Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Tuesday, July 31, 2012

♥♥ ਰਾਜ ਮੁਹੱਬਤਾਂ ਦੇ ♥♥

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

ਦਿਲ ਕਰਦਾ ਤੇਰੇ ਨੈਣਾ ਵਿੱਚ ਡੁੱਬ ਕੇ ਕਿਧਰੇ ਤੇਰੇ ਵਿੱਚ ਹੀ ਖੌਹ ਜਾਵਾ,

ਗੁਰੀ ਤੇਰੀ ਧੜਕਣ ਵੀ ਮਹਿਸੂਸ ਕਰਾ ਹਰ ਵੇਲੇ , ਬੱਸ ਤੇਰੇ ਸਾਹਾ ਦੇ ਇਨਾ ਨੇੜੇ ਹੌ ਜਾਵਾ।

♥♥♥♥♥♥♥♥♥♥♥♥

ਜੀਹਦੇ ਕੋਲ ਤੇਰੇ ਵਰਗਾ ਯਾਰ ਹੋਵੇ, ਉਹਨੂੰ ਹੋਰ ਕਿਸੇ ਫਰਿਸ਼ਤੇ ਦੀ ਲੋੜ੍ਹ ਨਹੀਂ,

Monday, July 30, 2012

§§ ਮੇਰੇ ਦਿਲ ਦੇ ਟੁੱਕੜੇ §§

§§§§§§§§§§§§§§§§§§§§§§§§§§§§§§§§§§§§§§§§§§§§§

ਜਦੋਂ ਅਸਮਾਨ ਵਿਚ ਤਾਰੇ ਟਿਮਟਿਮਾਉਂਦੇ ਤੇ ਟਿਕੀ ਹੋਈ ਰਾਤ ਹੁੰਦੀ ਆ,

ਉਦੋਂ ਸੱਜਣਾ ਦੇ ਨਾਲ ਸਾਡੀ ਸਿਧੀ ਗੱਲਬਾਤ ਹੁੰਦੀ ਆ।
§§§§§§§§§§§§§§§

ਜਦੋਂ ਮੇਰਾ ਪਿਆਰ ਮੇਰੀ ਗਲੀ ਚੋਂ ਲੰਘਦਾ, ਮੇਰਾ ਪ੍ਰਦੇਸਾਂ ਵਿਚ ਬੈਠੇ ਦਾ ਵੀ ਦਿਲ ਧੜਕਦਾ ਏ,
ਮੇਰੇ ਗੀਤ ਵੀ ਰੋਂਦੇ ਨੇ, ਮੇਰੀ ਕਲਮ ਦੇ ਸ਼ਬਦ ਵੀ ਰੋਂਦੇ ਨੇ,
ਜਦੋਂ ਉਸ ਕਮਲੀ ਦਾ ਘਾਟਾ ਗੁਰੀ ਨੂੰ ਰੜਕਦਾ ਏ।

§§§§§§§§§§§§§§§

ਜਦੋਂ ਮੇਰੇ ਦਿਲ ਦੇ ਹੋਏ ਸੀ ਟੁੱਕੜੇ ਤਾਂ ਧਰਤੀ ਤੇ ਮਿੱਤਰਾਂ ਪਿਆਰਿਆਂ ਦਾ ਜਨਮ ਹੋ ਗਿਆ,
ਜਦੋਂ ਮੇਰੀ ਰੋਸ਼ਨੀ ਦੇ ਹੋਏ ਸੀ ਟੁੱਕੜੇ ਤਾਂ ਅਸਮਾਨ ਵਿਚ ਤਾਰਿਆਂ ਦਾ ਜਨਮ ਹੋ ਗਿਆ।

 §§§§§§§§§§§§§§§

ਜਦੋਂ ਦੀਵੇ ਦੀ ਲੋਅ ਚਾਨਣਾ ਕਰਦੀ ਹੈ ਤਾਂ ਰੱਬ ਵੀ ਕਮਾਲ ਕਰ ਦਿੰਦਾ,
ਦੋ ਪਲ ਮੇਰੇ ਸਾਹਾਂ ਨੂੰ ਰੋਕ ਕੇ , ਮੇਰੇ ਸੱਜਣ ਨੂੰ ਰੱਬ ਮੇਰੇ ਦਿਲ ਦੇ ਨਾਲ ਕਰ ਦਿੰਦਾ।

§§§§§§§§§§§§§§§

 ਪੈਸਾ ਕੰਧਾਂ ਪਾੜ ਪਾੜ ਆਉਂਦਾ ਜੇ ਕੋਈ ਦਾਨ ਕਰਨ ਵਾਲਾ ਹੋਵੇ,

§§§§§§§§§§§§§§§§§§§§§§§§§§§§§§§§§§§§§§§§§§§§§

Sunday, July 29, 2012

♥♥ਮੇਰੀ ਦਰਦ ਕਹਾਣੀ♥♥

ਮੇਰੇ ਖੂਨ ਦੇ ਹੰਝੂਆਂ ਦਾ ਹਾਏ ਰੱਬਾ ਸੱਚਾ ਜਿਹਾ ਕੋਈ ਮੀਤ ਬਣਾ ਦੇ "

ਮੇਰੀ ਦਰਦ ਕਹਾਣੀ ਦਾ ਗੁਰੀ ਸੁੱਚਾ ਜਿਹਾ ਕੋਈ ਗੀਤ ਬਣਾ ਦੇ "

