Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Thursday, August 23, 2012

♥♥ਵਿਸ਼ਵਾਸ਼ ਦਾ ਨਾਂ ਹੀ ਪਿਆਰ ਹੁੰਦਾ ਹੈ♥♥

♥♥ਵਿਸ਼ਵਾਸ਼ ਦਾ ਨਾਂ ਹੀ ਪਿਆਰ ਹੁੰਦਾ ਹੈ ♥♥

ਜਦੋਂ ਦੋ ਦਿਲਾਂ ਵਿਚ ਨਜ਼ਦੀਕੀਆਂ ਹੋ ਜਾਂਦੀਆਂ ਨੇ, ਸਰੀਰ ਦੋ ਰੂਹਾਂ ਇਕ ਹੋ ਜਾਂਦੀਆਂ ਨੇ, ਤਾਂ ਉਸਨੂੰ ਪਿਆਰ ਦਾ ਨਾਂ ਦਿੱਤਾ ਜਾਂਦਾ ਹੈ। ਪਿਆਰ ਦੋ ਸਾਹਾਂ ਦੀ ਇਕ ਧੜਕਣ ਅਤੇ ਦੋ ਜਿਸਮਾਂ ਦੀ ਇਕ ਜਾਨ ਹੁੰਦਾ ਹੈ। ਵਿਸ਼ਵਾਸ਼ ਦਾ ਦੂਜਾ ਨਾਂ ਹੀ ਪਿਆਰ ਹੈ। ਵਿਸ਼ਵਾਸ਼ ਨਾਲ ਦੋਸਤੀ ਬਣਦੀ ਹੈ ਅਤੇ ਵਿਸ਼ਵਾਸ਼ ਨਾਲ ਦੋ ਪ੍ਰੇਮੀ ਪਿਆਰ ਕਰਦੇ ਹਨ। ਪਿਆਰ ਦੇ ਰਿਸ਼ਤੇ ਵੀ ਇੱਕ ਐਸੇ ਵਿਸ਼ਵਾਸ਼ ਨਾਲ ਨਿਭਦੇ ਨੇ ਕਿ ਸਾਨੂੰ ਅੱਖਾਂ ਬੰਦ ਕਰ ਕੇ ਇਕ ਦੂਜੇ ਤੇ ਵਿਸ਼ਵਾਸ਼ ਕਰਨਾ ਪੈਂਦਾ ਹੈ। ਜਦੋਂ ਇਨਸਾਨ ਦਾ ਦਿਲ ਕਿਸੇ ਨੂੰ ਹੱਦੋਂ ਵੱਧ ਚਾਹੁਣ ਲੱਗ ਜਾਂਦਾ ਹੈ ਤਾਂ ਉਹ ਆਪਣੇ ਘਰ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰ ਜਾਂਦਾ ਕਿਉਂਕੇ ਜਿਸ ਇਨਸਾਨ ਨੂੰ ਅਸੀਂ ਪਿਆਰ ਕਰਦੇ ਹਾਂ ਉਸ ਤੋਂ ਬਿਨਾਂ ਸਾਨੂੰ ਆਪਣੀ ਜਿੰਦਗੀ ਅਧੂਰੀ ਲੱਗਦੀ ਹੈ। ਪਿਆਰ ਤਾਂ ਨਾਂਅ ਹੀ ਆਪਾ ਵਾਰਨ ਦਾ ਹੁੰਦਾ ਹੈ - ਮਿੱਤਰ ਪਿਆਰੇ ਦੇ ਪ੍ਰੇਮ ਵਿਚ ਕੁਰਬਾਨ ਹੋ ਜਾਣ ਦਾ। ਪਿਆਰ ਦੋ ਰੂਹਾਂ ਦਾ ਪਵਿੱਤਰ ਮੇਲ ਹੁੰਦਾ ਹੈ। ਪਿਆਰ ਉਸ ਦੇ ਨਾਲ ਹੀ ਹੁੰਦਾ ਹੈ ਜੋ ਮਨ ਨੂੰ ਮੋਹਦਾ ਹੈ। ਉਸ ਨੂੰ ਅੱਖਾਂ ਮੂਹਰੇ ਰੱਖਣ ਨੂੰ ਜੀਅ ਕਰਦਾ ਹੈ। ਅੱਖਾਂ ਤੋਂ ਪਰੇ ਹੋਵੇ ਤਾਂ ਲੱਗਦਾ ਹੈ, ਹਨੇਰ ਆ ਜਾਵੇਗਾ। ਬੱਸ ਹਰ ਪਲ ਮਿਤਰ ਪਿਆਰੇ ਦੇ ਨਾਮ ਦੀ ਹੀ ਖੁਮਾਰੀ ਚੜੀ ਰਹਿੰਦੀ ਹੈ।

