Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Friday, August 31, 2012

♥♥rabba sooraj vi vik gia♥♥

♥♥ਮੁਲਾਕਾਤ ਵਾਲੀ ਥਾਂ♥♥

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

ਤੇਰੇ ਤੈਨੂੰ ਖੇਤ ਭੁਲਾ ਦਿੱਤੇ ਪ੍ਰਦੇਸਾਂ ਨੇ,

ਤੇਰੇ ਪਿੰਡ ਦੀਆਂ ਰਾਹਾਂ ਭੁਲਾ ਦਿੱਤੀਆਂ ਪ੍ਰਦੇਸਾਂ ਨੇ,

ਸਭ ਖੁਸ਼ੀਆਂ ਖੋਹ ਲਈਆਂ ਚਾਅ ਭੁਲਾ ਦਿਤੇ ਪ੍ਰਦੇਸਾਂ ਨੇ,

ਉਸ ਕਮਲੀ ਦਾ ਪਿਆਰ ਭੁਲਾ ਦਿਤਾ,
ਬਚਪਨ ਦਾ ਹਰ ਕੋਈ ਯਾਰ ਭੁਲਾ ਦਿਤਾ,

ਗੁਰੀ ਡਾਲਰਾਂ ਨੇ ਤੈਨੂੰ ਤੇਰਾ ਸੰਸਾਰ ਭੁਲਾ ਦਿਤਾ,

ਚੱਲ ਮੁੜ ਚੱਲ ਆਪਣੇ ਪਿੰਡ ਨੂੰ ਤੈਨੂੰ ਤੇਰੀ ਮਾਂ ਉਡੀਕਦੀ ਆ,

ਉਹ ਮੁਲਾਕਾਤ ਵਾਲੀ ਥਾਂ ਉਡੀਕਦੀ ਆ,

ਚੱਲ ਦਿਲਾ ਮੁੜ ਚੱਲ ਆਪਣੇ ਪਿੰਡ ਨੂੰ ਨਹੀਂ ਤਾਂ ਪ੍ਰਦੇਸਾਂ ਨੇ ਖਾ ਜਾਣਾ ਤੇਰੀ ਜਿੰਦ ਨੂੰ.

ਗੁਰਮਿੰਦਰ ਗੁਰੀ

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

♠♠Punjabi mundey kudia de naam♠♠

♥♥dhooni laa ke sek lai♥♥

Tuesday, August 28, 2012

ਵੇਖ ਧੀਆਂ ਦੇ ਲੇਖ ਨੀ ਅੰਮੜੀਏ

ਵੇਖ ਧੀਆਂ ਦੇ ਲੇਖ ਨੀ ਅੰਮੜੀਏ

ਸਿਆਣਿਆਂ ਦੀ ਕਹਾਵਤ ਹੈ ਕਿ ਧੀਆਂ ਤਾਂ ਜੰਮਦੀਆਂ ਹੀ ਪਰਾਈਆਂ ਹੋ ਜਾਂਦੀਆਂ ਨੇ। ਇਕ ਦਿਨ ਮਾਪਿਆਂ ਦਾ ਘਰ ਛੱਡ ਕੇ ਉਡਾਰੀ ਮਾਰ ਕੇ ਤੁਰ ਜਾਂਦੀਆਂ ਹਨ । ਕੁੜੀਆਂ ਦੇ ਲੇਖਾਂ ਦੀ ਕਹਾਣੀ ਤਾਂ ਇੰਨੀ ਵੱਡੀ ਹੁੰਦੀ ਹੈ ਕਿ ਜੇ ਕਿਤਾਬ ਲਿਖਣ ਬੈਠ ਜਾਈਏ ਤਾਂ ਸਾਰੀ ਉਮਰ ਨਹੀਂ ਮੁੱਕਣੀ। ਕੁੜੀਆਂ ਪੇਕਿਆਂ ਤੇ ਸਹੁਰਿਆਂ ਦੇ ਦਰਦਾਂ ਨੂੰ ਸਾਰੀ ਉਮਰ ਆਪਣੇ ਪਿੰਡੇ ਤੇ ਹੰਢਾਉਂਦੀਆਂ ਹਨ । ਕਈ ਵਾਰੀ ਤਾਂ ਉਹ ਦਰਦ ਇੰਨੇ ਗਹਿਰੇ ਹੁੰਦੇ ਹਨ ਕਿ ਲਿਖਣੇ ਤਾਂ ਕੀ ਬਿਆਨ ਕਰਨੇ ਵੀ ਔਖੇ ਹੋ ਜਾਂਦੇ ਹਨ। ਕਿਸੇ ਧੀ ਦੇ ਘਰ ਵਾਲਾ ਵੈਲੀ, ਐਬੀ, ਨਸ਼ੇੜੀ ਮਿਲ ਜਾਂਦਾ ਹੈ ਤਾਂ ਉਸ ਦੀ ਕਹਾਣੀ ਹੋਰ ਵੀ ਦਰਦਨਾਕ ਹੋ ਜਾਂਦੀ ਹੈ, ਉਸ ਦੀਆਂ ਮਨ ਦੀਆਂ ਮਨ ਵਿੱਚ ਰਹਿ ਜਾਂਦੀਆਂ ਹਨ । ਕਈ ਬਹੁਤੀਆਂ ਸਬਰ ਦੀਆਂ ਮੂਰਤਾਂ ਧੀਆਂ ਤਾਂ ਅਜਿਹੇ ਦੁੱਖ ਦੀ ਭਿਣਕ ਮਾਪਿਆਂ ਤੱਕ ਨਹੀਂ ਪੈਣ ਦਿੰਦੀਆਂ। ਉਹ ਪਹਾੜ ਜਿੱਡੇ ਦੁੱਖ ਨੂੰ ਅੰਦਰੋ-ਅੰਦਰੀ ਪੀਣ ਦੀ ਹਿੰਮਤ ਰੱਖਦੀਆਂ ਹਨ। ਉਹ ਸੋਚਦੀਆਂ ਕਿ ਜੀਵਨ ਸਾਥੀ ਦਾ ਚੰਗਾ-ਮਾੜਾ ਸਾਥ ਉਨ੍ਹਾਂ ਦੇ ਮੱਥੇ ਦਾ ਭਾਗ ਹੈ। ਉਹ ਮਾਪਿਆਂ ਨੂੰ ਦੱਸ ਕੇ ਹੋਰ ਦੁਖੀ ਨਹੀਂ ਕਰਨਾ ਚਾਹੁੰਦੀਆਂ ।

