Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Friday, December 2, 2011

ਇਹ ਜ਼ਿੰਦਗੀ ਸੜਕਾਂ ਟੋਇਆਂ ਦੀ

ਇਹ ਜ਼ਿੰਦਗੀ ਸੜਕਾਂ ਟੋਇਆਂ ਦੀ
ਇਹ ਜ਼ਿੰਦਗੀ ਪੱਥਰਾਂ ਮੋਇਆਂ ਦੀ
ਇਹ ਜ਼ਿੰਦਗੀ ਹੈ ਖੁਆਬਾਂ ਦੀ
ਗੁਰੀ ਸਾਡੀ ਜ਼ਿੰਦਗੀ ਤਾਂ ਬੱਸ ਯਾਦਾਂ ਦੀ
-----------------------------------------------
ਇੰਨਾ ਡੂੰਘਾ ਸਮੁੰਦਰ ਸੀ ਮੁਹੱਬਤਾਂ ਦਾ 
ਭੁੱਲ ਗਿਆ ਮੈਂ ਧਰਤੀ ਕਿਥੇ ਸੀ 
ਮਹਿਮਾਨ ਬਣ ਕੇ ਦੁੱਖ ਘਰ ਵਿੱਚ ਆਏ ਸੀ 
ਸਾਰੀ ਉਮਰਾਂ ਦੀ ਸਾਂਝ ਪਾ ਬੈਠੇ 
ਅਸੀਂ ਵੀ ਕਿਸੇ ਅਜਨਬੀ ਨੂੰ ਪਿਆਰ ਕਰਕੇ 
ਆਪਣੇ ਦਿਲ ਦਾ ਚੈਨ ਗੁਆ ਬੈਠੇ 
-----------------------------------------------------
ਸਾਡੇ ਗੀਤਾਂ ਵਿੱਚ ਤੈਨੂੰ ਸ਼ਾਮਲ ਕਰ ਲਿਆ 
ਸਾਰੀ ਉਮਰ ਨਿਭਾਵਾਂਗੇ ਤੇਰੇ ਨਾਲ 
ਸਾਨੂੰ ਪਰਵਾਹ ਨਹੀਂ ਕਿਸੇ ਸਰਕਾਰ ਦੀ 
ਨੀ ਤੂੰ ਹੁਣ ਜਾਨ ਬਣੀ ਹੋਈ ਏਂ 
ਕਿਸੇ ਪੰਜਾਬੀ ਸਰਦਾਰ ਦੀ 
--------------------------------------------------
ਮੁਹੱਬਤ ਨੂੰ ਤੋੜ੍ਹਨ ਵਾਲੀ ਬੜ੍ਹੀ ਦੁਨੀਆ  
ਕੋਈ ਵਿਰਲਾ ਲੱਭਦਾ ਸਾਂਝਾਂ ਜੋੜ੍ਹਨ ਵਾਲਾ 
ਰੱਬ ਸਾਰਿਆਂ ਨੂੰ ਸੱਚੀਂ ਮਿਲ ਜਾਣਾ ਸੀ 
ਜੇ ਹੁੰਦਾ ਹਰ ਬੰਦਾ ਹੱਥ ਜੋੜ੍ਹਨ ਵਾਲਾ 
------------------------------------------------------
ਮੇਰਾ ਬਾਪੂ ਖੇਤਾਂ ਦਾ ਰਾਜਾ 
ਮੇਰੀ ਮਾਂ ਸਾਡੇ ਘਰ ਦੀ ਰਾਣੀ 
ਇਕ ਘਰ ਵਿੱਚ ਰਹਿੰਦੀ ਮੇਰੀ ਭੈਣ ਰਾਣੀ 
ਸਵਰਗਾਂ ਤੋਂ ਵੀ ਸੋਹਣੀ ਸਾਡੀ ਪਿੰਡ ਦੀ ਹਵੇਲੀ ਪੁਰਾਣੀ 
---------------------------------------------------------------------