♥♥♥ਗੁਰਮਿੰਦਰ ਗੁਰੀ♥♥♥


Friday, July 27, 2012

♥♥ ਰੂਹ ਮੇਰੀ ♥♥

ਸੱਜਣਾ ਤੇਰੀ ਤਸਵੀਰ ਦੇ ਵਿਚੋਂ ਰੂਹ ਮੇਰੀ, ਕੋਈ ਅਕਸ ਪੁਰਾਣਾ ਟੋਲਦੀ ਆ,
ਵਿਛੜ ਗਿਆ ਸੀ ਜੋ ਜਿੰਦਗੀ ਦੇ ਅਹਿਮ ਮੋੜ ਤੇ, ਉਹ ਸਕਸ਼ ਸੁਹਾਣਾ ਟੋਲਦੀ ਆ,
ਰੁੱਸ ਕੇ ਤੁਰ ਗਈ ਸੀ ਤਕਦੀਰ ਮੇਰੀ ਜੋ , ਉਹ ਤਕਦੀਰ ਨਿਮਾਣੀ ਟੋਲਦੀ ਆ,
ਟੁੱਕੜੇ ਟੁੱਕੜੇ ਦਿਲ ਸੀ ਜੋ , ਉਹ ਦਿਲ ਚੰਦਰਾ ਪਈ ਜੋੜਦੀ ਆ,

ਉਹਦੇ ਨਾਲ ਕਿੰਨੀ ਮੁਹੱਬਤ ਸੀ, ਰੂਹ ਮੇਰੀ ਗੀਤਾਂ ਵਿਚ ਬੋਲਦੀ ਆ,
ਰੂਹ ਬੈਠੀ ਵਿਚ ਪ੍ਰਦੇਸਾਂ ਦੇ ਗੁਰੀ ਉਹਦੇ ਘਰ ਨੂੰ ਟੋਲਦੀ ਆ.

ਗੁਰਮਿੰਦਰ ਗੁਰੀ


Thursday, July 26, 2012

**ਇਕੱਲੀ ਮਾਂ**

ਇਕੱਲੀ ਮਾਂ ਹੀ ਇਦਾਂ ਦੀ ਚੀਜ਼ ਹੈ, ਜਿਹੜੀ ਮਰ ਕੇ ਵੀ ਰੱਬ ਬਣ ਜਾਂਦੀ ਆ,
ਦੁਨੀਆ ਦੀ ਟੁੱਟੀ ਭੱਜੀ ਹਰ ਚੀਜ, ਬਿਨਾ ਜਾਨ ਤੌ ਬੇਕਾਰ ਸੱਬ ਬਣ ਜਾਦੀ ਹੈ
ਗੁਰਮਿੰਦਰ ਗੁਰੀ
 

Wednesday, July 25, 2012

♥♥ ਆਸ਼ਿਕ ♥♥

ਮੈ ਆਸ਼ਿਕ ਉਸ ਚੀਜ਼ ਦਾ ਹਾ, ਜਿਸ ਨੂੰ ਕਦੇ ਪਾਇਆ ਨਹੀ ਜਾ ਸਕਦਾ,

ਮੈ ਆਸ਼ਿਕ ਉਸ ਚੀਜ਼ ਦਾ ਹਾ, ਜਿਸ ਨੂੰ ਕਦੇ ਗੁਆਇਆ ਨਹੀ ਜਾ ਸਕਦਾ

♥♥♥ ਗੁਰਮਿੰਦਰ ਗੁਰੀ ♥♥♥  

Sunday, July 22, 2012

♥♥ਸਾਡੀ ਜਿੰਦਗੀ ਵਿਚ♥♥

ਸਾਡੀ ਜਿੰਦਗੀ ਵਿਚ ਆਉਣ ਵਾਲਾ ਸਭ ਕੋਈ ,

ਕਿਸੇ ਦੀਵਾਰ ਵਾਂਗੂੰ ਕੁਝ ਨਾਂ ਕੁਝ ਲਿਖ ਕੇ ਚਲਾ ਜਾਂਦਾ,

ਸਾਨੂੰ ਤਾਂ ਦੁਨੀਆ ਹੀ ਭੁਲਾ ਜਾਂਦਾ ਸਾਰੀ ,

ਪਤਾ ਨਹੀਂ ਕੀ ਇਨਸਾਨ ਸਾਥੋਂ ਸਿਖ ਕੇ ਚਲਾ ਜਾਂਦਾ,

ਸਾਡਾ ਤਾਂ ਦਿਲ ਵੀ ਕਮਲਾ ਤੜਫਦਾ ਰਹਿੰਦਾ ,

ਪਤਾ ਨਹੀਂ ਕਿਵੇਂ ਉਹ ਸਾਡੇ ਦਿਲ ਵਿਚ ਟਿਕ ਕੇ ਚਲੇ ਜਾਂਦਾ,

ਪਤਾ ਨਹੀਂ ਜਾਂ ਉਹ ਸਾਨੂੰ ਖਰੀਦ ਲੈਂਦਾ, ਜਾਂ ਆਪ ਵਿਕ ਕੇ ਚਲੇ ਜਾਂਦਾ

♥♥♥ਗੁਰਮਿੰਦਰ ਗੁਰੀ♥♥♥
Saturday, July 21, 2012

♥♥ਆਪਣਾ ਪਿਆਰ♥♥

ਮੈਂ ਆਪਣੀ ਹੋਰ ਹਰ ਇਕ ਚੀਜ਼ ਹਰ ਇਕ ਨਾਲ ਵੰਡ ਸਕਦੀ ਆਂ "

ਪਰ ਆਪਣਾ ਪਿਆਰ ਨਹੀਂ ਵੰਡ ਸਕਦੀ "

ਰੱਬਾ ਤੇਰੇ ਨਾਲ ਮੈਂ ਆਪਣਾ ਹਰ ਇਕ ਦੁੱਖ ਵੰਡ ਸਕਦੀ ਹਾਂ,

ਪਰ ਆਪਣਾ ਯਾਰ ਨਹੀਂ ਵੰਡ ਸਕਦੀ.

