Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Friday, December 2, 2011

ਗਲੀ ਗਲੀ ਨਚਾਉਂਦਾ ਇਸ਼ਕ

ਗਲੀ ਗਲੀ ਨਚਾਉਂਦਾ ਇਸ਼ਕ
ਮੋੜ੍ਹ ਮੋੜ੍ਹ ਤੇ ਰਵਾਉਂਦਾ ਇਸ਼ਕ
ਜਿੰਦਗੀ ਜਿਊਣਾ ਸਖਾਉਂਦਾ ਇਸ਼ਕ
ਦਾਰੂ ਪੀਣਾ ਸਖਾਉਂਦਾ ਇਸ਼ਕ
-------------------------------------------------
ਧੀਆਂ ਕੋਈ ਪਰਾਇਆ ਧਨ ਨਹੀਂ ਹੁੰਦੀਆ
ਧੀਆਂ ਤਾਂ ਮਾਂ ਬਾਪ ਦੀ ਦੋਲਤ ਹੁੰਦੀਆਂ ਨੇ
ਧੀਆਂ ਦੂਰ ਰਹਿ ਕੇ ਵੀ ਆਪਣੀਆਂ ਜੜ੍ਹਾਂ
ਆਪਣੇ ਮਾਂ ਬਾਪ ਦੇ ਘਰਾਂ ਨਾਲ ਜੋੜ੍ਹੀ ਰੱਖਦੀਆਂ ਨੇ=
----------------------------------------------------
ਖਾਦ ਵਾਲੇ ਥੈਲੇ ਦਾ ਮਾਂ ਝੋਲਾ ਬਣਾ ਦੇਂਦੀ ਸੀ 
ਅੱਧੀ ਛੁੱਟੀ ਵੇਲੇ ਮਾਂ ਚੂਰੀ ਖੁਵਾ ਦਿੰਦੀ ਸੀ 
ਅਸੀਂ ਟਾਟਾਂ ਵਾਲੇ ਸਕੂਲ ਦੇ ਪੜ੍ਹੇ ਹੋਏ ਹਾਂ 
ਐਵੈਂ ਤਾਂ ਨਹੀਂ ਅੱਜ ਅਸਮਾਨੀਂ ਅਸੀਂ ਚੜ੍ਹੇ ਹੋਏ ਹਾਂ =
--------------------------------------------------------------
ਤੇਰੀਆਂ ਯਾਦਾਂ ਦੇ ਦੀਵੇ ਜਗਾਉਂਦੀ ਰਹਿੰਦੀ ਮੈਂ 
ਤੇਰੇ ਗੀਤਾਂ ਦੇ ਬੋਲਾਂ ਨੂੰ ਗੁਣ ਗਣਾਉਂਦੀ ਰਹਿੰਦੀ  ਮੈਂ 
ਤੇਰੀਆਂ ਤਸਵੀਰਾਂ ਨੂੰ ਗਲ ਲਾਉਂਦੀ ਰਹਿੰਦੀ ਮੈਂ 
ਰੱਬ ਵਾਂਗੂੰ ਤੈਨੂੰ ਧਿਆਉਂਦੀ ਰਹਿੰਦੀ ਮੈਂ =
--------------------------------------------------------
ਇਨ੍ਹਾਂ ਸੋਚਾਂ ਦੇ ਹੜ੍ਹਾਂ ਵਿੱਚ ਨਾਂ ਹੜ੍ਹ ਕਮਲੀਏ 
ਬੇਵਫਾ ਸੱਜਣਾ ਲਈ ਐਵੇਂ ਨਾ ਮਰ ਕਮਲੀਏ 
ਤੇਰਾ ਕਿੰਨਾ ਸੋਹਣਾ ਚਿਹਰਾ ਐਵੇਂ ਢਿੱਲਾ ਨਾਂ ਕਰ ਕਮਲੀਏ 
ਵੇਖ ਤੇਰੇ ਵਰਗੀ ਦੁਨੀਆ ਹੋਰ ਵੀ ਵੱਸਦੀ
ਆਪਣੇ ਆਪ ਨੂੰ ਕੱਲਾ ਨਾਂ ਕਰ ਕਮਲੀਏ =
--------------------------------------------------------
ਇੱਕ ਚੁੱਲੇ ਤੇ ਪੱਕਦੀ ਸੀ ਰੋਟੀ ਪਰੀਵਾਰਾਂ ਦੀ 
ਉਹਦੋਂ ਕਿੰਨੀ ਸੋਹਣੀ ਰੁੱਤ ਹੁੰਦੀ ਸੀ ਬਹਾਰਾਂ ਦੀ 