ਤੇਰੇ ਪਿੰਡ ਦੀਆਂ ਰਾਤਾਂ ਸੱਜਣਾ 
ਤੇਰੇ ਨਾਲ ਹੋਈਆਂ ਮੁਲਾਕਾਤਾਂ ਸੱਜਣਾ 
ਮੈਂ ਭੁੱਲ ਨਹੀਂ ਸਕੀ ਤੇਰੇ ਖੇਤ ਸੱਜਣਾ 
ਕੀ ਹੋਇਆ ਜੇ ਮੈਂ ਅੱਜ ਬੈਠੀ ਹਾਂ ਪਰਦੇਸ ਸੱਜਣਾ 
--------------------------------------------------------
ਮੇਰਾ ਯਾਰ ਗੁਰੂ ਮੇਰਾ ਪਿਆਰ ਗੁਰੂ 
ਕੋਈ ਸੋਹਣਾ ਨਹੀਂ ਮੇਰੇ ਯਾਰ ਵਰਗਾ 
ਦੁਨੀਆ ਘੁੰਮ ਕੇ ਵੇਖ ਲਈ ਸਾਰੀ ਰੱਬਾ 
ਕੋਈ ਵੇਖਿਆ ਨਹੀਂ ਮੇਰੇ ਪਿਆਰ ਵਰਗਾ 
ਮੇਰੇ ਯਾਰ ' ਦੁਨੀਆ ਵਿਖਦੀ  
ਮੇਰਾ ਯਾਰ ਹੀ ਲੱਗੇ ਸੰਸਾਰ ਵਰਗਾ 
-------------------------------------------------------
ਨਾਂ ਪਿੰਡ ਦੇ ਰਹੇ ਨਾਂ ਪਰਦੇਸ ਦੇ ਰਹੇ,
ਨਾਂ ਯਾਰ ਦੇ ਰਹੇ ਨਾਂ ਪਿਆਰ ਦੇ ਰਹੇ,
ਨਾਂ ਰਿਸ਼ਤੇਦਾਰਾਂ ਦੇ ਰਹੇ, ਨਾਂ ਆਪਣੇ ਪਰਿਵਾਰ ਦੇ ਰਹੇ,
ਡਾਲਰਾਂ ਨਾਲ ਕਾਹਦਾ ਮੋਹ ਪਾ ਲਿਆ ਰੱਬਾ,
ਨਾਂ ਆਪਣੀ ਮਾਂ ਦੇ ਰਹੇ ਨਾਂ ਸੰਸਾਰ ਦੇ ਰਹੇ,
ਰਾਤਾਂ ਕਾਲੀਆਂ ਵਿਚ ਰੱਬਾ ਤੈਨੂੰ  ਭਾਲਦੇ ਰਹੇ.
-----------------------------------------------------
ਹੁਣ ਰੂਹ ਤੇ ਦਿਲਾਂ ਵਿੱਚ ਕੋਈ ਫਰਕ ਨਹੀਂ ਰਿਹਾ ਸੱਜਣਾ
ਸਿਰਫ ਰਾਹਾਂ ਦੀ ਦੂਰੀ ਰਹਿ ਗਈ  
ਮੇਰੀ ਤਾਂ ਧੜ੍ਹਕਣ ਵੀ ਹੁਣ ਤੇਰੇ ਲਈ ਧੜ੍ਹਕਦੀ
ਸਿਰਫ ਰਾਹਾਂ ਦੀ ਦੂਰੀ ਰਹਿ ਗਈ ਗਈ  
-------------------------------------------------------
ਅਸੀਂ ਲੋਹੜੀਆਂ ਦਿਵਾਲੀਆਂ ਤੋਂ ਕੀ ਲੈਣਾ 
ਸਾਡਾ ਤਾਂ ਤੂੰ ਹੀ ਤਿਓਹਾਰ  
ਸਾਡਾ ਤਾਂ ਹਰ ਦਿਨ ਤਿਉਹਾਰਾਂ ਵਾਗੂੰ ਲੰਘੇ  
ਜਿਸ ਦਿਨ ਦਾ ਤੇਰੇ ਨਾਲ ਪਿਆਰ  
-----------------------------------------------------------