ਗੁਰਮਿੰਦਰ ਗੁਰੀ

Friday, July 20, 2012

♥♥ਦਿਲ♥♥

ਸਾਡੀਆਂ ਬਾਹਾਂ ਜਿੰਨੀਆਂ ਲੰਮੀਆਂ ਨੇ ਸੱਜਣਾ, ਉੰਨਾ ਦਿਲ ਵੀ ਵੱਡਾ ਏ "

ਜਦ ਮਰਜ਼ੀ ਆ ਕੇ ਵੇਖ ਲਵੀਂ ਗੁਰੀ, ਸਾਡੇ ਦਿਲ ਵਿਚ ਤੇਰੀਆਂ ਯਾਦਾਂ ਦਾ ਅੱਡਾ ਏ

ਗੁਰਮਿੰਦਰ ਗੁਰੀ

Thursday, July 19, 2012

♥♥ਤੇਰੇ ਨਾਮ ਦੇ ਦੀਵੇ♥♥

ਤੇਰੇ ਨਾਮ ਦੇ ਦੀਵੇ ਮੈਂ ਬਾਲਦੀ ਰਹੀ ਗੁਰੀ "

ਘਰ ਸਹੁਰਿਆਂ ਦੇ ਜਾ ਕੇ ਵੀ ਮੈਂ ਤੈਨੂੰ ਭਾਲਦੀ ਰਹੀ ਗੁਰੀ "

♥♥♥ਗੁਰਮਿੰਦਰ ਗੁਰੀ♥♥♥


,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
........ਗੁਰਮਿੰਦਰ ਗੁਰੀ....................

♥♥ਬਚਪਨ ਦੀਆਂ ਯਾਦਾਂ♥♥

ਬੜੀਆਂ ਮੌਜਾਂ ਲੁੱਟੀਆਂ ਬੜੇ ਪਤੰਗ ਚੜਾਏ "

ਉਮਰ ਗੁਜਰ ਗਈ ਸਾਰੀ ਪਰ ਉਹ ਦਿਨ ਮੁੜ ਕੇ ਨਹੀਂ ਆਏ "

ਨੰਗੇ ਪੈਰੀਂ ਕੰਢਿਆਂ ਉਤੇ ਭੱਜ ਲੈਂਦੇ ਸੀ "

ਗੁਰੀ ਰੋਟੀ ਦੀ ਵੀ ਭੁੱਖ ਨਹੀਂ ਲੱਗਦੀ ਸੀ "

ਅਸੀਂ ਖੇਡ ਖੇਡ ਕੇ ਰੱਜ ਲੈਂਦੇ ਸੀ "

ਮੇਰਾ ਪਿੰਡ ਮੇਰੇ ਪਿੰਡ ਦੀਆਂ ਗਲੀਆਂ ਬੜਾ ਸਤਾਉਂਦੀਆਂ ਨੇ "

ਅੱਜ ਬਚਪਨ ਦੀਆਂ ਯਾਦਾਂ ਮੈਨੂੰ ਬੜੀਆਂ ਆਉਂਦੀਆਂ ਨੇ...........ਗੁਰਮਿੰਦਰ ਗੁਰੀ 

Wednesday, July 18, 2012

♥♥ dass kidda tainu maaf kra ♥♥♥♥ ਗੱਲ ਕੋਈ ਖਾਸ ਸੀ ♥♥

ਜਿਵੇਂ ਅੰਬਾਂ ਤੇ ਬੂਰ ਜਿਹਾ ਆ ਜਾਂਦਾ,
ਉਵੇਂ ਗੁਰੀ ਤੈਨੂੰ ਯਾਦ ਕਰਕੇ ਤੇਰੀ ਕਮਲੀ ਦੇ ਚੇਹਰੇ ਤੇ ਨੂਰ ਜਿਹਾ ਆ ਜਾਂਦਾ,
ਗੱਲ ਕੋਈ ਖਾਸ ਸੀ ਕਮਲਿਆ ਤੇਰੇ ਪਿਆਰ ਵਿਚ,
ਤਾਹੀਓਂ ਮੈਨੂੰ ਰੱਬ ਵਿਖ ਜਾਂਦਾ ਮੇਰੇ ਯਾਰ ਵਿਚ,
ਮੈਨੂੰ ਲਗਦਾ ਸੱਜਣਾ ਕੋਈ ਤੇਰੇ ਵਰਗਾ ਨਹੀਂ ਹੋਣਾ ਸੰਸਾਰ ਵਿਚ.