ਔਰਤ ਦੁਨੀਆਂ ਦੀ ਸ਼ਕਤੀਸ਼ਾਲੀ, ਤਾਕਤਵਾਰ, ਸਹਿਣਸ਼ੀਲਤਾ ਦਾ ਨਾਮ ਹੈ।

ਹਰ ਇਕ ਧੀ ਮਾਂ ਦੇ ਰੂਪ ਵਿਚ ਇਕ ਮਾਂ ਦੇ ਪੇਟ ਵਿਚ ਜਨਮ ਲੈਂਦੀ ਹੈ । ਜੇ ਧੀਆਂ ਨਾਂ ਜੰਮਦੀਆਂ ਤਾਂ ਸੰਸਾਰ ਵਿਚ ਇਨਸਾਨਾਂ ਦੇ ਬੂਟੇ ਕਿਥੋਂ ਲੱਗਦੇ? ਪਤਾ ਨਹੀਂ ਕਿਉਂ ਜਦ ਘਰ ਵਿਚ ਧੀ ਜਨਮ ਲੈਂਦੀ ਹੈ ਤਾਂ ਲੋਕਾਂ ਦੇ ਚਿਹਰੇ ਕਿਉਂ ਮੁਰਝਾ ਜਾਂਦੇ ਹਨ। ਧੀਆਂ ਵਿਚਾਰੀਆਂ ਤਾਂ ਸਾਰੀ ਉਮਰ ਆਪਣੇ ਮਾਂ ਬਾਪ, ਵੀਰਾਂ, ਅਤੇ ਸਾਈੰ ਦੀ ਸੁੱਖ ਮਨਾਉਂਦੀਆਂ ਬੁੱਢੀਆਂ ਹੋ ਜਾਂਦੀਆਂ ਹਨ । ਪੇਕੇ ਅਤੇ ਸਹੁਰੇ ਦੋਵੇਂ ਪਰਿਵਾਰਾਂ ਦਾ ਬੋਝ ਉਠਾਉਂਦੀਆਂ ਹਨ। ਇਹ ਗਲ ਤਾਂ ਮੰਨੀ ਹੋਈ ਹੈ ਕੇ ਧੀਆਂ ਆਪਣੇ ਮਾਪਿਆਂ ਨਾਲ ਦਿਲੋਂ ਜੁੜੀਆਂ ਹੁੰਦੀਆਂ ਹਨ । ਜੋ ਰੌਣਕ ਘਰ ਵਿਚ ਧੀ ਦੀ ਹੁੰਦੀ ਹੈ ਉਹ ਮੁੰਡਿਆਂ ਨਾਲ ਨਹੀਂ ਹੁੰਦੀ । ਧੀਆਂ ਇੱਕ ਕੋਮਲ ਫੁੱਲ ਹਨ ਅਤੇ ਹਰ ਵੇਲੇ ਆਪਣੇ ਮਾਂ-ਬਾਪ ਦਾ ਸਭ ਤੋਂ ਵੱਧ ਸੁੱਖ ਚਾਹੁਣ ਵਾਲੀਆਂ ਹਨ। ਸਕੂਲ ਤੋਂ ਆ ਕੇ ਨਿੱਕੇ ਨਿੱਕੇ ਕੰਮਾਂ ਵਿਚ ਮਾਂ ਦਾ ਹੱਥ ਵੰਡਾਉਣਾ, ਮਾਂ ਨਾਲ ਘਰ ਦਾ ਸਾਰਾ ਕੰਮ ਕਰਵਾਉਣਾ। ਮਾਂ ਨੂੰ ਪਤਾ ਨਹੀਂ ਲੱਗਦਾ ਕਿ ਉਸਦੀ ਧੀ ਵਿਆਹੁਣ ਯੋਗ ਹੋ ਗਈ ਹੈ। ਧੀਆਂ ਨਾਲ ਵਿਹੜਾਂ ਭਰਿਆ-ਭਰਿਆ ਲਗਦਾ ਹੈ। ਇਹ ਅਹਿਸਾਸ ਧੀ ਦੇ ਤੁਰ ਜਾਣ ਤੇ ਹੁੰਦਾ ਹੈ। ਧੀਆਂ ਤਾਂ ਹੁੰਦੀਆਂ ਹੀ ਪਰਾਇਆ ਧੰਨ ਨੇ, ਇਹ ਤਾਂ ਵਿਆਹ ਕੇ ਦੂਜੇ ਘਰ ਤੋਰਨੀਆਂ ਪੈਦੀਆਂ ਹਨ, ਇਹ ਮਜ਼ਬੂਰ ਹੋ ਜਾਦੀਆਂ ਹਨ, ਨਹੀਂ ਤਾਂ ਇਨਾਂ ਦਾ ਵੱਸ ਚਲੇ ਤਾਂ ਇਹ ਮਾਂ-ਬਾਪ, ਭੈਣਾ, ਭਰਾਵਾਂ, ਭਰਜਾਈਆਂ ’ਤੇ ਕੰਢਾ ਵੀ ਨਾ ਚੁਭਣ ਦੇਣ। ਜਿਸ ਘਰ ਵਿਚ ਗੁੱਡੀਆਂ, ਪਟੋਲੇ ਖੇਲੇ, ਆਪਣਾ ਬਚਪਨ ਆਪਣੀ ਜਵਾਨੀ ਆਪਣੇ ਮਾਂ ਬਾਪ ਦੇ ਵਿਹੜੇ ਦੇ ਨਾਂ ਕਰਕੇ ਇਕ ਦਿਨ ਡੋਲੀ ਚੜ੍ਹ ਪਰਾਈਆਂ ਹੋ ਜਾਂਦੀਆਂ ਹਨ । ਦੁਨੀਆ ਵਾਲਿਓ ਧੀ ਨੂੰ ਇਕ ਦਿਨ ਵਿਚ ਪਰਾਏ ਕਰ ਕੇ ਤੋਰ ਦਿੱਤਾ ਜਾਂਦਾ ਹੈ । ਬਾਬਲ ਦੇ ਘਰ ਤੋਂ ਸਹੁਰਿਆਂ ਦੇ ਘਰ ਤੱਕ ਦਾ ਸਫਰ ਡੋਲੀ ਵਿਚ ਬੈਠੀ ਧੀ ਕਿਵੇਂ ਕੱਟਦੀ ਹੈ ਇਹ ਤਾਂ ਉਸ ਦੇ ਦਿਲ ਦਾ ਦਰਦ ਹੀ ਜਾਣ ਸਕਦਾ. ਉਹ ਵਕਤ ਉਸਦੀ ਜਿੰਦਗੀ ਦਾ ਨਵਾਂ ਰਾਹ ਤੇ ਮੰਜਿਲ ਹੁੰਦੀ ਹੈ. ਸੱਚ ਹੀ ਕਿਸੇ ਸਿਆਣੇ ਨੇ ਆਖਿਆ ਜਦ ਧੀ ਆਪਣੀ ਮਾਂ ਨੂੰ ਕਹਿੰਦੀ ਹੈ "ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ." ਧੀਆਂ ਦੀ ਸਰਦਾਰੀ ਵੀ ਮਾਪਿਆਂ ਦੇ ਸਿਰ ਤੇ ਹੀ ਹੁੰਦੀ ਹਨ । ਕਿਉਂਕਿ ਅੱਜ ਕੱਲ ਬਹੁਤੀਆਂ ਭਰਜਾਈਆਂ ਤਾਂ ਵੀਰਿਆਂ ਨੂੰ ਭੈਣਾਂ ਤੋਂ ਦੂਰ ਕਰ ਦਿੰਦੀਆਂ ਨੇ. ਸੁੱਖ ਨਾਲ ਜੇ ਸਹੁਰਾ ਪਰਿਵਾਰ ਚੰਗਾ ਮਿਲ ਜਾਵੇ ਤਾਂ ਧੀ ਦਾ ਇਸ ਧਰਤੀ ਤੇ ਹੋਇਆ ਜਨਮ ਸਫਲਾ ਹੋ ਜਾਂਦਾ ਹੈ . ਨਹੀਂ ਤਾਂ ਸਾਰੇ ਚਾਅ ਇਹ ਧਰਤੀ ਕੁੜੀ ਤੋਂ ਖੋਹ ਲੈਂਦੀ ਹੈ. ਔਰਤ ਹੀ ਇਕ ਅਜਿਹੀ ਚੀਜ਼ ਹੈ ਜਿਹੜੀ ਦੁਨੀਆ ਦੇ ਸਾਰੇ ਦਰਦ ਆਪਣੇ ਵਿਚ ਸਮੋ ਲੈਂਦੀ ਹੈ. ਔਰਤ ਦੇ ਲੇਖਾਂ ਵਿਚ ਦਰਦਾਂ ਦਾ ਵਾਸਾ ਹੁੰਦਾ ਹੈ, ਦਰਦਾਂ ਦੀ ਇਕ ਪੀੜ ਹੁੰਦੀ ਹੈ। ਸਾਰੀ ਉਮਰ ਇਸ ਪੀੜ ਨੂੰ ਆਪਣੇ ਪਿੰਡੇ ਤੇ ਹੰਢਾਉਂਦੀ ਉਹ ਵਿਚਾਰੀ ਰੱਬ ਨੂੰ ਪਿਆਰੀ ਹੋ ਜਾਂਦੀ ਹੈ।