ਤੇਰੇ ਸਾਹਾਂ ਦੀ ਪੀੜ੍ਹ ਰਾਤੀਂ ਸਾਡੇ ਘਰ ਵਿੱਚ ਗਈ 
ਤੈਨੂੰ ਕਿਵੇਂ ਦੱਸਾਂ ਕਮਲੀਏ ਮੈਨੂੰ ਸਾਰੀ ਰਾਤ ਰਵਾ ਗਈ 
ਮੇਰਾ ਤਾਂ ਜੀਣਾ ਵੀ ਮੁਸ਼ਕਲ ਕਰ ਦਿਤਾ
ਤੂੰ ਮੇਰੇ ਨਾਲ ਕਿਦਾਂ ਦੀ ਸਾਂਝ ਪਾ ਗਈ 
---------------------------------------------------
ਨੀ ਮੈਂ ਸ਼ਰਾਬੀ ਬਣ ਬਣ ਪੀਵਾਂਗਾ 
ਤੇਰੀ ਪਾਕ ਮੁਹੱਬਤ ਮਿੱਠੀ ਨੂੰ 
ਸਾਰੀ ਉਮਰ ਪੜ੍ਹਿਆ ਕਰੂੰਗਾ 
ਤੇਰੀ ਲਿਖੀ ਹੋਈ ਪਹਿਲੀ ਚਿੱਠੀ ਨੂੰ 
-------------------------------------------------
ਤੇਰਾ ਪਿਆਰ ਸਾਡੀ ਮਸ਼ਹੂਰੀ ਹੈ 
ਤੇਰਾ ਵਿਛੋੜਾ ਸਾਡੇ ਗੀਤ ਨੇ 
ਯਾਦਾਂ ਤੇਰੀਆਂ ਸਾਡੇ ਲਈ ਤੂਫਾਨ ਨੇ 
ਤੇਰੀ ਯਾਦ ਵਿੱਚ ਹੰਝੂ ਆਉਂਦੇ ਵੀ ਸਾਡੀ ਜਾਨ ਨੇ 
-------------------------------------------------------
ਤੂੰ ਰੰਗ ਵੇਖ ਲੈ ਦੁਨੀਆ ਦੇ ਭਲਿਆ ਲੋਕਾ 
ਕਿਤੇ ਪਾਣੀ ਦੇ ਦਰਿਆ ਚਲਦੇ ਕਿਤੇ ਪੈਂਦਾ ਸੋਕਾ 
ਕਿਤੇ ਵੱਡੇ ਵੱਡੇ ਮਾਲ ਬਣ ਗਏ ਕਿਤੇ ਗਲੀਆਂ ' ਹੋਕਾ 
ਕਿਤੇ ਮੁਹੱਬਤਾਂ ਦੇ ਚਾਵਾਂ ਦਾ ਹੋ ਗਿਆ ਟੋਕਾ 
ਚਲ ਰੰਗ ਵੇਖ ਲੈ ਦੁਨੀਆ ਦੇ ਭਲਿਆ ਲੋਕਾ
----------------------------------------------
ਫਿਕਰਾਂ ਵਿੱਚ ਡੁੱਬਿਆ ਰਹਿੰਦਾ ਮੇਰਾ ਬਾਬਲ ਮੇਰਾ 
ਵਿਆਹ ਧੀ ਦਾ ਗਿਆ ਨੇੜ੍ਹੇ  
ਕੰਧਾਂ ਵੀ ਰੋਣ ਸਾਡੇ ਘਰ ਦੀਆਂ
ਸੋਗ ਪਇਆ ਸਾਡੇ ਬਾਬਲ ਦੇ ਵਿਹੜੇ 
-----------------------------------------------------------
ਉਸ ਸ਼ਹਿਰ ਵਿੱਚ ਦੀਵੇ ਜਗਦਿਆਂ ਦਾ ਕੀ ਫਾਇਦਾ 
ਜਿਸ ਸ਼ਹਿਰ ਵਿੱਚ ਬੇਦੋਸ਼ੀਆਂ ਦਾ ਕਤਲ ਆਮ ਹੁੰਦਾ 
ਉਸ ਸ਼ਹਿਰ ਵਿੱਚ ਯਾਰੀ ਲਾਉਣ ਦਾ ਕੀ ਫਾਇਦਾ 
ਜਿਸ ਵਿੱਚ ਸੱਚਾ ਪਿਆਰ ਸ਼ਰੇਆਮ ਬਦਨਾਮ ਹੁੰਦਾ 