ਗੁਰਮਿੰਦਰ ਗੁਰੀ 

♥♥ ਬਚਪਨ ਦੀਆਂ ਖੁਸ਼ਬੂਆਂ ♥♥

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥
ਮੇਰੇ ਬਚਪਨ ਦੀਆਂ ਖੁਸ਼ਬੂਆਂ ਮੈਨੂੰ ਅੱਜ ਵੀ ਮੇਰੀ ਜਿੰਦਗੀ ਵਿਚੋਂ ਲਭ ਜਾਂਦੀਆਂ ਨੇ,
ਕਿੰਨਾ ਸੋਹਣਾ ਸੀ ਮੇਰਾ ਬਚਪਨ, ਮੈਨੂੰ ਕੱਲੇ ਨੂੰ ਹੀ ਚਾ ਜਿਹਾ ਚੜਿਆ ਰਹਿੰਦਾ ਸੀ,
ਪਤਾ ਨਹੀਂ ਕਿਸ ਚੀਜ ਦੀ ਲੋਰ ਜਹੀ ਚੜੀ ਰਹਿੰਦੀ ਸੀ,
ਮੈਨੂੰ ਸਾਰੀ ਦੁਨੀਆਂ ਹੀ ਆਪਣੀ ਆਪਣੀ ਲਗਦੀ ਸੀ।
♥♥♥♥♥♥♥♥♥
ਲੋਕੀ ਤਰਸਦੇ ਪੁੱਤਾਂ ਨੂੰ, ਜੇ ਧੀ ਨਾਂ ਕੋਈ ਜੰਮਦਾ "
ਕੋਣ ਕਹਿੰਦੀ ਵੀਰ ਮੇਰਾ, ਕੋਣ ਕੀਹਦੇ ਰਖੜੀ ਬੰਨਦਾ ।
ਰੱਬ ਆਪੇ ਮਿਲ ਜਾਂਦਾ ਜੇ ਕੋਈ ਹਥ ਜੋੜਨ ਵਾਲਾ ਹੋਵੇ......ਮੰਗਿਆਂ ਸਭ ਕੁਝ ਮਿਲ ਜਾਂਦਾ , ਜੇ ਕੋਈ ਮੋੜਨ ਵਾਲਾ ਹੋਵੇ।
♥♥♥♥♥♥♥♥♥
ਸਾਡੇ ਮਾਂ ਬਾਪ ਸਾਨੂੰ ਕਿੰਨਾ ਪਿਆਰ ਕਰਦੇ ਸੀ, ਮੈਨੂੰ ਮਾਂ ਬਣ ਕੇ ਪਤਾ ਲੱਗਾ "
ਰੁੱਖਾਂ ਦੀ ਕਿੰਨੀ ਕੀਮਤ ਹੁੰਦੀ ਹੈ ਮੈਨੂੰ ਛਾਂ ਬਣ ਕੇ ਪਤਾ ਲੱਗਾ "
ਕਿੰਨੇ ਬੇਦਰਦ ਨੇ ਲੋਕੀ ਘਰਾਂ ਵਿਚ ਰਹਿਣ ਵਾਲੇ "
ਮੈਨੂੰ ਘਰ ਦੇ ਵਿਹੜੇ ਵਾਲੀ ਥਾਂ ਬਣ ਕੇ ਪਤਾ ਲੱਗਾ.
♥♥♥♥♥♥♥♥♥
ਗੁਰਮਿੰਦਰ ਗੁਰੀ
♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

