Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Friday, December 2, 2011

ਅਜੇ ਤਾਂ ਮੈਂ ਕੁਛ ਪਲ ਹੀ ਤੁਰਿਆਂ ਹਾਂ ਦੋਸਤੋ

ਅਜੇ ਤਾਂ ਮੈਂ ਕੁਛ ਪਲ ਹੀ ਤੁਰਿਆਂ ਹਾਂ ਦੋਸਤੋ
ਤੁਹਾਡੇ ਦਿਲਾਂ ਤੱਕ ਜਾ ਕੇ ਵੀ ਵਿਖਾਵਾਂਗਾ
ਮੇਰੀ ਆਉਣ ਵਾਲੀ ਐਲਬਮ ਦੇ ਨਵੇਂ ਗੀਤਾਂ ਨਾਲ
ਤੁਹਾਡੇ ਦਿਲਾਂ ਨੂੰ ਜਿੱਤ ਕੇ ਲਿਆਵਾਂਗਾ
--------------------------------------------------
ਉਹ ਰਾਜ਼ ਸੀ ਮੇਰੇ ਗੀਤਾਂ ਦੀ
ਓਹਦਾ ਚਿਹਰਾ ਬੜ੍ਹਾ ਕਮਾਲ ਸੀ
ਉਹ ਕੁੜੀ ਲਈ ਤਾਂ ਪਾਗਲਪਨ ਸੀ
ਪਰ ਮੇਰੇ ਲਈ ਜੀਵਨ ਮਰਨ ਦਾ ਸਵਾਲ ਸੀ
-------------------------------------------------
ਤੇਰੇ ਪਿਆਰ ਦਾ ਰਾਜਸਥਾਨ ਹਾਂ
ਮੈਂ ਝਨਾਬ ਨੂੰ ਤਰਸਦਾ ਰਹਿੰਦਾ
ਬੈਠਾ ਵਿੱਚ ਪ੍ਰਦੇਸਾਂ ਦੇ ਗੁਰੀ
ਆਪਣੇ ਪੰਜਾਬ ਨੂੰ ਤਰਸਦਾ ਰਹਿੰਦਾ
-----------------------------------------
ਦਿਲ ਟੁੱਟਿਆ ਦਿਲ ਸਮਝਾ ਲਾਂਗਾ
ਪੈਸਾ ਮੁੱਕਿਆ ਹੋਰ ਕਮਾ ਲਾਂਗਾ
ਜੇ ਤੂੰ ਖੋਹ ਗਿਆ ਯਾਰਾ ਮੈਨੂੰ ਤੇਰਾ ਚਿਹਰਾ ਨਹੀਂ ਲੱਭਣਾ   
ਮੈਨੂੰ ਤੇਰੇ ਪਿਆਰ ਵਾਲਾ ਚਿਹਰਾ ਨਹੀਂ ਲੱਭਣਾ   
-----------------------------------------------
ਦੁਨੀਆ ਇੱਕ ਮੇਲਾ  
ਦੁਨੀਆ ਇੱਕ ਤਮਾਸ਼ਾ ਹੈ 
ਦੁਨੀਆ ਇੱਕ ਡਰਾਮਾ ਹੈ 
ਦਿਲਾ ਤੂੰ ਵੀ ਜਾ ਨੇੜੇ ਹੋ ਕੇ 
-----------------------------------------------
ਇੱਕ ਐਸੀ ਬਰਸਾਤ ਕਰੀਂ ਰੱਬਾ
ਇੱਕ ਐਸੀ ਰਾਤ ਕਰੀਂ ਰੱਬਾ