-----------------------------------------------------------
ਬੁੱਕਾਂ ਭਰ ਭਰ ਕੇ ਪੀ ਸਾਡੀ ਮੁਹੱਬਤ ਨੂੰ 
ਇਹ ਅੰਮ੍ਰਿਤ ਵਰਗਾ ਪਾਣੀ ਹੈ 
ਅਸੀਂ ਤਾਜ ਬਣਾਇਆ ਮੁਹੱਬਤ ਦਾ 
ਜਿਹਦੀ ਬਣਾਇਆ ਤੈਨੂੰ ਰਾਣੀ 
----------------------------------------------------
ਅੰਮ੍ਰਿਤ ਵਰਗਾ ਪਿਆਰ ਸਾਡਾ
ਫੁੱਲਾਂ ਵਰਗਾ ਯਾਰ ਸਾਡਾ 
ਉਹਦੇ ਪਿੰਡ ਵਿੱਚ ਉੱਡਦੀ ਧੂੜ੍ਹ ਮੁਹੱਬਤਾਂ ਦੀ
ਉਹਦੇ ਨਾਲ ਵੱਸਦਾ ਸੰਸਾਰ ਸਾਡਾ
--------------------------------------------------------
ਕਾਸ਼ ਕਿਤੇ ਉਹ ਮੇਰੇ ਦੁੱਖਾਂ ਨੂੰ ਪੜ੍ਹ ਲੈਂਦੀ 
ਉਹਨੂੰ ਪੜ੍ਹਾਈ ਦੀ ਲੋੜ੍ਹ ਨਹੀਂ ਪੈਣੀ ਸੀ 
ਕਾਸ਼ ਕਿਤੇ ਉਹ ਜਮੀਨ ਨੂੰ ਸਮਝ ਲੈਂਦੀ 
ਉਹਨੂੰ ਉੱਚੀਆਂ ਚੜ੍ਹਾਈਆਂ ਦੀ ਲੋੜ੍ਹ ਨਹੀਂ ਪੈਣੀ ਸੀ =
-------------------------------------------------------
ਤੇਰੇ ਪਿੰਡ ਨੂੰ ਜਾਂਦੇ ਰਾਹ ਨਹੀਂ ਭੁੱਲ ਸਕੀ 
ਆਪਣੀਆਂ ਮੁਲਾਕਾਤਾਂ ਦੇ ਥਾਂ ਨਹੀਂ ਭੁੱਲ ਸਕੀ 
ਰੱਬ ਵੀ ਭੁਲਾ ਲਿਆ ਸੱਜਣਾ ਪਰ ਤੇਰਾ ਨਾਂ ਨਹੀਂ ਭੁੱਲ ਸਕੀ 
ਤੇਰੇ ਤੂਤਾਂ ਵਾਲੇ ਖੂਹ ਦੀਆਂ ਛਾਵਾਂ ਨਹੀ ਭੁੱਲੀਆਂ 
ਤੇਰੇ ਲਈ ਕੀਤੀਆਂ ਗੁਰੀ ਦੁਆਵਾਂ ਨਹੀਂ ਭੁੱਲੀਆਂ =
-------------------------------------------------------------
ਮੈਂ ਫਿਰ ਕੀ ਕਰਨਾ ਪਿਆਰ ਤੇਰਾ 
ਸਾਹਾਂ ਨੂੰ ਤੇਰੀ ਅੱਜ ਲੋੜ੍ਹ   
ਮੈਂ ਫਿਰ ਕੀ ਕਰਨਾ ਇੰਤਜਾਰ ਤੇਰਾ 
ਰਾਹਾਂ ਨੂੰ ਤਾਂ ਤੇਰੀ ਅੱਜ ਲੋੜ੍ਹ
-----------------------------------------------------------
ਮਾਏਂ ਨੀ ਮਾਏਂ ਤੇਰਾ ਪੁੱਤ ਪ੍ਰਦੇਸੀ   
ਭੈਣੇ ਨੀ ਭੈਣੇ ਤੇਰਾ ਵੀਰ ਪ੍ਰਦੇਸੀ 