ਚਾਚੇ ਤਾਇਆਂ ਦੇ ਨਾਲ ਕਿੰਨਾ ਪਿਆਰ ਹੁੰਦਾ ਸੀ 
ਉਹ ਕਿਸੇ ਵਕਤ ਇੱਕ ਵੱਖਰਾ ਸੰਸਾਰ ਹੁੰਦਾ ਸੀ =
-------------------------------------------------------------
ਬਾਪੂ ਦੀ ਸਰਦਾਰੀ ਦੀਆਂ ਗੱਲਾਂ ਹੁਣ ਵਿਚ ਅਮਰੀਕਾ ਹੁੰਦੀਆਂ ਨੇ 
ਬਾਪੂ ਤੇਰੀ ਸਰਦਾਰੀ ਦੀਆਂ ਗੱਲਾਂ ਥਾਣੇ,
ਕਚਿਹਰੀਆਂ, ਕੋਰਟਾਂ ਦੇ ਵਿਚ ਹੁੰਦੀਆਂ ਨੇ 
ਕਈ ਪਿੰਡਾਂ ਦੇ ਵਿਚ ਚਲਦੀ ਸਰਦਾਰੀ ਮੇਰੇ ਬਾਪੂ ਦੀ 
ਵੱਡੇ ਲੀਡਰਾਂ ਦੇ ਨਾਲ ਯਾਰੀ ਮੇਰੇ ਬਾਪੂ ਦੀ 
---------------------------------------------------------
ਬੜ੍ਹੀਆਂ ਬੇ ਪਰਵਾਹੀਆਂ ਕੀਤੀਆਂ ਸਿਰ ਤੇ ਬਾਪੂ ਦੇ 
ਕਾਲਜ ਨੂੰ ਜਾਣਾ ਬੁੱਲਟ ਤੇ ਗੇੜ੍ਹੀ ਲਾਉਣੀ 
ਅੱਗ ਕੁੜੀਆਂ ਦੇ ਦਿਲਾਂ ਵਿਚ ਲਾਉਣੀ 
ਮਿੱਤਰਾਂ ਦੀ ਪੜ੍ਹਾਈ ਹੁੰਦੀ ਸੀ 
ਅਸੀਂ ਤਾਂ ਮੌਜਾਂ ਕਰਦੇ ਸੀ ਕਾਹਦੀ ਕਰਨੀ ਪੜ੍ਹਾਈ ਹੁੰਦੀ ਸੀ =
---------------------------------------------------------
ਆਜਾ ਮੇਰੇ ਖੇਤਾਂ ਦੀ ਬਹਾਰ ਵੇਖ ਲੈ
ਮਾਤਾ ਪਿਤਾ ਨਾਲ  ਕਿੰਨਾ ਪਿਆਰ ਵੇਖ ਲੈ 
ਤੂਤਾਂ ਵਾਲੇ ਖੂਹ ਖੇਤਾਂ ਵਿਚ ਟਾਹਲੀਆਂ ਬਥੇਰੀਆਂ 
ਇਨ੍ਹਾਂ ਖੇਤਾਂ ਨਾਲ ਕੁਝ ਯਾਦਾਂ ਜੁੜ੍ਹੀਆਂ ਨੇ ਮੇਰੀਆਂ  =
------------------------------------------------------------
ਸੱਜਣਾ ਵੇ ਸੱਜਣਾ ਮੁੜ੍ਹ ਵਤਨਾਂ ਨੂੰ
ਕਿਹੜੇ ਹਾਣੀਆਂ ' ਤੁਰਿਆ ਫਿਰਦਾ
ਸੱਜਣਾ ਵੇ ਮੁੜ੍ਹ ਵਤਨਾਂ ਨੂੰ  
ਕਿਹੜੇ ਕਾਲੇ ਪਾਣੀਆਂ ' ਤੁਰਿਆ ਫਿਰਦਾ 
ਸੱਜਣਾ ਵੇ ਸੱਜਣਾ ਮੁੜ੍ਹ ਵਤਨਾਂ ਨੂੰ 
-------------------------------------------------
ਸਾਡੇ ਦਿਲ ਤੇ ਚੁਬਾਰਾ ਪਾਉਣ ਵਾਲਿਆ ਵੇ 
ਸਾਡਾ ਤਾਂ ਤੂੰ ਘਰ ਵੀ ਭੁੱਲ ਗਿਆਂ ਵੇ 
ਗੈਰਾਂ ਦੀਆਂ ਗਲੀਆਂ ' ਗੇੜੇ ਲਾਉਣ ਵਾਲਿਆ ਵੇ 
ਸਾਡਾ ਤਾਂ ਤੂੰ ਦਰ ਵੀ ਭੁੱਲ ਗਿਆਂ ਵੇ 
ਸਾਡੇ ਦਿਲ ਤੇ ਚੁਬਾਰਾ ਪਾਉਣ ਵਾਲਿਆ ਵੇ 