ਇੱਕ ਐਸੀ ਮੁਲਾਕਾਤ ਕਰੀਂ ਰੱਬਾ
ਜਿਥੇ ਮੈਂ ਹੋਵਾਂ ਮੇਰਾ ਸੱਜਣ ਹੋਵੇ
ਜਿਥੇ ਤੀਜਾ ਨਾਂ ਹੋਵੇ ਕੋਈ ਰੱਬਾ
--------------------------------------
ਖਾਂਦੇ ਹਾਂ ਆਪਣੇ ਕਰਮਾਂ ਦਾ
ਖਿਲਾੜੀ ਹਾਂ ਤੇਰੀ ਜਿੰਦਗੀ ਦੇ
ਕਿਸਮਤ ਸਾਡੀ ਹੈ ਆਪਣੀ
ਪਰ ਪੱਕੇ ਆੜ੍ਹੀ ਹਾਂ ਤੇਰੀ ਜਿੰਦਗੀ ਦੇ
---------------------------------------------
ਤੂਤਾਂ ਵਾਲੇ ਖੂਹ ਦਾ ਨਜ਼ਾਰਾ ਵੇਖ ਕੇ ਆਇਆਂ
ਕਿੰਨੇ ਸਾਲਾਂ ਬਾਦ ਆਪਣਾ ਪਿੰਡ ਪਿਆਰਾ ਵੇਖ ਕੇ ਆਇਆਂ 
ਦੋਸਤੋ ਮੈਂ ਆਪਣੇ ਪਿੰਡ ਵਾਲੀ ਨਹਿਰ ਦਾ ਕਿਨਾਰਾ ਵੇਖ ਕੇ ਆਇਆਂ 
ਆਪਣਾ ਯਾਰ ਗਵਾਂਡੀ ਦੋਸਤ ਉਹ ਤਾਰਾ ਵੇਖ ਕੇ ਆਇਆਂ 
--------------------------------------------------------------
ਤੇਰਾ ਮੇਰਾ ਮੇਲ ਕਮਲਿਆ 
ਸੀ ਕਿਸਮਤ ਦਾ ਖੇਲ ਕਮਲਿਆ 
ਤੂੰ ਫੁੱਲਾਂ ਤੋਂ ਸੋਹਣਾ ਗੁਲਕੰਦ ਲੱਗੇਂ 
ਤੂੰ ਮੈਨੂੰ ਮੇਰੇ ਦਿਲ ਵਿੱਚ ਗੁਰੀ ਬੰਦ ਲੱਗੇਂ
------------------------------------------------
ਮੈਂ ਰੋਇਆ ਤਾਂ ਮੇਰੇ ਗੀਤ ਬਣ ਗਏ 
ਅੱਖਾਂ 'ਚੋਂ ਡੁੱਲਦੇ ਹੰਝੂ ਮੇਰੇ ਸੰਗੀਤ ਬਣ ਗਏ 
ਹਰ ਇਕ ਚੀਜ਼ ਦੁਨੀਆ ਦੀ ਪਰਾਈ ਬਣ ਗਈ 
ਸਾਡੇ ਲਈ ਤਾਂ ਮੁਹੱਬਤ ਕਮਲੀਏ ਸ਼ੁਦਾਈ ਬਣ ਗਈ 
-------------------------------------------------------------
ਤੈਨੂੰ ਚੂਰੀਆਂ ਪਾਉਣ ਵਾਲੀਆਂ ਮਾਵਾਂ ਰੱਬ ਤੇ ਚਲੀਆਂ ਗਈਆਂ
ਇਥੋਂ ਉੱਡ ਜਾ ਕਾਲਿਆ ਕਾਵਾਂ
ਅਸੀਂ ਤਾਂ ਰੋ ਰੋ ਅੱਖਾਂ ਵੀ ਕਮਜੋਰ ਕਰ ਲਈਆਂ