ਝੱਲਾ ਗੁਰੀ ਹੋਇਆ ਫਿਰਦਾ 
ਮੈਂ ਡਾਲਰਾਂ ਨੂੰ ਕੀ ਕਰਨਾ 
ਕੱਲਾ ਗੁਰੀ ਹੋਇਆ ਫਿਰਦਾ 
-------------------------------------------------
ਮੇਰੇ ਪਿੰਡ ਦੀਆਂ ਗਲੀਆਂ ਵਿੱਚ ਰੱਬ
ਜਾਓ ਵੇਖੋ ਪਰਦੇਸੀਓ,
ਜਿਥੇ ਮਿਲਦੀਆਂ ਖੁਸ਼ੀਆਂ ਨੇ ਸੱਭ  
ਜਾਓ ਵੇਖੋ ਪਰਦੇਸੀਓ
ਰੱਬ ਹੱਸਦਾ ਵੱਸਦਾ ਰੱਖੇ ਮੇਰੇ ਪੰਜਾਬ ਨੂੰ
------------------------------------------------------------
ਪਾਣੀ ਦੀਆਂ ਬੜ੍ਹੀਆਂ ਬਾਰੀਆਂ ਲਾਈਆਂ ਖੂਹ ਤੇ ਬੈਠ ਬੈਠ ਕੇ 
ਬੜ੍ਹੀਆਂ ਯਾਰਾਂ ਨਾਲ ਤਾਰੀਆਂ ਲਾਈਆਂ ਨਹਿਰ ਤੇ ਬੈਠ ਬੈਠ ਕੇ 
ਬਾਪੂ ਦੇ ਨਾਲ ਸਵੇਰੇ ਰੋਜ਼ ਹਰੇ ਦਾ ਗੱਡਾ ਵਡਾਇਆ
ਪਿੰਡ ਵਾਲੇ ਜੀਤੀ ਨੇ ਸਾਨੂੰ ਬੜ੍ਹਾ ਕਬੱਡੀ ਖਿਲਾਇਆ 
ਅੱਜ ਸੱਚੀਂ ਮੈਨੂੰ ਪ੍ਰਦੇਸਾਂ ਵਿੱਚ ਮੇਰਾ ਪੰਜਾਬ ਚੇਤੇ ਆਇਆ
-------------------------------------------------------
ਮੈਂ ਤੇਰੇ ਕੋਲੋਂ ਕੁਝ ਲੁਕਾਇਆ ਨਹੀਂ 
ਤੇਰਾ ਮੇਰਾ ਪਿਆਰ ਅੱਜ ਤਕ ਸਮਝ ਆਇਆ ਨਹੀਂ
ਤੇਰੀ ਹਰ ਗਲ ਵਿਚੋਂ ਮੈਨੂੰ ਇਕ ਗੀਤ ਮਿਲ ਜਾਂਦਾ 
ਰੱਬ ਦਾ ਸ਼ੁਕਰ ਹੈ ਤੇਰੀ ਮੁਹੱਬਤ ਦਾ ਸੰਗੀਤ ਮਿਲ ਜਾਂਦਾ 
ਮੈਨੂੰ ਤੇਰੀ ਰੂਹ ਮੇਰੇ ਸਾਹਾਂ ਵਿੱਚ ਰੰਗੀ ਲੱਗਦੀ  
ਮੈਨੂੰ ਤਾਂ ਆਪ ਨਹੀਂ ਪਤਾ ਤੂੰ ਮੈਨੂੰ ਕਿੰਨੀ ਚੰਗੀ ਲੱਗਦੀ  
--------------------------------------------------
ਰੱਬ ਤੇ ਜਾਣ ਵਾਲੀਆਂ ਸਾਨੂੰ ਰਾਹਵਾਂ ਲੱਭ ਗਈਆਂ
ਰੱਬ ਨੂੰ ਪੂਜਣ ਵਾਲੀਆਂ ਸਾਨੂੰ ਮਾਵਾਂ ਲੱਭ ਗਈਆਂ 
ਗੁਰੂ ਗੋਬਿੰਦ ਸਿੰਘ, ਬਾਬੇ ਨਾਨਕ ਦੀਆਂ ਕਿੰਨੀਆਂ ਥਾਵਾਂ ਲੱਭ ਗਈਆਂ 
ਦੁਨੀਆ ਵਾਲਿਓ, ਰੱਬ ਤੇ ਜਾਣ ਵਾਲੀਆਂ ਸਾਨੂੰ ਰਾਹਵਾਂ ਲੱਭ ਗਈਆਂ