ਸਾਡਾ ਤਾਂ ਤੂੰ ਪਿਆਰ ਵੀ ਭੁੱਲ ਗਿਆਂ ਵੇ 
----------------------------------------------
ਭੈਣ ਨੂੰ ਸੰਧਾਰਾ ਦੇ ਜਾ ਵੀਰਿਆ ਵੇ,
ਹੁਣ ਤਾਂ ਸਾਉਣ ਮਹੀਨਾ ਵੀ ਲੰਘ ਚਲਿਆ  
ਮੈਨੂੰ ਆਪਣੇ ਘਰ ਉੱਤੇ ਕਿੱਡਾ ਮਾਨ ਲੱਗਦਾ ਸੀ 
ਜਦੋਂ ਮਾਂ ਤੇ ਬਾਪੂ ਜੀਂਦੇ ਸੀ ਕੱਚਾ ਵਿਹੜਾ ਵੀ ਜਹਾਨ ਲੱਗਦਾ ਸੀ 
--------------------------------------------------------------
ਮੇਰੇ ਯਾਰ ਵਰਗੀ ਕੋਈ ਤਸਵੀਰ ਹੀ ਨਹੀਂ 
ਮੇਰੀ ਸੋਹਣੀ ਵਰਗੀ ਕੋਈ ਹੀਰ ਹੀ ਨਹੀਂ 
ਮੇਰੇ ਗੁਰੂ ਵਰਗਾ ਕੋਈ ਪੀਰ ਹੀ ਨਹੀਂ 
ਮੇਰੇ ਦੋਸਤਾਂ ਵਰਗਾ ਕੋਈ ਵੀਰ ਹੀ ਨਹੀਂ 
ਮੇਰੇ ਪੁਰਾਣੇ ਕੱਪੜਿਆ ਵਰਗੀ ਕੋਈ ਲੀਰ ਹੀ ਨਹੀਂ 
ਮੇਰੀ ਮਾਂ ਵਰਗੀ ਕੋਈ ਤਕਦੀਰ ਹੀ ਨਹੀਂ 
------------------------------------------------------------
ਪਾਣੀ ਦਾ ਬੁਲਬੁਲਾ ਮੇਰੀ ਮਹਿਬੂਬ ਦਾ ਪਿਆਰ ਸੀ 
ਉਹਦੇ ਨਾਲ ਵੱਸਦਾ ਗੁਰੀ ਦਾ ਜਹਾਨ ਸੀ 
ਰੱਬ ਜਿੱਡਾ ਕਮਲੀ ਤੇ ਸੱਚੀ ਬੜਾ ਮਾਣ ਸੀ 
ਪਾਣੀ ਦਾ ਬੁਲਬੁਲਾ ਮੇਰੀ ਮਹਿਬੂਬ ਦਾ ਪਿਆਰ ਸੀ 
------------------------------------------------------
ਮੈਂ ਕੀ ਲਾਵਾਂ ਅੱਗ ਤੇਰੇ ਡਾਲਰਾਂ ਨੂੰ
ਮੇਰੀ ਤਾਂ ਜਵਾਨੀ ਢਲ ਚੱਲੀ 
ਕਿਤੇ ਕੇ ਵੇਖ ਲੈ ਸੱਜਣਾ ਵੇ 
ਹੀਰ ਤੇਰੀ ਹੋ ਗਈ ਹੈ ਝੱਲੀ 
-------------------------------------------------------
ਇਨਸਾਨ ਦੀ ਜਿੰਦਗੀ ਤਾਂ ਇੱਕ ਸੜਕ ਦੀ ਤਰਾਂ  
ਕਿਤੇ ਮੋੜ੍ਹ ਜਾਂਦਾ ਕਿਤੇ ਟੋਇਆ ਜਾਂਦਾ
ਕਿਤੇ ਪਾਣੀ ਜਾਂਦਾ ਕਿਤੇ ਰੇਤ ਜਾਂਦਾ
ਕਿਤੇ ਕਰਮ ਜਾਂਦੇ ਕਿਤੇ ਭਰਮ ਜਾਂਦੇ 
ਕਿਤੇ ਦੁੱਖ ਜਾਂਦੇ ਕਿਤੇ ਸੁੱਖ ਜਾਂਦੇ 
-------------------------------------------------------
ਸਾਡੀ ਦੌਲਤ ਤਾਂ ਹੰਝੂਆਂ ਦੇ ਪਾਣੀ ਵਰਗੀ  
ਸਾਡੀ ਦੌਲਤ ਤਾਂ ਕਿਸੇ ਵਿਛੜੀ ਹੋਈ ਕਹਾਣੀ ਵਰਗੀ  