ਸਾਨੂੰ ਸਾਡੀਆਂ ਮੁੜ੍ਹ ਨਾਂ ਲੱਭੀਆਂ ਮਾਵਾਂ
ਵੇ ਤੂੰ ਇਥੋਂ ਉੱਡ ਜਾ ਕਾਲਿਆ ਕਾਵਾਂ
-----------------------------------------------
ਮੇਰੀ ਸਹੇਲੀ ਮੇਰੀ ਇੱਕ ਮੁਹੱਬਤ
ਮੇਰੀ ਸਹੇਲੀ ਮੇਰੇ ਲਈ ਇੱਕ ਪਰਬਤ
ਮੇਰੀ ਸਹੇਲੀ ਮੇਰੇ ਲਈ ਇੱਕ ਖੁਸ਼ਬੂ
ਮੇਰੀ ਸਹੇਲੀ ਮੇਰੇ ਲਈ ਇੱਕ ਰੂਹ
ਮੇਰੀ ਸਹੇਲੀ ਮੇਰੇ ਲਈ ਇੱਕ ਜਾਨ 
ਮੇਰੀ ਸਹੇਲੀ ਮੇਰੇ ਲਈ ਜਹਾਨ
----------------------------------------------------
ਚਾਰ ਮੇਰੇ ਬੇਲੀਆਂ ਦੀ ਤਸਵੀਰ ਮੇਰੇ ਨਾਲ ਹੈ
ਰੂਹ ਤਾਂ ਮੇਰੀ ਇਨ੍ਹਾਂ ਯਾਰਾਂ ਕੋਲ ਪਰ ਕੱਲਾ ਸਰੀਰ ਮੇਰੇ ਨਾਲ
ਦੋ ਯਾਰ ਤਾਂ ਮੇਰੇ ਤੁਰ ਗਏ ਪ੍ਰਦੇਸਾਂ ਵਿੱਚ
ਦੋ ਯਾਰ ਤਾਂ ਮੇਰੇ ਕਰਦੇ ਖੇਤੀ ਖੇਤਾਂ ਵਿੱਚ
ਉਹ ਬਾਣ ਵਾਲਾ ਮੰਜਾ ਮੇਰਾ ਸਾਡੇ ਘਰ ਦਾ
ਜਿਹਨੂੰ ਦੇਖ ਦੇਖ ਦਿਲ ਮੇਰਾ ਹਉਕੇ ਭਰਦਾ
---------------------------------------------------------------
ਜੇ ਮੈਂ  ਕਿਸੇ ਅਮੀਰ ਦੇ ਘਰ ਵਿੱਚ ਜੰਮਦੀ
ਤਾਂ ਮੈਂ ਵੀ ਕਿਹੜ੍ਹਾ ਐਸ਼ਵਰਿਆ ਰਾਏ ਤੋਂ ਘੱਟ ਹੋਣਾ ਸੀ
ਰੱਬਾ ਜੇ ਤੂੰ ਸਾਡੇ ਗਰੀਬਾਂ ਦੀ ਕੁੱਲੀ ਵੇਖ ਲੈਂਦਾ
ਤਾਂ ਤੈਂ ਵੀ ਬੜ੍ਹਾ ਰੋਣਾ ਸੀ
--------------------------------------------------------------
ਇਹ ਜਹਾਜ਼ ਵੀ ਕਿੰਨੇ ਬੇਈਮਾਨ ਨੇ ਦੋਸਤੋ
ਜਿਹੜ੍ਹੇ ਭ੍ਰਿਸ਼ਟਾਚਾਰ ਬੇਈਮਾਨ ਲੋਕਾਂ ਨੂੰ ਉਡਾਈ ਫਿਰਦੇ ਨੇ
ਲੋਕ ਪਤਾ ਨਹੀਂ ਕਿਓਂ ਇਨ੍ਹਾਂ ਨੂੰ ਸਲਾਮਾਂ ਕਰਦੇ ਨੇ
ਇਹ ਲੋਕਾਂ ਨੂੰ ਜਾਨ ਨੂੰ ਕੰਢਿਆਂ ਤੇ ਪਾਈ ਫਿਰਦੇ ਨੇ
