Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub

ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Friday, December 2, 2011

ਸਿਰੋਂ ਲੈ ਕੇ ਪੈਰਾਂ ਤੱਕ ਝੱਲੀ ਹੋ ਗਈ ਆ

ਸੱਜਣਾ ਵੇ ਸੱਜਣਾ ਤੇਰੇ ਬਿਨਾਂ ਦਿਲ ਸਾਡਾ ਨਹੀਓਂ ਲੱਗਣਾ 
ਪੱਕੀ ਇਸ ਗੱਲ ਦੀ ਤਸੱਲੀ ਹੋ ਗਈ  
ਵੇ ਮੈਂ ਸਿਰੋਂ ਲੈ ਕੇ ਪੈਰਾਂ ਤੱਕ ਝੱਲੀ ਹੋ ਗਈ  
-----------------------------------------------------------------
ਵੇਖੋ ਰੱਬ ਦੇ ਰੰਗ ਦੁਨੀਆ ਵਾਲਿਓ 
ਝੁੱਗੀਆਂ ਵਾਲੇ ਸੜ੍ਹਕਾਂ ਦੇ ਕੰਢੇ ਪਏ ਭੁੱਖੇ ਰੋਂਦੇ ਨੇ 
ਕੁਝ ਲੋਕ ਕਰੋੜ੍ਹਾਂ ਰੁਪਏ ਖਰਚ ਕੇ ਚੰਦ ਤੇ ਘੁੰਮਣ ਜਾਂਦੇ ਨੇ 
-----------------------------------------------------------
ਗੀਤਕਾਰਾਂ ਨੂੰ ਕਿਤਾਬਾਂ ਛਪਾਉਣ ਜੋਗੇ ਪੈਸੇ ਦੇਂਈਂ ਰੱਬਾ
ਗਰੀਬਾਂ ਨੂੰ ਭੁਖ ਮਟਾਉਣ ਜੋਗੇ ਪੈਸੇ ਦੇਂਈਂ  ਰੱਬਾ
ਮੈਨੂੰ ਵੀ ਕਿਸੇ ਦੇ ਭਲੇ ਤੇ ਪੈਸੇ ਲਾਉਣ ਜੋਗੇ ਦੇਂਈਂ ਰੱਬਾ
--------------------------------------------------------
ਗੁੱਡੀਆਂ ਪਟੋਲੇ ਇਥੇ ਮੇਰੀਆਂ ਨਿਸ਼ਾਨੀਆਂ,  
ਮੈ ਤੁਰ ਜਾਣਾ ਯਾਦਾਂ ਰਹਿ ਜਾਣੀਆਂ.
ਵੇ ਨਾ ਰੋ ਬਾਬਲਾ
----------------------------------------------------
ਮੈਂ ਗੀਤਾਂ ਨੂੰ ਗਾਇਆ
ਮੇਰੇ ਗੀਤਾਂ ਦੇ ਬੋਲਾਂ ਨੂੰ ਸਭ ਨੇ ਹੰਡਾਇਆ
ਦੁਨੀਆ ਦੇ ਦੁੱਖਾਂ ਸੁੱਖਾਂ ਨੇ ਮੈਨੂੰ ਲਿਖਣਾ ਸਿਖਾਇਆ
---------------------------------------------------
ਉਹ ਮੇਰੇ ਗੀਤਾਂ ਦੀ ਵਣਜਾਰਨ ਜਰੂਰ ਸੀ
ਮੇਰੇ ਪਿੰਡ ਦੇ ਕੋਲੋਂ ਰਹਿੰਦੀ ਬੜ੍ਹੀ ਦੂਰ ਸੀ  
ਅੰਬਰਾਂ ਤੇ ਲਾਉਣ ਵਾਲੀ ਉਡਾਰੀਆਂ ਸੋਹਣੀ ਇੱਕ ਮੇਰੀ ਹੂਰ ਸੀ
-----------------------------------------------------------------------------------
ਕਿਓਂ ਦੁਨਿਆਵੀ ਭੱਠੀਆਂ ਨੂੰ ਸੇਕਦਾ ਫਿਰਦਾ ਭਲਿਆ ਲੋਕਾ
ਅੱਜ ਕੱਲ ਤਾਂ ਪਿੰਡਾਂ ਦਿਆਂ ਗਲੀਆਂ ਵਿੱਚ ਵੀ ਝੂਠ ਦਾ ਹੋਕਾ
ਕੰਨਾ ਵਿੱਚ ਉਂਗਲਾਂ ਦੇ ਲੈ ਭਲਿਆ ਲੋਕਾ
------------------------------------------------------------------
ੜ੍ਹਾ ਅਨੰਦੁ ਆਉਂਦਾ ਕਮਲੀਏ ਤੇਰੇ ਨਾਲ ਗੱਲਾਂ ਕਰਕੇ 
ਫਿਰ ਜਿੰਦਗੀ ਵੀ ਬੜ੍ਹੀ ਅਜੀਬ ਜਿਹੀ ਲੱਗਦੀ ਹੈ 
ਭਾਵੇਂ ਤੂੰ ਮੇਰੇ ਕੋਲੋਂ ਦੂਰ ਬੈਠੀ ਏਂ ਪਰ ਬੜ੍ਹੀ ਕਰੀਬ ਜਿਹੀ ਲੱਗਦੀ ਏਂ 
-------------------------------------------------------------------------
ਇਸ਼ਕ ਨੇ ਕੀਤਾ ਪਾਗਲ ਤੈਨੂੰ ਵੀ ਹੋਣਾ ਪੈਣਾ ਮਿੱਤਰ ਪਿਆਰਿਆ
ਰੋਣਾ ਮੈਂ ਕੱਲੇ ਨੇਂ ਨਹੀਂ ਤੈਨੂੰ ਵੀ ਰੋਣਾ ਪੈਣਾ ਮਿੱਤਰ ਪਿਆਰਿਆ