ਲੰਘ ਚੁੱਕੀ ਗਮਾਂ ਵਾਲੀ ਰਾਤ ਪੁਰਾਣੀ ਵਰਗੀ  
ਸਾਡੀ ਦੌਲਤ ਤਾਂ ਹੰਝੂਆਂ ਦੇ ਪਾਣੀ ਵਰਗੀ  
-----------------------------------------------------------
ਮੇਰਾ ਦਿਲ ਤਾਂ ਸਾਡੇ ਪਿੰਡ ਵਾਲਾ ਟੋਬਾ ਬਣ ਗਿਆ
ਸਭ ਨਹਾ ਨਹਾ ਕੇ ਤੁਰ ਗਏ  
ਨਾਂ ਮੇਰੇ ਦਿਲ ਦੀ ਕੋਈ ਪੰਚਾਇਤ ਬਣੀ ਨਾਂ ਸਰਕਾਰ ਬਣੀ
ਹੁਣ ਤਾਂ ਸਾਡੀਆਂ ਰੱਬ ਤੇ ਹੀ ਡੋਰੀਆਂ ਨੇ ਦੋਸਤੋ
 ------------------------------------------------------
ਮੈਨੂੰ ਇੰਨਾ ਪਿਆਰ ਨਾਂ ਕਰ ਕਮਲੀਏ
ਕਿ ਮੈਨੂੰ ਤੇਰੇ ਸ਼ਹਿਰ ਵਿੱਚ ਘਰ ਪਾਉਣਾ ਪੈ ਜਾਵੇ
ਮੈਨੂੰ ਇੰਨਾ ਪਿਆਰ ਨਾਂ ਕਰ ਕਮਲੀਏ
ਕਿ ਮੈਨੂੰ ਤੇਰੀ ਗਲੀ ਵਿੱਚ ਬਾਰ ਬਾਰ ਗੇੜਾ ਲਾਉਣਾ ਪੈ ਜਾਵੇ
 ----------------------------------------------------------
ਦੁਨੀਆ ਦੀਆਂ ਠੋਕਰਾਂ ਨੇ ਮੈਨੂੰ ਗੀਤਕਾਰ ਬਣਾ ਦਿੱਤਾ 
ਕਿਸੇ ਔਰਤ ਦੇ ਪਿਆਰ ਦਾ ਮੈਨੂੰ ਸਤਿਕਾਰ ਬਣਾ ਦਿੱਤਾ 
ਚੰਗਾ ਭਲਾ ਵੱਸਦਾ ਸੀ ਇੱਕ ਸ਼ਰਾਬ ਬਣਾ ਦਿੱਤਾ 
ਗੁੜ ਵਰਗਾ ਮਿਠਾ ਸੀ ਇੱਕ ਤੇਜਾਬ ਬਣਾ ਦਿੱਤਾ 
------------------------------------------------------------
ਮੇਰੇ ਦੁੱਖਾਂ ਦੀ ਕਹਾਣੀ ਮੇਰੀ ਮਾਂ ਨੂੰ ਪਤਾ 
ਮੇਰੇ ਪਿਆਰ ਦੀ ਕਹਾਣੀ ਪਿੰਡ ਵਾਲੇ ਰਾਹ ਨੂੰ ਪਤਾ 
ਮੇਰੀਆਂ ਖੁਸ਼ੀਆਂ ਤੇ ਗਮੀਆਂ ਸਾਡੇ ਸਾਰੇ ਗਰਾਂ ਨੂੰ ਪਤਾ 
ਮੇਰੇ ਦੁੱਖਾਂ ਦੀ ਕਹਾਣੀ ਮੇਰੀ ਮਾਂ ਨੂੰ ਪਤਾ 
-------------------------------------------------------------
ਜਿੰਦਗੀ ਜੀਉਣ ਲਈ ਇੱਕ ਸਹਾਰਾ ਚਾਹੀਦਾ 
ਸਾਡੇ ਤਾਂ ਪਿਆਰ ਨੂੰ ਸੱਜਣਾ ਵੱਸ ਤੇਰਾ ਇੱਕ ਲਾਰਾ ਚਾਹੀਦਾ 
ਸਾਡੀ ਤਾਂ ਨਬਜ਼ ਸੱਜਣਾ ਤੇਰੇ ਪਿਆਰ ਨਾਲ ਚੱਲਦੀ ਹੈ
ਸਾਡੀ ਤਾਂ ਨਬਜ਼ ਸੱਜਣਾ ਤੇਰੇ ਇੰਤਜ਼ਾਰ ਨਾਲ ਚੱਲਦੀ ਹੈ
--------------------------------------------------------
