Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Friday, December 2, 2011

ਤੇਰੇ ਦਿਲ ਵਿੱਚ ਥਾਂ ਨਹੀਂ ਲੱਭੀ ਸਾਡੇ ਦਿਲ ਨੂੰ

ਤੇਰੇ ਦਿਲ ਵਿੱਚ ਥਾਂ ਨਹੀਂ ਲੱਭੀ ਸਾਡੇ ਦਿਲ ਨੂੰ 
ਨੀਲਾਮ ਹੋ ਕੇ ਵੀ ਵੇਖ ਲਿਆ ਸੱਜਣਾ 
ਮੈਨੂੰ ਗੀਤਾਂ ਨੂੰ ਲਿਖਣ ਜੋਗਾ ਛੱਡ ਦਿਤਾ 
ਸਾਰੇ ਪਿੰਡ ਵਿੱਚ ਤੇਰੇ ਲਈ ਬਦਨਾਮ ਹੋ ਕੇ ਵੇਖ ਲਿਆ ਸੱਜਣਾ 
--------------------------------------------------------------
ਰਾਹਾਂ ਅਤੇ ਸੜ੍ਹਕਾਂ ਤੇ ਵੱਸਦੇ ਗਰੀਬਾਂ ਦੇ ਨਗਰ 
ਓਏ ਰੱਬਾ ਮੇਰਿਆ ਤੈਨੂੰ ਕਿਓਂ ਨਹੀਂ ਕੋਈ ਖਬਰ 
ਤੂੰ ਅਮੀਰ ਤਾਂ ਹੋਰ ਵੀ ਅਮੀਰ ਕਰ ਤੇ 
ਤੇਰੇ ਅਮੀਰਾਂ ਨੂੰ ਅਜੇ ਵੀ ਆਇਆ ਨਹੀਂ ਸਬਰ 
ਵੋਟਾਂ ਲੈ ਕੇ ਸਾਡੀਆਂ ਕਈ ਵਜ਼ੀਰ ਬਣ ਗਏ 
ਉਨ੍ਹਾਂ ਨੇ ਹੀ ਜਨਤਾ ਤੇ ਢਾਇਆ ਬੜ੍ਹਾ ਜਬਰ 
ਓਏ ਰੱਬਾ ਮੇਰਿਆ ਤੈਨੂੰ ਕਿਓਂ ਨਹੀਂ ਕੋਈ ਖਬਰ =
---------------------------------------------
ਅੱਖਾਂ ਮੇਰੀਆਂ ਭਰ ਭਰ ਰੋਈਆਂ 
ਉਸ ਕਮਲੀ ਨੂੰ ਚੇਤੇ ਕਰ ਕਰ ਰੋਈਆਂ 
ਪਰ ਉਹ ਕਿੰਨੀ ਬੇਈਮਾਨ ਸੀ 
ਜਿਹਨੂੰ ਕੀਤਾ ਮੈਂ ਪਿਆਰ
ਉਹਦੇ ਲਈ ਪਿਆਰ ਇਕ ਖੇਡ ਦਾ ਮੈਦਾਨ ਸੀ =
---------------------------------------------------
ਸਾਡੇ ਲਈ ਤਾਂ ਬੱਦਲ ਕਰਮਾਂ ਵਾਲਾ
ਜਿਹੜਾ ਸਾਡੇ ਪਿੰਡ ਵਿੱਚ ਹਨੇਰਾ ਕਰ ਜਾਂਦਾ 
ਸਾਨੂੰ ਸਾਡੇ ਸੱਜਣਾਂ ਨਾਲ ਮਿਲਾ ਕੇ
ਸਾਡੇ ਦਿਲ ਵਿੱਚ ਸਵੇਰਾ ਕਰ ਜਾਂਦਾ
ਉਹ ਮੇਰਿਆ ਡਾਢਿਆ ਰੱਬਾ =
-------------------------------------------------------------
ਕਾਫੀ ਚੋਰ ਲੀਡਰ ਠੱਗ ਵੱਡੀ ਕਰ ਚੁੱਕੀ ਫਿਰਦੇ ਨੇ 