-------------------------------------------------------------------------
ਜਦੋਂ ਕਿਤੇ ਮੈਂ ਪਰਦੇਸ ਤੋਂ ਪਿੰਡ ਨੂੰ ਜਾਂਦਾ ਵਾਂ 
ਤਾਂ ਉਹਦੇ ਮੋੜ੍ਹ ਤੇ ਜਾ ਕੇ ਜਰੂਰ ਖੜ੍ਹਦਾ ਵਾਂ 
ਖਤ ਪੁਰਾਣੇ ਉਸ ਕਮਲੀ ਦੇ ਘਰ ਵਿੱਚ ਜਾ ਕੇ ਜਰੂਰ ਪੜ੍ਹਦਾ ਵਾਂ 
ਉਹਦੇ ਅੱਜ ਵੀ ਮੇਰੀਆਂ ਕਿਤਾਬਾਂ ਵਿੱਚ ਫੁੱਲ ਪਏ ਨੇ 
ਉਸ ਕਮਲੀ ਦੇ ਸਾਰੇ ਖਤ ਮੇਰੇ ਕੋਲ ਕੁੱਲ ਪਏ ਨੇ 
---------------------------------------------------------------------
ਮੇਰੇ ਪੰਜਾਬ ਦੇ ਪਿੰਡਾਂ ਵਿਚੋਂ ਪਿਆਰ ਗੁਆਚ ਗਏ 
ਮੇਰੇ ਸਾਰੇ ਚੋਥੀ ਪੰਜਵੀ ਵਾਲੇ ਯਾਰ ਗੁਆਚ ਗਏ 
ਕੱਚੇ ਘਰ ਤੇ ਨਿੱਕੀਆਂ ਇੱਟਾਂ ਵਾਲੀਆਂ ਹਵੇਲੀਆਂ ਗੁਆਚ ਗਈਆਂ 
ਮਾਏਂ ਨੀ ਮਾਏਂ ਮੇਰੇ ਨਾਲ ਪੀਂਘਾਂ ਪਾਉਣ ਵਾਲੀਆਂ ਸਾਰੀਆਂ ਸਹੇਲੀਆਂ ਗੁਆਚ ਗਈਆਂ 
------------------------------------------------------------------------
ਦੋਸਤੀ ਦੁਨੀਆ ਦਾ ਇੱਕ ਸੋਹਣਾ ਫੁੱਲ ਹੈ 
ਦੋਸਤੀ ਇੱਕ ਖੁਸ਼ਬੋ ਦੀ ਤਰ੍ਹਾਂ ਹੈ 
ਦੋਸਤੀ ਦੋ ਦਿਲਾਂ ਵਿੱਚ ਇਕ ਡੋਰ ਦੀ ਤਰ੍ਹਾਂ ਹੁੰਦੀ  
ਸੱਚੀ ਦੋਸਤੀ ਤਾਂ ਇਕ ਚੰਨ ਤੇ ਚਕੋਰ ਦੀ ਤਰ੍ਹਾਂ ਹੁੰਦੀ ਹੈ ਦੁਨੀਆ ਵਾਲਿਓ 
------------------------------------------------------------------------------------
ਉਹਦੀ ਕਰੀਬੀ ਦਾ ਇੱਕ ਇੱਕ ਪਲ ਸਾਡੇ ਸਾਹਾਂ ਨੇ ਲਕੋਇਆ ਹੋਇਆ ਹੈ 
ਉਹਦੀ ਬੇਵਫਾਈ ਦਾ ਇੱਕ ਇੱਕ ਪਲ ਸਾਡੇ ਸਾਹਾਂ ਨੇ ਰੋਇਆ ਹੋਇਆ ਹੈ 
ਮੇਰਾ ਜੀ ਕਰਦਾ ਮੈਂ ਵੀ ਅਖਬਾਰਾਂ ਵਿੱਚ ਖਬਰ ਦੇਵਾਂ
ਸਾਡਾ ਸੱਜਣ ਵੀ ਕਿੰਨੇ ਚਿਰਾਂ ਤੋਂ ਖੋਇਆ ਹੋਇਆ ਹੈ