ਕੀ ਲੈਣਾ ਵੱਡਾ ਬਣ ਕੇ ਦਿਲਾ
ਸੱਜਣਾਂ ਪਿਆਰਿਆਂ ਤੋਂ ਦੂਰ ਹੋ ਜਾਵੇਂਗਾ
ਤੈਨੂੰ ਲੱਭਣੇ ਨਹੀਂ ਸੱਜਣ ਪਿਆਰੇ
ਮਰਨ ਲਈ ਮਜਬੂਰ ਹੋ ਜਾਵੇਂਗਾ
-----------------------------------------------------
ਨੇੜੇ ਸਾਡੇ ਪਿੰਡ ਕੋਲ ਖੇਤਾਂ ਵਿੱਚ ਇੱਕ ਘਰ ਸੀ 
ਚੜ੍ਹਦੇ ਪਾਸੇ ਨੂੰ ਉਹਦਾ ਖੁੱਲਦਾ ਦਰ ਸੀ 
ਉਸ ਘਰ ਨਾਲ ਮੇਰੀ ਸਾਂਝ ਪੁਰਾਣੀ ਸੀ 
ਜਿਥੇ ਇੱਕ ਮਾਂ ਦੀ ਧੀ ਰਹਿੰਦੀ ਹੁੰਦੀ ਰਾਣੀ ਸੀ 
ਉਸ ਕਮਲੀ ਦਾ ਨਾਂ ਮੇਰੇ ਸਾਹਾਂ ਵਿੱਚ ਵੱਸਦਾ 
------------------------------------------------------
ਹਾਏ ਬੁਲਬੁਲ ਬਣ ਕੇ ਆਜਾ ਕਿਧਰੋਂ 
ਮੁਸ਼ਕਿਲ ਹੋ ਗਇਆ ਜੀਣਾ ਨੀ 
ਤੇਰੇ ਨਾਲ ਪਿਆਰ ਮੈਂ ਪਾ ਕੇ 
ਸਿਖ ਲਇਆ ਦਾਰੂ ਪੀਣਾ ਨੀ 
ਨੀ ਤੇਰੇ ਬਿਨਾ ਸਾਡਾ ਜੀਣਾ ਕੀ 
ਸਹੁੰ ਰੱਬ ਦੀ ਸਾਡਾ ਲੱਗਦਾ ਨਹੀਂ ਜੀ 
--------------------------------------
ਬੜ੍ਹੀ ਗਰੀਬੀ ਵੇਖੀ ਮੇਰੇ ਬਾਪ ਨੇ 
ਫਿਕਰਾਂ ਨੇ ਖਾ ਲਈ ਮੇਰੀ ਮਾਂ
ਨਸ਼ੇ ਨੇ ਖਾ ਲਇਆ ਪਿੰਡ ਮੇਰਾ 
ਅੱਜ ਰੋਂਦੀ ਸਾਰੀ ਮੇਰੀ ਗਰਾਂ ਓਏ ਰੱਬਾ 
------------------------------------------------------------
ਮੇਰੇ ਪੰਜਾਬ ਦੀ ਮਿੱਟੀ ਵਰਗੀ ਕੋਈ ਮਿੱਟੀ ਨਹੀਂ ਹੋਣੀ 
ਮੇਰੀ ਸੋਹਣੀ ਹੀਰ ਵਰਗੀ ਕੋਈ ਚਿੱਟੀ ਨਹੀਂ ਹੋਣੀ 
ਮੇਰੇ ਬਾਪੂ ਵਰਗਾ ਕੋਈ ਸੱਬ ਨਹੀਂ ਹੋਣਾ 
ਮੇਰੀ ਮਾਂ ਵਰਗਾ ਕੋਈ ਰੱਬ ਨਹੀਂ ਹੋਣਾ 
ਮੇਰੇ ਪਿੰਡ ਵਰਗੀ ਕੋਈ ਗਰਾਂ ਨਹੀਂ ਹੋਣੀ 
ਸਾਡੇ ਤੂਤਾਂ ਵਾਲੇ ਖੂਹਾਂ ਵਰਗੀ ਕੋਈ ਛਾਂ ਨਹੀਂ ਹੋਣੀ 
--------------------------------------------------------
ਤੇਰੀਆਂ ਯਾਦਾਂ ਦੀ ਖੀਰ ਬਣਾ ਕੇ ਖਾ ਲਈ ਸੱਜਣਾ 
ਪਰ ਇਹ ਤਾਂ ਫਿਰ ਵੀ ਆਉਣੋ ਨਹੀਂ ਹੱਟੀਆਂ
ਦਿਨ ਰਾਤ ਰਵਾਉਂਦੀਆਂ ਨੇ 
ਦਿਨ ਰਾਤ ਸਤਾਉਂਦੀਆਂ ਨੇ ਸੱਜਣਾ 
-------------------------------------------------