ਮੈਂ ਕੱਲੇ ਨੇ ਨਹੀਂ ਤੇਰਾ ਹੋਣਾ ਤੈਨੂੰ ਵੀ ਸਾਡਾ ਹੋਣਾ ਪੈਣਾ ਮਿੱਤਰ ਪਿਆਰਿਆ
 --------------------------------------------------------------------------------
ਪੰਜਾਬ ਦੀ ਧਰਤੀ ਵੀ ਬੇਵਫਾ ਹੋ ਗਈ 
ਧਰਤੀ ਦਾ ਗੰਦਾ ਪਾਣੀ ਲੋਕਾਂ ਨੂੰ ਮਾਰੀ ਜਾਂਦਾ  
ਪਤਾ ਨਹੀਂ ਕਿਓਂ ਬਾਬੇ ਨਾਨਕ ਦਾ ਪੰਜਾਬ ਗਰੀਬਾਂ ਨੂੰ ਸੂਲੀ ਚਾੜ੍ਹੀ ਜਾਂਦਾ  
--------------------------------------------------------------------------------------
ਛੱਡ ਕੇ ਨਾਂ ਜਾਵੀਂ ਤੇਰੇ ਬਿਨਾ ਜੀ ਨਹੀਂ ਹੋਣਾ 
ਘੁੱਟ ਗਮਾਂ ਦਾ ਸਾਥੋਂ ਪੀ ਨਹੀਂ ਹੋਣਾ 
ਕਿਤੇ ਅੰਬਰਾਂ ਤੇ ਘਰ ਪਾ ਲੈ ਕਮਲਿਆ ਡਰ ਲੱਗਦਾ ਮੈਨੂੰ ਦੁਨੀਆ ਤੋਂ 
-----------------------------------------------------------------------------
ਅਸੀਂ ਚੇਲੇ ਹਾਂ ਗੁਰਾਂ ਦੇ ਸਾਨੂੰ ਮਰਨਾ ਆਉਂਦਾ 
ਪਿਆਰ ਦੀ ਖਾਤਰ ਕਮਲੀਏ ਸੂਲੀ ਚੜ੍ਹਨਾ ਆਉਂਦਾ 
ਜਿੰਨੇ ਮਰਜੀ ਦੁੱਖ ਲੈ ਤੂੰ ਕਮਲੀਏ ਸਾਨੂੰ ਦੁੱਖ ਜਰਨਾ ਆਉਂਦਾ 
-------------------------------------------------------------------
ਲੰਘਾ ਦੇ ਬੇੜ੍ਹਾ ਪਾਰ ਰੱਬਾ ਮੇਰੇ ਸੋਹਣੇ ਯਾਰ ਦਾ 
ਤਾਂ ਜੋ ਉਹ ਆਪਣੀਆਂ ਮੰਜਲਾਂ ਨੂੰ ਪਾ ਸਕੇ ਰਸਤਾ ਮੇਰੇ ਸੋਹਣੇ ਪਿਆਰ ਦਾ 
ਲੰਘਾ ਦੇ ਬੇੜ੍ਹਾ ਪਾਰ ਰੱਬਾ ਮੇਰੇ ਸੋਹਣੇ ਯਾਰ ਦਾ 
--------------------------------------------------------------
ਮੇਰੇ ਪਿੰਡ ਨੂੰ ਜਾਂਦੀ ਸੜ੍ਹਕੇ 
ਤੈਨੂੰ ਵੇਖਦਾ ਅੱਖਾਂ ਭਰਕੇ ਵਿੱਚ ਪ੍ਰਦੇਸਾਂ ਦੇ 
ਹੁਣ ਤਾਂ ਕਿੱਕਰਾਂ ਟਾਹਲੀਆਂ ਸੁੱਕ ਗਈਆਂ ਖੜ੍ਹੀਆਂ ਵਿੱਚ ਮੇਰੇ ਖੇਤਾਂ ਦੇ 
-----------------------------------------------------------------
ਮਰ ਗਏ ਦਿਹਾੜ੍ਹੀ ਲਾਉਂਦੇ ਅਸੀਂ ਰੱਬਾ ਤੇਰੇ ਗੁਣ ਗਉਂਦੇ 
ਕਣਕਾਂ ਵੱਡ ਕੇ ਗੁਜਾਰਾ ਕਰਨ ਵਾਲੇ ਨਸੀਬ ਸਾਡੇ 
ਤੂੰ ਦੱਸ ਕਦੋਂ ਹੋਵੇਗਾ ਰੱਬਾ ਕਰੀਬ ਸਾਡੇ 
----------------------------------------------------------
ਖਾਣੀ ਮੱਕੀ ਦੀ ਰੋਟੀ ਨਾਲ ਸਰੋਂ ਦਾ ਸਾਗ
ਤੜ੍ਹਕੇ ਕੇ ਉਠ ਪੀਣੀ ਗੁੜ੍ਹ ਵਾਲੀ ਚਾਹ
ਚੁਲ੍ਹੇ ਮੂਹਰੇ ਮਾਂ ਨੂੰ ਬੈਠੀ ਵੇਖ ਕੇ ਸਹੁੰ ਰੱਬ ਦੀ ਚੜ੍ਹ ਜਾਂਦਾ ਸੀ ਮੈਨੂੰ ਚਾਅ
------------------------------------------------------------------------------------
ਜਦੋਂ ਮੈਂ ਵੇਖਾਂ ਜਾਂਦੇ ਜਹਾਜ਼ ਨੂੰ ਮੇਰੇ ਅੱਖਾਂ ਵਿਚੋਂ ਪਾਣੀ ਆਉਂਦੇ ਨੇ 
ਕਈ ਸਾਲਾਂ ਤੋਂ ਵਿਛੜ੍ਹੇ ਮੈਨੂੰ ਮੇਰੇ ਹਾਣੀ ਚੇਤੇ ਆਉਂਦੇ ਨੇ
ਚੰਦਰੇ ਡਾਲਰਾਂ ਨੇ ਇਕੱਲਾ ਮਾਂ ਦਾ ਪੁੱਤ ਪ੍ਰਦੇਸੀ ਕੀਤਾ
----------------------------------------------------------------