---------------------------------------------------------------
ਸੋਨੇ ਦੀਆਂ ਝਾਂਜਰਾਂ ਘੜਾ ਦੇ ਮੇਰੇ ਹਾਣੀਆ
ਅੱਡੀ ਮਾਰ ਕੇ ਲੰਘੁੰਗੀ ਤੇਰੀ ਗਲੀ ਵਿਚੋਂ ਮੈਂ 
ਸਾਡੀ ਨਗਰੀ ਲੱਗੇ ਖਾਲੀ ਖਾਲੀ
ਕਿਥੇ ਤੁਰ ਗਏ ਬਾਗਾਂ ਦੇ ਮਾਲੀ
---------------------------------------------------------------
ਖੇਤ ਵੀ ਵੰਡ ਲਿਆ ਜਮੀਨ ਵੀ ਵੰਡ ਲਈ
ਆਪਣੀ ਸਾਰੀ ਤਸਵੀਰ ਵੀ ਵੰਡ ਲਈ
ਪਤਾ ਨਹੀਂ ਕਿਥੇ ਜਾਣਾ
ਸਿਰ ਤੇ ਕੱਪੜਿਆਂ ਦੀ ਪੰਡ ਰੱਖ ਲਈ
ਰੱਬਾ ਜਿਥੇ ਲਿਜਾਵੇਂਗਾ ਉਥੇ ਹੀ ਤੁਰ ਜਾਵਾਂਗੇ  
ਸਾਨੂੰ ਤਾ ਲੱਗਦਾ ਰਾਹਾਂ ਵਿੱਚ ਹੀ ਤੁਰਦੇ ਫਿਰਦੇ ਤੁਰ ਜਾਵਾਂਗੇ
---------------------------------------------------------------
ਇਹ ਮੋਟਰ ਮੇਰੇ ਬਾਬੇ ਦੀ ਜੋ ਮੇਰਾ ਬਾਪੂ ਛੱਡ ਕੇ ਚਲਾ ਗਿਆ 
ਇਹ ਗੰਨਿਆਂ ਦੇ ਖੇਤ, ਕਿੱਕਰਾਂ, ਟਾਹਲੀਆਂ, ਬੇਰੀਆਂ 
ਓਹ ਮਿੱਤਰਾ ਇਹ ਸਾਰੀਆਂ ਜਿੰਦਗੀ ਦੀਆਂ ਯਾਦਾਂ ਮੇਰੀਆਂ 
ਇਹ ਮਾੜ੍ਹੇ ਕਰਮ ਨੇ ਖੇਤਾਂ ਦੇ 
ਉਹ ਰੱਬਾ ਜਿਹਦੇ ਵਾਰਸ ਬੈਠੇ ਵਿੱਚ ਪ੍ਰਦੇਸਾਂ ਦੇ 
---------------------------------------------------------------
ਉਹ ਵੀ ਦਿਨ ਸੀ ਕਦੇ ਮਿੱਤਰ ਪਿਆਰਿਆ
ਤੇਰੇ ਨਾਲ ਲੜ੍ਹ ਕੇ ਮਨਾਉਂਦੀ ਸੀ ਮੈਂ ਤੈਨੂੰ 
ਸੋਹਣੇ ਗੀਤਾਂ ਦੇ ਮੁੱਖੜੇ ਸਨਾਉਂਦੀ ਸੀ ਮੈਂ ਤੈਨੂੰ 
ਮਾਫ਼ ਕਰੀਂ ਸੱਜਣਾ  ਬੜ੍ਹਾ ਰਵਾਉਂਦੀ ਸੀ ਮੈਂ ਤੈਨੂੰ 
ਕੀ ਕਰਾਂ ਤੈਨੂੰ ਪਾ ਨਹੀਂ ਸਕੀ ਪਰ ਤੂੰ ਮੇਰੀ ਰੂਹ ਵਿੱਚ ਵੱਸਦਾ ਏਂ 
