Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Sunday, May 6, 2012

** ਕਿਸੇ ਕਿਸੇ ਨੂੰ ਮਿਲਦਾ ਸੱਚਾ ਪਿਆਰ ਨਸੀਬਾਂ ਨਾਲ **

** ਕਿਸੇ ਕਿਸੇ ਨੂੰ ਮਿਲਦਾ ਸੱਚਾ ਪਿਆਰ ਨਸੀਬਾਂ ਨਾਲ **

ਦੁਨੀਆ ਭਾਵੇਂ ਬਹੁਤ ਵੱਡੀ ਆ, ਪਰ ਪਿਆਰ ਕਰਨ ਵਾਲਿਆਂ ਨੂੰ ਦੁਨੀਆਂ ਬਹੁਤ ਨਿੱਕੀ ਜਹੀ ਲਗਦੀ ਆ। ਆਪਣੇ ਪਿਆਰੇ ਜਦੋਂ ਦੂਰ ਹੁੰਦੇ ਨੇ ਤਾਂ ਉਸ ਵੇਲੇ ਇਹੀ ਰੰਗਲੀ ਦੁਨੀਆ ਬਹੁਤ ਫਿੱਕੀ ਜਹੀ ਲਗਦੀ ਹੈ। ਮੁਹੱਬਤਾਂ ਦੇ ਘਰ ਤਾ ਦੁਨੀਆਂ ਵਾਲੇਓ ਰੱਬ ਤੋਂ ਵੀ ਵੱਡੇ ਹੁੰਦੇ ਨੇ। ਪਿਆਰ ਕਰਨ ਵਾਲਿਆਂ ਦੀਆਂ ਯਾਦਾਂ ਦੇ ਦਿਲ ਵਿਚ ਬਣੇ ਅੱਡੇ ਹੁੰਦੇ ਨੇ। ਪਿਆਰ ਇੱਕ ਜਿੰਦਗੀ ਦਾ ਓਹ ਖਜਾਨਾ ਆ, ਜਿਹੜਾ ਕਦੇ ਮੁਕਾਏਆਂ ਵੀ ਨਹੀ ਮੁੱਕਦਾ। ਪਿਆਰ ਤਾ ਨਦੀਆਂ ਦੇ ਪਾਣੀਆ ਤੋ ਵੀ ਵਿਸ਼ਾਲ ਆ, ਜੇਹੜਾ ਕਦੇ ਸੁਕਾਏਆਂ ਵੀ ਨਹੀਂ ਸੁੱਕਦਾ। ਪਿਆਰ ਨੂੰ ਕਿਤੇ ਪਰਖਦੇ ਹੀ ਨਾ ਸਾਰੀ ਜਿੰਦਗੀ ਗੁਜਾਰ ਦਿਓ, ਪਿਆਰ ਵਿਚੋਂ ਹਰ ਪਲ ਖੁਸੀਆਂ ਤੇ ਅਨੰਦੁ ਨੂੰ ਲਭ ਕੇ ਮਾਨਣ ਦੀ ਕੋਸ਼ਿਸ਼ ਕਰੋ ਦੋਸਤੋ। ਕਿਤੇ ਆਪਣੇ ਪਿਆਰੇਆਂ ਤੇ ਸ਼ੱਕ ਕਰਦੇ ਹੀ ਨਾ ਮਰ ਜਾਇਓ। ਪਿਆਰ ਵਿਚੋਂ ਤਾਂ ਰੱਬ ਲਭ ਜਾਂਦਾ ਆ ਦੋਸਤੋ, ਐਵੇਂ ਨਾਂ ਕਿਤੇ ਡਰ ਜਾਇਓ। ਕੋਈ ਕੋਈ ਮੋਹ ਕਰਦਾ ਗਰੀਬਾਂ ਦਾ ਤੇ ਕਿਸਮਤ ਦੇ ਨਾਲ ਹੀ ਮਿਲਦਾ ਆ ਸਚਾ ਪਿਆਰ ਨਸੀਬਾਂ ਦਾ। ਮੇਰੀ ਸਲਾਮ ਆ ਸਚਾ ਪਿਆਰ ਕਰਨ ਵਾਲਿਆਂ ਨੂੰ ਤੇ ਮੇਰੀ ਸਲਾਮ ਆ ਆਪਣੇ ਵਿਸ਼੍ੜੇ ਹੋਏ ਯਾਰਾਂ ਦਾ ਇੰਤਜਾਰ ਕਰਨ ਵਾਲਿਆਂ ਨੂੰ। ਕਿਸੇ ਦਾ ਦਿਲ ਜਿਤਣ ਲੇਈ ਪਿਆਰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ। ਮੈਨੂ ਮੁਆਫ ਕਰ ਦੇਓ ਸੱਜਣੋ ਕਿਓਕੇ ਮੈਨੂ ਆਸ਼ਕਾਂ ਦੇ ਹੱਕ ਵਿਚ ਲਿਖਣ ਦੀ ਆਦਤ ਹੈ।
ਤੁਹਾਡਾ ਆਪਣਾ,
ਗੁਰਮਿੰਦਰ ਗੁਰੀ
%%%%%%%%%%%%%%%%%%%%%%%%%%%%%%%%%%%%%%%%%%%

No comments:

Post a Comment