ਮੈਂ ਤੇਰੀ ਸ਼ਕਲ ਨੂੰ ਪਿਆਰ ਨਹੀਂ ਕਰਦੀ ਅੜਿਆ   
ਮੈਂ ਤਾਂ ਤੇਰੀ ਅਕਲ ਨੂੰ ਪਿਆਰ ਕਰਦੀ ਹਾਂ ਅੜਿਆ
ਤੇਰੀਆਂ ਕਹਾਣੀਆਂ ਅਤੇ ਤੇਰੇ ਗੀਤਾਂ ਦਾ ਹਰ ਵੇਲੇ ਸਤਿਕਾਰ ਕਰਦੀ ਹਾਂ 
ਤੇਰੇ ਲਈ ਤਾਂ ਮੈਂ ਰੱਬ ਨੂੰ ਭੁਲਾ ਲਿਆ ਅੜਿਆ
-----------------------------------------------
ਜੱਟ ਦੇ ਖੇਤਾਂ ਵਿੱਚ ਰਹਿ ਕੇ 
ਜੱਟ ਦੇ ਘਰ ਦਾ ਦੁੱਧ ਪੀ ਕੇ 
ਜੋਗੀਆਂ ਦੀ ਪਟਾਰੀ ਵਿੱਚ ਰਹਿ ਕੇ 
ਸੱਪ ਡੰਗ ਮਾਰ ਹੀ ਜਾਂਦਾ  
ਮਾੜਾ ਸਮਾਂ ਤਾਂ ਕੇ ਯਾਰੋ ਲੰਘ ਹੀ ਜਾਂਦਾ  
------------------------------------------------------
ਸੁੱਕੇ ਹੋਏ ਨੈਣਾਂ ' ਝਨਾਬ ਗਇਆ 
ਨੀ ਮਾਏਂ ਮੈਨੂੰ ਚੇਤੇ ਅੱਜ ਪੰਜਾਬ ਗਇਆ 
ਪੁਰਾਣੀਆਂ ਸਹੇਲੀਆਂ ਦੀ ਯਾਦ ਗਈ 
ਪੁਰਾਣੀਆਂ ਹਵੇਲੀਆਂ ਦੀ ਯਾਦ ਗਈ
-------------------------------------------------------
ਅੜੀਏ ਨੀ ਤੇਰੀ ਯਾਰੀ ਨਹੀਂ ਭੁੱਲਣੀ ਮੈਨੂੰ 
ਤੇਰੀ ਲੰਬੀ ਜਿਹੀ ਗੁੱਤ ਪਿਆਰੀ ਨਹੀਂ ਭੁੱਲਣੀ ਮੈਨੂੰ 
ਤੇਰੇ ਪਿੰਡ ਨੂੰ ਜਾਂਦਾ ਰਾਹ ਨਹੀਂ ਭੁੱਲਣਾ ਮੈਨੂੰ 
ਤੇਰਾ ਨਿੱਕਾ ਜਿਹਾ ਸੋਹਣਾ ਗਰਾਂ ਨਹੀਂ ਭੁੱਲਣਾ ਮੈਨੂੰ 
--------------------------------------------------
ਪਰਦੇਸ ਗਿਆ ਮੇਰਾ ਢੋਲਾ ਕੁੜੀਓ 
ਮੈਂ ਕੀ ਤੀਆਂ ਵਿੱਚ ਨੱਚਾਂ
ਸਾਉਣ ਮਹੀਨਾ ਹੋਇਆ ਪਰਦੇਸੀ 
ਮੈਂ ਕਿੱਦਾਂ ਪੀਂਘਾਂ ਪਾਵਾਂ 
ਮੇਰਾ ਮਹਿਰਮ ਦਿਲ ਦਾ ਭੁੱਲ ਗਿਆ ਮੈਨੂੰ 
ਜੀ ਕਰਦਾ ਮਰ ਜਾਵਾਂ 
----------------------------------------------------------------
ਮੈਨੂੰ ਤਾਂ ਲਿਖਣਾ ਵੀ ਨਹੀਂ ਆਉਣਾ ਸੀ, ਲਖਾਉਣ ਵਾਲੀ ਚਲੇ ਗਈ 
ਮੈਨੂੰ ਤਾਂ ਰੋਣਾ ਵੀ ਨਹੀਂ ਆਉਣਾ ਸੀ, ਰਵਾਉਣ ਵਾਲੀ ਚਲੇ ਗਈ
ਮੈਨੂੰ ਤਾਂ ਗਾਉਣਾ ਵੀ ਨਹੀਂ ਆਉਣਾ ਸੀ, ਗਵਾਉਣ ਵਾਲੀ ਚਲੇ ਗਈ
ਰੱਬਾ ਸਲਾਮਤ ਰੱਖੀਂ ਓਹਨੂੰ, ਹਥ ਕਲਮ ਫੜਾਉਣ ਵਾਲੀ ਚਲੇ ਗਈ 