-----------------------------------------------------------------
ਤੂੰ ਕਿਸਮਤ ਵਾਲੀ ਏਂ ਕੁੜੀਏ ਤੇਰਾ ਯਾਰ ਸਰਦਾਰ ਪੰਜਾਬੀ
ਤੂੰ ਕਿਸਮਤ ਵਾਲੀ ਏਂ ਕੁੜੀਏ ਤੇਰਾ ਸੋਹਣਾ ਪਿਆਰ ਪੰਜਾਬੀ
ਗੁਰੀ ਭੁੱਲਦਾ ਨਹੀਂ ਤੈਨੂੰ ਯਾਦ ਰੱਖੂ
ਸਾਰੀ ਉਮਰ ਤੇਰੀਆਂ ਯਾਦਾਂ ਦੀ ਖੋਲੀ ਕਿਤਾਬ ਰੱਖੂ
--------------------------------------------------------
ਤੂੰ ਮੈਨੂੰ ਕਿਸੇ ਨਸ਼ੇ ਦੀ ਲੋਰ ਵਰਗਾ 
ਤੂੰ ਮੇਰੇ ਸਾਹਾਂ ਦੀ ਡੋਰ ਵਰਗਾ 
ਤੂੰ ਸੋਹਣੇ ਦਰਿਆਵਾਂ ਦੇ ਪਾਣੀ ਤਰ੍ਹਾਂ 
ਤੂੰ ਮੈਨੂੰ ਲੱਗੇਂ ਚੰਨ ਤੇ ਚਕੋਰ ਵਰਗਾ
----------------------------------------------
ਕੈਸੀ ਠੱਗੀ ਲੱਗੀ ਦਿਲ ਵਿੱਚ
ਸੱਟ ਗਹਿਰੀ ਲੱਗੀ ਦਿਲ ਵਿੱਚ
ਅੱਜ ਤਕ ਸਾਡੀ ਨਦੀ ਸਮੁੰਦਰਾਂ ਦੇ ਕਿਨਾਰੇ ਨਹੀਂ ਲੱਭ ਸਕੀ
ਉਸ ਬੇਈਮਾਨ ਸੱਜਣਾ ਦੇ ਚੁਬਾਰੇ ਨਹੀਂ ਲੱਭ ਸਕੀ
------------------------------------------------------
ਮੇਰਾ ਤਨ ਜਰੂਰ ਖਾਲੀ ਬਣ ਗਿਆ ਸੱਜਣਾ 
ਪਰ ਮੇਰਾ ਮਨ ਤੇਰੇ ਬਾਗਾਂ ਦਾ ਮਾਲੀ ਬਣ ਗਿਆ 
ਜਿਦਣ ਦਾ ਤੂੰ ਰੂਹ ਕੱਢ ਕੇ ਲੈ ਗਿਆਂ ਸੱਜਣਾ
ਮੇਰਾ ਸਰੀਰ ਵੀ ਖਾਲੀ ਖਾਲੀ ਬਣ ਗਿਆ 
-------------------------------------------------------
ਸਾਡਾ ਸਿਖ ਧਰਮ ਉੱਚਾ ਸਾਡੀ ਬਾਣੀ ਉੱਚੀ 
ਸਾਡੀਆਂ ਮਾਵਾਂ ਵਿਚ ਰੱਬ ਸਾਡੇ ਪਿੰਡ ਦੇ ਰਾਹਵਾਂ ਵਿਚ ਰੱਬ 
ਗੁਰਾਂ ਦੀਆਂ ਥਾਵਾਂ ਸਾਡੇ ਸਿਖ ਧਰਮ ਦੀਆਂ ਨਿਸ਼ਾਨੀਆਂ 
