨਾਂ ਕਰੋ ਕਿ ਉਹ ਬੰਦਾ ਜਾਨ ਤੋਂ ਵੀ ਚਲਿਆ ਜਾਵੇ. ਜਿਹੜਾ ਇਨਸਾਨ ਕਿਸੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਾ ਰੱਬ ਵੀ ਕਦੇ ਉਸਨੂੰ ਮਾਫ਼ ਨਹੀਂ ਕਰਦਾ.
♥♥ਗੁਰਮਿੰਦਰ ਗੁਰੀ♥♥  

No comments:

Post a Comment