ਨਾਮ ਗੁਰਾਂ ਦਾ ਕਰ ਲੈ ਚੇਤੇ ਭੁੱਲਜਾ ਦੁਨੀਆਦਾਰੀ 
ਪੈਸੇ ਨੂੰ ਕੀ ਕਰਨਾ ਦੱਸ ਆਪਾਂ ਤੁਰ ਜਾਣਾ ਵਾਰੋ ਵਾਰੀ 
ਨੀਵਾਂ ਰੱਖ ਤੂੰ ਆਪਣੇ ਆਪ ਨੂੰ ਤੇਰੀ ਕਾਇਮ ਰਹੂ ਸਰਦਾਰੀ 
---------------------------------------------------------------
ਹਰੇ ਹਰੇ ਖੇਤ ਸੋਹਣੀ ਧਰਤੀ ਮੇਰੇ ਗਰਾਵਾਂ ਦੀ 
ਤੂੜ੍ਹੀ ਵਾਲੇ ਕੁੱਪ, ਸਰੋਂ ਦੇ ਫੁੱਲ, ਕੱਚੇ ਰਾਹ ਮੇਰੇ ਖੇਤਾਂ ਦੇ 
ਸੱਚੀਂ ਬੜ੍ਹੇ ਚੇਤੇ ਆਉਂਦੇ ਰੱਬਾ ਅੱਜ ਮੈਨੂੰ ਵਿੱਚ ਪ੍ਰਦੇਸਾਂ ਦੇ 
------------------------------------------------------------------
ਮੇਰੀ ਮਹਿਬੂਬ ਮੇਰੇ ਗੀਤਾਂ ਵਿੱਚ ਬੋਲਦੀ
ਮੇਰੀ ਮਹਿਬੂਬ ਮੇਰੀਆਂ ਪ੍ਰੀਤਾਂ ਵਿੱਚ ਬੋਲਦੀ
ਮੇਰੀ ਮਹਿਬੂਬ ਮੈਨੂੰ ਸੁੱਤੇ ਪਏ ਨੂੰ ਟੋਲਦੀ
------------------------------------------------------------------
ਗਰੀਬਾਂ ਦੇ ਘਰ ਹਨੇਰੀਆਂ ਢਾਹ ਦਿੰਦੀਆਂ ਨੇ 
ਕਿਓਂਕੇ ਹਵਾ ਵੀ ਨਭਾਉਂਦੀ ਹੈ ਅਮੀਰਾਂ ਦੇ ਨਾਲ 
ਸਾਰੀ ਜਿੰਦਗੀ ਹਨੇਰੀ ਖੇਡਾਂ ਖੇਡਦੀ ਹੈ ਗਰੀਬਾਂ ਦੀਆਂ ਤਕਦੀਰਾਂ ਦੇ ਨਾਲ 
---------------------------------------------------------------------------
ਸਾਡੇ ਘਰ ਦੀ ਨੀਂਹ ਵੀ ਇੱਕ ਧੀ ਨੇ ਰੱਖੀ ਸੀ 
ਸੁੱਖ ਨਾਲ ਕਿੱਡਾ ਪਰਿਵਾਰ ਬਣ ਗਿਆ ਰੱਬਾ 
ਨੀਂਹ ਤਾਂ ਤੇਰੇ ਇੱਕ ਜੀਅ ਨੇ ਰੱਖੀ  ਸੀ 
-----------------------------------------------------------
ਮੇਰੇ ਨਾਲ ਬੇਵਫਾਈਆਂ ਕਰਕੇ ਲੋਕਾਂ ਨੇ ਮੈਨੂੰ ਬੇਜਾਨ ਬਣਾ ਦਿਤਾ 
ਇਨਸਾਨ ਕੋਈ ਮਾੜ੍ਹਾ ਨਹੀਂ ਹੁੰਦਾ ਦੁਨੀਆ ਤੇ 
ਕਾਸ਼ ਮੁਹੱਬਤ ਕਿਤੇ ਸੱਚੇ ਰਿਸ਼ਤੇ ਲੱਭਦੀ ਤਾਂ ਦੁਨੀਆ ਰੋਂਦੀ ਨਾ ਹੁੰਦੀ 
---------------------------------------------------------------------
ਹੁਣ ਤਾਂ ਮੇਰੀਆਂ ਅੱਖੀਆਂ ਵੀ ਬੜ੍ਹੀਆਂ ਬੇਸ਼ਰਮ ਹੋ ਗਈਆਂ
ਉਨ੍ਹਾਂ ਨੇ ਵੀ ਰੋਣਾ ਛੱਡ ਤਾ 
ਰੱਬ ਨੂੰ ਭੁੱਲ ਕੇ ਮੈਂ ਤੈਨੂੰ ਪਾਇਆ ਸੀ
ਸੱਜਣਾ ਹੁਣ ਤਾਂ ਤੂੰ ਵੀ ਮੈਨੂੰ ਦਿਲੋਂ ਕੱਢ ਤਾ 
-------------------------------------------------------------
ਦੋਸਤੀ ਵਕਤ ਦੀ ਜਰੂਰਤ ਤੋਂ ਸਿਵਾਏ ਮੈਨੂੰ ਕੁਝ ਨਹੀਂ ਲੱਗਦੀ ਮੇਰਿਆ ਯਾਰਾ 
ਹੁਣ ਤਾਂ ਮੁਹੱਬਤ ਵੀ ਇੱਕ ਵਹਿਮ ਜਿਹਾ ਲੱਗਦੀ  
ਹੁਣ ਤਾਂ ਮੁਹੱਬਤ ਵੀ ਸੱਭ ਨਾਲ ਕੱਢਦੀ ਟਾਈਮ ਜਿਹਾ ਲੱਗਦੀ  
---------------------------------------------------------------------
ਤੂੰ ਮੇਰੀਆਂ ਯਾਦਾਂ ਦੀ ਲੱਗਦਾ ਸਲੇਟ ਮਿਟਾ ਦਿਤੀ 
ਜਾਹ ਨੀ ਜਾਹ ਬੇਕਦਰੇ ਅਸੀਂ ਤਾਂ ਤੇਰੇ ਖਾਤਰ ਕਦਰ ਵੀ ਗੁਵਾ ਦਿਤੀ 
ਤੇਰੇ ਚੁਬਾਰਿਆਂ ਨੂੰ ਵੇਖ ਕੇ ਗਰੀਬਾਂ ਨੇ ਤਾਂ ਕੁੱਲੀ ਵੀ ਆਪਣੀ ਢਾਹ ਦਿਤੀ 