ਸਾਨੂੰ ਸਾਡੀ ਸਿਖ ਕੌਮ ਤਾਂ ਮਿਲੀ ਸਾਡੇ ਗੁਰਾਂ ਨੇ ਕੀਤੀਆਂ ਕੁਰਬਾਨੀਆਂ
-----------------------------------------------------------------
ਜਦੋਂ ਮੈਂ ਅਰਦਾਸ ਕਰਦੀ ਆਂ ਵੇ ਤੇਰਾ ਨਾਂ ਲੈਨੀ ਆਂ 
ਤੈਨੂੰ ਕਰਦੀ ਆਂ ਪਿਆਰ ਵੇ ਮੈਂ ਤਾਂ ਲੈਨੀ ਆਂ 
ਮੇਰੇ ਅੰਗ ਅੰਗ ਵਿਚ ਤੇਰਾ ਨਾਂ ਬੋਲਦਾ 
ਸਹੁਰਿਆਂ ਦੇ ਘਰ ਵੀ ਤੇਰਾ ਨਾਂ ਬੋਲਦਾ 
---------------------------------------------------
ਇਸ਼ਕ ਨਾਂ ਕਰਦਾ ਖੈਰ ਦਿਲਾ 
ਇਹ ਇਸ਼ਕ ਪਿਲਾਉਂਦਾ ਜਹਿਰ ਦਿਲਾ 
ਨਾਂ ਇਸ਼ਕ ਦਾ ਕੋਈ ਪਿੰਡ ਦਿਲਾ 
ਨਾਂ ਇਸ਼ਕ ਦਾ ਕੋਈ ਸ਼ਹਿਰ ਦਿਲਾ 
ਇਸ਼ਕ ਨਚਾਉਂਦਾ ਗਲੀ ਗਲੀ 
ਇਸ਼ਕ ਤੇ ਰੱਬ ਹੀ ਕਰੇ ਖੈਰ ਦਿਲਾ 
----------------------------------------
ਮੇਰੇ ਬਾਬਲ ਦਾ ਮੈਨੂੰ ਘਰ ਨਹੀਂ ਭੁੱਲਦਾ 
ਮੇਰੇ ਬਾਬਲ ਦਾ ਮੈਨੂੰ ਦਰ ਨਹੀਂ ਭੁੱਲਦਾ 
ਨਾਂ ਬਾਬਲ ਦੇ ਦਿੱਤੇ ਚਾਅ ਭੁੱਲਦੇ 
ਨਾਂ ਵੀਰ ਮੇਰੇ ਦਾ ਚੁਬਾਰਾ ਭੁੱਲਦਾ 
ਮੇਰਾ ਰੱਬ ਤੇ ਬੈਠਾ ਬਾਬਲ ਪਿਆਰਾ ਨਹੀਂ ਭੁੱਲਦਾ 
---------------------------------------------------
ਮੈਂ ਆਸ਼ਕਾਂ ਦੀਆਂ ਬੜੀਆਂ ਕਹਾਣੀਆਂ ਸੁਣੀਆਂ 
ਮੈਂ ਆਸ਼ਕਾਂ ਦੇ ਬੜ੍ਹੇ ਗੀਤ ਸੁਣੇ
ਗੀਤਾਂ ਨੂੰ ਸੁਣ ਸੁਣ ਕੇ ਮੇਰਾ ਦਿਲ ਬੜ੍ਹੇ ਰੋਇਆ 
ਓਏ ਰੱਬਾ ਤੂੰ ਤਾਂ ਆਸ਼ਕਾਂ ਦਾ ਕਦੇ ਵੀ ਨਾਂ ਹੋਇਆ 
----------------------------------------------------
ਜਿਥੇ ਪਾਣੀ ਵੀ ਗੀਤ ਗਾਉਂਦੇ ਨੇ 
ਜਿਥੇ ਬਾਗਾਂ ਵਿਚ ਵੱਜਦੇ ਸੰਗੀਤ ਨੇ 
ਜਿਥੇ ਕਾਂ ਵੀ ਬੋਲਣ ਬਨੇਰੇ ਤੇ 
ਜਿਥੇ ਭਰ ਭਰ ਚੱਲਦੇ ਦਰਿਆ ਪਾਣੀ ਦੇ 
ਜਿਥੇ ਦੋ ਵੇਲੇ ਹੁੰਦੇ ਪਾਠ ਗੁਰਾਂ ਦੀ ਬਾਣੀ ਦੇ 
ਜਿਥੇ ਲੋਕਾਂ ਨੇ ਆਪਣਾ ਆਪ ਜਾਣ ਲਿਆ ਅੰਦਰ 
ਉਹ ਮੇਰਾ ਪੰਜਾਬ ਹੈ ਦੁਨੀਆ ਵਾਲਿਓ ਗੁਰਾਂ ਦਾ ਮੰਦਰ 
---------------------------------------------------
ਜਦੋਂ ਸੁਣਾਂ ਗੁਰੀ ਵੀਰਾ ਮੈਂ ਤੇਰੇ ਗੀਤਾਂ ਨੂੰ
ਮੈਂ ਆਪਣਾ ਆਪ ਗੁਵਾ ਲੈਂਦੀ
ਰਹਿ ਕੇ ਵਿੱਚ ਪ੍ਰਦੇਸਾਂ ਦੇ ਮੈਂ ਪਿੰਡ ਆਪਣੇ ਨੂੰ ਪਾ ਲੈਂਦੀ  
ਤੂੰ ਲਿਖ ਕੇ ਮੈਨੂੰ ਮਾਂ ਬਾਪ ਦਾ ਚੇਤਾ ਯਾਦ ਕਰਾ ਦਿੰਦਾ
ਕਿਵੇਂ ਦੱਸਾਂ ਤੈਨੂੰ ਗੁਰੀ ਵੀਰਾ ਮੈਨੂੰ ਸੋਚਾਂ ਦੇ ਵਿੱਚ ਪਾ ਦਿੰਦਾ
-----------------------------------------------------
ਜਦੋਂ ਮੈਂ ਰੋਂਦੀ ਆਂ ਫਿਰ ਵੀ ਤੂੰ ਯਾਦ ਆਉਂਦਾ 
ਜਦੋਂ ਮੈਂ ਹੱਸਦੀ ਆਂ ਫਿਰ ਵੀ ਤੂੰ ਯਾਦ ਆਉਂਦਾ 
ਕੈਸੀ ਹਵਾ ਪਿਆਰ ਤੇਰੇ ਦੀ ਸਾਡੇ ਪਿੰਡ ਵਿਚ ਵੱਗਦੀ  
ਇਹ ਤਾਂ ਮੈਨੂੰ ਵੀ ਨਹੀਂ ਪਤਾ ਯਾਰਾ ਮੈਂ ਤੇਰੀ ਕੀ ਲੱਗਦੀ
----------------------------------------------------------
ਮਸ਼ਹੂਰ ਵੀ ਤੇਰੇ ਕਰਕੇ ਹਾਂ ਕਮਲੀਏ 
ਬਦਨਾਮ ਵੀ ਤੇਰੇ ਕਰਕੇ ਹਾਂ ਕਮਲੀਏ 
ਮੈਂ ਲਿਖਦਾ ਵੀ ਤੇਰੇ ਕਰਕੇ ਹਾਂ ਕਮਲੀਏ 
ਮੈਂ ਗਾਉਂਦਾ ਵੀ ਤੇਰੇ ਕਰਕੇ ਹਾਂ ਕਮਲੀਏ 
ਤੇਰੇ ਇਸ਼ਕ ਦਾ ਰੰਗ ਹੀ ਮੈਨੂੰ ਇੰਨਾ ਚੜ੍ਹਿਆ ਹੋਇਆ 
ਮੈਨੂੰ ਤਾਂ ਆਪਣਾ ਵੀ ਨਹੀਂ ਪਤਾ 
ਪਤਾ ਨਹੀਂ ਕੀ ਤੂੰ ਮੈਨੂੰ ਕਰਿਆ ਹੋਇਆ 
-------------------------------------------------------