ਗੁਰਮਿੰਦਰ ਗੁਰੀ

Thursday, August 23, 2012

♥♥Muhabbat krke doongi maar kar jande♥♥

♥♥ਵਿਸ਼ਵਾਸ਼ ਦਾ ਨਾਂ ਹੀ ਪਿਆਰ ਹੁੰਦਾ ਹੈ♥♥

♥♥ਵਿਸ਼ਵਾਸ਼ ਦਾ ਨਾਂ ਹੀ ਪਿਆਰ ਹੁੰਦਾ ਹੈ ♥♥

ਜਦੋਂ ਦੋ ਦਿਲਾਂ ਵਿਚ ਨਜ਼ਦੀਕੀਆਂ ਹੋ ਜਾਂਦੀਆਂ ਨੇ, ਸਰੀਰ ਦੋ ਰੂਹਾਂ ਇਕ ਹੋ ਜਾਂਦੀਆਂ ਨੇ, ਤਾਂ ਉਸਨੂੰ ਪਿਆਰ ਦਾ ਨਾਂ ਦਿੱਤਾ ਜਾਂਦਾ ਹੈ। ਪਿਆਰ ਦੋ ਸਾਹਾਂ ਦੀ ਇਕ ਧੜਕਣ ਅਤੇ ਦੋ ਜਿਸਮਾਂ ਦੀ ਇਕ ਜਾਨ ਹੁੰਦਾ ਹੈ। ਵਿਸ਼ਵਾਸ਼ ਦਾ ਦੂਜਾ ਨਾਂ ਹੀ ਪਿਆਰ ਹੈ। ਵਿਸ਼ਵਾਸ਼ ਨਾਲ ਦੋਸਤੀ ਬਣਦੀ ਹੈ ਅਤੇ ਵਿਸ਼ਵਾਸ਼ ਨਾਲ ਦੋ ਪ੍ਰੇਮੀ ਪਿਆਰ ਕਰਦੇ ਹਨ। ਪਿਆਰ ਦੇ ਰਿਸ਼ਤੇ ਵੀ ਇੱਕ ਐਸੇ ਵਿਸ਼ਵਾਸ਼ ਨਾਲ ਨਿਭਦੇ ਨੇ ਕਿ ਸਾਨੂੰ ਅੱਖਾਂ ਬੰਦ ਕਰ ਕੇ ਇਕ ਦੂਜੇ ਤੇ ਵਿਸ਼ਵਾਸ਼ ਕਰਨਾ ਪੈਂਦਾ ਹੈ। ਜਦੋਂ ਇਨਸਾਨ ਦਾ ਦਿਲ ਕਿਸੇ ਨੂੰ ਹੱਦੋਂ ਵੱਧ ਚਾਹੁਣ ਲੱਗ ਜਾਂਦਾ ਹੈ ਤਾਂ ਉਹ ਆਪਣੇ ਘਰ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰ ਜਾਂਦਾ ਕਿਉਂਕੇ ਜਿਸ ਇਨਸਾਨ ਨੂੰ ਅਸੀਂ ਪਿਆਰ ਕਰਦੇ ਹਾਂ ਉਸ ਤੋਂ ਬਿਨਾਂ ਸਾਨੂੰ ਆਪਣੀ ਜਿੰਦਗੀ ਅਧੂਰੀ ਲੱਗਦੀ ਹੈ। ਪਿਆਰ ਤਾਂ ਨਾਂਅ ਹੀ ਆਪਾ ਵਾਰਨ ਦਾ ਹੁੰਦਾ ਹੈ - ਮਿੱਤਰ ਪਿਆਰੇ ਦੇ ਪ੍ਰੇਮ ਵਿਚ ਕੁਰਬਾਨ ਹੋ ਜਾਣ ਦਾ। ਪਿਆਰ ਦੋ ਰੂਹਾਂ ਦਾ ਪਵਿੱਤਰ ਮੇਲ ਹੁੰਦਾ ਹੈ। ਪਿਆਰ ਉਸ ਦੇ ਨਾਲ ਹੀ ਹੁੰਦਾ ਹੈ ਜੋ ਮਨ ਨੂੰ ਮੋਹਦਾ ਹੈ। ਉਸ ਨੂੰ ਅੱਖਾਂ ਮੂਹਰੇ ਰੱਖਣ ਨੂੰ ਜੀਅ ਕਰਦਾ ਹੈ। ਅੱਖਾਂ ਤੋਂ ਪਰੇ ਹੋਵੇ ਤਾਂ ਲੱਗਦਾ ਹੈ, ਹਨੇਰ ਆ ਜਾਵੇਗਾ। ਬੱਸ ਹਰ ਪਲ ਮਿਤਰ ਪਿਆਰੇ ਦੇ ਨਾਮ ਦੀ ਹੀ ਖੁਮਾਰੀ ਚੜੀ ਰਹਿੰਦੀ ਹੈ।

ਰੱਬ ਨਾਂ ਕਰੇ ਇਸ ਪਵਿਤਰ ਰਿਸ਼ਤੇ ਵਿਚ ਅਗਰ ਥੋੜਾਂ ਜਿਹਾ ਵੀ ਸ਼ੱਕ ਪੈਦਾ ਹੋ ਜਾਵੇ ਤਾਂ ਸਭ ਕੁੱਝ ਮਿੱਟੀ ਵਿੱਚ ਮਿਲ ਜਾਂਦਾ ਹੈ। ਜੋ ਆਪਣਾ ਹੁੰਦਾ ਹੈ ਇੱਕ ਪਲ ਵਿੱਚ ਹੀ ਪਰਾਇਆ ਲੱਗਣ ਲੱਗ ਪੈਂਦਾ ਹੈ। ਸ਼ੱਕ ਦਾ ਕੋਈ ਇਲਾਜ਼ ਨਹੀਂ ਹੈ। ਦਿਲਾਂ ਵਿਚ ਦੂਰੀਆਂ ਬਣ ਜਾਂਦੀਆਂ ਹਨ, ਅਤੇ ਟੁੱਟਾ ਹੋਇਆ ਵਿਸ਼ਵਾਸ਼ ਮੁੜ ਕੇ ਨਹੀਂ ਬਣਦਾ। ਰੱਬ ਕਰੇ ਪਿਆਰ ਮਜ਼ਬੂਤ ਹੀ ਇਤਨਾਂ ਹੋਵੇ ਕਿ ਸ਼ੱਕ ਬਣ ਹੀ ਨਾਂ ਸਕੇ, ਵਿਸ਼ਵਾਸ਼ ਕਾਇਮ ਰਹੇ। ਇਨਸਾਨ ਦੇ ਕਰਮਾਂ ਵਿਚ ਦੁੱਖ ਸੁੱਖ ਪਹਿਲਾਂ ਹੀ ਲਿਖਿਆ ਹੁੰਦਾ ਹੈ। ਦੁੱਖ- ਸੁੱਖ, ਉਤਾਰ-ਚੜ੍ਹਾਅ ਇਨਸਾਨ ਦੀ ਜਿੰਦਗੀ ਵਿਚ ਆਉਂਦੇ ਰਹਿੰਦੇ ਹਨ - ਇਹ ਜੀਵਨ ਦਾ ਹਿੱਸਾ ਹਨ। ਅਜਿਹੇ ਚੰਗੇ ਮਾੜੇ ਸਮੇਂ ਵਿੱਚ ਸਿਰਾਂ ਨਾਲ ਨਿਭਣ ਵਾਲੇ ਨੂੰ ਹੀ ਸੱਚਾ ਦੋਸਤ ਆਖਿਆ ਜਾ ਸਕਦਾ ਹੈ। ਪਿਆਰ ਚੰਗੇ-ਮਾੜੇ ਸਮੇਂ ਵਿੱਚ ਕਿਸੇ ਆਪਣੇ ਵਾਸਤੇ ਸਿਰ ਨਾਲ ਨਿਭਣ ਦਾ ਨਾਂ ਹੈ। ਦੁੱਖਾਂ ਨੂੰ ਵੰਡਾੳਣ ਦਾ ਸਾਹਸ ਵੀ ਸੱਚਾ ਦੋਸਤ ਹੀ ਕਰ ਸਕਦਾ ਹੈ। ਰੱਬ ਕਰੇ ਦੁਨੀਆ ਉੱਤੇ ਇਸੇ ਤਰ੍ਹਾਂ ਦੋਸਤੀ ਦੀਆਂ ਮਹਿਕਾਂ ਆਉਂਦੀਆਂ ਰਹਿਣ ਅਤੇ ਦੋ ਰੂਹਾਂ ਦਾ ਪਿਆਰ ਵੱਧਦਾ ਫੁਲਦਾ ਰਹੇ।

 ♥♥♥♥♥♥ਗੁਰਮਿੰਦਰ ਗੁਰੀ♥♥♥♥♥ 


Saturday, August 18, 2012

**ਖੁਮਾਰੀ ਤੇਰੇ ਪਿਆਰ ਦੀ**

ਸੱਤ ਜਨਮਾਂ ਦਾ ਸਾਥ ਨਿਭਾਉਣ ਵਾਲਿਆ, ਕਿਥੇ ਗਈ ਚੜੀ ਹੋਈ ਖੁਮਾਰੀ ਤੇਰੇ ਪਿਆਰ ਦੀ?
ਸੱਜਣਾ ਤੂੰ ਕਦੇ ਸਾਨੂੰ ਯਾਦ ਵੀ ਨਹੀਂ ਕੀਤਾ, ਦੱਸ ਕਿਥੇ ਗਈ ਆੜੀ ਹੁਣ ਤੇਰੇ ਪਿਆਰ ਦੀ?
ਅਸੀਂ ਕਮਲੇ ਹੋ ਗਏ ਹਾਂ ਜਿੰਦਗੀ ਤੋਂ, ਰੂਹ ਰਹਿੰਦੀ ਦਿਨ ਰਾਤ ਤੈਨੂੰ ਹਾਕਾਂ ਮਾਰਦੀ।
ਦੱਸ ਵੇਹ ਸੱਜਣਾ ਕਿਥੇ ਗਈ ਚੜੀ ਹੋਈ ਖੁਮਾਰੀ ਤੇਰੇ ਪਿਆਰ ਦੀ?
************************