---------------------------------------------------------------
ਲੁਕ ਲੁਕ ਕੇ ਰਵਾਉਣ ਵਾਲਿਆ ਵੇ,
ਮੇਰੇ ਸ਼ਹਿਰ ਵਿਚੋਂ ਲੰਘ ਗਇਆ ਅੱਜ ਵੇ 
ਮੇਰੀ ਰਾਤਾਂ ਦੀ ਨੀਂਦ ਚਰਾਉਣ ਵਾਲਿਆ ਵੇ,
ਮੈਥੋਂ ਲਗਦਾ ਤੂੰ ਹੁਣ ਗਿਆਂ ਰੱਜ ਵੇ 
---------------------------------------------
ਸ਼ਰੀਫ਼ ਹਾਂ ਦਿਲ ਦਾ ਨਹੀਂ ਮਾੜਾ
ਕਸੂਰ ਇਹ ਵਾ ਕਿ ਮੈਂ ਤੈਨੂੰ ਚਾਹ ਬੈਠਾ 
ਇਹ ਤਾਂ ਮੈਨੂੰ ਵੀ ਨਹੀਂ ਪਤਾ, ਮੈਂ ਤੇਰੇ ਲਈ ਚੈਨ ਗਵਾ ਬੈਠਾ 
ਪਤਾ ਮੇਰੇ ਵਾਹਿਗੁਰੂ ਨੂੰ, ਮੈਂ ਕੀ ਤੈਨੂੰ ਆਪਣਾ ਬਣਾ ਬੈਠਾ 
ਨੀ ਅੜੀਏ ਮੈਨੂੰ ਅੱਜ ਵੀ ਤੇਰੀ ਯਾਦ ਆਉਂਦੀ
-------------------------------------------
ਉਹ ਵੀ ਦਿਨ ਸਨ ਅੜੀਏ
ਉਹ ਵੀ ਮਹੀਨੇ ਸਨ ਅੜੀਏ
ਉਹ ਵੀ ਸਾਲ ਸਨ ਅੜੀਏ
ਜਦ ਪਿਆਰ ਦੀਆਂ ਪੀਂਘਾਂ ਚੜ੍ਹਾਉਂਦੀ ਹੁੰਦੀ ਸੀ 
ਤੈਨੂੰ ਯਾਦ ਜਦ ਮੇਰੇ ਨਾਲ ਜਾ ਕੇ
ਪਿੰਡ ਵਾਲੀ ਭੱਠੀ ਤੋਂ ਦਾਣੇ ਭਣਾਉਦੀ ਹੁੰਦੀ ਸੀ 
------------------------------------------------------
ਵਕਤ ਸਭ ਕੁਝ ਭੁਲਾ ਦਿੰਦਾ ਅੜੀਏ
ਪਰ ਸਹੁੰ ਰੱਬ ਦੀ ਗੁਰੀ ਨੂੰ ਨਹੀਂ ਅਜੇ ਭੁੱਲਿਆ
ਮੈਨੂੰ ਇਕੱਲੇ ਇਕੱਲੇ ਦਿਨਾਂ ਦੀ ਕਹਾਣੀ ਯਾਦ
ਭਾਵੇਂ ਬੀਤ ਗਏ ਨੇ ਵਰੇ ਕਈ ਪੁਰਾਣੀ ਯਾਦ ਮੈਨੂੰ
ਨਿੱਕੇ ਜਿਹੇ ਪਿੰਡ ਵਾਲੀ ਰਾਣੀ ਅਜੇ ਵੀ ਯਾਦ ਮੈਨੂੰ
-------------------------------------------------------
ਲੁਧਿਆਣਾ ਭਈਆਂ ਨੇ ਦੱਬ ਲਇਆ
ਜਲੰਧਰ ਨੇਤਾਵਾਂ ਨੇ ਦੱਬ ਲਇਆ
ਅੰਮ੍ਰਿਤਸਰ ਪਖੰਡੀ ਬਾਬਿਆਂ ਨੇ ਦੱਬ ਲਇਆ
ਗੁਰਦਸਪੂਰ ਹੜ੍ਹਾਂ ਨੇ ਦੱਬ ਲਇਆ
ਨਵਾਂਸਹਿਰ ਤੇ ਗੜ੍ਹਸ਼ੰਕਰ ਪ੍ਰਦੇਸੀਆਂ ਨੇ ਦੱਬ ਲਇਆ
ਵਾਹਿਗੁਰੂ ਸਾਰਿਆਂ ਦਾ ਭਲਾ ਕਰੀਂ
-------------------------------------------------------------
ਸ਼ਰਮ ਕਰੋ ਲੋਕੋ ਆਪਣੀਆਂ ਮਾਵਾਂ ਨੂੰ ਵੰਡਣ ਵਾਲਿਓ 