------------------------------------------------------------------------------------
ਤੇਰੇ ਨਾਲ ਗਦਾਰੀ ਕਰਨ ਵਾਲੇ ਵੀ ਮਰ ਗਏ 
ਤੇਰੇ ਨਾਲ ਝੂਠੀ ਸਰਦਾਰੀ ਕਰਨ ਵਾਲੇ ਵੀ ਮਰ ਗਏ 
ਤੇਰੀਆਂ ਨੀਹਾਂ ਪੱਕੀਆਂ ਨੂੰ ਕੋਈ ਉਖਾੜ੍ਹ ਨਹੀਂ ਸਕਿਆ 
ਤੇਰਾ ਹਰ ਇੱਕ ਸਿੰਘ ਸ਼ਹੀਦ ਹੋਇਆ ਉਨ੍ਹਾਂ ਨੂੰ ਕੋਈ ਮਾਰ ਨਹੀਂ ਸਕਿਆ =
----------------------------------------------------------------------------
ਵੇਖੋ ਕੱਲੀ ਕੱਲੀ ਮਾਂ ਦੇ ਚਿਹਰੇ ਤੇ ਗਰੀਬੀ ਝਲਕ ਰਹੀ ਹੈ 
ਇਸ ਤਸਵੀਰ ਦੀ ਹਰ ਥਾਂ ਤੇ ਗਰੀਬੀ ਝਲਕ ਰਹੀ ਹੈ 
ਹਰ ਮਾਂ ਦਾ ਚਿਹਰਾ ਰੱਬ ਤੋਂ ਰੁੱਸਿਆ ਲੱਗਦਾ 
ਹਰ ਮਾਂ ਦਾ ਚਿਹਰਾ ਸਭ ਤੋਂ ਰੁੱਸਿਆ ਲੱਗਦਾ =
-------------------------------------------------------
ਤੈਨੂੰ ਬਨਾਉਣ ਵਾਲੇ ਵੀ ਸਾਰੇ ਚਲੇ ਗਏ 
ਤੈਨੂੰ ਵੇਖਣ ਵਾਲੇ ਵੀ ਸਾਰੇ ਚਲੇ ਗਏ 
ਸਿਰਫ ਹੁਣ ਤੇਰੀਆਂ ਮੂਰਤਾਂ ਦੀ ਕਦਰ ਪੈਂਦੀ  
ਕੌਣ ਪੁੱਛਦਾ ਤੇਰੇ ਦੇਸ ਵਿੱਚ ਗਰੀਬਾਂ ਨੂੰ
ਇਥੇ ਤਾਂ ਸੋਹਣੀਆਂ ਸੂਰਤਾਂ ਦੀ ਕਦਰ ਪੈਂਦੀ  =
------------------------------------------------------------------------
ਬਾਪੂ ਤੇਰੀ ਪੱਗ ਤੇ ਤੇਰੀ ਸਰਦਾਰੀ ਨਹੀਂ ਮੈਨੂੰ ਭੁੱਲਦੀ 
ਤੇਰੀ ਮੌਜ ਕਰਾਈ ਮੈਨੂੰ ਸਾਰੀ ਨਹੀਂ ਮੈਨੂੰ ਭੁੱਲਦੀ 
ਤੇਰੀ ਵਿਹੜ੍ਹੇ ਵਿੱਚ ਬਣਾਈ ਫੁੱਲਾਂ ਦੀ ਕਿਆਰੀ ਨਹੀਂ ਭੁੱਲਦੀ 
ਬਾਪੂ ਤੇਰੀ ਪੱਗ ਤੇ ਤੇਰੀ ਸਰਦਾਰੀ ਨਹੀਂ ਮੈਨੂੰ ਭੁੱਲਦੀ =
------------------------------------------------------------------------------

No comments:

Post a Comment