-------------------------------------------------------------------------
ਰਿਸ਼ਤਿਆਂ ਦੇ ਨਾਮ ਤਾਂ ਐਵੇਂ ਗੱਲਾਂ ਨਾਲ ਬਣਾਏ ਜਾਂਦੇ ਨੇ,
ਸਾਂਝ ਤਾਂ ਸਾਹਾਂ ਦੀ ਪੈਣੀ ਚਾਹੀਦੀ ,
ਜਿਹੜੀ ਟੁੱਟੇ ਨਾ ਮਰਦੇ ਦਮ ਤੱਕ 
-----------------------------------------------------------------------------------
ਜਿੰਨਾ ਮੈਂ ਉਸ ਲਈ ਪਾਗਲ ਹਾਂ ਉਹ ਮੇਰੇ ਲਈ ਉਂਨੀ ਪਾਗਲ ਕਿਓਂ ਨਹੀਂ 
ਜਿੰਨਾ ਮੈਂ ਉਸ ਦੇ ਨੇੜੇ ਹਾਂ ਉਹ ਮੇਰੇ ਉਂਨਾ ਨੇੜੇ ਕਿਓਂ ਨਹੀਂ ਰੱਬਾ 
ਜਿੰਨਾ ਮੈਂ ਉਸ ਨੂੰ ਲੋਚਦੀ ਹਾਂ ਉਨਾ ਉਹ ਕਿਓਂ ਨਹੀਂ ਲੋਚਦੀ  
---------------------------------------------------------------
ਮੈਂ ਤਾਂ ਪਾਗਲ ਸੀ ਪਰ ਉਹ ਤਾਂ ਸਿਆਣੀ ਸੀ
ਜਦੋਂ ਉਹਨੇ ਧੋਖਾ ਦਿੱਤਾ ਮੈਨੂੰ ਮੇਰੀ ਉਮਰ ਨਿਆਣੀ ਸੀ
ਰੱਬ ਦੇ ਵਾਂਗੂੰ ਦਿਲ ਮੇਰੇ ਵਿੱਚ ਉਹ ਵੱਸਦੀ ਰਾਣੀ ਸੀ
-----------------------------------------------------------
ਮਾਏਂ ਨੀ ਮਾਏਂ ਧੀ ਤੇਰੀ ਪ੍ਰਦੇਸਾਂ ਦੇ ਵਿੱਚ ਕੱਲੀ
ਸਹੁਰੇ ਤੇ ਮਾਹੀ ਦੁਸ਼ਮਨ ਬਣ ਗਏ ਕੋਈ ਨਾਂ ਮੇਰੀ ਵੱਲੀ  
ਮਾਏਂ ਨੀ ਮਾਏਂ ਧੀ ਤੇਰੀ ਪ੍ਰਦੇਸਾਂ ਦੇ ਵਿੱਚ ਕੱਲੀ 
------------------------------------------------------------------
ਵੀਰਾ ਵੇ ਪਰਦੇਸੀਆ ਤੇਰੇ ਗੁੱਟ ਤੇ ਰੱਖੜੀ ਬੰਨਣ ਨੂੰ ਜੀ ਕਰਦਾ
ਤੂੰ ਭੁੱਲ ਕੇ ਆਪਣੇ ਪਰਿਵਾਰ ਨੂੰ ਦੱਸ ਪ੍ਰਦੇਸਾਂ ਵਿੱਚ ਕੀ ਕਰਦਾ
ਵੀਰਾ ਵੇ ਪਰਦੇਸੀਆ ਅੱਜ ਤੇਰੇ ਗੁੱਟ ਤੇ ਰੱਖੜੀ ਬੰਨਣ ਨੂੰ ਜੀ ਕਰਦਾ
----------------------------------------------------------------------
ਪਿਆਰ ਜਿੰਦਗੀ ਨੂੰ ਕਿਸਮਤ ਬਣਾ ਦਿੰਦਾ
ਯਾਰ ਜਿੰਦਗੀ ਨੂੰ ਖੂਬਸੂਰਤ ਬਣਾ ਦਿੰਦਾ
ਜੇ ਯਾਰ ਚੰਗਾ ਹੋਵੇ ਤਾਂ ਦੋਸਤੋ
------------------------------------------------------------
ਤੇਰੇ ਕਦਮਾਂ ਵਿੱਚ ਸਾਡੀ ਜਾਨ ਸੱਜਣਾਂ 
ਤੇਰੇ ਦਿਲ ਵਿੱਚ ਸਾਡਾ ਘਰ ਸੱਜਣਾ 
ਤੇਰੇ ਨੈਣਾਂ ਵਿੱਚ ਸਾਡਾ ਖੁੱਲਦਾ ਦਰ ਸੱਜਣਾ 
--------------------------------------------------------
ਸਾਡਾ ਤਾਂ ਰੱਬ ਵੀ ਗੈਰਾਂ ਦੇ ਨਾਲ ਰਲਿਆ ਫਿਰਦਾ 
ਕੋਈ ਆਸਰਾ ਵੀ ਨਹੀਂ ਰਿਹਾ ਹੁਣ ਤਾਂ ਜੀਉਣ ਦਾ 
ਤਾਹੀਂਓ ਤਾਂ ਗੁਰੀ ਨੇ ਸਿੱਖ ਲਇਆ ਢੰਗ ਹੁਣ ਦਾਰੂ ਪੀਣ ਦਾ 
----------------------------------------------------------------
ਮੇਰੇ ਦਿਲ ਦੀ ਧੜ੍ਹਕਣ ਨੂੰ ਕਦੇ ਪੁਛ ਕੇ ਵੇਖੀਂ
ਕਿ ਤੇਰੇ ਲਈ ਕਿੰਨੀ ਚਾਹਤ ਹੈ
ਹੁਣ ਤਾਂ ਸਾਡਾ ਜੀਣਾ ਮਰਨਾ ਵੀ ਤੇਰੇ ਨਾਲ ਹੈ ਸੱਜਣਾ
------------------------------------------------------------