ਸੁਣ ਲੈ ਸੱਜਣਾ ਫਰਿਆਦ ਸਾਡੀ ਇਹ ਦਿਲ ਮਰ ਜਾਣਾ ਕੁਝ ਕਹਿੰਦਾ ਏ,

ਤੇਰਿਆਂ ਵਿਛੋੜਿਆਂ ਦੀ ਪੀੜ ਤੂੰ ਕੀ ਜਾਣੇ ਇਹ ਕਿਦਾਂ ਮਰ ਮਰ ਸਹਿੰਦਾ ਏ,

ਕਦੇ ਭੁੱਲ ਕੇ ਦੂਰ ਹੋਣ ਦਾ ਸੁਪਨਾ ਵੀ ਨਾਂ ਲੈ ਬੈਠੀੰ ਸੱਜਣਾ,

ਗੁਰੀ ਤੇਰਿਆਂ ਸਾਹਾਂ ਦੇ ਵਿਚ ਇਹ ਚੰਦਰਾ ਦਿਲ ਲੁਕ ਲੁਕ ਕੇ ਰਹਿੰਦਾ ਏ।

************************

** ਗੁਰਮਿੰਦਰ ਗੁਰੀ **

Friday, August 17, 2012

♥♥ ਮੇਰਾ ਪਿਆਰ ♥♥

ਜਦੋਂ ਮੇਰਾ ਪਿਆਰ ਮੇਰੀ ਗਲੀ ਚੋਂ ਲੰਘਦਾ,
ਮੇਰਾ ਪ੍ਰਦੇਸਾਂ ਵਿਚ ਬੈਠੇ ਦਾ ਵੀ ਦਿਲ ਧੜਕਦਾ ਏ,
ਮੇਰੇ ਗੀਤ ਵੀ ਰੋਂਦੇ ਨੇ, ਮੇਰੀ ਕਲਮ ਦੇ ਸ਼ਬਦ ਵੀ ਰੋਂਦੇ ਨੇ,
ਜਦੋਂ ਉਸ ਕਮਲੀ ਦਾ ਘਾਟਾ ਗੁਰੀ ਨੂੰ ਰੜਕਦਾ ਏ.
*****************
ਕਿਸਮਤ ਕਦੇ ਵੀ ਟੁੱਟਦੀ ਨਹੀਂ, ਜੇ ਮਨ ਦੇ ਵਿਚ ਚੰਗਿਆਈਆਂ ਹੋਣ,
ਫਿਰ ਦੁਨੀਆਂ ਸਾਰੀ ਆਪਣੀ ਲਗਦੀ ਆ, ਜੇ ਦਿਲੋਂ ਕਿਸੇ ਨਾਲ ਲਾਈਆਂ ਹੋਣ.
*****************************
ਆਸ਼ਕਾਂ ਦੇ ਭਾਵੇਂ ਸੱਟਾਂ ਦਿਲ ਵਿਚ ਡੂੰਗੀਆ ਲੱਗੀਆਂ ਹੁੰਦੀਆਂ ਨੇ,
ਪਰ ਓਹ ਕਿਥੇ ਭੁੱਲਦਾ ਪਿਆਰ, ਜਿਹਦੇ ਨਾਲ ਦਿਲੋਂ ਸਚੀਂ ਲੱਗੀਆਂ ਹੁੰਦੀਆ ਨੇ.
*********************
ਮੇਰਿਆ ਯਾਰਾ ਅਸੀਂ ਤਾਂ ਆਪਣੀ ਬੀਤੀ ਹੋਈ ਜਿੰਦਗੀ ਦਾ ਪੰਨਾ ਪੰਨਾ ਫਰੋਲ ਲਈਦਾ,
ਕੀ ਹੋਇਆ ਗੁਰੀ ਜੇ ਤੂੰ ਸਾਡੀ ਜਿੰਦਗੀ ਵਿਚੋਂ ਗੁਆਚ ਗਿਆ,
ਪਰ ਫਿਰ ਵੀ ਅਸੀਂ ਤਾਂ ਤੈਨੂੰ ਆਪਣੀਆਂ ਯਾਦਾਂ ਵਿਚੋਂ ਟੋਲ ਲਈਦਾ
ਗੁਰਮਿੰਦਰ ਗੁਰੀ