ਜੱਟ ਮਾਰੇ ਕਰਜ਼ੇ ਦੇ ਹਥਿਆਰ ਚੁੱਕੀ ਫਿਰਦੇ ਨੇ 
ਚੋਰ ਸਾਨੂੰ ਲੁੱਟਣ ਲਈ ਤਲਵਾਰ ਚੁੱਕੀ ਫਿਰਦੇ ਨੇ 
ਗਰੀਬ ਆਪਣੇ ਕਰਜ਼ੇ ਦਾ ਭਾਰ ਚੁੱਕੀ ਫਿਰਦੇ ਨੇ 
ਜਿਉਂਦੇ ਰਹਿਣ ਗੁਰੂ ਸਾਡੇ
ਜਿਹੜੇ ਬੇਈਮਾਨਾ ਦਾ ਸੰਸਾਰ ਚੁੱਕੀ ਫਿਰਦੇ ਨੇ 
----------------------------------------------------
ਧੁੱਪ ਆਵੇ ਤਾਂ ਰੋਵੇ ਕੁੱਲੀ 
ਮੀਂਹ ਆਵੇ ਤਾਂ ਚੋਵੇ ਕੁੱਲੀ 
ਹਵਾ ਚੱਲੇ ਤਾਂ ਟੁੱਟਦੀ ਕੁੱਲੀ 
ਮਾੜ੍ਹਾ ਹਾਲ ਨਸੀਬਾਂ ਦਾ 
ਤੂੰ ਕਾਹਤੋਂ ਲੇਖਾ ਲੈਂਦਾ ਰੱਬਾ ਇਨ੍ਹਾਂ ਗਰੀਬਾਂ ਦਾ 
-------------------------------------------------------
ਪਿਆਰ ਕਾਹਦਾ ਪਇਆ ਉਹ ਸਾਹ ਬਣ ਗਈ 
ਉਹ ਕੁੜੀ ਜਿੰਦਗੀ ਮੇਰੀ ਦਾ ਇੱਕ ਰਾਹ ਬਣ ਗਈ 
ਮੈਂ ਡੁੱਬ ਚੱਲਿਆ ਸੀ ਸਮੁੰਦਰਾਂ ਵਿੱਚ 
ਮੇਰੀ ਬੇੜ੍ਹੀ ਦਾ ਉਹ ਮਲਾਹ ਬਣ ਗਈ 
ਉਹ ਮੇਰੇ ਦਿਲ ਦੀ ਧੜ੍ਹਕਣ ਮੇਰਾ ਸਾਹ ਬਣ ਗਈ
------------------------------------------------------------------------
ਕਿਉਂ ਰੱਬਾ ਇਨਸਾਨ ਦੀ ਜਿੰਦਗੀ ਦੇ ਰਾਹਾਂ ਵਿਚ ਖੱਡੇ ਬਣਾ ਜਾਨੈ
ਕਿਓਂ ਰੱਬਾ ਤੂੰ ਮੁਹੱਬਤ ਕਰਨ ਵਾਲੇ ਲੋਕਾਂ ਨੂੰ ਵੱਡੇ ਬਣਾ ਜਾਨੈ 
ਮੁਸਾਫ਼ਿਰ ਬਣਾ ਕੇ ਦਿਲਾਂ ਵਿਚ ਯਾਦਾਂ ਦੇ ਅੱਡੇ ਬਣਾ ਜਾਨੈ 
ਕਿਉਂ ਰੱਬਾ ਮੇਰਿਆ ਤੂੰ ਇਨਸਾਨਾਂ ਦੀ ਜਿੰਦਗੀ ਵਿਚ ਟੋਏ ਤੇ ਖੁੱਡੇ ਬਣਾ ਜਾਨੈ 
-------------------------------------------------------------------
ਲੋਕ ਪਿਆਰ ਲਈ ਜੋਗੀ ਬਣਦੇ ਨੇ 
ਸਾਨੂੰ ਬਣਾ ਤਾ ਗਾਉਣ ਵਾਲਾ 
ਇੰਨਾ ਮੈਨੂੰ ਜਰੂਰ ਪਤਾ ਕਦੇ ਸਾਨੂੰ ਵੀ ਸੀ ਕੋਈ ਚਾਹੁਣ ਵਾਲਾ