ਸਾਡਾ ਵੀ ਇੱਕ ਯਾਰ ਸੀ
ਗੂੜ੍ਹਾ ਸਾਡਾ ਪਿਆਰ ਸੀ
ਨੀ ਅੜੀਏ ਤੇਰੇ ਵਰਗੀ ਲੱਗਦੀ ਸੀ ਉਹ ਇਕ ਐਸੀ ਸੋਹਣੀ ਮੁਟਿਆਰ ਸੀ
--------------------------------------------------------------------------
ਸਾਡਾ ਫਰਜ ਤੈਨੂੰ ਪਿਆਰ ਕਰਨਾ ਸੱਜਣਾ
ਸਾਡਾ ਫਰਜ ਤੇਰਾ ਸਤਿਕਾਰ ਕਰਨਾ ਸੱਜਣਾ
ਭਾਵੇਂ ਤੂੰ ਦੂਰ ਵੱਸਦਾ ਏਂ ਸਾਡਾ ਤਾਂ ਫਰਜ਼ ਤੇਰਾ ਸਤਿਕਾਰ ਕਰਨਾ ਸੱਜਣਾ
----------------------------------------------
ਸਾਡੇ ਘਰ ਨੂੰ ਅੱਗ ਲਾਉਣ ਵਾਲਿਆ 
ਹੁਣ ਕਿਓਂ ਪਾਣੀ ਦੀ ਬਾਲਟੀ ਚੁੱਕੀ ਫਿਰਦਾ ਏਂ 
ਸਾਨੂੰ ਗੈਰ ਬਣਾ ਕੇ ਵੀ ਆਪਣੇ ਦਿਲ ਵਿੱਚ ਰਖੀਂ ਫਿਰਦਾ ਏਂ 
-------------------------------------------------------------------
ਉਹਦਿਆਂ ਦੁੱਖਾਂ ਨੇ ਵੈਲੀ ਬਣਾ ਦਾ ਪੁੱਤ ਸਰਦਾਰਾਂ ਦਾ 
ਤਾਹੀਓਂ ਤਾਂ ਆਪਾਂ ਖਹਿੜਾ ਛੱਡ ਤਾ ਅੱਜ ਕੱਲ ਮੁਟਿਆਰਾਂ ਦਾ 
ਹੁਣ ਖੂਹ ਵਾਲੀ ਮੋਟਰ ਤੇ ਡੇਰਾ ਲੱਗਿਆ ਰਹਿੰਦਾ ਯਾਰਾਂ ਦਾ 
------------------------------------------------------------------------------
ਜੇ ਕਿਤੇ ਮੇਰਾ ਤੂੰ ਹੁੰਦਾ ਸੱਜਣਾ 
ਮੇਰਾ ਰਾਤ ਨੂੰ ਵੀ ਸਵੇਰਾ ਹੋਣਾ ਸੀ 
ਗੁਰੀ ਮੇਰਾ ਅੰਗ ਅੰਗ ਸਰੀਰ ਦਾ ਝੱਲਾ ਵੇ ਤੇਰਾ ਹੋਣਾ ਸੀ 
----------------------------------------------------------------
ਓਹੀ ਪੰਚ ਨੇ, ਉਹੀ ਪੰਚਾਇਤਾ ਨੇ;
ਉਹੀ ਗਲੀਆਂ ਨੇ ਉਹੀ ਰਾਹ ਨੇ;
ਪਰ ਤੂੰ ਨਹੀਂ ਦਿਸਦੀ 
--------------------------------------------------
ਤੇਰੇ ਰਾਹਾਂ ਵਿੱਚ ਰਹਿ ਕੇ ਵੇਖ ਲਇਆ 
ਤੇਰੇ ਸਾਹਾਂ ਵਿੱਚ ਰਹਿ ਕੇ ਵੇਖ ਲਇਆ 
ਫਿਰ ਤੂੰ ਦੱਸ ਸਾਥੋਂ ਕਿਹੜੇ ਲੇਖੇ ਮੰਗਦਾ 
----------------------------------------------------
ਮੇਰੇ ਦਿਲ ਦੀ ਧੜ੍ਹਕਣ ਨੂੰ ਕਦੇ ਪੁਛ ਕੇ ਵੇਖੀਂ 
ਕਿ ਤੇਰੇ ਲਈ ਕਿੰਨੀ ਚਾਹਤ ਹੈ 
ਹੁਣ ਤਾਂ ਸਾਡਾ ਜੀਣਾ ਮਰਨਾ ਵੀ ਤੇਰੇ ਨਾਲ ਹੈ ਸੱਜਣਾ 
-----------------------------------------------------------
ਸਾਡਾ ਦਿਲ ਇੱਕ ਨਿੱਕਾ ਜਿਹਾ ਪਿੰਡ ਹੈ
ਜਿਥੇ ਸਾਡੇ ਸੱਜਣਾ ਦਾ ਇੱਕ ਨਿੱਕਾ ਜਿਹਾ ਘਰ ਹੈ
ਸੱਜਣਾ ਦੀ ਗਲੀ ਵਿੱਚ ਸਾਡੇ ਦਿਲ ਵਾਲਾ ਖੁਲ੍ਹਦਾ ਦਰ ਹੈ
--------------------------------------------------------------
ਕਿਓਂ ਤੰਗ ਕਰਦਾ ਐਵੇਂ ਸੱਜਣਾ ਆਪਣੀ ਝੱਲੀ ਨੂੰ 
ਤੂੰ ਰੱਬ ਨਾਲੋਂ ਵੀ ਵੱਧ ਮੈਨੂੰ ਕਿਤੇ ਕੇ ਮਿਲ ਜਾ ਕੱਲੀ ਨੂੰ 
ਕਿਓਂ ਐਵੇਂ ਚੰਦਰਿਆ ਤੰਗ ਕਰਦਾ ਆਪਣੇ ਪਿਆਰ ' ਝੱਲੀ ਨੂੰ 
--------------------------------------------------------------------
ਉਹ ਮੂਰਤ ਮੈਨੂੰ ਕਿਓਂ ਬੇਗਾਨੀ ਨਹੀਂ ਲੱਗਦੀ 