Thursday, August 16, 2012

**ਕਈ ਵਾਰ ਖੋਏ ਹੋਏ ਇਨਸਾਨ ਜਿੰਦਗੀ ਦੁਬਾਰਾ ਲਭ ਲੈਂਦੀ ਆ**

ਕਈ ਵਾਰ ਖੋਏ ਹੋਏ ਇਨਸਾਨ ਜਿੰਦਗੀ ਦੁਬਾਰਾ ਲਭ ਲੈਂਦੀ ਆ

ਕਿੰਨੇ ਸਾਲ ਪੁਰਾਣੀ ਗੱਲ ਏ, ਜਦੋਂ ਸੱਜਰੀ ਸਵੇਰ ਹੋਣੀ, ਬਾਪੁ ਨਾਲ ਖੇਤਾਂ ਵਿਚੋਂ ਹਰਾ ਵੱਡ ਕੇ ਲੈ ਕੇ ਆਓਣਾ। ਫਿਰ ਨਹਾ ਧੋ ਕੇ ਸੋਹਣੀ ਜਹੀ ਪੱਗ ਬੰਨ ਕੇ ਕਾਲਜ ਨੂੰ ਚਲੇ ਜਾਣਾ। ਕਾਲਜ ਨੂੰ ਜਾਂਦੇ ਹੋਏ ਰਸਤੇ ਵਿਚ ਇੱਕ ਨਿੱਕਾ ਜਿਹਾ ਪਿੰਡ ਆਉਂਦਾ ਸੀ। ਉਸ ਪਿੰਡ ਦੇ ਇੱਕ ਮੋੜ ਤੇ ਇੱਕ ਨਿੱਕਾ ਜਿਹਾ ਘਰ ਸੀ। ਉਸ ਘਰ ਦੇ ਦਰਵਾਜੇ ਅੱਗੇ ਸਵਾਰੀਆਂ ਨੂੰ ਚੁੱਕਣ ਤੇ ਲਾਹੁਣ ਲਈ ਸਾਡੀ ਬੱਸ ਖੜਦੀ ਸੀ। ਇੱਕ ਦਿਨ ਦੀ ਗੱਲ ਹੈ ਕਿ ਉਸ ਦਿਨ ਸਾਡੀ ਬੱਸ ਵਿਚ ਇੱਕ ਕੁੜੀ ਆਪਣੀ ਮਾ ਨਾਲ ਚੜੀ। ਮੇਰੇ ਵੱਲ ਸਾਰੀ ਵਾਟ ਬੜੇ ਅਜੀਬ ਤਰੀਕੇ ਨਾਲ ਦੇਖਦੀ ਰਹੀ ਤੇ ਆਪਣਾ ਅੱਡਾ ਆਉਣ ਤੇ ਉੱਤਰ ਕੇ ਚਲੀ ਗਈ। ਪਤਾ ਨਹੀਂ ਉਸ ਕਮਲੀ ਨੂੰ ਕੀ ਹੋਇਆ, ਜਦੋਂ ਰੋਜ ਸਾਡੀ ਬੱਸ ਆਉਣੀ, ਉਸ ਵਕਤ ਉਹ ਆਪਣੇ ਦਰਵਾਜੇ ਅੱਗੇ ਖੜਨ ਲੱਗ ਪਈ। ਮੈਨੂੰ ਸੀਟ ਤੇ ਬੈਠੇ ਨੂੰ ਹਰ ਰੋਜ ਵੇਖਣਾ ਤੇ ਮੁਸਕਰਾ ਕੇ ਅੰਦਰ ਵੜ ਜਾਣਾ। ਸਮਾਂ ਗੁਜਰਦਾ ਗਿਆ, ਉਹ ਹਮੇਸ਼ਾ ਹੀ ਰੋਜ ਵਾਂਗ ਖੜਦੀ ਰਹੀ। ਜਿਸ ਦਿਨ ਉਹਨੇ ਓਥੇ ਨਾਂ ਹੋਣਾ, ਮੈਨੂੰ ਬੜਾ ਅਜੀਬ ਮਹਿਸੂਸ ਹੋਣਾ। ਉਸ ਕੁੜੀ ਦਾ ਭੋਲਾ ਚਿਹਰਾ, ਸਾਦੇ ਕੱਪੜੇ ਤੇ ਚਿਹਰੇ ਦੀ ਗਰੀਬੀ ਮੈਨੂੰ ਆਪਣੇ ਵਰਗੀ ਲਗਦੀ ਸੀ। ਇੱਕ ਦਿਨ ਸਾਡੀ ਬੱਸ ਨੇ ਆਉਣਾ ਨਹੀ ਸੀ ਤਾਂ ਮੈਨੂੰ ਕਾਲਜ ਸਾਇਕਲ ਤੇ ਜਾਣਾ ਪਿਆ। ਮੇਰਾ ਦਿਲ ਕੀਤਾ ਕਿ ਮੈਂ ਬੱਸ ਦੇ ਟਾਈਮ ਹੀ ਜਾਵਾਂ। ਜਦੋਂ ਮੈ ਲੰਘਿਆ, ਉਹ ਵਿਹੜੇ ਵਿਚ ਝਾੜੂ ਲਗਾ ਰਹੀ ਸੀ। ਮੈਨੂੰ ਦੇਖ ਕੇ ਏਦਾਂ ਹੱਸੀ ਕਿ ਕਮਲੀ ਨੇ ਮੇਰੀ ਜਾਨ ਹੀ ਕੱਡ ਦਿੱਤੀ। ਸਾਉਣ ਦਾ ਮਹੀਨਾ ਸੀ, ਸਿਖਰ ਦੁਪਿਹਰ ਸੀ, ਧੁੱਪ ਵੀ ਖਾਣ ਨੂੰ ਆਉਂਦੀ ਸੀ, ਅੰਤਾਂ ਦੀ ਗਰਮੀ ਸੀ, ਤੇ ਮੈਂ ਕਾਲਜ ਤੋਂ ਘਰ ਨੂੰ ਵਾਪਿਸ ਜਾ ਰਿਹਾ ਸੀ। ਜਦੋਂ ਉਸ ਦੇ ਦਰਵਾਜੇ ਕੋਲੋਂ ਲੰਘਿਆ ਤਾਂ ਮੈਨੂੰ ਦਿਸੀ ਨਹੀਂ। ਮੇਰੇ ਥੋੜਾ ਅੱਗੇ ਲੰਘਣ ਤੇ ਆਵਾਜ ਆਈ ਕਿ ਅੱਜ ਬਹੁਤ ਗਰਮੀ ਹੈ ਪਾਣੀ ਪੀ ਕੇ ਜਾਇਓ। ਉਸ ਕਮਲੀ ਦੇ ਹਥ ਵਿਚ ਪਾਣੀ ਦਾ ਗਿਲਾਸ ਸੀ। ਮੈਂ ਪਾਣੀ ਤਾਂ ਕੀ ਪੀਣਾ ਸੀ, ਮੇਰਾ ਉਸ ਦੀ ਆਵਾਜ ਸੁਣ ਕੇ ਹੀ ਦਿਲ ਭਰ ਗਿਆ। ਜਿਸ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਸੀ, ਉਹਨੂੰ ਮੇਰਾ ਕਿੰਨਾ ਫਿਕਰ ਹੈ, ਬੱਸ ਏਹੋ ਸੋਚਦਾ ਸੋਚਦਾ ਮੈ ਘਰ ਆ ਗਿਆ। ਉਸ ਤੋਂ ਕੁਝ ਸਮੇ ਬਾਅਦ ਮੈਨੂੰ ਉਹ ਕਾਲਜ ਛੱਡਣਾ ਪਿਆ ਤੇ ਮੈਂ ਚੰਡੀਗੜ ਪੜਨ ਲੱਗ ਪਿਆ। ਉਸ ਕੁੜੀ ਨੂੰ ਵੇਖਣਾ ਤਾਂ ਕੀ ਸੀ, ਉਹਦੇ ਪਿੰਡ ਵਿਚੋਂ ਵੀ ਸਬਬ ਨਾਲ ਕਦੇ ਲੰਘ ਨਾ ਹੋਇਆ। ਹੋਲੀ ਹੋਲੀ ਕਰਮਾਂ ਦਾ ਗੇੜ ਮੈਨੂੰ ਪ੍ਰਦੇਸਾਂ ਵਿਚ ਲੈ ਆਇਆ। ਇੱਕ ਵਾਰ ਮੈਂ ਅਮਰੀਕਾ ਤੋਂ ਇੰਡੀਆ ਜਾ ਰਿਹਾ ਸੀ ਤੇ ਸਿੰਘਾਪੁਰ ਜਹਾਜ ਬਦਲਣਾ ਸੀ। ਉਸ ਤੋਂ ਦੂਜੇ ਦਿਨ ਹੀ ਮੇਰਾ ਪੰਜਾਬ ਵਿਚ ਸ਼ੋ ਸੀ। ਸਾਡਾ ਅਮਰੀਕਾ ਵਾਲਾ ਜਹਾਜ ਸਿੰਘਾਪੁਰ ਲੇਟ ਪਹੁੰਚਿਆ ਤੇ ਉਥੋਂ ਦਿੱਲੀ ਜਾਣ ਵਾਲਾ ਜਹਾਜ ਲੰਘ ਚੁੱਕਾ ਸੀ। ਜਹਾਜ ਵਾਲੇ ਕਹਿੰਦੇ ਕਿ ਦਿੱਲੀ ਜਾਣ ਵਾਲੀ ਫ੍ਲਾਇਟ ਕੱਲ ਨੂੰ ਮਿਲੇਗੀ ਤੇ ਅੱਜ ਤੁਸੀਂ ਸਭ ਮੋਟਲ ਵਿਚ ਰੁਕੋ। ਮੈ ਆਪਣੇ ਪ੍ਰੋਗ੍ਰਾਮ ਵਾਰੇ ਦੱਸ ਕੇ ਮਦਦ ਮੰਗੀ। ਉਹਨਾ ਨੇ ਮੈਨੂੰ ਸਿੰਘਾਪੁਰ ਤੋ ਬੰਬਈ ਤੇ ਫਿਰ ਉਥੋ ਦਿੱਲੀ ਵਾਲੇ ਜਹਾਜ ਵਿਚ ਇੰਤਜਾਮ ਕਰ ਦਿੱਤਾ। ਜਦੋਂ ਬੰਬਈ ਤੋਂ ਦਿੱਲੀ ਜੈਟ ਏਅਰਲਾਇਨ  ਰਾਹੀਂ ਗਿਆ ਤਾਂ, ਉਹ ਕੁੜੀ ਕਿੰਨੇ ਸਾਲਾਂ ਬਾਅਦ ਏਅਰਹੋਸਟੈਸ ਦੇ ਰੂਪ ਵਿਚ ਮੈਨੂੰ ਮਿਲੀ। ਉਸਨੇ ਮੈਨੂੰ ਪਹਿਚਾਣ ਲਿਆ ਤੇ ਮਿਠੀ ਆਵਾਜ ਵਿਚ ਬੋਲੀ ਕਿ ਤੁਸੀਂ ਗੁਰਮਿੰਦਰ ਹੋ । ਉਸ ਕੋਲ ਮੇਰੀ ਇੱਕ ਇੱਕ ਜਾਣਕਾਰੀ ਸੀ, ਉਹ ਇਹ ਵੀ ਜਾਣਦੀ ਸੀ ਕਿ ਮੈਂ ਹੁਣ ਗਾਉਂਦਾ ਹਾਂ। ਉਹਦਾ ਉਹੋ ਭੋਲਾ ਚਿਹਰਾ ਤੇ ਮਿਠੀ ਆਵਾਜ ਮੈਨੂੰ ਕਿੰਨੇ ਸਾਲ ਪਿਛੇ ਲਈ ਗਈ। ਜਦੋਂ ਉਹਨੇ ਮੈਨੂੰ ਪਾਣੀ ਲਈ ਆਵਾਜ ਮਾਰੀ ਸੀ। ਉਹਦਾ ਰੋਜ ਆਪਣੇ ਦਰਵਾਜੇ ਮੂਹਰੇ ਖੜਨਾ, ਝਾੜੂ ਲਾਉਂਦੀ ਨੇ ਵੇਖਣਾ, ਉਹ ਸਭ ਕੁਝ ਮੇਰੀਆਂ ਅਖਾਂ ਅੱਗੋਂ ਲੰਘਣ ਲੱਗਾ। ਤੇ ਬੱਸ ਦਿਲ ਖੁਸ਼ੀ ਨਾਲ ਝੂਮ ਉਠਿਆ। ਫਿਰ ਇੱਕ ਦਮ ਖਿਆਲ ਆਇਆ ਕਿ ਉਹ ਤਾਂ ਕਿਸੇ ਘਰ ਦੀ ਨੂਹ ਤੇ ਕਿਸੇ ਬਚੇ ਦੀ ਮਾਂ ਹੋਵੇਗੀ। ਤੇ ਮੈਨੂੰ ਇਸ ਗੱਲ ਦਾ ਵੀ ਨਹੀਂ ਪਤਾ ਕਿ ਹੁਣ ਉਸਦੇ ਦਿਲ ਵਿਚ ਗੁਰੀ ਲਈ ਥਾਂ ਹੋਣੀ ਆ ਕਿ ਨਹੀਂ। ਕਿੰਨਾ ਅਜੀਬ ਕ੍ਰਿਸ਼ਮਾ ਸੀ ਮੇਰੇ ਜਹਾਜ ਦੇ ਜਲਦੀ ਚਲੇ ਜਾਣ ਦਾ। ਜੇ ਮੇਰਾ ਜਹਾਜ ਨਾ ਖੁੰਝਿਆ ਹੁੰਦਾ ਤਾਂ ਸਾਡੇ ਮੇਲ ਦੁਬਾਰਾ ਕਦੇ ਨਹੀਂ ਹੋਣੇ ਸੀ।