ਲਿਖਦਾ ਜਦੋਂ ਗੀਤ ਉਹ ਰੁਵਾ ਕੇ ਤੁਰ ਜਾਂਦੀ  
ਕਮਲੀ ਪਤਾ ਨਹੀਂ ਮੇਰੀ ਕਲਮ ਨੂੰ ਕੀ ਸਿਖਾ ਕੇ ਤੁਰ ਜਾਂਦੀ  
--------------------------------------------------------------
ਸਾਡੇ ਪਿੰਡ ਦੀਆਂ ਰਾਤਾਂ ਵੀ ਉਦਾਸ ਨੇ
ਤੇਰੇ ਬਿਨਾਂ ਓਏ ਦਿਲਦਾਰਾ
ਲੋਕਾਂ ਲਈ ਭਾਵੇਂ ਤੂੰ ਗੀਤ ਏਂ ਸੱਜਣਾ
ਪਰ ਮੇਰੀ ਰੂਹ ਦਾ ਸੰਗੀਤ ਏਂ ਸੱਜਣਾ
ਇੱਕ ਤੇਰੇ ਕਰਕੇ ਇਹ ਦੁਨੀਆ ਚੰਗੀ ਲੱਗਦੀ
ਤੂੰ ਸਾਡੇ ਦਿਲ ਦੇ ਨੇੜ੍ਹੇ, ਤੂੰ ਸਾਡੇ ਪਿੰਡ ਦੇ ਨੇੜ੍ਹੇ
ਵੇ ਤੂੰ ਸਾਹ ਬਣ ਕੇ ਧੜ੍ਹਕੇਂ ਸਾਡੇ ਦਿਲ ਦੇ ਵਿਹੜੇ
-------------------------------------------------------------
ਮੈਂ ਤਾਂ ਆਪਣੀ ਕਿਸਮਤ ਨੂੰ ਰੋਂਦਾ ਰੱਬਾ ਮੇਰਿਆ
ਲੋਕੀ ਕਹਿੰਦੇ ਗੀਤ ਲਿਖਦਾ 
ਮੈਨੂੰ ਮੇਰੇ ਗੀਤਾਂ ਵਿੱਚ ਵੀ ਉਸ ਕਮਲੀ ਦਾ ਚਿਹਰਾ ਦਿਖਦਾ 
ਬੈਠ ਕੇ ਰੋਵਾਂ ਕਿਸਮਤ ਨੂੰ ਲੋਕੀ ਕਹਿੰਦੇ ਗੀਤ ਲਿਖਦਾ 
-----------------------------------------------------------
ਰੱਬਾ ਕਿਸੇ ਨਾਲ ਨਾਂ ਹੋਵੇ ਜਿਹੜੀ ਉਹਨੇ ਸਾਡੇ ਨਾਲ ਕੀਤੀ
ਅਸੀਂ ਉਹਦੇ ਪਿਆਰ ਦੀ ਜਹਿਰ ਵੀ ਬੜ੍ਹੇ ਪਿਆਰ ਨਾਲ ਪੀਤੀ
ਰੱਬਾ ਕਦੇ ਕਿਤੇ ਸੁਣ ਕੇ ਤਾਂ ਵੇਖੀਂ ਸਾਡੇ ਨਾਲ ਹੱਡ ਬੀਤੀ
ਕਿਸੇ ਨਾਲ ਨਾਂ ਹੋਵੇ ਜਿਹੜੀ ਉਹਨੇ ਸਾਡੇ ਨਾਲ ਕੀਤੀ
ਸਾਡੀ ਜਿੰਦ ਪਾਟੀਆਂ ਲੀਰਾਂ ਵਰਗੀ ਅਸੀਂ ਹੰਝੂਆਂ ਨਾਲ ਸੀਤੀ  
 ----------------------------------------------------------
ਐਵੇਂ ਨਾਂ ਦੁਨੀਆ ਵਾਲਿਓ ਝੂਠ ਤੇ ਗਿਲਾ ਕਰੋ
ਕਿਓਂਕੇ ਹੁਣ ਸੱਚ ਦਾ ਤਾਂ ਜਮਾਨਾ ਹੀ ਨਹੀਂ ਰਿਹਾ