♥♥ ਬੇਕਦਰਾ ਮੇਰਾ ਯਾਰ ਹੈ ♥♥


♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥
ਮੇਰੇ ਦਿਲ ਦੇ ਦਰਦ ਮੇਰੇ ਗੀਤ ਨੇ , ਬੇਕਦਰਾ ਮੇਰਾ ਯਾਰ ਹੈ,
ਮੈਂ ਕਿਸੇ ਨੂੰ ਕੀ ਦੱਸਾਂ ਮੇਰਾ ਕਿਸ ਨਾਲ ਪਿਆਰ ਹੈ।
♥♥♥♥♥♥♥♥♥
ਮੇਰੀ ਅੱਖ ਵੀ ਰੋਈ ਸਾਰੀ ਜਿੰਦਗੀ ਮੇਰਾ ਦਿਲ ਵੀ ਰੋਇਆ,
ਬੇਕਦਰਾ ਤੂੰ ਸਾਡਾ ਫਿਰ ਵੀ ਨਹੀਂ ਹੋਇਆ,
ਇਕੱਲਾ ਇਕੱਲਾ ਹੰਝੂ ਮੇਰਾ ਗੁਰੀ ਤੇਰਾ ਨਾਂ ਲੈ ਲੈ ਕੇ,
ਮੇਰੇ ਨੈਣਾਂ ਵਿਚੋਂ ਚੋਇਆ,
ਬੇਕਦਰਾ ਤੂੰ ਸਾਡਾ ਫਿਰ ਵੀ ਨਹੀਂ ਹੋਇਆ।
♥♥♥♥♥♥♥♥♥
ਮੇਰਾ ਦਿਲ ਧੜਕਦਾ ਮੇਰੇ ਲਈ ਪਰ ਸਾਹ ਲੈਂਦਾ ਮੇਰੇ ਯਾਰ ਲਈ
ਗੁਰੀ ਕਮਲਾ ਪਤਾ ਨਹੀਂ ਕਿਉਂ ਗੀਤ ਲਿਖੀ ਜਾਂਦਾ,
ਉਸ ਭੁੱਲ ਚੁੱਕੀ ਮੁਟਿਆਰ ਲਈ।
♥♥♥♥♥♥♥♥♥
ਮੁਹੱਬਤ ਕੋਈ ਖੇਡ ਨਹੀਂ ਕਿ ਇਸਨੂੰ ਹਰ ਇੱਕ ਨਾਲ ਖੇਡਿਆ ਜਾਵੇ,
ਮੁਹੱਬਤ ਤਾਂ ਰੱਬ ਦਾ ਰੂਪ ਹੁੰਦੀ ਆ, ਇਸ ਨੂੰ ਜੂਏ ਵਾਂਗ ਨਾਂ ਹਾਰਿਆ ਜਾਵੇ,
ਮੁਹੱਬਤ ਤਾਂ ਇਨਸਾਨ ਦੀ ਜਾਨ ਹੁੰਦੀ ਆ, ਕਦੇ ਇਸ ਨੂੰ ਧੋਖਾ ਕਰਕੇ ਨਾਂ ਮਾਰਿਆ ਜਾਵੇ,
ਮੁਹੱਬਤ ਤਾਂ ਰੱਬ ਦੇ ਘਰ ਤੱਕ ਲੈ ਜਾਂਦੀ ਆ, ਜੇ ਇਸ ਨੂੰ ਸਿਰੇ ਚਾੜਿਆ ਜਾਵੇ।
♥♥♥♥♥♥♥♥♥
ਗੁਰੀ ਇਕ ਗੱਲ ਮੇਰੀ ਧਿਆਨ ਨਾਲ ਸੁਣ ਲਵੀਂ,
ਸਾਨੂੰ ਕਦੇ ਭੁਲਾਉਣ ਦੀ ਕੋਸ਼ਿਸ਼ ਨਾਂ ਕਰੀਂ,
ਜੱਟੀ ਤੇਰੇ ਲਈ ਜੀਣਾ ਮਰਨਾ ਇਕ ਕਰ ਦੇਵੇਗੀ,
ਸਾਥੋਂ ਬਿਨਾਂ ਕਿਸੇ ਹੋਰ ਨੂੰ ਆਪਣੀ ਜਿੰਦਗੀ ਵਿਚ ਲਿਆਉਣ ਦੀ ਕੋਸ਼ਿਸ਼ ਨਾਂ ਕਰੀਂ।
♥♥♥♥♥♥♥♥♥
ਗੁਰਮਿੰਦਰ ਗੁਰੀ
♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥


Monday, July 16, 2012

♥♥ ਮੇਰਾ ਯਾਰ ♥♥

ਰੱਬਾ ਤੇਰੇ ਵਿਚੋਂ ਅੱਜ ਮੇਰਾ ਯਾਰ ਵੇਖਦਾ ਏ,

ਤੇਰੇ ਬੱਦਲਾਂ ਵਿਚੋਂ ਅੱਜ ਮੇਰਾ ਪਿਆਰ ਵੇਖਦਾ ਏ,

ਜੀ ਕਰਦਾ ਉੱਡ ਕੇ ਚਲੇ ਜਾਵਾਂ ਉਸ ਕੋਲ.

********

ਮੇਰਾ ਦਿਲ ਧੜਕਦਾ ਮੇਰੇ ਲਈ ਪਰ ਸਾਹ ਲੈਂਦਾ ਮੇਰੇ ਯਾਰ ਲਈ,

ਗੁਰੀ ਕਮਲਾ ਪਤਾ ਨਹੀਂ ਕਿਉਂ ਗੀਤ ਲਿਖੀ ਜਾਂਦਾ,

ਉਸ ਭੁੱਲ ਚੁੱਕੀ ਮੁਟਿਆਰ ਲਈ.

********

ਮੇਰਾ ਮਨ ਭਰ ਆਉਂਦਾ ਕਰ ਕੇ ਗੱਲਾਂ ਯਾਦ ਪੁਰਾਣੀਆਂ "

ਕਮਲੀਏ ਤੇਰਾ ਪਿਆਰ ਬਣ ਗਿਆ,

ਗੁਰੀ ਦੇ ਗੀਤਾਂ ਦੀਆਂ ਕਹਾਣੀਆਂ.

*******

ਜੇ ਕਿਤੇ ਰੱਬ ਮਿਲਾ ਦਿੰਦਾ ਆਪਾਂ ਦੋਵਾਂ ਨੂੰ,

ਤਾਂ ਬਹੁਤ ਮਜ਼ਾ ਆਉਣਾ ਸੀ ਆਪਾਂ ਨੂੰ ਜਿੰਦਗੀ ਜੀਉਣ ਦਾ,
ਸਾਨੂੰ ਤਾਂ ਹਮੇਸ਼ਾਂ ਨਸ਼ਾ ਰਹਿਣਾ ਸੀ ਤੇਰੇ ਪਿਆਰ ਦੇ ਘੁੱਟ ਪੀਣ ਦਾ

*******

ਮੈਂ ਤਾਂ ਆਪਣੇ ਵੀ ਸਾਰੇ ਭੁਲਾ ਦਿਤੇ, ਸੱਜਣਾ ਤੈਨੂੰ ਪਾਉਣ ਲਈ,
ਅਸੀਂ ਤਾਂ ਗੁਰੀ ਤੇਰੀ ਯਾਦ ਦਾ ਸਹਾਰਾ ਲੈਂਦੇ ਹਾਂ ,ਆਪਣੀਆਂ ਰਾਤਾਂ ਨੂੰ ਲੰਘਾਉਣ ਲਈ

*******

 ਗੁਰਮਿੰਦਰ ਗੁਰੀ 

Thursday, July 12, 2012

ਕਦੇ ਵਾਅਦਾ ਨਹੀਂ ਕੀਤਾ

ਤੂੰ ਤੇ ਕਦੇ ਵਾਅਦਾ ਨਹੀਂ ਕੀਤਾ ਆਉਣ ਦਾ,
ਤੈਨੂੰ ਉਡੀਕਦੇ ਰਹਿਣਾ ਸਾਡੀ ਆਪਣੀ ਖੁਸ਼ੀ ਆ ਸੱਜਣਾ,
ਅਸਾਂ ਆਪਣੀ ਮੁਹੱਬਤ ਨੂੰ ਕਦੇ ਅਹਿਸਾਨ ਵਾਂਗ ਨਹੀਂ ਜਤਾਇਆ,
ਕਦੇ ਨਹੀਂ ਇਹ ਸੋਚਿਆ ਕਿ ਤੂੰ ਆਪਣੀ ਮੰਜਿਲ ਦੇ ਰਾਹਾਂ ਤੋਂ ਮੇਰੇ ਤੱਕ ਪੁੱਜੇ,
ਸਾਡੀਆਂ ਸਭ ਇਛਾਵਾਂ ਤੇਰੀ ਇਕੋ ਮੁਸਕਰਾਹਟ ਨਾਲ ਪੂਰੀਆਂ ਹੋ ਜਾਂਦੀਆਂ ਨੇ,
ਮੈਨੂੰ ਨਹੀਂ ਜਾਪਦਾ ਇਸ ਤੋਂ ਪਰੇ ਵੀ ਕੁਝ ਹੈ, ਮੇਰੇ ਲਈ ਇਹੀ ਸਭ ਕੁਝ ਹੈ.

♥♥ ਗੁਰਮਿੰਦਰ ਗੁਰੀ ♥♥

 

Meri muhabbat de daag

Wednesday, July 11, 2012

♥ ਰਾਹ ਹੀ ਟੁੱਟ ਗਿਆ ♥

ਜਦ ਮੇਰੇ ਤੇਰੇ ਪਿੰਡ ਨੂੰ ਜਾਂਦਾ ਰਾਹ ਹੀ ਟੁੱਟ ਗਿਆ ਮੈਂ ਕੀ ਕਰਾਂ,

ਤੇਰੀ ਯਾਦ ਵਿਚ ਆਉਂਦਾ ਜਦ ਸਾਹ ਹੀ ਮੁੱਕ ਗਿਆ ਮੈਂ ਕੀ ਕਰਾਂ,

ਤੇਰੇ ਲਈ ਰੋਣ ਵਾਲਾ ਜਦ ਮੇਰੇ ਨੈਣਾਂ ਦਾ ਪਾਣੀ ਹੀ ਮੁੱਕ ਗਿਆ ਮੈਂ ਕੀ ਕਰਾਂ,

ਗੁਰੀ ਦਾ ਤੇਰੀਆਂ ਮੰਜਲਾਂ ਤਕ ਜਾਣ ਵਾਲਾ ਜਦ ਰਾਹ ਹੀ ਰੁੱਕ ਗਿਆ ਮੈਂ ਕੀ ਕਰਾਂ.

ਗੁਰਮਿੰਦਰ ਗੁਰੀ

* ਭੁਲਾਉਣ ਦੀ ਕੋਸ਼ਿਸ਼ ਨਾਂ ਕਰੀਂ *

ਗੁਰੀ ਇਕ ਗੱਲ ਮੇਰੀ ਧਿਆਨ ਨਾਲ ਸੁਣ ਲਵੀਂ,

ਸਾਨੂੰ ਕਦੇ ਭੁਲਾਉਣ ਦੀ ਕੋਸ਼ਿਸ਼ ਨਾਂ ਕਰੀਂ,

ਜੱਟੀ ਤੇਰੇ ਲਈ ਜੀਣਾ ਮਰਨਾ ਇਕ ਕਰ ਦੇਵੇਗੀ,

ਸਾਥੋਂ ਬਿਨਾਂ ਕਿਸੇ ਹੋਰ ਨੂੰ ਆਪਣੀ ਜਿੰਦਗੀ ਵਿਚ ਲਿਆਉਣ ਦੀ ਕੋਸ਼ਿਸ਼ ਨਾਂ ਕਰੀਂ

ਗੁਰਮਿੰਦਰ ਗੁਰੀ


Monday, July 9, 2012

* ਕਲਗੀਆਂ ਵਾਲਾ *

ਪੁੱਤਰਾਂ ਦਾ ਦਾਨੀ ਸਾਡਾ ਕਲਗੀਆਂ ਵਾਲਾ ਸਰਦਾਰ,

ਸਾਡੇ ਸਿਖ ਧਰਮ ਲਈ ਆਪਣਾ ਵਾਰ ਗਿਆ ਪਰਿਵਾਰ,
ਆਪਣੇ ਸਿਦਕ ਤੋਂ ਨਾਂ ਹਾਰਨ ਵਾਲਾ ਸਾਡੀ ਕੌਮ ਦਾ ਹੀਰੋ,
ਗੁਰੂ ਗੋਬਿੰਦ ਸਿੰਘ ਮੁਗਲਾਂ ਨੂੰ ਕਰ ਗਿਆ ਜ਼ੀਰੋ,
ਸਾਹਾਂ ਵਿਚ ਰੱਖਾਂਗੇ ਤੇਰੀ ਕੁਰਬਾਨੀ ਨੂੰ ਦਸ਼ਮੇਸ਼ ਪਿਤਾ ਜੀ

