Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub

ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Monday, May 7, 2012

**ਅੱਜ ਦੀ ਸ਼ਾਇਰੀ**

ਤੇਰੇ ਝੂਠੇ ਲਾਰਿਆਂ ਨੇ ਸੱਜਣਾ ਵੇ , ਸਾਡਾ ਬੰਨ ਸਬਰ ਦਾ ਤੋੜ ਦਿਤਾ,
ਇਸੇ ਲਈ ਤੇਰੀਆਂ ਯਾਦਾਂ ਨੂੰ ,
ਸੱਜਣਾ ਵੇ ਅੱਜ ਅਸੀਂ ਦਰ ਤੋਂ ਮੋੜ ਦਿਤਾ. 
*******************************************
ਸਾਨੂੰ ਤਾਂ ਤੇਰੀ ਯਾਦ ਵਿਚ ਰੋਣਾ ਵੀ ਚੋਰੀ ਚੋਰੀਂ ਆਓਂਦਾ ਆ ਸਜ,ਣਾ
ਦਿਲ ਡਰਦਾ ਆ ਕਿ ਕਿਤੇ ਲੋਕਾਂ ਨੂੰ ਪਤਾ ਨਾਂ ਲੱਗ ਜਾਵੇ,
ਤੇਰੀ ਮੇਰੀ ਮੋਹਬਤ ਦਾ,
ਡਰ ਲਗਦਾ ਕਿਤੇ ਤੂੰ ਸਜਣਾ ਬਦਨਾਮ ਨਾਂ ਹੋ ਜਾਵੇਂ.
*******************************************
ਦੱਸ ਉਏ ਰੱਬਾ ਮੇਰਿਆ ਇਹ ਕੀ ਤੇਰਾ ਦਸਤੂਰ,
ਜਿਹੜਾ ਦਿਲ ਦੇ ਨੇੜੇ ਹੈ ਉਹੀ ਅੱਖਾਂ ਤੋਂ ਦੂਰ.
*******************************************
ਵਸਦੇ ਰਹਿਣ ਪਿੰਡ ਮੇਰੇ, ਵਸਦੀਆਂ ਰਹਿਣ ਮਾਵਾਂ,
ਅਗਲੇ ਜਨਮ ਰੱਬਾ ਮੈ ਮੁੜ ਪੰਜਾਬ ਵਿਚ ਆਵਾਂ,
ਸਜਣ ਮੇਰਾ ਰੱਬ ਹੋਵੇ, ਮੇਰਾ ਪਿੰਡ ਹੋਵੇ ਸਰਨਾਵਾ.
*******************************************
ਮੈਂ ਰੱਬ ਗਵਾ ਕੇ ਯਾਰ ਸੀ ਲਭਿਆ, ਚੈਨ ਗਵਾ ਕੇ ਪਿਆਰ,
ਆਪਣਾ ਸਭ ਕੁਝ ਭੁਲਾਇਆ,
ਪਰ ਫਿਰ ਵੀ ਖੋਹ ਬੈਠਾ ਓਹ ਕਮਲੀ ਜਹੀ ਮੁਟਿਆਰ,
ਜਿਸ ਕੁੜੀ ਦੀਆਂ ਯਾਦਾਂ ਨਾਲ ਗੁਰੀ ਦਾ ਵਸਦਾ ਆ ਸੰਸਾਰ.
*******************************************
ਰੱਬਾ ਕਿਥੋਂ ਲਭਾਂ ਪਰਦੇਸ ਮੇਰੇ ਪਿੰਡ ਵਰਗਾ?
ਕਿਥੋਂ ਲਭਾ ਸ਼ਹਿਰ ਮੇਰੇ ਗਰਾਂ ਵਰਗਾ?
ਦੁਨੀਆਂ ਤੇ ਕਿਥੋਂ ਲਭਾ ਕੋਈ ਮੇਰੀ ਮਾਂ ਵਰਗਾ?
*******************************************
ਪਿਆਰ ਕਰਨ ਦੀ ਇੰਨੀ ਵੱਡੀ ਸਜ਼ਾ ਕਿਉਂ ਦੇਂਦਾ ਏ ਰੱਬ,
ਪਿਆਰ ਕਰਨ ਵਾਲਾ ਇੰਨਾ ਦੁਖ ਕਿਉਂ ਦਿੰਦਾ ਹੈ ਸਭ.
*******************************************
***** ਗੁਰਮਿੰਦਰ ਗੁਰੀ *****
*******************************************
No comments:

Post a Comment