ਨਾਂ ਹੀ ਕੋਈ ਆਪਣਾ ਰਿਹਾ ਨਾਂ ਕੋਈ ਬੇਗਾਨਾ ਰਿਹਾ
ਹਰ ਕੋਈ ਚਲਾ ਝੂਠ ਦੀਆਂ ਦੁਕਾਨਾਂ ਰਿਹਾ
 ---------------------------------------------------------------------
ਮੁੜ੍ਹ ਬਾਬਾ ਨਾਨਕਾ ਤੇਰੀ ਦੁਨੀਆ ਮਰ ਚੱਲੀ
ਪਰਿਵਾਰਾਂ ਦੇ ਰਿਸ਼ਤੇ ਟੁੱਟ ਗਏ ਯਾਰਾਂ ਦੇ ਯਾਰ ਮੁੱਕ ਗਏ
ਪੈਸਾ ਹੀ ਪ੍ਰਧਾਨ ਹੋ ਗਿਆ ਸੱਚ ਦਾ ਤਾਂ ਕਤਲੇਆਮ ਹੋ ਗਿਆ 
ਸਾਡਾ ਹਰ ਨੇਤਾ ਬੇਈਮਾਨ ਹੋ ਗਿਆ 
--------------------------------------------------------------------------------
ਧਰਮ ਦੇ ਠੇਕੇਦਾਰ ਪ੍ਰਧਾਨ ਸਾਡੇ
ਗੁਰਦਵਾਰਿਆਂ ਨੂੰ ਲੁੱਟ ਕੇ ਖਾ ਗਏ ਕਈ ਲੀਡਰ ਬੇਈਮਾਨ ਸਾਡੇ
ਕੋਰਟ ਕਚਹਿਰੀਆਂ ਵਿੱਚ ਵਿਕਦੇ ਅਰਮਾਨ ਸਾਡੇ
ਪੁਲਸ ਮਾਰਦੀ ਡੰਡੇ ਪੈਣ ਨਿਸ਼ਾਨ ਸਾਡੇ
ਕਰਜੇ ਨੇ ਸਾਡੇ ਪਿੰਡ ਖਾ ਲਏ ਵਿਹੜੇ ਜੱਟਾਂ ਦੇ ਪਏ ਵੀਰਾਨ ਸਾਡੇ
------------------------------------------------------------------------------
ਇਹ ਤਸਵੀਰ ਕਿਓਂ ਮੈਨੂੰ ਆਪਣੀ ਆਪਣੀ ਲੱਗਦੀ
ਇਹ ਕਿਸਮਤ ਵਾਲੀ ਹੀਰ ਕਿਓਂ ਮੈਨੂੰ ਆਪਣੀ ਆਪਣੀ ਲੱਗਦੀ
ਮੈਨੂੰ ਇਦਾਂ ਹੀ ਬਹਿ ਕੇ ਲਿਖਦੀ ਸੀ ਉਹ ਕਮਲੀ ਚਿੱਠੀਆਂ ਨੂੰ
ਅੱਜ ਤੱਕ ਨਹੀਂ ਭੁੱਲਦਾ ਦਿਲ ਮੇਰਾ ਉਹਦੀਆਂ ਗੱਲਾਂ ਮਿੱਠੀਆਂ ਨੂੰ 
--------------------------------------------------------------------------------
ਰੁਲ ਗਈਆਂ ਵਿੱਚ ਪ੍ਰਦੇਸਾਂ ਦੇ ਵੀਰਾਂ ਦੀਆਂ ਭੈਣਾਂ, ਮਾਵਾਂ ਦੀਆਂ ਧੀਆਂ
ਚੇਤੇ ਕਰਦੀਆਂ ਬਾਬੁਲ ਨੂੰ, ਆਪਣੇ ਪਿੰਡ ਨੂੰ ਵਿੱਚ ਪ੍ਰਦੇਸਾਂ ਦੇ,
ਵੀਰਾਂ ਦੀਆਂ ਭੈਣਾਂ, ਮਾਵਾਂ ਦੀਆਂ ਧੀਆਂ
ਰੋਂਦੀਆਂ ਵਿੱਚ ਪ੍ਰਦੇਸਾਂ ਦੇ ਵੀਰਾਂ ਦੀਆਂ ਭੈਣਾਂ, ਮਾਵਾਂ ਦੀਆਂ ਧੀਆਂ
---------------------------------------------------------------
ਫਿਕਰ ਨਾਂ ਕਰੀਂ ਮੁਟਿਆਰੇ ਤੇਰੇ ਸਾਹਾਂ ਵਿੱਚ ਵੱਸ ਕੇ ਵੇਖਾਂਗੇ 
ਫਿਕਰ ਨਾਂ ਕਰੀਂ ਮੁਟਿਆਰੇ ਤੇਰੇ ਰਾਹਵਾਂ ਵਿੱਚ ਵੱਸ ਕੇ ਵੇਖਾਂਗੇ 
ਤੇਰੇ ਵਿਚੋਂ ਮੈਂ ਉਸ ਕਮਲੀ ਦੇ ਪਿਆਰ ਨੂੰ ਲੱਭਣਾ ਵਾਂ 
ਤੇਰੇ ਵਿਚੋਂ ਮੈਂ ਆਪਣੇ ਖੋ ਚੁਕੇ ਯਾਰ ਨੂੰ ਲੱਭਣਾ ਵਾਂ  
ਹਰ ਗੱਲ ਦਾ ਤੇਰੇ ਨਾਲ ਵਾਅਦਾ ਕਰ ਸਕਦਾ 
----------------------------------------------------
ਦੀਵੇ ਨੂੰ ਲਾ ਲਾ ਕੇ ਪੜਾਇਆ ਮੇਰੀ ਮਾਂ ਨੇ 
ਗੋਦੀ ਚੁੱਕ ਚੁੱਕ ਕੇ ਖਿਡਾਇਆ ਮੇਰੀ ਮਾਂ ਨੇ 
ਹਰ ਇੱਕ ਸੁੱਖ ਜੱਗ ਦਾ ਦਿਖਾਇਆ ਮੇਰੀ ਮਾਂ ਨੇ 
ਤੱਕੜਾ ਹੋ ਜਾ ਪੁੱਤਰਾ ਕਹਿ ਕੇ ਦੁੱਧ ਪਿਲਾਇਆ ਮਾਂ ਨੇ 
ਕੰਨੋ ਫੜ ਕੇ ਕੇਸੀ ਨਹਾਉਣ ਵਾਲੀ ਮੇਰੀ ਮਾਂ ਸੀ 
ਰੱਬਾ ਮੈਨੂੰ ਇਸ ਦੁਨੀਆ ਤੇ ਲਿਆਉਣ ਵਾਲੀ ਮੇਰੀ ਮਾਂ ਸੀ 
-----------------------------------------------------
ਤੇਰੇ ਰਾਹਾਂ ਦੀ ਧੂੜ ਬਣ ਜਾਊਂ
ਤੇਰੇ ਚਿਹਰੇ ਦਾ ਨੂਰ ਬਣ ਜਾਊ 
ਜਿਦਾਂ ਤੂੰ ਕਹੇਗੀ ਉਦਾਂ ਹੀ ਸਬੱਬ ਬਣ ਜਾਊਂ
ਮੈਂ ਤੇਰੇ ਲਈ ਕਮਲੀਏ ਰੱਬ ਬਣ ਜਾਊ 
--------------------------------------------
ਤੇਰੇ ਨਾਲ ਗੱਲਾਂ ਬਾਤਾਂ ਕਰਕੇ ਇੰਝ ਲੱਗਿਆ
ਜਿਦਾਂ ਕੋਈ ਵਿਛੜਿਆ ਸੱਜਣ ਮਿਲ ਗਿਆ ਹੋਵੇ
ਤੇਰੇ ਨਾਲ ਗੱਲਾਂ ਬਾਤਾਂ ਕਰਕੇ ਇੰਝ ਲੱਗਿਆ
ਜਿਦਾਂ ਰੱਬ ਵੀ ਨੇੜੇ ਗਿਆ ਹੋਵੇ 
ਤੇਰੇ ਨਾਲ ਗੱਲਾਂ ਬਾਤਾਂ ਕਰਕੇ ਇੰਝ ਲੱਗਿਆ
ਜਿਦਾਂ ਕੋਈ ਸੱਜਣ ਦਿਲ ਵਿੱਚ ਰਾਹ ਬਣਾ ਗਿਆ ਹੋਵੇ 