ਰੱਬ ਨਾਂ ਕਰੇ ਇਸ ਪਵਿਤਰ ਰਿਸ਼ਤੇ ਵਿਚ ਅਗਰ ਥੋੜਾਂ ਜਿਹਾ ਵੀ ਸ਼ੱਕ ਪੈਦਾ ਹੋ ਜਾਵੇ ਤਾਂ ਸਭ ਕੁੱਝ ਮਿੱਟੀ ਵਿੱਚ ਮਿਲ ਜਾਂਦਾ ਹੈ। ਜੋ ਆਪਣਾ ਹੁੰਦਾ ਹੈ ਇੱਕ ਪਲ ਵਿੱਚ ਹੀ ਪਰਾਇਆ ਲੱਗਣ ਲੱਗ ਪੈਂਦਾ ਹੈ। ਸ਼ੱਕ ਦਾ ਕੋਈ ਇਲਾਜ਼ ਨਹੀਂ ਹੈ। ਦਿਲਾਂ ਵਿਚ ਦੂਰੀਆਂ ਬਣ ਜਾਂਦੀਆਂ ਹਨ, ਅਤੇ ਟੁੱਟਾ ਹੋਇਆ ਵਿਸ਼ਵਾਸ਼ ਮੁੜ ਕੇ ਨਹੀਂ ਬਣਦਾ। ਰੱਬ ਕਰੇ ਪਿਆਰ ਮਜ਼ਬੂਤ ਹੀ ਇਤਨਾਂ ਹੋਵੇ ਕਿ ਸ਼ੱਕ ਬਣ ਹੀ ਨਾਂ ਸਕੇ, ਵਿਸ਼ਵਾਸ਼ ਕਾਇਮ ਰਹੇ। ਇਨਸਾਨ ਦੇ ਕਰਮਾਂ ਵਿਚ ਦੁੱਖ ਸੁੱਖ ਪਹਿਲਾਂ ਹੀ ਲਿਖਿਆ ਹੁੰਦਾ ਹੈ। ਦੁੱਖ- ਸੁੱਖ, ਉਤਾਰ-ਚੜ੍ਹਾਅ ਇਨਸਾਨ ਦੀ ਜਿੰਦਗੀ ਵਿਚ ਆਉਂਦੇ ਰਹਿੰਦੇ ਹਨ - ਇਹ ਜੀਵਨ ਦਾ ਹਿੱਸਾ ਹਨ। ਅਜਿਹੇ ਚੰਗੇ ਮਾੜੇ ਸਮੇਂ ਵਿੱਚ ਸਿਰਾਂ ਨਾਲ ਨਿਭਣ ਵਾਲੇ ਨੂੰ ਹੀ ਸੱਚਾ ਦੋਸਤ ਆਖਿਆ ਜਾ ਸਕਦਾ ਹੈ। ਪਿਆਰ ਚੰਗੇ-ਮਾੜੇ ਸਮੇਂ ਵਿੱਚ ਕਿਸੇ ਆਪਣੇ ਵਾਸਤੇ ਸਿਰ ਨਾਲ ਨਿਭਣ ਦਾ ਨਾਂ ਹੈ। ਦੁੱਖਾਂ ਨੂੰ ਵੰਡਾੳਣ ਦਾ ਸਾਹਸ ਵੀ ਸੱਚਾ ਦੋਸਤ ਹੀ ਕਰ ਸਕਦਾ ਹੈ। ਰੱਬ ਕਰੇ ਦੁਨੀਆ ਉੱਤੇ ਇਸੇ ਤਰ੍ਹਾਂ ਦੋਸਤੀ ਦੀਆਂ ਮਹਿਕਾਂ ਆਉਂਦੀਆਂ ਰਹਿਣ ਅਤੇ ਦੋ ਰੂਹਾਂ ਦਾ ਪਿਆਰ ਵੱਧਦਾ ਫੁਲਦਾ ਰਹੇ।

 ♥♥♥♥♥♥ਗੁਰਮਿੰਦਰ ਗੁਰੀ♥♥♥♥♥ 


2 comments: