ਸਾਡੀ ਰੂਹ ਤਾ ਗੁਰੀ ਤੇਰੇ ਘਰ ਵਿਚ ਵਸਦੀ ਆ,
ਤੇਰਾ ਪਿਆਰ ਸਾਡੇ ਲੇਖਾਂ ਵਿਚ ਵਸ ਗਿਆ,
ਪਰ ਮੈ ਤਾਂ ਤੈਨੂੰ ਅਜੇ ਵੀ ਨੀ ਭੁੱਲੀ,
ਭਾਵੇਂ ਤੂੰ ਪ੍ਰਦੇਸਾਂ ਵਿਚ ਵਸ ਗਿਆ
---------------------------------------------------
ਸਾਡਾ ਦਿਲ ਸਾਡੇ ਯਾਰਾਂ ਦੇ ਪਿਆਰ ਦਾ ਖਜਾਨਾ ਏ
ਸਾਨੂੰ ਤਾਂ ਸਾਰੀ ਦੁਨੀਆ ਆਪਣੀ ਲੱਗਦੀ ਏ
ਇਥੇ ਕੋਈ ਨਹੀਂ ਲੱਗਦਾ ਬੇਗਾਨਾ ਏ
ਸਾਨੂੰ ਤਾਂ ਸਾਰੀ ਦੁਨੀਆ ਆਪਣੀ ਲੱਗਦੀ ਏ
ਇਥੇ ਕੋਈ ਨਹੀਂ ਲੱਗਦਾ ਬੇਗਾਨਾ ਏ
--------------------------------------------------------
ਤੇਰੀ ਦੋਸਤੀ ਨੇ ਮੇਰੇ ਰੂਪ ਦਾ ਰੰਗ ਬਦਲ ਦਿੱਤਾ
ਤੇਰੀ ਦੋਸਤੀ ਨੇ ਮੇਰੇ ਰੂਪ ਦਾ ਰੰਗ ਬਦਲ ਦਿੱਤਾ
ਸੱਚੀਂ ਯਾਰਾ ਮੇਰੇ ਜੀਣ ਦਾ ਢੰਗ ਬਦਲ ਦਿੱਤਾ
ਤੇਰੇ ਪਿਆਰ ਦੀ ਲੋਰ ਸ਼ਰਾਬ ਵਾਂਗ ਚੜ੍ਹੀ ਰਹਿੰਦੀ ਹੈ
---------------------------------------------------------
ਤੂੰ ਭਾਵੇਂ ਡਾਲਰਾਂ ਵਾਲੀ ਹੋ ਗਈ
ਤੂੰ ਭਾਵੇਂ ਮਹਿਲਾਂ ਵਾਲੀ ਹੋ ਗਈ
ਪਰ ਇਹਨਾਂ ਸਾਰਿਆਂ ਤੋਂ ਪਹਿਲਾਂ ਤੂੰ ਮੇਰੀ ਹੁੰਦੀ ਸੀ
-----------------------------------------------------------
ਸੜ੍ਹਕਾਂ ਵਿੱਚ ਟੋਏ ਰੱਬਾ
ਅੱਜ ਪਤਾ ਨਹੀਂ ਕੀ ਹੋਇਆ ਦਿਲ ਨੂੰ
ਕੱਲੇ ਬੈਠ ਕੇ ਉਸ ਕਮਲੀ ਨੂੰ ਰੋਏ ਰੱਬਾ
-----------------------------------------------------
ਤੇਰੀ ਦੋਸਤੀ ਨੇ ਮੇਰੇ ਰੂਪ ਦਾ ਰੰਗ ਬਦਲ ਦਿੱਤਾ,
ਸੱਚੀਂ ਯਾਰਾ ਮੇਰੇ ਜੀਣ ਦਾ ਢੰਗ ਬਦਲ ਦਿੱਤਾ,
ਤੇਰੇ ਪਿਆਰ ਦੀ ਲੋਰ ਸ਼ਰਾਬ ਵਾਂਗ ਚੜ੍ਹੀ ਰਹਿੰਦੀ ਹੈ
------------------------------------------------------------------
ਦਰਦ ਵੀ ਮਿੱਤਰ ਪਿਆਰਿਆ ਮੇਰੇ ਦਰਦਾਂ ਵਰਗਾ ਹੈ
ਤੇਰਾ ਯਾਰ ਵੀ ਸਾਡੇ ਯਾਰ ਬੇਦਰਦਾਂ ਵਰਗਾ ਆ
ਤੇਰੇ ਦਿਲ ਦਾ ਦਰਦ ਵੀ ਮੇਰੇ ਦਿਲ ਦੇ ਦਰਦਾਂ ਵਰਗਾ ਆ
---------------------------------------------------------------------
ਪਿਆਰ ਨੂੰ ਬਦਨਾਮ ਵੀ ਪਿਆਰ ਕਰਨ ਵਾਲਿਆਂ ਨੇ ਕੀਤਾ
ਕਿਓਂਕੇ ਪਿਆਰ ਹਮੇਸ਼ਾ ਡਰਨ ਵਾਲਿਆਂ ਨੇ ਕੀਤਾ
ਸੱਚਾ ਪਿਆਰ ਤਾਂ ਮਿੱਤਰੋ ਸੂਲੀ ਚੜ੍ਹਨ ਵਾਲਿਆਂ ਨੇ ਕੀਤਾ
----------------------------------------------------------------
ਮਨੁੱਖੀ ਸਰੀਰਾਂ ਦੇ ਵਿਚੋਂ ਚੰਗੀਆਂ ਰੂਹਾਂ ਭੱਜ ਚੁੱਕੀਆਂ ਨੇ
ਹੁਣ ਇਹ ਹਰ ਇੱਕ ਨਾਲ ਦੁਸ਼ਮਣੀ ਪਾਉਣ ਨੂੰ ਫਿਰਦੀਆਂ
ਕਿਓਂਕਿ ਇਹ ਪਿਆਰ ਨਾਲ ਰੱਜ ਚੁੱਕੀਆਂ ਨੇ
------------------------------------------------------------
ਮੇਰੀ ਕੋਲ ਤੇਰੀ ਕਿਸੇ ਗੱਲ ਦਾ ਜਵਾਬ ਨਹੀਂ ਅੜੀਏ
ਕਿਓਕੇ ਮੈਂ ਟਾਈਮ ਪਾਸ ਨਹੀਂ ਤੈਨੂੰ ਹਮੇਸ਼ਾ ਪਿਆਰ ਕੀਤਾ ਅੜੀਏ
ਧੁੱਪੇ ਖੜ੍ਹ ਖੜ੍ਹ ਕੇ ਗੁਰੀ ਨੇ ਹਮੇਸ਼ਾ ਤੇਰਾ ਇੰਤਜ਼ਾਰ ਕੀਤਾ ਅੜੀਏ ਨੀ ਅੜੀਏ
-----------------------------------------------------------------------
ਜੇ ਕਿਤਾਬਾਂ ਨਾਂ ਹੁੰਦੀਆ ਤਾਂ ਕੌਣ ਕਿਸੇ ਦੀ ਕਹਾਣੀ ਨੂੰ ਲਿਖਦਾ
ਜੇ ਕਲਮ ਦਵਾਤਾਂ ਨਾ ਹੁੰਦੀਆਂ ਤਾਂ ਕੌਣ ਵਿਛੜੇ ਹੋਏ ਹਾਣੀ ਨੂੰ ਲਿਖਦਾ
ਜੇ ਕਲਮ ਦਵਾਤਾਂ ਨਾਂ ਹੁੰਦੀਆਂ ਤਾਂ ਕੌਣ ਕਿਸੇ ਦੇ ਹੰਝੂਆਂ ਦੇ ਪਾਣੀ ਨੂੰ ਲਿਖਦਾ
-------------------------------------------------------------------------------
ਕਿਥੇ ਕਿਥੇ ਜਾ ਕੇ ਠੋਕਰਾਂ ਲਵਾਈਆਂ ਮੈਂ
ਤੇਰੇ ਉਸ ਪਿਆਰ ਦੀਆਂ ਮੇਖਾਂ ਪੈਰਾਂ 'ਚ ਲਵਾਈਆਂ ਮੈਂ
ਪੀੜ੍ਹ ਹੋਣ ਵੀ ਨਹੀਂ ਦਿੱਤੀ, ਅੱਖ ਆਪਣੀ ਰੋਣ ਵੀ ਨਹੀਂ ਮੈਂ
---------------------------------------------------------------
ਰੋਡ ਤੇ ਜਾਂਦੀਆਂ ਬੱਸਾਂ ਵਰਗੀ ਆਸ਼ਕਾਂ ਦੀ ਜਿੰਦਗੀ ਹੁੰਦੀ ਹੈ
ਦੋਸਤੋ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ
ਆਖਰੀ ਦੰਮ ਤੱਕ ਆਸ਼ਕ ਆਪਣੇ ਪਿਆਰ ਨੂੰ ਰੋਂਦਾ ਮਰ ਜਾਂਦਾ
--------------------------------------------------------------------
ਓਏ ਪ੍ਰਦੇਸੀਓ ਤੁਹਾਡੇ ਘਰ ਵਿੱਚ ਕਬੂਤਰ ਬੋਲਦੇ ਨੇ
ਮੁੜ੍ਹ ਕੇ ਆ ਜਾਓ ਪਿੰਡਾ ਨੂੰ ਆਪਣੇ ਤੁਹਾਡੇ ਸੱਜਣ ਪਏ ਟੋਲਦੇ ਨੇ
ਡੁੱਬ ਜਾਣੇ ਪ੍ਰਦੇਸਾਂ ਨੇ ਪੁੱਤ ਮਾਵਾਂ ਤੋਂ ਦੂਰ ਕਰਾਤੇ
---------------------------------------------------------
ਅੱਜ ਕੱਲ ਸੱਪਾਂ ਨੂੰ ਡੰਗ ਮਾਰਨ ਦੀ ਕੀ ਜਰੂਰਤ ਹੈ,
ਆਪਣੇ ਰਿਸ਼ਤੇਦਾਰ ਪਿਆਰੇ ਮਿੱਤਰ ਹੀ ਡੰਗ ਮਾਰ ਜਾਂਦੇ ਆ
ਸੱਪ ਤਾਂ ਬੈਠ ਕੇ ਤਮਾਸ਼ਾ ਵੇਖਦੇ ਨੇ ਦੋਸਤੋ
------------------------------------------------------------------
ਅਸੀਂ ਤਾ ਦਰਖਤਾ ਦੇ ਪੱਤੇ ਆ, ਪਤਾ ਨਹੀ ਕਦੋ ਟੁਟ ਜਾਣਾ ।
ਜਿੰਨਾ ਮਰਜੀ ਪਿਆਰ ਕਰ ਲੈ ਗੁਰੀ ਡਾਲਰਾ ਨੂੰ ,
ਜਿੰਨਾ ਮਰਜੀ ਪਿਆਰ ਕਰ ਲੈ ਗੁਰੀ ਡਾਲਰਾ ਨੂੰ ,
ਸਾਹਾਂ ਨੇ ਪਤਾ ਨਹੀ ਕਦੋ ਰੁਕ ਜਾਣਾ ।
------------------------------------------------------------
ਮੇਰੀਆਂ ਅੱਖਾਂ ਦਾ ਸੁਫਨਾ ਹੈ ਉਸ ਕਮਲੀ ਦਾ ਪਿੰਡ
ਜਿੰਨਾ ਮਰਜ਼ੀ ਭੁਲਾ ਲਈਂ ਅੜੀਏ
ਪਰ ਜਿੰਦਗੀ ਦੇ ਹਰ ਮੋੜ ਤੇ ਤੈਨੂੰ ਮਿਲਦਾ ਰਹਾਂਗਾ
----------------------------------------------------------------------
ਸਉਣ ਦਾ ਮਹੀਨਾ ਚੜਿਆ ਯਾਦ ਮੱਲੋ ਮੱਲੀ ਆ ਗਈ ਮੇਰੇ ਯਾਰ ਦੀ
ਵੇ ਸੋਹਣਿਆ ਵੇ ਸੱਜਣਾ ਮੈ ਤੈਨੂੰ ਫਿਰਦੀ ਆਂ ਵਾਜਾਂ ਅੱਜ ਮਾਰਦੀ
ਵੇ ਸਉਣ ਦਾ ਮਹੀਨਾ ਅੱਜ ਚੜਿਆ
-------------------------------------------------------------------------
ਬੜ੍ਹੀਆਂ ਵੇਲਾਂ ਦੇ ਨਾਲ ਵਾਹ ਪਿਆ ਗੁਰੀ ਦਾ
ਸਾਰੀਆਂ ਵੇਲਾਂ ਗਮਲਿਆਂ ਨੂੰ ਤੋੜ੍ਹ ਤੋੜ੍ਹ ਕੇ ਲੋਕਾਂ ਦੇ ਘਰਾਂ ਦੇ ਵਿੱਚ ਲੱਗ ਗਈਆਂ
ਰੱਬਾ ਇਨ੍ਹਾਂ ਵੇਲਾਂ ਦੀਆਂ ਉਮਰਾਂ ਲੰਬੀਆਂ ਕਰੀਂ
------------------------------------------------------
ਮੇਰੇ ਦਿਲ ਵਿਚੋਂ ਰਾਹ ਜਾਵੇ ਸੱਜਣਾ ਦੇ ਪਿੰਡ ਨੂੰ
ਜਿਥੇ ਨਾਂ ਦਿਨ ਹੁੰਦਾ ਹੈ ਨਾਂ ਰਾਤ ਹੁੰਦੀ ਹੈ
ਸਾਡੀ ਸੱਜਣਾ ਦੇ ਨਾਲ ਰੱਬਾ ਸਿੱਧੀ ਗੱਲਬਾਤ ਹੁੰਦੀ ਹੈ
--------------------------------------------------------------
ਮੇਰਾ ਪਿਆਰ ਬਣ ਕੇ ਰਹੀਂ ਨੀ ਅੜੀਏ
ਤੇਰਾ ਸਾਰੀ ਜਿੰਦਗੀ ਗੀਤਾਂ ਨਾਲ ਲਿਖ ਲਿਖ ਕੇ ਕਿਤਾਬਾਂ ਭਰ ਜਾਣਗੀਆਂ
ਮੇਰੇ ਗੀਤਾਂ ਦੀ ਕਿਤਾਬ ਉਹ ਪਿੰਡ ਵਾਲੀ ਕੁੜੀ
-------------------------------------------------------------------
ਟਰੱਕ ਦੇ ਟਾਇਰਾਂ ਵਾਂਗੂੰ ਸਾਨੂੰ ਬਦਲੀ ਨਾਂ ਸੱਜਣਾ
ਜਿਥੇ ਲੱਗੇ ਹਾਂ ਉਥੇ ਹੀ ਲੱਗੇ ਰਹਿਣ ਦੇ
ਚਾਹੇ ਕਿਸੇ ਦਾ ਤੂੰ ਹੈਗਾ ਪਰ ਸਾਨੂੰ ਆਪਣਾ ਤੂੰ ਕਹਿਣ ਦੇ
-----------------------------------------------------------------
ਪਿਆਰ ਤਾਂ ਕੋਈ ਕਰਮਾਂ ਵਾਲਿਆਂ ਨੂੰ ਕਰਦਾ ਏ
ਨਹੀਂ ਤਾਂ ਹਰ ਕੋਈ ਟਾਇਮ ਪਾਸ ਹੀ ਕਰਦਾ ਏ
ਨਹੀਂ ਤਾਂ ਹਰ ਕੋਈ ਟਾਇਮ ਪਾਸ ਹੀ ਕਰਦਾ ਏ
ਸਾਨੂੰ ਵੀ ਸੱਜਣਾਂ ਕਿਸੇ ਨਾਲ ਪਿਆਰ ਹੋਇਆ ਸੀ
-------------------------------------------------------
ਰੱਬਾ ਸਾਨੂੰ ਮਾਫ਼ ਕਰੀਂ
ਤੈਨੂੰ ਭੁੱਲ ਕੇ ਯਾਰਾਂ ਦੇ ਨਾਲ ਲਾ ਲਈ
ਓਹ ਰੱਬਾ ਸਾਨੂੰ ਮਾਫ਼ ਕਰੀਂ
---------------------------------------------------------
ਗਰੀਬਾਂ ਦੇ ਮਕਾਨਾਂ ਵਿੱਚ ਰੱਬ ਵੱਸਦਾ
ਤੋੜ੍ਹੀਂ ਨਾਂ ਦਿਲਾ ਮੇਰਿਆ ਕਿਸੇ ਗਰੀਬ ਦਾ ਦਿਲ
ਗਰੀਬਾਂ ਦੀਆਂ ਜਾਨਾਂ ਵਿੱਚ ਰੱਬ ਵੱਸਦਾ
-----------------------------------------------------
ਕਮਲੀਏ ਤੇਰੇ ਨਾਂ ਨੂੰ ਗੀਤਾਂ ਵਿੱਚ ਪਰੋਂਦਾ ਰਹਿੰਦਾ
ਕਲਮ ਵੀ ਰੁਕ ਜਾਂਦੀ ਆ, ਸਿਆਈ ਵੀ ਮੁੱਕ ਜਾਂਦੀ ਆ
ਮੇਰੇ ਗੀਤਾਂ ਦੀ ਹਰ ਲਾਈਨ ਤੇਰੇ ਨਾਮ ਤੇ ਆ ਕੇ ਮੁੱਕ ਜਾਂਦੀ ਆ
--------------------------------------------------------
ਆਪਣੇ ਆਪ ਨੂੰ ਖਿਆਲਾਂ ਵਿਚ ਖੋਹ ਲੈਨੀ ਹਾਂ
ਭਾਵੇਂ ਪਾ ਨਹੀਂ ਸਕੀ ਉਸ ਚੰਦਰੇ ਨੂੰ
ਪਰ ਕਿਸਮਤ ਵਾਲੀ ਹਾਂ ਉਹਨੂੰ ਸੁਪਨੇ ਵਿਚ ਪਾ ਲੈਨੀ ਹਾਂ
--------------------------------------------------------------
ਪਿਆਰ ਨੂੰ ਵੀ ਲੋਕਾਂ ਨੇ ਜਹਿਰ ਬਣਾ ਦਿੱਤਾ
ਪਹਿਲਾਂ ਤਾਂ ਪਿੰਡਾਂ ਵਿਚ ਵੀ ਪਿਆਰ ਸੀ
ਹੁਣ ਤਾਂ ਲੋਕਾਂ ਨੇ ਪਿੰਡਾਂ ਨੂੰ ਵੀ ਸ਼ਹਿਰ ਬਣਾ ਦਿਤਾ
-----------------------------------------------------------------------------
ਮਾਂ ਮੈਨੂੰ ਚੂਰੀਆਂ ਖਵਾਉਣ ਵਾਲੀ ਕਿਥੇ ਗਈ
ਤਕੜਾ ਹੋ ਜਾ ਪੁੱਤਰਾ ਕਹਿ ਕੇ ਦੁਧ ਪਿਲਾਉਣ ਵਾਲੀ ਕਿਥੇ ਗਈ
ਰੋਂਦਾ ਸੀਗਾ ਜਦੋਂ ਮੈਂ ਚੁੱਪ ਕਰਾਉਣ ਵਾਲੀ ਕਿਥੇ ਗਈ ਰੱਬਾ
---------------------------------------------------------------
ਪਿਆਰ ਤਾਂ ਪਹਿਲਾਂ ਹੀ ਸੀ ਪਰ ਪਤਾ ਹੀ ਹੁਣ ਲੱਗਾ
ਪਿਆਰ ਤਾਂ ਪਹਿਲਾਂ ਹੀ ਸੀ ਪਰ ਪਤਾ ਹੀ ਹੁਣ ਲੱਗਾ
ਪਿਆਰ ਵਾਲਾ ਦੀਵਾ ਜਗਣ ਹੀ ਕੱਲ ਲੱਗਾ
ਰੱਬ ਕਰਕੇ ਸਾਡੇ ਦੀਵੇ ਵਿੱਚ ਤੇਲ ਪਾਉਂਦੀ ਰਹੀਂ ਕਮਲੀਏ
------------------------------------------------------------------
ਸਚੀਂ ਯਾਰਾ ਤੂੰ ਮੈਨੂੰ ਮੇਰੇ ਯਾਰ ਵਰਗੇ ਲਗਦੈਂ
ਕਾਹਤੋਂ ਮੇਰਾ ਦਿਲ ਉਦਾਸ ਜਿਹਾ ਰਹਿੰਦਾ
ਪਰ ਹਰ ਵੇਲੇ ਕਮਲੀਏ ਤੇਰੇ ਪਾਸ ਜਿਹਾ ਰਹਿੰਦਾ
-------------------------------------------------------------
ਸਾਡੇ ਦਿਲ ਦੇ ਜਖਮਾਂ ਨੂੰ ਭਰਨ ਆਈ ਸੀ ਕਮਲੀਏ
ਪਰ ਮੈਨੂੰ ਤਾਂ ਲਗਦਾ ਤੂੰ ਉਹਨਾਂ ਨੂੰ ਹੋਰ ਡੂੰਘੇ ਕਰ ਗਈ ਕਮਲੀਏ
ਹੁਣ ਤਾਂ ਕੋਈ ਮਲ੍ਹਮ ਵੀ ਨਹੀਂ ਲੱਭਦੀ ਇਹਨਾਂ ਨੂੰ ਭਰਨ ਲਈ ਕਮਲੀਏ
--------------------------------------------------------------
ਇਸ਼ਕ ਨੇ ਕੀਤਾ ਪਾਗਲ ਤੈਨੂੰ ਵੀ ਹੋਣਾ ਪੈਣਾ ਮਿੱਤਰ ਪਿਆਰਿਆ
ਰੋਣਾ ਮੈਂ ਕੱਲੇ ਨੇ ਨਹੀਂ ਤੈਨੂੰ ਵੀ ਰੋਣਾ ਪੈਣਾ ਮਿੱਤਰ ਪਿਆਰਿਆ
ਮੈਂ ਕੱਲੇ ਨੇ ਨਹੀਂ ਤੇਰਾ ਹੋਣਾ ਤੈਨੂੰ ਵੀ ਸਾਡਾ ਹੋਣਾ ਪੈਣਾ ਮਿੱਤਰ ਪਿਆਰਿਆ
------------------------------------------------------------------------
ਤੇਰਾ ਦਰਦ ਵੀ ਮਿੱਤਰ ਪਿਆਰਿਆ ਮੇਰੇ ਦਰਦਾਂ ਵਰਗਾ ਹੈ
ਤੇਰਾ ਯਾਰ ਵੀ ਸਾਡੇ ਯਾਰ ਬੇਦਰਦਾਂ ਵਰਗਾ ਆ
ਤੇਰੇ ਦਿਲ ਦਾ ਦਰਦ ਵੀ ਮੇਰੇ ਦਿਲ ਦੇ ਦਰਦਾਂ ਵਰਗਾ ਆ
-------------------------------------------------------------------
ਪਿਆਰ ਨੂੰ ਬਦਨਾਮ ਵੀ ਪਿਆਰ ਕਰਨ ਵਾਲਿਆਂ ਨੇ ਕੀਤਾ
ਕਿਓਂਕੇ ਪਿਆਰ ਹਮੇਸ਼ਾ ਡਰਨ ਵਾਲਿਆਂ ਨੇ ਕੀਤਾ
ਸੱਚਾ ਪਿਆਰ ਤਾਂ ਮਿੱਤਰੋ ਸੂਲੀ ਚੜ੍ਹਨ ਵਾਲਿਆਂ ਨੇ ਕੀਤਾ
------------------------------------------------------------------------
ਮਨੁੱਖੀ ਸਰੀਰਾਂ ਦੇ ਵਿਚੋਂ ਚੰਗੀਆਂ ਰੂਹਾਂ ਭੱਜ ਚੁੱਕੀਆਂ ਨੇ
ਹੁਣ ਇਹ ਹਰ ਇੱਕ ਨਾਲ ਦੁਸ਼ਮਣੀ ਪਾਉਣ ਨੂੰ ਫਿਰਦੀਆਂ
ਕਿਓਂਕਿ ਇਹ ਪਿਆਰ ਨਾਲ ਰੱਜ ਚੁੱਕੀਆਂ ਨੇ
--------------------------------------------------------------------------
ਉਨ੍ਹਾਂ ਕਲਮਾਂ ਨੇ ਗੀਤ ਕੀ ਲਿਖਣੇ ਜਿਨ੍ਹਾਂ ਨੂੰ ਇਨਕਲਾਬ ਦਾ ਨਹੀਂ ਪਤਾ
ਉਨ੍ਹਾਂ ਗਾਉਣ ਵਾਲਿਆਂ ਨੇ ਹਿਟ ਕੀ ਹੋਣਾ ਜਿਨ੍ਹਾਂ ਨੂੰ ਆਪਣੇ ਪੰਜਾਬ ਦਾ ਨਹੀਂ ਪਤਾ
ਉਹ ਆਸ਼ਕ ਪਿਆਰ ਕੀ ਕਰਨਗੇ ਜਿਨ੍ਹਾਂ ਨੂੰ ਚਿੱਠੀ ਦੇ ਜਵਾਬ ਦਾ ਨਹੀਂ ਪਤਾ
-----------------------------------------------------------------------------------
ਇਸ਼ਕ ਨੇ ਕੀਤਾ ਪਾਗਲ ਤੈਨੂੰ ਵੀ ਹੋਣਾ ਪੈਣਾ ਮਿੱਤਰ ਪਿਆਰਿਆ
ਰੋਣਾ ਮੈਂ ਕੱਲੇ ਨੇਂ ਨਹੀਂ ਤੈਨੂੰ ਵੀ ਰੋਣਾ ਪੈਣਾ ਮਿੱਤਰ ਪਿਆਰਿਆ
ਮੈਂ ਕੱਲੇ ਨੇ ਨਹੀਂ ਤੇਰਾ ਹੋਣਾ ਤੈਨੂੰ ਵੀ ਸਾਡਾ ਹੋਣਾ ਪੈਣਾ ਮਿੱਤਰ ਪਿਆਰਿਆ
--------------------------------------------------------------------------------
ਪੰਜਾਬ ਦੀ ਧਰਤੀ ਵੀ ਬੇਵਫਾ ਹੋ ਗਈ
ਧਰਤੀ ਦਾ ਗੰਦਾ ਪਾਣੀ ਲੋਕਾਂ ਨੂੰ ਮਾਰੀ ਜਾਂਦਾ ਏ
ਪਤਾ ਨਹੀਂ ਕਿਓਂ ਬਾਬੇ ਨਾਨਕ ਦਾ ਪੰਜਾਬ ਗਰੀਬਾਂ ਨੂੰ ਸੂਲੀ ਚਾੜ੍ਹੀ ਜਾਂਦਾ ਏ
----------------------------------------------------------------------------
ਛੱਡ ਕੇ ਨਾਂ ਜਾਵੀਂ ਤੇਰੇ ਬਿਨਾ ਜੀ ਨਹੀਂ ਹੋਣਾ
ਘੁੱਟ ਗਮਾਂ ਦਾ ਸਾਥੋਂ ਪੀ ਨਹੀਂ ਹੋਣਾ
ਕਿਤੇ ਅੰਬਰਾਂ ਤੇ ਘਰ ਪਾ ਲੈ ਕਮਲਿਆ ਡਰ ਲੱਗਦਾ ਮੈਨੂੰ ਦੁਨੀਆ ਤੋਂ
-----------------------------------------------------------------------------
ਸੱਚੇ ਆਸ਼ਕ ਰੱਬ ਦੇ ਮਿਤਰ ਹੁੰਦੇ ਨੇ
ਸੱਚੇ ਆਸ਼ਕਾਂ ਦੀਆਂ ਰੂਹਾਂ ਰੱਬ ਨਾਲ ਜੁੜ੍ਹੀਆਂ ਹੁੰਦੀਆਂ ਨੇ
ਜੋ ਪਿਆਰ ਕਰ ਕੇ ਭੁੱਲ ਜਾਂਦੀਆਂ ਰੱਬਾ ਉਹ ਕਿਦਾਂ ਦੀਆਂ ਕੁੜੀਆਂ ਹੁੰਦੀਆਂ ਨੇ
---------------------------------------------------------------------------
ਪਿਆਰ ਕਰਨ ਦਾ ਕੋਈ ਅਹਿਸਾਨ ਨਹੀਂ ਹੁੰਦਾ
ਪੈਸੇ ਤੇ ਕੀਤਾ ਵੀ ਕੋਈ ਮਾਨ ਨਹੀਂ ਹੁੰਦਾ
ਮਜਬੂਰੀ ਕਾਰਨ ਪਰਦੇਸ ਗਿਆ ਸੱਜਣ ਬੇਈਮਾਨ ਨਹੀਂ ਹੁੰਦਾ
--------------------------------------------------------------------
ਹਰ ਸਾਹ ਤੇ ਲਿਖਿਆ ਨਾਮ ਤੇਰਾ ਹਰ ਸਾਹ ਤੇ ਲਿਖੀ ਤਕਦੀਰ ਤੇਰੀ
ਜਾਨੋਂ ਵੱਧ ਕੇ ਪਿਆਰਿਆ ਵੇ ਹਰ ਸਾਹ ਤੇ ਵਿਖੇ ਤਸਵੀਰ ਤੇਰੀ
ਗੁਰੀ ਤੇਰਾ ਨਾਮ ਲੈ ਲੈ ਕੇ ਬੋਲਦੀ ਆ ਗਲ ਵਿੱਚ ਪਾਈ ਜੰਜੀਰ ਮੇਰੀ =
-----------------------------------------------------------------------------
ਮੇਰਾ ਪਾਗਲ ਦਿਲ ਅੱਜ ਵੀ ਉਸ ਕਮਲੀ ਦਾ ਕਿੰਨਾ ਕਰਦਾ ਆ
ਜਦ ਉਹਦੀ ਯਾਦ ਆਉਂਦੀ ਆ ਤਾਂ ਦੋ ਪਲ ਮੇਰਾ ਦਿਲ ਵੀ ਧੜ੍ਹਕਣੋ ਹੱਟ ਜਾਂਦਾ ਆ
ਉਹਦੇ ਕੋਲੋਂ ਮਿਲਿਆ ਮੇਰੇ ਜਖਮਾਂ ਦਾ ਦਰਦ ਵੀ ਦੋ ਪਲ ਰੜ੍ਹਕਣੋ ਹੱਟ ਜਾਂਦਾ ਆ =
--------------------------------------------------------------------------------------
ਇਹ ਤਸਵੀਰ ਤਾਂ ਮੈਨੂੰ ਆਪਣੇ ਗਰਾਂ ਵਰਗੀ ਲੱਗਦੀ ਆ
ਜਿਹੜ੍ਹੀ ਚੱਕੀ ਨੂੰ ਘੁਮਾਉਂਦੀ ਇਹ ਮਾਂ ਮੈਨੂੰ ਮੇਰੀ ਮਾਂ ਵਰਗੀ ਲੱਗਦੀ ਆ
ਉਹ ਸਾਹਮਣੀ ਕੱਚੀ ਕੰਧ ਸਾਡੇ ਘਰ ਵਾਲੀ ਥਾਂ ਵਰਗੀ ਲੱਗਦੀ ਆ =
------------------------------------------------------------------------------
ਇਹਨਾ ਗਰੀਬ ਬੱਚਿਆਂ ਦਾ ਭਵਿੱਖ ਇਨ੍ਹਾਂ ਦੀਆਂ ਮਾਵਾਂ ਨੂੰ ਪਤਾ
ਚੁਗ ਕੇ ਲੈ ਕੇ ਆਉਂਦੇ ਬੱਲੀਆਂ ਚੁਗ ਕੇ ਲੈ ਕੇ ਆਉਂਦੇ ਬਾਲਣ ਦੇ ਡੱਕੇ
ਇਨ੍ਹਾਂ ਦਾ ਭਵਿੱਖ ਪੰਜਾਬ ਦੀਆਂ ਖੇਤਾਂ ਦੀਆਂ ਥਾਵਾਂ ਨੂੰ ਪਤਾ =
-------------------------------------------------------------------------
No comments:
Post a Comment