--------------------------------------------------------------
ਓਹ ਰੱਬਾ ਓਹ ਰੱਬਾ 
ਯਾਰ ਤਾਂ ਮਿਲਾ ਦੇ ਓਹ ਰੱਬਾ  
ਅੱਜ ਤੱਕ ਜਿੰਨੇ ਵੀ ਮੈਨੂੰ ਮਿਲੇ ਰੱਬਾ ਯਾਰ
ਸਭ ਦੁਖ ਦੇਣ ਵਾਲੇ ਮਿਲੇ,
ਕਿਸੇ ਨੇ ਵੀ ਗੁਰੀ ਦਾ ਦਰਦ ਨਹੀਂ ਵੰਡਾਇਆ 
-------------------------------------------------------
ਤੇਰੇ ਸ਼ਹਿਰ ਦਿਆਂ ਹਵਾਵਾਂ ਨੇ ਗੁਰੀ ਨੂੰ ਮਾਰ ਲਇਆ 
ਤੇਰੀਆਂ ਗੋਰੀਆਂ ਬਾਹਵਾਂ ਨੇ ਗੁਰੀ ਨੂੰ ਮਾਰ ਲਇਆ 
ਤੇਰੇ ਸ਼ਹਿਰ ਨੂੰ ਆਉਂਦੀਆਂ ਰਾਹਵਾਂ ਨੇ ਗੁਰੀ ਨੂੰ ਮਾਰ ਲਇਆ 
ਦੱਸ ਕਿਦਾਂ ਜੀਵਾਂ ਕਮਲੀਏ 
----------------------------------------------------------
ਮੇਰੇ ਕੋਲ ਤੇਰੀਆਂ ਯਾਦਾਂ ਤੋਂ ਸਿਵਾਏ ਹੋਰ ਕੁਝ ਨਹੀਂ ਬੱਚਿਆ 
ਬਾਪੂ ਮੇਰਾ ਰੱਬ ਨੂੰ ਪਿਆਰਾ ਹੋ ਗਿਆ 
ਮਾਂ ਮੇਰੀ ਆਪਣੀ ਨਿਗਾ ਗੁਵਾ ਕੇ ਬੈਠ ਗਈ 
ਭੈਣ ਭਰਾ ਮੈਨੂੰ ਸਾਰੇ ਛੱਡ ਗਏ 
ਯਾਰ ਅਤੇ ਰਿਸ਼ਤੇਦਾਰ ਵੀ ਮੈਨੂੰ ਦਿਲੋਂ ਕੱਢ ਗਏ
-------------------------------------------------------------
ਯਾਰ ਦੀ ਰੂਹ ਵਿੱਚ ਮੇਰਾ ਘਰ ਵੱਸਦਾ  
ਘਰ ਤਾਂ ਮੇਰੇ ਦਿਲ ਵਿੱਚ ਵੱਸਦਾ
ਪਰਿਵਾਰ ਸਾਰਾ ਖਿੱਲਰ ਗਿਆ
ਢਹਿ ਗਈਆਂ ਕੰਧਾਂ ਬਣਾਈਆਂ ਹੋਈਆਂ
ਵਿਹੜੇ ਵਿੱਚ ਜੰਮੇ ਘਾਹ ਸਾਡੇ
ਇਕ ਪਿੰਡ ਦੀ ਕੁੜੀ ਪ੍ਰਦੇਸਾਂ ਵਿੱਚ ਲੈ ਕੇ ਤੁਰ ਗਈ
ਸਾਰੇ ਚਾਅ ਸਾਡੇ
-------------------------------------------------------
ਮੇਰੀ ਮਸ਼ਹੂਰੀ ਦਾ ਕਾਰਨ ਮੇਰੇ ਘਰ ਦੀ ਗਰੀਬੀ ਸੀ
ਮੇਰੀ ਬਦਨਾਮੀ ਦਾ ਕਾਰਨ ਇਕ ਮੇਰੀ ਦੋਸਤ ਕੁੜੀ ਕਰੀਬੀ ਸੀ
ਉਹ ਗੀਤਾਂ ਨੂੰ ਲਿਖਣਾ ਸਿਖਾ ਕੇ ਚਲੀ ਗਈ
ਇਕ ਸੋਹਣੀ ਬੇਵਫਾ ਕੁੜੀ ਮੇਰੀ ਜਿੰਦਗੀ ਵਿੱਚ ਕੇ ਚਲੇ ਗਈ
------------------------------------------------------
ਉਹਦੇ ਮੁੜ੍ਹ ਕੇ ਆਉਣ ਦੀ ਅੱਜ ਵੀ ਇਕ ਆਸ ਜਿਹੀ ਲੱਗੀ ਹੋਈ
ਉਹਦੀ ਮੁਹੱਬਤ ਦੀ ਅੱਜ ਵੀ ਪਿਆਸ ਜਿਹੀ ਲੱਗੀ ਹੋਈ ਹਾ
ਉਹਦੀ ਤਸਵੀਰ ਨੂੰ ਹੱਥਾਂ ਵਿੱਚ ਦੀਵੇ ਬਾਲ ਬਾਲ ਕੇ ਵੇਖਦਾ ਮੈਂ
ਉਹਨੂੰ ਭੁੱਲਦਾ ਨਹੀਂ ਪਾਗਲ ਦਿਲ ਮੇਰਾ ਬੜ੍ਹਾ ਟਾਲ ਟਾਲ ਕੇ ਵੇਖਦਾ ਮੈਂ
--------------------------------------------------------------------- 
ਕਈ ਵਾਰੀ ਕੋਈ ਸੱਜਣ ਜਿੰਦਗੀ ਵਿੱਚ ਅਜਿਹਾ ਮਿਲਦਾ
ਜੋ ਤੁਹਾਡੀਆਂ ਸਾਰੀਆਂ ਖੁਸ਼ੀਆਂ ਨੂੰ ਮਾਰ ਜਾਂਦਾ
ਤੁਹਾਡੀ ਕਿਸਮਤ ਦੇ ਸਾਰੇ ਵਰਕੇ ਪਾੜ੍ਹ ਜਾਂਦਾ
ਜਿੰਦਗੀ ਭਰ ਉਹ ਭੁੱਲਦਾ ਨਹੀਂ ਐਸਾ ਤੀਰ ਸੀਨੇ ' ਉਹ ਮਾਰ ਜਾਂਦਾ
--------------------------------------------------------------
ਬੜ੍ਹੇ ਤਸੀਹੇ ਝੱਲੇ ਸਾਡੀ ਜਵਾਨੀ ਨੇ
ਪਰ ਕਦੇ ਵੀ ਗੁਰੀ ਨੂੰ ਯਾਦ ਨਹੀਂ ਕੀਤਾ ਉਸ ਬੇਗਾਨੀ ਨੇ
ਗਲੀ ਗਲੀ ਬਦਨਾਮੀ ਖੱਟੀ
ਗੱਲ ਹੁੰਦੀ ਰਹੀ ਸਾਡੀ ਹੱਟੀ ਭੱਟੀ
ਬੜ੍ਹੀਆਂ ਸਾਂਝਾਂ ਨੂੰ ਤੁੜ੍ਹਵਾਇਆ ਉਹਦੇ ਲਈ
ਮਰ ਮਰ ਕੇ ਟਾਈਮ ਲੰਘਾਇਆ ਉਹਦੇ ਲਈ
----------------------------------------------------
ਕਲਮ ਨੂੰ ਰੂਹ ਬਣਾ ਕੇ ਗੀਤ ਲਿਖਿਆ ਜਾਂਦਾ
ਰੂਹਾਂ ਭਟਕਦੀਆਂ ਨੇ ਆਪਣਿਆਂ ਲਈ
ਰੂਹਾਂ ਦਾ ਟਿਕਾਣਾ ਵੀ ਕਮਲਾ ਸਰੀਰ ਹੁੰਦਾ
ਜਿਸ ਨੇ ਰੂਹ ਨੂੰ ਪਾ ਲਿਆ ਉਹ ਮਰ ਜਾਣਾ ਅਖੀਰ ਰੋਂਦਾ
------------------------------------------------------