ਉਹ ਸੂਰਤ ਮੈਨੂੰ ਕਿਓਂ ਬੇਗਾਨੀ ਨਹੀਂ ਲੱਗਦੀ 
ਉਹਦੀ ਤਸਵੀਰ ਵੀ ਮੇਰੀ ਰਾਣੀ ਵਰਗੀ ਲੱਗਦੀ
--------------------------------------------------------
ਮਤਲਬ ਕੱਢਣ ਵਾਲੀ ਦੁਨੀਆ ਦੋਸਤੋ 
ਬਾਂਹ ਫੜ ਕੇ ਛੱਡਣ ਵਾਲੀ ਦੁਨੀਆ ਦੋਸਤੋ 
ਹਰ ਗਲੀ ਹਰ ਮੋੜ੍ਹ ਤੇ ਛੱਡਣ ਵਾਲੀ ਦੁਨੀਆ ਦੋਸਤੋ 
----------------------------------------------------------------
ਸਾਡੀ ਮੁਹੱਬਤ ਦਗੇਬਾਜ਼ ਹੋ ਗਈ ਮੇਰਿਆ ਰੱਬਾ 
ਨਾਂ ਜੀਣ ਜੋਗਾ ਛੱਡਿਆ ਨਾਂ ਮਰਣ ਜੋਗਾ ਛੱਡਿਆ 
ਐਸਾ ਤੀਰ ਸਾਡੀ ਜਿੰਦ ਵਿਚ ਗੱਡਿਆ 
----------------------------------------------------------------
ਨਾਂ ਰੋ ਮੇਰੇ ਵੀਰਿਆ ਮੈਂ ਵੀ ਤੇਰੇ ਵਾਂਗ ਘਰ ਬਾਰ ਉਜਾੜ੍ਹ ਕੇ ਬੈਠਾ 
ਜੋ ਤੇਰੇ ਨਾਲ ਹੋਇਆ ਉਹ ਹੀ ਮੇਰੇ ਨਾਲ ਹੋਇਆ 
ਮੈਂ ਵੀ ਆਪਣੀ ਕਿਸਮਤ ਦੇ ਵਰਕੇ ਪਾੜ੍ਹ ਕੇ ਬੈਠਾ 
-----------------------------------------------------------
ਉਹ ਆਲ੍ਹਣੇ ਕਿਓਂ ਪੈਂਦੇ ਹਨ ਜਿਥੇ ਕੋਈ ਵੱਸ ਨਹੀਂ ਸਕਦਾ
ਜਿੰਦਗੀ ਦੇ ਇਸ ਰਾਹ ਵਿੱਚ ਉਹ ਰਾਹੀ ਕਿਓਂ ਮਿਲਦੇ ਹਨ ਰੱਬਾ
ਜਿਹੜੇ ਦੋ ਕਦਮ ਵੀ ਨਾਲ ਨਹੀਂ ਚੱਲ ਸਕਦੇ
-----------------------------------------------------------
ਲੋਕਾਂ ਦਾ ਖੂਨ ਨਹੀਂ ਪੀਂਦਾ ਦੋਸਤੋ ਸ਼ਰਾਬ ਜਰੂਰ ਪੀਨਾ ਵਾਂ
ਆਪਣੀ ਉਸ ਕਮਲੀ ਦੇ ਖਾਬ ਜਰੂਰ ਪੀਨਾ ਵਾਂ
ਜਿਹਦੀਆਂ ਯਾਦਾਂ ਦੇ ਸਹਾਰੇ ਇਸ ਦੁਨੀਆ ਵਿੱਚ ਜੀਨਾ ਵਾ
---------------------------------------------------------------
ਜਿੰਦਗੀ ਵਿਚ ਸਾਨੂੰ ਆਪਣਾ ਘਰ ਤਾਂ ਕਈ ਵਾਰ ਬਦਲਣਾ ਪਿਆ 
ਪਰ ਆਪਣੇ ਯਾਰਾਂ ਦਾ ਦਰ ਅਸੀਂ ਕਦੇ ਨਹੀਂ ਬਦਲਿਆ 
ਜਿਥੇ ਸਾਡੀ ਲੱਗੀ ਸੀ ਉਥੇ ਹੀ ਸਾਡੀ ਲੱਗੀ ਹੋਈ  
----------------------------------------------------------
ਤੈਨੂੰ ਮੁਹੱਬਤ ਕਰਨ ਦਾ ਮੌਕਾ ਦਿੱਤਾ ਮੈਨੂੰ ਰੱਬ ਨੇ 
ਮੇਰੇ ਲਈ ਇਹੋ ਸਭ ਤੋਂ ਵੱਡੀ ਖੁਸ਼ੀ ਹੈ 
ਤੇਰਾ ਪਿਆਰ ਨਸੀਬ ਨਹੀਂ ਹੋਇਆ ਤਾਂ ਕੋਈ ਗੱਲ ਨਹੀਂ 
---------------------------------------------------------
ਚੋਰੀ ਚੋਰੀ ਸਾਰਾ ਕੁਝ ਹੋਇਆ ਮੇਰੀ ਜਿੰਦਗੀ ' 
ਚੋਰੀ ਚੋਰੀ ਦਿਲ ਮੇਰਾ ਰੋਇਆ ਮੇਰੀ ਜਿੰਦਗੀ ' 
ਪਤਾ ਨਹੀਂ ਕਿਦਾਂ ਦਾ ਮਾੜ੍ਹਾ ਹੋਇਆ ਮੇਰੀ ਜਿੰਦਗੀ ' 
----------------------------------------------------------
ਮੇਰੇ ਨਾਲ ਪਿਆਰ ਨਾਂ ਕਰੀਂ ਸੱਜਣਾ 
ਮੇਰਾ ਸਾਰਾ ਪਿੰਡ ਤੈਨੂੰ ਬਦਨਾਮ ਕਰ ਦੇਵੇਗਾ 
ਹੁਣ ਤੂੰ ਸਿਖਰਾਂ ਤੇ ਉੱਡਿਆ ਫਿਰਦਾ ਉਹ ਤੈਨੂੰ ਆਮ ਕਰ ਦੇਵੇਗਾ 
----------------------------------------------------------------