ਸਾਡੀ ਕਿਸਮਤ ਨੇ ਐਸਾ ਖੇਲ ਕਰਾਇਆ 
ਇਕ ਐਸੇ ਸੱਜਣ ਨਾਲ ਮੇਲ ਕਰਾਇਆ 
ਨਾਂ ਉਸਨੂੰ ਪਾ ਸਕਿਆ ਨਾਂ ਗਵਾ ਸਕਿਆ 
ਪਰ ਮਰ ਜਾਣਾ ਗੁਰੀ ਉਹਨੂੰ ਅੱਜ ਤਕ ਨਹੀਂ ਭੁਲਾ ਸਕਿਆ 
-------------------------------------------------------------------
ਸਾਂਝਾਂ ਤਾਂ ਕਰਮਾਂ ਨਾਲ ਪੈਂਦੀਆਂ ਨੇ ਜਿਥੇ ਚੱਲੇ ਨਾਂ ਕੋਈ ਜੋਰ ਗਰੀਬਾਂ ਦਾ 
ਬਾਕੀ ਦੀਆਂ ਤਾਂ ਸੱਭ ਗੱਲਾਂ ਨੇ ਸੱਭ ਲੈਣਾ ਦੇਣਾ ਨਸੀਬਾਂ ਦਾ 
ਪੀੜ੍ਹਾਂ ਨਾਲ ਭਰ ਚੁੱਕੀ ਹੈ ਕਲਮ ਮੇਰੀ 
ਇਹੋ ਸੋਚ ਕੇ ਜੀਂਦਾ ਹਾਂ ਕਿ ਸ਼ਾਇਦ ਤੂੰ ਹੋਵੇਂਗੀ ਅਗਲੇ ਜਨਮ ਵਿੱਚ ਮੇਰੀ 
---------------------------------------------------------------
ਕੋਈ ਗੀਤ ਬਣਾ ਲੈ ਮੇਰੇ ਤੇ ਵੀਰਾ  
ਤੇਰੀ ਭੈਣ ਵੀ ਵੇਖ ਜਵਾਨ ਹੋ ਗਈ 
ਲੋਕਾਂ ਦੀਆਂ ਭੈਣਾਂ ਨੂੰ ਕਾਰਾਂ ਬੱਸਾਂ ਲਿਖਣ ਵਾਲਿਆ 
ਤੇਰੀ ਕਲਮ ਕਿਓਂ ਬੇਈਮਾਨ ਹੋ ਗਈ  
-------------------------------------------------------------
ਬਾਬਲ ਤੋਂ ਬਿਨਾਂ ਵੀ ਜੀ ਲੈਣਾ ਸੀ ਜੇ ਮੇਰੇ ਵੀ ਇੱਕ ਵੀਰ ਹੁੰਦਾ 
ਮਾਹੀਆ ਤੇਰਾ ਵੀ ਜੁਲਮ ਮੈਂ ਸਹਿ ਲੈਣਾ ਸੀ ਜੇ ਮੇਰਾ ਵੀ ਤਕੜ੍ਹਾ ਸਰੀਰ ਹੁੰਦਾ 
ਸੁੱਖ ਅਤੇ ਖੁਸ਼ੀਆਂ ਤਾਂ ਮੇਰੇ ਸਾਰੇ ਭਰਮਾਂ ਵਿੱਚ ਰਹਿ ਗਏ 
ਇਕੱਲੇ ਰੋਣ ਹੀ ਸਾਰੇ ਮੇਰੇ ਕਰਮਾਂ ਵਿੱਚ ਬਹਿ ਗਏ 
--------------------------------------------------------------

No comments:

Post a Comment