ਗੁਰਮਿੰਦਰ ਗੁਰੀ

Sunday, July 8, 2012

* ਮੈਂ ਤੇਰੀ ਸੀ ਹੀ ਕਦ *

ਜਦ ਮੈਂ ਉਸ ਕਮਲੀ ਨੂੰ ਪੁਛਿਆ, ਕਿ ਤੂੰ ਮੈਨੂੰ ਛੱਡ ਕੇ ਨਾਂ ਜਾਵੀਂ,
ਉਹ ਮੈਨੂੰ ਕਹਿੰਦੀ, ਗੁਰੀ ਮੈਂ ਤੇਰੀ ਸੀ ਹੀ ਕਦ ਕਮਲਿਆ ਉਹ ਮੁਸਕੁਰਾ ਕੇ ਬੋਲੀ....ਗੁਰਮਿੰਦਰ ਗੁਰੀ

****************************************************

* ਪਿਆਰ *


ਪਿਆਰ ਤਾਂ ਮਰਦੇ ਦੰਮ ਤੱਕ ਸੱਚਾ ਰਹਿੰਦਾ ਹੈ ਦੁਨੀਆ ਵਾਲਿਓ,

ਪਰ ਇਸਨੂੰ ਕਰਨ ਵਾਲੇ ਝੂਠੇ ਹੋ ਜਾਂਦੇ ਨੇ.......ਗੁਰਮਿੰਦਰ ਗੁਰੀ

********************************************************


Saturday, July 7, 2012

♥♥ Sajjna ♥♥

ਮੇਰੇ ਦਿਲ ਨੂੰ ਪਤਾ ਲੱਗ ਜਾਣਾ ਗੁਰੀ,
ਤੂੰ ਮੇਰੇ ਤੋਂ ਦੂਰ ਜਾਣ ਦੀ ਕਦੀ ਕੋਸ਼ਿਸ਼ ਨਾਂ ਕਰੀਂ,

ਜੇ ਤੇਰਾ ਮਨ ਭਰ ਗਿਆ, ਸਾਡੇ ਤੋਂ ਸਾਨੂੰ ਦੱਸ ਦੇਵੀਂ,
ਅਸੀਂ ਆਪੇ ਪਿਛੇ ਹਟ ਜਾਣਾ ਤੇਰੇ ਤੋਂ.........ਗੁਰਮਿੰਦਰ ਗੁਰੀ

♥♥ ਮਿਲਾ ਦੇ ਰੱਬਾ ਯਾਰ ਮੈਨੂੰ ♥♥

♥♥♥♥♥♥♥ ♥♥♥♥♥♥♥ ♥♥♥♥♥♥♥ ♥♥♥♥♥♥♥ ♥♥♥♥♥♥♥

ਮੇਰੇ ਦਿਲ ਵਿਚ ਤੇਰੇ ਘਰ ਲਈ ਬਹੁਤ ਰਾਹ ਨਿਕਲਦੇ ਨੇ,
ਪਰ ਤੇਰੇ ਦਿਲ ਵਿਚ ਲਗਦਾ ਸਾਡੇ ਲਈ ਕੋਈ ਵੀ ਰਾਹ ਨਹੀਂ,
ਤੇਰੇ ਦਿਲ ਦਾ ਦਰਵਾਜਾ ਸਾਡੇ ਲਈ ਬਿਲਕੁਲ ਬੰਦ ਲਗਦਾ ਨੀ
 ♥♥♥♥♥♥♥ ♥♥♥♥♥♥♥
ਤੈਨੂੰ ਆਪਣਾ ਸੋਚ ਕੇ ਹੀ ਬੋਹਤ ਚੰਗਾ ਲਗਦਾ,

ਕਾਸ਼ ਤੂ ਕਿਤੇ ਮੇਰੀ ਸਚੀ ਬਣ ਜਾਵੇਂ,

ਮੇਰੇ ਲਈ ਤਾਂ ਇਹ ਦੁਨੀਆਂ ਹੀ ਸਵਰਗ ਹੋਵੇਗੀ ਕਮਲੀਏ
♥♥♥♥♥♥♥ ♥♥♥♥♥♥♥
ਝੋਲੀ ਅੱਡ ਕੇ ਕਰਾਂ ਫਰਿਆਦ ਮੈਂ, ਇਕ ਵਾਰੀ ਮਿਲਾ ਦੇ ਰੱਬਾ ਯਾਰ ਮੈਨੂੰ,
ਵੱਖ ਹੁੰਦਿਆ ਵੀ ਰੂਹ ਨਾਂ ਵੇਖ ਹੋਈ, ਲੈ ਲੈਣ ਦੇ ਦਿਲਾਂ ਦੀ ਸਾਰ ਮੈਨੂੰ,
ਵੱਖ ਹੋ ਕੇ ਦੱਸ ਮੈਂ ਕਿਵੇਂ ਜੀਵਾਂ, ਰੱਬਾ ਲਿਖ ਦੇ ਜਿੰਦਗੀ ਦੇ ਦਿਨ ਹੋਰ ਚਾਰ ਮੈਨੂੰ,
ਮੈ ਜਿਹਨੂੰ ਪਾ ਕੇ ਤੈਨੂੰ ਸੀ ਭੁੱਲ ਬੈਠੀ, ਕਿਤੇ ਭੁੱਲ ਤੇ ਨਹੀਂ ਗਿਆ ਉਹ ਯਾਰ ਮੈਨੂੰ