ਸ਼ਰਮ ਕਰੋ ਲੋਕੋ ਆਪਣੀਆਂ ਰਾਹਵਾਂ ਨੂੰ ਵੰਡਣ ਵਾਲਿਓ 
ਸ਼ਰਮ ਕਰੋ ਲੋਕੋ ਆਪਣੇ ਘਰ ਦੇ ਵਿਹੜੇ ਵੰਡਣ ਵਾਲਿਓ 
ਸ਼ਰਮ ਕਰੋ ਲੋਕੋ ਆਪਣੀਆਂ ਭੈਣ ਭਰਾ ਵੰਡਣ ਵਾਲਿਓ 
ਸ਼ਰਮ ਕਰੋ ਰੱਬ ਨੂੰ ਦਿਲੋਂ ਕੱਢਣ ਵਾਲਿਓ 
ਇਥੇ ਕਿਸੇ ਨੇ ਕੁਝ ਨਾਲ ਨਹੀਂ ਲੈ ਜਾਣਾ 
--------------------------------------------------------------
ਕਰਮਾਂ ਵਿੱਚ ਮੇਰੇ ਮਜਦੂਰੀ ਲਿਖੀ 
ਪੈਸੇ ਦੀ ਬੜ੍ਹੀ ਦੂਰੀ ਲਿਖੀ 
ਇੱਕ ਹੱਥ ਵੀ ਰੱਬ ਨੇ ਖੋਹ ਲਿਆ ਮੇਰਾ 
ਹੁਣ ਕਿਦਾਂ ਦਿਨ ਲੰਘਾਵਾਂ ਮੈਂ 
ਇਹ ਦੁਨੀਆ ਕੀ ਜਾਣੇ ਆਪਣਾ ਟੱਬਰ ਕਿਦਾਂ ਚਲਾਵਾਂ ਮੈਂ 
ਵੇਖੋ ਇਹ ਮੇਰੇ ਪੰਜਾਬ ਦੇ ਗਰੀਬ ਦੀ ਤਸਵੀਰ 
ਖੇਤਾਂ ਅਤੇ ਕੱਚਿਆਂ ਰਾਹਵਾਂ ਤੋ ਵੀ ਵਿਛੜਿਆ ਫਿਰਦਾ =
----------------------------------------------------------
ਕਿਤੇ ਸੂਰਜ ਚੜ੍ਹਦਾ ਕਿਤੇ ਚੰਦ ਪਇਆ ਡੁੱਬਦਾ
ਕਿਤੇ ਹਰਿਆਲੀ ਘਾਹਾਂ ਦੀ ਕਿਤੇ ਹਨੇਰੀ ਝੁੱਲਦੀ
ਕਿਤੇ ਹੜ੍ਹ ਪਏ ਆਉਂਦੇ ਕਿਤੇ ਪੈ ਗਿਆ ਸੋਕਾ
ਬੈਠ ਕੇ ਰੰਗ ਦੁਨੀਆ ਦੇ ਵੇਖੀ ਚੱਲ ਭਲਿਆ ਲੋਕਾ =
-----------------------------------------------------
ਮੈਂ ਆਪਣਾ ਆਪ ਤੇਰੇ ਤੋਂ ਵਾਰ ਦਿਤਾ 
ਭੁੱਲ ਕੇ ਦੁਨੀਆ ਸਾਰੀ ਤੈਨੂੰ ਪਿਆਰ ਦਿਤਾ 
ਬੇਗਾਨਾ ਰੱਬ ਨੂੰ ਕਰਕੇ ਤੈਨੂੰ ਸਤਿਕਾਰ ਦਿਤਾ 
ਪਰ ਤੂੰ ਤਾਂ ਭੁੱਲ ਕੇ ਸੱਜਣਾ ਸੱਚੀਂ ਮੈਨੂੰ ਮਾਰ ਦਿਤਾ =
-------------------------------------------------
ਮਾਂ ਦਾ ਪਿਆਰ ਪੰਜਾਬੀਆਂ ਵਿਚੋਂ ਲੱਭ ਜਾਂਦਾ 
ਦੇਸ਼ ਦਾ ਪਿਆਰ ਇਨਕਲਾਬੀਆਂ ਵਿਚੋਂ ਲੱਭ ਜਾਂਦਾ 
ਮੁਹੱਬਤ ਟੁੱਟੀ ਸ਼ਰਾਬੀਆਂ ਵਿਚੋਂ ਲੱਭ ਜਾਂਦੀ ਹੈ 
ਪਿੰਡਾਂ ਦੀ ਯਾਦ ਪ੍ਰਦੇਸੀ ਪੰਜਾਬੀਆਂ ਵਿਚੋਂ ਲੱਭ ਜਾਂਦੀ ਹੈ 
-----------------------------------------------------------------

No comments:

Post a Comment