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

**ਉਹ ਬੇਦਰਦ**

ਰੱਬ ਵੀ ਧੋਖਾ ਕਰ ਜਾਂਦਾ, ਕਿਸਮਤ ਵੰਡਣ ਦੇ ਵੇਲੇ,
ਸੁਖ ਅਮੀਰਾਂ ਦੀ ਝੋਲੀ ਵਿਚ ਪਾ ਜਾਂਦਾ,
ਗਰੀਬਾਂ ਨੂੰ ਦੇ ਕੇ ਦੁਖ, ਸੜਕਾਂ ਤੇ ਮੰਗਣ ਲਾ ਜਾਂਦਾ.
***********************
ਕੀ ਹੋਇਆ ਜੇ ਪੈਸੇ ਜੋੜ ਨਹੀਂ ਸਕੇ, ਅਸੀਂ ਗਰੀਬੀ ਨੂੰ ਤਾਂ ਪਾ ਲਿਆ।
ਆਪਣੀ ਕਿਸਮਤ ਤੋਂ ਹਾਰੇ ਹੋਇਆਂ ਨੇ, ਆਪਣੇ ਦੋਸਤ ਕਰੀਬੀ ਨੂੰ ਤਾਂ ਪਾ ਲਿਆ।
ਇਸ ਗੱਲ ਦੀ ਹੀ ਖੁਸ਼ੀ ਬਥੇਰੀ ਆ ਗੁਰੀ ਨੂੰ.
***********************
ਜੀਹਦੇ ਲਈ ਆਪਣਾ ਆਪ ਭੁਲਾਇਆ, ਸਾਰੀਆਂ ਹੱਦਾਂ ਵੀ ਤੋੜੀਆਂ,
ਉਹ ਬੇਦਰਦ ਪੈਰਾਂ ਥੱਲੇ ਮਿਧ ਗਿਆ, ਬਣਾ ਕੇ ਮਿੱਟੀ ਦੀਆਂ ਰੋੜੀਆਂ.
***********************
ਮੀਹਂ ਪੈਂਦਾ ਤੇਰੇ ਪਿੰਡ ਵਿਚ , ਪਾਣੀ ਸਾਡੇ ਦਿਲ ਵਿਚ ਖੜ ਜਾਂਦਾ,
ਤੇਰੇ ਕੋਲੋਂ ਦੂਰ ਹੋਣ ਨਾਲੋਂ ਤਾਂ ਕਮਲੀਏ, ਚੰਗਾ ਹੁੰਦਾ ਜੇ ਮੈਂ ਮਰ ਜਾਂਦਾ.
***********************
ਸਚੀ ਮੁਹੱਬਤ ਤਾਂ ਇੱਕ ਐਸਾ ਕਰਜਾ ਹੁੰਦਾ ਹੈ ਇਨਸਾਨ ਦੇ ਸਿਰ,
ਜਿਸ ਨੂੰ ਬੰਦਾ ਕਿਸ਼ਤਾਂ ਵਿਚ ਵੀ ਮੋੜ ਨਹੀਂ ਸਕਦਾ,
ਜਿਸ ਨਾਲ ਦਿਲੋਂ ਲੱਗੀਆਂ ਹੋਣ, ਉਸ ਦਾ ਦਿਲ ਇਨਸਾਨ ਕਦੇ ਵੀ ਤੋੜ ਨਹੀਂ ਸਕਦਾ.
***********************
ਕਿਸੇ ਕਿਸੇ ਦਾ ਸੋਹਣਾ ਹੁਸਨ ਸਾਨੂੰ ਕਿੰਨੇ ਸਵਾਲ ਕਰ ਜਾਂਦਾ,
ਕਿਸੇ ਕਿਸੇ ਨੂੰ ਕਿੰਨਾ ਸੋਹਣਾ ਬਣਾ ਕੇ ਰੱਬ ਵੀ ਕਮਾਲ ਕਰ ਜਾਂਦਾ.
***********************
ਸਾਡਾ ਯਾਰ ਕਿੰਨਾ ਮਤਲਵੀ ਸੀ,
ਝੂਠੀਆਂ ਗੱਲਾ ਕਰਕੇ ਸਾਡਾ ਦਿਲ ਪਰਚਾ ਦਿੰਦਾ ਸੀ,
ਬੜਾ ਅਜੀਬ ਕਿਸਮ ਦਾ ਸੀ ਬੰਦਾ,
ਆਪਣੇ ਘਰੇ ਬੈਠਾ ਹੀ ਸਾਡੇ ਘਰ ਨੂੰ ਅੱਗ ਲਾ ਦਿੰਦਾ ਸੀ।
****ਗੁਰਮਿੰਦਰ ਗੁਰੀ****

Wednesday, August 15, 2012

**ਬੰਦਾ ਕੋਈ ਮਾੜਾ ਨਹੀਂ ਹੁੰਦਾ**

ਦਿਲ ਦੀ ਦੱਸ ਸੱਜਣਾ ਐਵੇਂ ਕਿਓਂ ਲੁਕੋਈ ਜਾਂਦਾ,
ਅਸੀਂ ਤਾਂ ਤੇਰੇ ਹੋ ਗਏ ਸੱਜਣਾ ਤੂੰ ਦੱਸ ਕਿਹੜਾ ਹੋਈ ਜਾਂਦਾ।
ਗੁਰੀ ਤੂੰ ਕੀ ਲਗਦਾ ਦੱਸ ਮੇਰਾ, ਮੇਰੇ ਦਿਲ ਦੇ ਚੈਨ ਸਾਰੇ ਤੂੰ ਖੋਈ ਜਾਂਦਾ,
ਮੁਹੱਬਤ ਤਾਂ ਕਰਮਾਂ ਦੀ ਖੇਡ ਹੁੰਦੀ ਆ, ਐਵੇਂ ਕਿਓਂ ਤੂੰ ਰੋਈ ਜਾਂਦਾ।
ਸੋਹਣਾ ਓਹ ਨਹੀਂ ਹੁੰਦਾ ਜਿਹਦੀ ਸ਼ਕਲ ਸੋਹਣੀ ਹੋਵੇ,
ਸੋਹਣਾ ਤਾਂ ਓਹ ਹੁੰਦਾ, ਜਿਹਨੂੰ ਰੱਬ ਦਿੱਤੀ ਸੋਹਣੀ ਅਕਲ ਹੋਵੇ।
ਜੋ ਸਾਰਿਆਂ ਨਾਲ ਦਿਲ ਲਾਉਣ ਵਾਲਾ ਹੋਵੇ, ਓਹ ਯਾਰ ਨਹੀਂ ਹੁੰਦਾ,
ਗੁਰੀ ਜੋ ਗਲੀ ਗਲੀ ਵਿਕਣ ਵਾਲਾ ਹੋਵੇ, ਓਹ ਪਿਆਰ ਨਹੀਂ ਹੁੰਦਾ।
***************************
ਘਾਟ ਤੇਰੀ ਰੜਕਦੀ ਆ, ਨੀ ਮੈਂ ਤੈਨੂੰ ਕਹਿ ਨਹੀ ਸਕਦਾ,
ਮੈਂ ਜਿਉਣਾ ਚਾਹੁੰਦਾ ਹਾਂ, ਨੀ ਬੱਸ ਤੇਰੇ ਬਿਨਾਂ ਹੁਣ ਮੈਂ ਰਹਿ ਨਹੀਂ ਸਕਦਾ।
ਤੇਰੀ ਮੁਹੱਬਤ ਦਾ ਪਰਬਤ ਬਣਾ ਲਿਆ ਮੈਂ, ਨੀ ਬੱਸ ਹੁਣ ਢਹਿ ਨਹੀਂ ਸਕਦਾ,
ਤੈਨੂੰ ਕਿੰਨਾਂ ਕਰਦਾ ਹਾਂ ਪਿਆਰ, ਕਿਸੇ ਵੀ ਲਫਜਾਂ ਨਾਲ ਤੈਨੂੰ ਕਹਿ ਨਹੀਂ ਸਕਦਾ।
ਤੇਰੀਆਂ ਯਾਦਾਂ ਨੇ ਘੇਰ ਲਿਆ ਗੁਰੀ, ਸਚੀ ਹੁਣ ਕੱਲਾ ਰਹਿ ਨਹੀਂ ਸਕਦਾ।
***ਗੁਰਮਿੰਦਰ ਗੁਰੀ***

Tuesday, August 14, 2012

***ਤੇਰੀਆਂ ਮਿਠੀਆ ਗੱਲਾਂ***

ਸਾਡੇ ਪੰਜਾਬੀ ਪ੍ਰਦੇਸਾਂ ਵਿਚ ਆ ਕੇ, ਗੋਰਿਆਂ ਵਿਚ ਲੁਕ ਜਾਂਦੇ ਆ,
ਸਾਡੇ ਪੰਜਾਬੀ ਮੁੰਡੇ ਕੁੜੀਆਂ ਦੇ ਕਿੰਨੇ ਸੋਹਣੇ ਸੋਹਣੇ ਨਾਂ ਹੁੰਦੇ ਨੇ,
ਪਰ ਪ੍ਰਦੇਸਾਂ ਦੀ ਧਰਤੀ ਤੇ ਆ ਕੇ, ਟੁੱਟ ਕੇ ਬੱਸ ਦੋ ਅਖਰਾਂ ਵਿਚ ਮੁੱਕ ਜਾਂਦੇ ਆ।
*****************************
ਤੇਰੀਆਂ ਮਿਠੀਆਂ ਮਿਠੀਆਂ ਗੱਲਾਂ ਕਮਲੀਏ, ਸਾਡੇ ਦਿਲ ਵਿਚ ਰਾਹ ਕਰ ਜਾਂਦੀਆਂ ਨੇ,
ਜਦੋਂ ਤੇਰੀ ਯਾਦ ਆਉਂਦੀ ਆ, ਸਹੁੰ ਰੱਬ ਦੀ ਬੰਦ ਗੁਰੀ ਦੇ ਸਾਹ ਕਰ ਜਾਂਦੀਆਂ ਨੇ।
ਰੂਹਾਂ ਦਾ ਪਿਆਰ ਹੈ ਤੇਰੇ ਨਾਲ ਸਾਡਾ, ਇਹ
ਸਭ ਕੁਝ ਤਾਂ ਕਰ ਜਾਂਦੀਆਂ ਨੇ।
****************************
ਕੀ ਹੋਇਆ ਜੇ ਪੈਸੇ ਜੋੜ ਨਹੀਂ ਸਕੇ, ਅਸੀਂ ਗਰੀਬੀ ਨੂੰ ਤਾਂ ਪਾ ਲਿਆ।
ਆਪਣੀ ਕਿਸਮਤ ਤੋਂ ਹਾਰੇ ਹੋਇਆਂ ਨੇ, ਆਪਣੇ ਦੋਸਤ ਕਰੀਬੀ ਨੂੰ ਤਾਂ ਪਾ ਲਿਆ।
ਇਸ ਗੱਲ ਦੀ ਖੁਸ਼ੀ ਬਥੇਰੀ ਆ।
*****************************
ਤੇਰੇ ਨਾਲ ਕਿੰਨਾ ਹੈ ਪਿਆਰ ਮੈਨੂੰ, ਬੱਸ ਏਹੋ ਕੱਲਾ ਦੁਨੀਆਂ ਤੋਂ ਲੁਕੋ ਕੇ ਬੈਠੇ ਹਾਂ,
ਗੁਰੀ ਤੇਰੀਆਂ ਯਾਦਾਂ ਨੂੰ ਦੌਲਤ ਬਣਾ ਲਿਆ ਅਸੀਂ, ਬਾਕੀ ਤਾਂ ਸਭ ਕੁਝ ਖੋਹ ਕੇ ਬੈਠੇ ਹਾਂ।
***ਗੁਰਮਿੰਦਰ ਗੁਰੀ***