ਮੇਰਾ ਮਕਸਦ ਗਾਉਣ ਦਾ ਨਹੀਂ ਸੀ ਦੋਸਤੋ
ਮੇਰਾ ਮਕਸਦ ਸੱਚ ਲਿਖ ਕੇ ਦੁਨੀਆ ਦੀਆਂ ਅੱਖਾਂ ਖੋਲਣ ਦਾ ਸੀ
ਮੇਰਾ ਮਕਸਦ ਝੂਠੀ ਦੁਨੀਆ ਦੇ ਭੇਦ ਖੋਲਣ ਦਾ ਸੀ ਦੋਸਤੋ
------------------------------------------------------------------
ਬੁੱਢੀ ਉਮਰੇ ਪੈ ਜਾਵੇ ਜੇ ਕੰਮ ਕਰਨਾ ਕੋਈ
ਇਹਤੋਂ ਵੱਡਾ ਕੋਹੜ ਨਹੀਂ ਕੋਈ
ਪੁੱਤ ਮਾੜੇ ਨਾਲੋਂ ਧੀ ਚੰਗੀ ਘਰ ਵਿੱਚ ਮਾੜ੍ਹੇ ਪੁੱਤਾਂ ਦੀ ਲੋੜ੍ਹ ਨਹੀਂ ਕੋਈ
------------------------------------------------------------------
ਪੈਸੇ ਨੂੰ ਪੈਸਾ ਸਮਜ ਕੇ ਪਿਆਰ ਨਾਂ ਕਰੋ
ਇਸ ਨੂੰ ਜਰੂਰਤ ਸਮਝ ਕੇ ਪਿਆਰ ਕਰੋ
ਪਿਆਰ ਤਾਂ ਇਨਸਾਨਾਂ ਨੂੰ ਹੀ ਕਰਨਾ ਜਰੂਰੀ
------------------------------------------------------
ਮਧਾਣੀਆ ਮਧਾਣੀਆ ਮਧਾਣੀਆ
ਲੋਕੀ ਭੁੱਲ ਗਏ ਗੁਰਾਂ ਦੀਆਂ ਬਾਣੀਆ
ਤੂੰ ਵੀ ਕਿਤੇ ਭੁੱਲ ਨਾਂ ਜਾਵੀਂ ਸਾਨੂੰ ਕਿਤੇ ਹਾਣੀਆ
----------------------------------------------------------
ਉਹਦੀ ਇੱਕ ਵਾਰ ਵੀ ਨਾਂ ਅੱਖ ਕਦੇ ਰੋਈ
ਸਾਡੇ ਗੀਤਾਂ ਵਾਲੇ ਦੁੱਖ ਸੁਣ ਕੇ
ਸਾਡੇ ਵਿਹੜੇ ਵਿੱਚ ਖੜ੍ਹੇ ਰੋ ਪੈਂਦੇ ਰੁੱਖ ਸਾਡੇ ਗੀਤ ਸੁਣ ਕੇ
 --------------------------------------------------------------
ਸਾਡੇ ਜੱਟਾਂ ਦੀ ਗਰੀਬ ਖੇਤੀ ਨੂੰ
ਮੀਂਹ ਦੇ ਲਾਰਿਆਂ ਨੇ ਮਾਰ ਮੁਕਾਇਆ  
ਕਿਤੇ ਸੋਕਾ ਕਿਤੇ ਹੜ੍ਹ ਬੜ੍ਹਾ ਆਇਆ
------------------------------------------
ਜਿਉਂਦਿਆਂ ਨੂੰ ਕੋਈ ਨਹੀਂ ਪੁੱਛਦਾ
ਲੋਕੀ ਸਿਵਿਆਂ ' ਧਰਦੇ ਨੇ ਦੀਵੇ
ਰੱਬਾ ਇਨਸਾਨ ਨੂੰ ਬਣਾਇਆ ਤੂੰ ਕੀ ਵੇ
---------------------------------------------
ਸੂਲੀ ਚੜ੍ਹਨਾ ਪੈਂਦਾ ਕੁਝ ਕਰਨ ਲਈ
ਪਿਆਰ ਹਮੇਸ਼ਾ ਹੁੰਦਾ ਮਰਨ ਲਈ
ਪਿਆਰ ਦਾ ਰੂਪ ਕਦੇ ਹੁੰਦਾ ਨਹੀਂ ਡਰਨ ਲਈ
-----------------------------------------------
ਤੇਰੇ ਲਈ ਇੱਕ ਸਵਾਲ  
ਤੇਰੇ ਸਰੀਰ ਮੇਰੇ ਨਾਲ  
ਜਾਂ ਤੇਰੀ ਰੂਹ ਮੇਰੇ ਨਾਲ  
-----------------------------------------------
ਜਿੰਨਾ ਚਿਰ ਵੀ ਸੱਜਣਾ ਤੈਨੂੰ ਮੁਹੱਬਤ ਕਰਾਂਗੇ
ਤੈਥੋਂ ਨੀਵੇਂ ਰਹਿ ਕੇ ਕਰਾਂਗੇ
ਤੇਰਾ ਸਤਿਕਾਰ ਕਰਦੇ ਰਹਾਂਗੇ
-------------------------------------------------
ਕਰਮ ਇਨਸਾਨ ਦੇ ਖੇਡਦੇ ਰਹਿੰਦੇ ਨੇ
ਕਿਸਮਤ ਬਦਲੇ ਲੈਂਦੀ ਰਹਿੰਦੀ  
ਪੁੱਤ ਭਾਵੇਂ ਮਾੜ੍ਹਾ ਹੋਵੇ ਮਾਂ ਹਮੇਸ਼ਾ ਚੰਗਾ ਕਹਿੰਦੀ ਰਹਿੰਦੀ 
------------------------------------------------------
ਇਥੇ ਰੱਬ ਨਹੀ ਬਦਲਦਾ, ਇਨਸਾਨ ਬਦਲ ਜਾਂਦੇ ,
ਇਥੇ ਕਰਮ ਨਹੀ ਬਦਲਦੇ, ਕਿਸਮਤ ਬਦਲ ਜਾਂਦੀ ,
ਇਥੇ ਸੱਚਾ ਕਦੇ ਨਹੀ ਬਦਲਦਾ, ਬੇਈਮਾਨ ਬਦਲ ਜਾਂਦੇ .