♥♥♥♥♥♥♥ ♥♥♥♥♥♥♥ 
 ਗੁਰਮਿੰਦਰ ਗੁਰੀ ♥♥ Gurminder Guri

♥♥♥♥♥♥♥ ♥♥♥♥♥♥♥ ♥♥♥♥♥♥♥ ♥♥♥♥♥♥♥ ♥♥♥♥♥♥♥

Friday, July 6, 2012

** Jihnoo kita mai piyar **

** ਖੁਦਗਰਜ਼ **

** ** ** ** ** ** ** ** ** ** ** ** ** ** ** ** ** ** ** ** **

ਬੰਦਾ ਕਿੰਨਾ ਖੁਦਗਰਜ਼ ਹੋ ਗਿਆ ਆਪਣੀ ਜਿੰਦਗੀ ਵਿਚੋਂ ਆਪਣੇ ਆਪ ਨੂੰ ਭੁੱਲੀ ਫਿਰਦਾ,
ਭੁੱਲ ਕੇ ਇਨਸਾਨੀਅਤ ਨੂੰ ਖੁਦਗਰਜ਼ੀ ਦੀਆਂ ਗਲੀਆਂ ਵਿਚ ਘੁੰਮੀ ਫਿਰਦਾ,
ਗੁਰੀ ਤੇਰੇ ਵਰਗਿਆਂ ਨੂੰ ਅੱਜ ਕੱਲ ਕੌਣ ਪੁੱਛਦਾ,
ਖੁਦਗਰਜ਼ ਇਨਸਾਨ ਬੇਈਮਾਨਾਂ ਦੇ ਚਿਹਰੇ ਚੁੰਮਦਾ ਫਿਰਦਾ

Human beings became so selfish, they even forget about themselves.

They forgot about humanity.

Who care about people like me?

Selfish people are friends with those to whom you can not trust.

 ** ਗੁਰਮਿੰਦਰ ਗੁਰੀ ** Gurminder Guri ** 

** ** ** ** ** ** ** ** ** ** ** ** ** ** ** ** ** ** ** ** **

Wednesday, July 4, 2012

Ƹ̵̡Ӝ̵̨̄Ʒ ਬੀਤੇ ਹੋਏ ਪਲਾਂ ਦੀ ਕਹਾਣੀ Ƹ̵̡Ӝ̵̨̄Ʒ

  Ƹ̵̡Ӝ̵̨̄Ʒ ਸਹਾਰਾ ਕੰਧਾਂ ਵੀ ਨਾਂ ਦਿੰਦੀਆਂ, ਹੁਣ ਮੈਨੂੰ ਦਰਵੇਸ ਨੂੰ Ƹ̵̡Ӝ̵̨̄Ʒ
 Ƹ̵̡Ӝ̵̨̄Ʒ ਵਿਆਹ ਕਰਵਾ ਕੇ ਉਹ ਗਈ ਚਲੀ ਪਰਦੇਸ ਨੂੰ  Ƹ̵Ӝ̵̨̄Ʒ
 Ƹ̵̡Ӝ̵̨̄Ʒ ਜਾਣ ਲੱਗੀ ਰੋਂਦੀ ਸੀ, ਨਿਮਾਣੀ ਯਾਦ ਆ ਗਈ Ƹ̵̡Ӝ̵̨̄Ʒ
 Ƹ̵̡Ӝ̵̨̄Ʒ ਅੱਜ ਫੇਰ ਮੈਨੂੰ ਮੇਰੀ ਬੜੀ, ਰਾਣੀ ਯਾਦ ਆ ਗਈ Ƹ̵̡Ӝ̵̨̄Ʒ
 Ƹ̵̡Ӝ̵̨̄Ʒ ਬੀਤੇ ਹੋਏ ਪਲਾਂ ਦੀ ਕਹਾਣੀ ਯਾਦ ਆ ਗਈ Ƹ̵̡Ӝ̵̨̄Ʒ

Ƹ̵̡Ӝ̵̨̄Ʒ ਗੁਰਮਿੰਦਰ ਗੁਰੀ Ƹ̵̡Ӝ̵̨̄Ʒ

Tuesday, July 3, 2012

♥♥ਗੁਰੀ ਯਾਦ ਕਿਥੇ ਹੋਣਾ♥♥

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

ਗੁਰੀ ਯਾਦ ਕਿਥੇ ਹੋਣਾ ਉਨ੍ਹਾਂ ਸੂਰਤਾਂ ਨੂੰ,
ਕਿਉਂਕੇ ਬੇਵਫਾ ਕਰ ਗਿਆ ਜਮਾਨਾ,ਉਨ੍ਹਾਂ ਮਿੱਟੀ ਦੀਆਂ ਮੂਰਤਾਂ ਨੂੰ.

♥♥♥ ਗੁਰਮਿੰਦਰ ਗੁਰੀ ♥♥♥

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