Monday, August 13, 2012

**ਐਵੇਂ ਬਹੁਤਾ ਨਹੀਂ ਰੋਈਦਾ**

**************************
ਏਨਾ ਕਰਕੇ ਪਿਆਰ ਓਹ ਯਾਰਾ ਦਿਲੋਂ ਨਹੀਂ ਕੱਡੀਦਾ,
ਮਰ ਜਾਂਦੀ ਆ ਦੁਨੀਆਂ, ਕਿਸੇ ਦਾ ਪੱਲਾ ਫੜ ਕੇ ਨੀ ਛਡੀਦਾ,
ਪਿਆਰ ਕਿਹੜਾ ਕੋਈ ਹੁੰਦੀ ਮਾੜੀ ਮੋਟੀ ਹਸਤੀ,
ਤੂੰ ਕੀ ਜਾਣੇ ਗੁਰੀ ਤੇਰੇ ਨਾਲ ਸਾਡੀ ਦੁਨੀਆਂ ਏ ਵਸਦੀ
*******************
ਅਖਾਂ ਆਉਂਦੀਆਂ ਨੇ ਭਰ ਜਦੋਂ ਉਹਦੀਆਂ ਯਾਦਾਂ ਵਿਚ ਖੋਈਦਾ,
ਕੰਧਾ ਕੋਲਿਆਂ ਦੇ ਨਾਲ ਲੱਗ ਹਰ ਵੇਲੇ ਰੋਈਦਾ,
ਭੁੱਲ ਜਾਂਦੇ ਨੇ ਸਾਰੇ, ਦਿਲਾ ਏਨਾ ਨੇੜੇ ਨਹੀਂ ਕਿਸੇ ਦੇ ਹੋਈਦਾ,
ਛਡ ਕੇ ਜਾਣ ਵਾਲਿਆਂ ਨੂੰ, ਐਵੇਂ ਬਹੁਤਾ ਨਹੀਂ ਰੋਈਦਾ
*********************
ਕਿੱਡੀ ਵੱਡੀ ਸਜਾ ਮਿਲੀ ਕਿਸੇ ਦੇ ਹੋਣ ਦੀ,
ਆਦਤ ਬਣ ਗਈ ਸਾਡੀ ਰਾਤਾਂ ਨੂੰ ਬਹਿ ਬਹਿ ਕੇ ਰੋਣ ਦੀ
*********************
ਮੈਂ ਲਿਖੀ ਜਾਵਾਂ ਸਾਰੀ ਉਮਰ ਦੁਨੀਆ ਦੇ ਦਰਦਾਂ ਨੂੰ ਮੇਰੀ ਕਲਮ ਵਿਚ ਰੱਬਾ ਜਾਨ ਰੱਖੀੰ,
ਭਲਾ ਕਰੀ ਜਾਵੀਂ ਦੁਨੀਆ ਤੇ ਗਰੀਬਾਂ ਦਾ ਸਾਡਾ ਹੁੰਦਾ ਭਾਵੇਂ ਨੁਕਸਾਨ ਰੱਖੀੰ,
ਮੇਰਾ ਯਾਰ ਨਾਂ ਕਿਤੇ ਮੈਨੂੰ ਭੁੱਲ ਜਾਵੇ ਬੱਸ ਇੰਨਾ ਕੁ ਰੱਬਾ ਗੁਰੀ ਦਾ ਮਾਣ ਰੱਖੀੰ,
*********************
ਤੜਕੇ ਉਠ ਉਠ ਅਰਦਾਸਾ ਕਰੀਆ ਮੈ ਤੇਰੇ ਲਈ,
ਤੇਰੀਆ ਮੁਹੱਬਤਾ ਦੇ ਚਿਰਾਗ ਮੈ ਬਾਲਦੀ ਰਹੀ,
ਤੈਨੂ ਘਰ ਸਹੁਰਿਆਂ ਦੇ ਜਾ ਕੇ ਵੀ, ਗੁਰੀ ਮੈ ਭਾਲਦੀ ਰਹੀ,
ਮੈਂ ਕੀ ਲਿਖਾਂ ਤੇਰੀ ਤਸਵੀਰ ਉਤੇ ਮੇਰੇ ਕੋਲ ਕੋਈ ਲਫਜ਼ ਨਹੀਂ,
ਮੇਰੀ ਰੂਹ ਦਾ ਤੇਰੇ ਨਾਲ ਕਿੰਨਾ ਪਿਆਰ ਹੈ ਗੁਰੀ,
ਮੇਰੇ ਕੋਲ ਲਿਖਣ ਲਈ ਕੋਈ ਸ਼ਬਦ ਨਹੀਂ
***ਗੁਰਮਿੰਦਰ ਗੁਰੀ***

Sunday, August 12, 2012

** ਗਰੀਬਾਂ ਦੀ ਪਿਕਚਰ **

ਸ਼ੁਕਰ ਹੈ ਰੱਬ ਦਾ ਗੋਰਿਆਂ ਦੇ ਅਖਬਾਰ ਵਿਚ ਵੀ ਗਰੀਬਾਂ ਦੀ ਪਿਕਚਰ ਲੱਗ ਗਈ।

** ਗੁਰਮਿੰਦਰ ਗੁਰੀ **


Tuesday, August 7, 2012

♥♥ ਤੇਰੀ ਯਾਦ ਦਾ ਸਹਾਰਾ ♥♥

ਮੈਂ ਤਾਂ ਆਪਣੇ ਵੀ ਸਾਰੇ ਭੁਲਾ ਦਿਤੇ, ਸੱਜਣਾ ਤੈਨੂੰ ਪਾਉਣ ਲਈ,
ਅਸੀਂ ਤਾਂ ਗੁਰੀ ਤੇਰੀ ਯਾਦ ਦਾ ਸਹਾਰਾ ਲੈਂਦੇ ਹਾਂ,
ਆਪਣੀਆਂ ਰਾਤਾਂ ਨੂੰ ਲੰਘਾਉਣ ਲਈ।
♥♥♥♥♥♥♥♥♥♥♥♥♥
ਜਦੋਂ ਚਿੜੀਆਂ ਚੀ ਚੀ ਕਰਦੀਆਂ ਨੇ, ਬਨੇਰੇ ਕਾਂ ਬੋਲਦੇ ਨੇ,
ਮੇਰੇ ਸੋਹਣੇ ਸਜਣ ਨੂੰ ਮੇਰੇ ਦਿਲ ਦੇ ਕੋਨੇ ਕੋਨੇ ਟੋਲਦੇ ਨੇ।
♥♥♥♥♥♥♥♥♥♥♥♥♥
ਮੈਂ ਕੁਝ ਨਹੀਂ ਲਿਖਦਾ, ਹਰ ਇੱਕ ਸ਼ਬਦ ਮੇਰੇ ਦਿਲ ਵਿਚ ਤੁਰਕੇ ਆਉਂਦਾ,
ਜੋ ਕਿਸਮਤ ਵਿਚ ਹੁੰਦਾ ਗੁਰੀ, ਉਹ ਵਿਛੜਿਆ ਹੋਇਆ ਵੀ,
ਇੱਕ ਦਿਨ ਵਾਪਿਸ ਮੁੜ ਕੇ ਆਉਂਦਾ।
♥♥♥♥♥♥♥♥♥♥♥♥♥
ਅਸੀਂ ਤੈਨੂੰ ਕੀ ਮਾਰਨਾ ਸੱਜਣਾ, ਅਸੀਂ ਤਾਂ ਤੇਰੇ ਸਾਹਾਂ ਵਿਚ ਸਾਹ ਪਾਉਣ ਵਾਲੇ ਹਾਂ,
ਤੇਰੇ ਕੋਲੋਂ ਦੁਖਾਂ ਨੂੰ ਲੈ ਕੇ, ਤੇਰੇ ਦਿਲ ਵਿਚ ਚਾਅ ਪਾਉਣ ਵਾਲੇ ਹਾਂ