-------------------------------------------------------------
ਔਖੇ ਬੜ੍ਹੇ ਯਾਰ ਲੱਭਣੇ ਥਾਂ ਥਾਂ ਫਿਰਦੇ ਦਿਲਾਂ ਦੇ ਵਪਾਰੀ 
ਬੀਬਾ ਛੱਡ ਦਿਲ ਲਾਉਣ ਨੂੰ ਸੱਟ ਵੱਜ ਜਾਊ ਤੇਰੇ ਵੀ ਕੋਈ ਭਾਰੀ 
ਨਾਂ ਕੋਈ ਇਹਦਾ ਵੈਦ ਤੇ ਹਕੀਮ ਲੱਭਣਾ ਗੁਰੀ ਬੁਰੀ ਹੁੰਦੀ ਹੈ ਇਸ਼ਕ ਦੀ ਬਿਮਾਰੀ 
------------------------------------------------------------
ਘਰ ਵਰਗੀ ਪ੍ਰਦੇਸਾਂ ਦੇ ਵਿੱਚ ਥਾਂ ਨਹੀਂ ਲੱਭਣੀ
ਡਾਲਰਾਂ ਨਾਲ ਭਰ ਲੈ ਜੇਬਾਂ ਮਿੱਤਰਾ, ਪਰ ਮਾਂ ਨਹੀਂ ਲੱਭਣੀ
ਬਾਪੂ ਗੁਜਰ ਗਿਆ ਉਡੀਕਦਾ ਤੈਨੂੰ, ਉਹ ਤੂਤਾਂ ਦੀ ਛਾਂ ਨਹੀਂ ਲੱਭਣੀ
------------------------------------------------------------
ਪਿਆਰ ਦਾ ਨਾਮ ਇਸ਼ਕ, ਮੁਹੱਬਤ ਦਾ ਨਾਮ ਸਜ਼ਾ 
ਸਜ਼ਾ ਦਾ ਨਾਮ ਤੜ੍ਹਫਣਤੜ੍ਹਫਣ ਦਾ ਨਾਮ ਯਾਦ  
ਮੈਨੂੰ ਤਾਂ ਇੰਨਾ ਪਤਾ ਜਰੂਰ ਮੇਰਾ ਇਸ਼ਕ ਮੇਰੇ ਗੀਤਾਂ ਦੀ ਕਿਤਾਬ  
------------------------------------------------------------------
ਇਸ਼ਕ ਦੀ ਬਦਨਾਮੀ ਮਸ਼ਹੂਰ ਕਰ ਜਾਂਦੀ ਇਨਸਾਨ ਨੂੰ 
ਇਸ਼ਕ ਮੁਹੱਬਤ ਚੂਰ ਕਰ ਜਾਂਦੀ ਇਨਸਾਨ ਨੂੰ 
ਇਸ਼ਕ ਮੁਹੱਬਤ ਪਾਗਲ ਜਰੂਰ ਕਰ ਜਾਂਦੀ ਇਨਸਾਨ ਨੂੰ 
------------------------------------------------------------
ਯਾਰਾ ਮੇਰੇ ਰੋਮ ਰੋਮ ਵਿਚ ਤੇਰਾ ਨਾਮ ਬੋਲਣ ਲੱਗ ਪਿਆ 
ਸਹੁੰ ਰੱਬ ਦੀ ਹੁਣ ਬਹੁਤ ਡਰ ਲੱਗਦਾ ਮੈਨੂੰ ਗੁਰੀ 
ਜੀ ਕਰਦਾ ਇਕੱਲੇ ਰੱਬ ਨੂੰ ਦੱਸ ਦੇਵਾਂ 
---------------------------------------------------------------
ਖੁਸ਼ੀਆਂ ਸਾਡੇ ਸੱਜਣਾ ਦੇ ਸ਼ਹਿਰ ਕਰੀਂ ਰੱਬਾ
ਪਤਾ ਨਹੀਂ ਕਿਉਂ ਦਿਲ ਵਿੱਚ ਅੱਗ ਜਿਹੀ ਲੱਗੀ ਹੋਈ
ਸਾਡੇ ਸੱਜਣਾ ਤੇ ਖੈਰ ਕਰੀਂ ਰੱਬਾ
-------------------------------------------------------------

No comments:

Post a Comment