ਇਥੇ ਯਾਰ ਬਣਾਉਣੇ ਸੌਖੇ ਨੇ
ਯਾਰੀ ਸਿਰੇ ਚੜਾਉਣੀ ਔਖੀ
ਪਿਆਰ ਜਿਸਮਾਂ ਨੂੰ ਕਰਦਾ ਹਰ ਕੋਈ
ਰੂਹਾਂ ਨਾਲ ਸਾਂਝ ਪਾਉਣੀ ਔਖੀ ਹੈ
ਮੰਜਲਾਂ ਨੂੰ ਲੱਭਣਾ ਸੌਖਾ
ਰਾਹਾਂ ਵਿੱਚ ਤੁਰਨਾ ਔਖਾ
ਕੰਢਿਆਂ ਤੋਂ ਪੈਰ ਪੜਵਾਉਣੇ ਪੈਂਦੇ ਨੇ
ਆਸ਼ਕਾਂ ਨੂੰ ਪਤਾ ਦਿਲ ਕਿਦਾਂ ਲਾਉਣੇ ਪੈਂਦੇ ਨੇ
---------------------------------------------------------------------
ਸਮੇਂ ਸਮੇਂ ਦੀਆਂ ਸਰਕਾਰਾਂ ਨੇ ਮੇਰਾ ਸੋਹਣਾ ਪੰਜਾਬ ਉਜਾੜ੍ਹ ਦਿੱਤਾ
ਤੂੰ ਵੀ ਲੱਗਦਾ ਰੱਬਾ ਵੇ ਪੰਜਾਬ ਦੀ ਕਿਸਮਤ ਦਾ ਵਰਕਾ ਪਾੜ੍ਹ ਦਿੱਤਾ
ਮੁੜ੍ਹ ਕੇ ਭੇਜ ਦੇ ਬਾਬੇ ਨਾਨਕ ਵਰਗੇ
ਰੱਬਾ ਭੇਜ ਦੇ ਗੁਰੂ ਗੋਬਿੰਦ ਸਿੰਘ ਵਰਗੇ
------------------------------------------------------------------------
ਬੜ੍ਹਾ ਪਿਆਰ ਦਾ ਸ਼ਹਿਦ ਚੋ ਚੋ ਕੇ ਵੇਖਿਆ ਮੈਂ ਦੁਨੀਆ ਤੇ
ਹਰ ਇੱਕ ਦੇ ਨੇੜ੍ਹੇ ਹੋ ਹੋ ਕੇ ਵੇਖਿਆ ਮੈਂ ਦੁਨੀਆ ਤੇ  
ਪਰ ਦੁਨੀਆ ਦੇ ਰੰਗਾਂ ਨੂੰ ਸਮਝ ਨਹੀਂ ਸਕਿਆ ਮੈਂ
ਦਿਲ ਦੇ ਟੁੱਟੇ ਹੋਏ ਪਤੰਗਾਂ ਨੂੰ ਸਮਝ ਨਹੀਂ ਸਕਿਆ ਮੈਂ
--------------------------------------------------------------------------------
ਤੂੰ ਤਾਂ ਮੇਰੇ ਪਿਆਰ ਨੂੰ ਕਸ਼ਮੀਰ ਤੇ ਪਾਕਿਸਤਾਨ ਬਣਾਈ ਫਿਰਦਾ ਸੱਜਣਾ
ਕਿਤੇ ਦੋ ਵੇਲੇ ਹੱਸ ਕੇ ਵੀ ਬੁਲਾ ਲਿਆ ਕਰ
ਗੈਰਾਂ ਦੀਆਂ ਗਲੀਆਂ ਵਿੱਚ ਗੇੜ੍ਹੇ ਮਾਰਦਾ ਫਿਰਦਾ
ਕਦੇ ਸਾਡੀ ਗਲੀ ਵਿੱਚ ਵੀ ਗੇੜ੍ਹਾ ਮਾਰ ਲਿਆ ਕਰ
---------------------------------------------------

No comments:

Post a Comment