♥♥♥♥ਗੁਰਮਿੰਦਰ ਗੁਰੀ ♥♥♥♥

Monday, August 6, 2012

** ਅਸੀਂ ਵਕਤ ਨਹੀਂ **

Sunday, August 5, 2012

**ਧੱਕੇ ਬੜੇ ਖਾਧੇ**

**************************************

ਧੱਕੇ ਬੜੇ ਖਾਧੇ ਰੱਬਾ ਸਾਡੀ ਤਕਦੀਰ ਨੇ,ਠੋਕਰਾਂ ਨਾਂ ਮਾਰ ਸਾਡੇ ਕੋਮਲ ਸਰੀਰ ਨੇ,

ਸੁਣ ਲੈ ਤੂੰ ਕਦੇ ਰੱਬਾ , ਸਾਡੇ ਕੱਚੇ ਘਰ ਦੀ,ਮਾਂ ਮੇਰੀ ਦੋ ਵੇਲੇ, ਪਾਠ ਰਹਿੰਦੀ ਕਰ ਦੀ,

ਖੋਲ ਲੈ ਤੂੰ ਰੱਬਾ ਕਦੇ, ਸਾਡੀ ਕਿਤਾਬ ਨਸੀਬਾਂ ਦੀ,

ਸਾਹਾਂ ਨਾਲੋਂ ਟੁੱਟ ਚੁੱਕੀ, ਸਾਡੀ ਹੁਣ ਡੋਰ ਗਰੀਬਾਂ ਦੀ।

**********************
ਨਿੱਕੀਆਂ ਨਿੱਕੀਆਂ ਅਖਾਂ ਨੂੰ ਨਿੱਕੀ ਉਮਰ ਵਿਚ ਹੀ, ਵੱਡੇ ਵੱਡੇ ਸੁਪਨੇ ਵੇਖਣ ਦੀ ਆਦਤ ਪਾ ਬੈਠੇ,

ਸਾਡਾ ਦਿਲ ਕਿੰਨਾ ਪਾਗਲ ਸੀ, ਸਚੀਂ ਉਸ ਦੀਆਂ ਯਾਦਾਂ ਦੇ,

ਆਪਣੇ ਦਿਲ ਵਿਚ ਸਾਰੀ ਉਮਰ ਲਈ ਦੀਵੇ ਜਗਾ ਬੈਠੇ,

ਬੇਪਰਵਾਹ ਕਮਲੇ ਹੋ ਕੇ, ਕਿਸੇ ਦੇ ਚੁਬਾਰੇ ਨੂੰ ਵੇਖ ਕੇ, ਆਪਣਾ ਕਚਾ ਘਰ ਵੀ ਢਾਹ ਬੈਠੇ,

ਗੁਰੀ ਕੋਈ ਵੈਦ ਹਕੀਮ ਨਹੀਂ ਲਭਦਾ, ਕੈਸਾ ਰੋਗ ਜੁਦਾਈਆਂ ਦਾ ਲਾ ਬੈਠੇ।

***ਗੁਰਮਿੰਦਰ ਗੁਰੀ***Friday, August 3, 2012

** ਸਾਰਾ ਸੰਸਾਰ ਵਿਕ ਗਿਆ **

ਮਨ ਨੂੰ ਹੋਲਾ ਕਰ ਲਈਦਾ,ਲਿਖੇ ਗੀਤਾਂ ਨੂੰ ਗਾ ਕੇ,
ਰੋਜ ਓਹਦੀ ਗਲੀ ਦੇ ਗੇੜੇ ਮਾਰ ਕੇ,ਆ ਜਾਈਦਾ ਠੋਕਰਾਂ ਖਾ ਕੇ,
ਉਸ ਕਮਲੀ ਨੂੰ ਗੁਰੀ ਕਿਥੇ ਯਾਦ ਹੋਣਾ,
ਜਿਹੜੀ ਤੁਰ ਗਈ ਵਿਆਹ ਕਰਵਾ ਕੇ
**************************
ਕਿਹੜੇ ਚੱਕਰਾਂ ਵਿਚ ਪਾ ਦਿੱਤਾ ਗੁਰੀ ਨੂੰ ਡਾਲਰਾਂ ਨੇ,
ਸਹੁੰ ਰੱਬ ਦੀ ਮੇਰਾ ਸੋਹਣਾ ਪਿੰਡ ਹੀ ਭੁਲਾ ਦਿੱਤਾ ਡਾਲਰਾਂ ਨੇ,
ਕੋਨਾ ਕੋਨਾ ਗਰਾਂ ਦਾ ਚੇਤੇ ਆਉਂਦਾ,
ਪ੍ਰਦੇਸਾਂ ਵਿਚ ਬੈਠੇ ਨੂੰ ਅੱਜ ਪਿਆਰ ਮਾਂ ਦਾ ਚੇਤੇ ਆਉਂਦਾ
**************************
ਨਾਂ ਮੁੜ ਕਿਸੇ ਘਰ ਚੋ ਲਭੀ ਨਾਂ ਮੁੜ ਕਿਸੇ ਸੰਸਾਰ ਚੋ ਲਭੀ ਰੱਬਾ ਓਹ ਕੈਸੀ ਥਾਂ ਸੀ,
ਜੀਹਦੇ ਕਰਕੇ ਅੱਜ ਗੁਰੀ ਨੂੰ ਸਾਰੀ ਦੁਨੀਆਂ ਜਾਣਦੀ ਆ ਰੱਬਾ,
ਬੱਸ ਓਹ ਕੱਲੀ ਮੇਰੀ ਮਾਂ ਸੀ
**************************
ਰੱਬਾ ਸੂਰਜ ਵੀ ਵਿਕ ਗਿਆ,ਚੰਦ ਵੀ ਵਿਕ ਗਿਆ,
ਤਾਰੇ ਵੀ ਵਿਕ ਗਏ,ਲਗਦਾ ਸਾਰਾ ਸੰਸਾਰ ਵਿਕ ਗਿਆ,
ਉਸ ਦੇ ਪਿੰਡ ਵਲੋਂ ਆਉਂਦੀ ਹਵਾ ਦੱਸਦੀ ਆ ਕਿ ਅੱਜ ਸਾਡਾ ਯਾਰ ਵਿਕ ਗਿਆ
**************************
ਸਾਡੀਆਂ ਤਸਵੀਰਾਂ ਵੇਖਣ ਵਾਲੇ ਤੇ ਸਾਡੇ ਗੀਤਾਂ ਦੇ ਬੋਲਾਂ ਨੂੰ ਸੁਨਣ ਵਾਲੇ ਬੋਹਤ ਲੋਕੀ ਆ,
ਪਰ ਕਿਸੇ ਕਿਸੇ ਦੇ ਦਿਲ ਵਿਚ, ਸਾਡੇ ਲਈ ਬੋਹਤ ਵੱਡੀ ਥਾਂ ਆ,
ਗੁਰੀ ਨੂੰ ਲਿਖਣਾ ਸਿਖਾਉਣ ਵਾਲੀ ਦਾ, ਪੈਂਦਾ ਬੱਸ ਦੋ ਅਖਰਾਂ ਵਿਚ ਨਾਂ ਆ
**ਗੁਰਮਿੰਦਰ ਗੁਰੀ**


Thursday, August 2, 2012

♥♥ ਪਿਆਰ ਦੀ ਜਰੂਰਤ ♥♥

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥ 
ਕੁਛ ਵੀ ਹੁਣ ਬਚਿਆ ਨਹੀਂ ਮੇਰੇ ਕੋਲ ਤੈਨੂੰ ਕਹਿਣ ਲਈ,
ਬੱਸ ਹੁਣ ਤੇਰੇ ਪਿਆਰ ਦੀ ਜਰੂਰਤ ਹੈ ਗੁਰੀ ਨੂੰ ਜਿੰਦਾ ਰਹਿਣ ਲਈ,
ਐਵੇਂ ਠੋਕਰਾਂ ਨਾਂ ਮਾਰ ਸੱਜਣਾ,
ਸਾਡੇ ਦਿਲ ਕੋਲ ਹੋਰ ਜਾਨ ਨਹੀਂ ਦੁੱਖ ਸਹਿਣ ਲਈ।
♥♥♥♥♥♥♥♥♥♥♥♥♥ 

Wednesday, August 1, 2012

♠♠ ਤਕਦੀਰ ਮੇਰੀ ♠♠

♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠♠
ਕਿੰਨੀਆ ਬਾਣੀਆ ਪੜੀਆਂ ਮੈ ਤੇਰੇ ਲਈ,
ਤੜਕੇ ਉਠ ਉਠ ਅਰਦਾਸਾ ਕਰੀਆ ਮੈ ਤੇਰੇ ਲਈ,
ਤੇਰੀਆ ਮੁਹੱਬਤਾ ਦੇ ਚਿਰਾਗ ਮੈ ਬਾਲਦੀ ਰਹੀ,
ਤੈਨੂ ਘਰ ਸਹੁਰਿਆਂ ਦੇ ਜਾ ਕੇ ਵੀ, ਗੁਰੀ ਮੈ ਭਾਲਦੀ ਰਹੀ
ਮੈਂ ਕੀ ਲਿਖਾਂ ਤੇਰੀ ਤਸਵੀਰ ਉਤੇ ਮੇਰੇ ਕੋਲ ਕੋਈ ਲਫਜ਼ ਨਹੀਂ,
ਮੇਰੀ ਰੂਹ ਦਾ ਤੇਰੇ ਨਾਲ ਕਿੰਨਾ ਪਿਆਰ ਹੈ ਗੁਰੀ,
ਮੇਰੇ ਕੋਲ ਲਿਖਣ ਲਈ ਕੋਈ ਸ਼ਬਦ ਨਹੀਂ।