Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub

ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Friday, December 2, 2011

ਵੱਡੀਆਂ ਵੱਡੀਆਂ ਮੱਲ੍ਹਾਂ ਗਏ ਨੇ ਮਾਰ ਪੰਜਾਬੀ

ਵੱਡੀਆਂ ਵੱਡੀਆਂ ਮੱਲ੍ਹਾਂ ਗਏ ਨੇ ਮਾਰ ਪੰਜਾਬੀ 
ਮੇਰੇ ਮੁਲਕ ਦੀ ਕੁਰਸੀ ਬੈਠਾ ਸਰਦਾਰ ਪੰਜਾਬੀ 
ਰੋਟੀ ਹੱਕ ਦੀ ਖਾਂਦੇ ਨੇ ਮੇਰੇ ਯਾਰ ਪੰਜਾਬੀ 
----------------------------------------------------
ਸੌਦੇ ਤਕਦੀਰਾਂ ਦੇ ਕਰਮਾਂ ਦੀ ਖੇਡ ਅੜਿਆ 
ਦਿਲ ਮੇਰਾ ਜਖਮਾਂ ਦੇ ਨਾਲ ਭਰਿਆ 
ਇਹਨੂੰ ਐਵੇਂ ਨਾਂ ਛੇੜ੍ਹ ਅੜਿਆ =
----------------------------------------------
ਰੱਬ ਵਸਦਾ ਆਪਣੀਆ ਮਾਵਾਂ ਵਿੱਚ,
ਰੱਬ ਵਸਦਾ ਪਿੰਡ ਦੀਆਂ ਰਾਹਵਾਂ  ਵਿੱਚ 
ਗੁਰੀ ਰੱਬ ਵਸਦਾ ਪਿਆਰ ਦੀਆਂ ਛਾਵਾਂ ਵਿੱਚ 
---------------------------------------------------
ਮਾਵਾਂ ਤਾਂ ਰੱਬ ਤੱਕ ਜਾਣ ਦਾ ਰਾਹ ਦੋਸਤੋ 
ਮਾਵਾਂ ਤਾਂ ਸਾਰੀ ਜਿੰਦਗੀ ਦਾ ਰਾਹ ਦੋਸਤੋ  
ਗੁਰਦਵਾਰਾ ਤਾਂ ਮੇਰੀ ਮਾਂ ਦੋਸਤੋ
-----------------------------------------------
ਮਾਵਾਂ ਤਾਂ ਮਾਵਾਂ ਹੁੰਦੀਆ ਨੇ 
ਇਹ ਬੋਹੜਾਂ ਦੀਆਂ ਛਾਵਾਂ ਹੁੰਦੀਆਂ ਨੇ 
ਇਹ ਰੱਬ ਨੂੰ ਜਾਣ ਵਾਲੀਆਂ ਰਾਹਵਾਂ ਹੁੰਦੀਆ ਨੇ 
--------------------------------------------------------
ਹਾਏ ਨੀ ਅੜੀਏ ਮੈਂ ਤੇਰਾ ਗੁਲਾਮ ਹੋ ਗਿਆ 
ਕਿੰਨਾ ਮਸ਼ਹੂਰ ਸੀ ਅੱਜ ਆਮ ਹੋ ਗਿਆ 
ਨੀ ਅੜੀਏ ਤੇਰਾ ਮੈਂ ਗੁਲਾਮ ਹੋ ਗਿਆ 
------------------------------------------------------
ਮੇਰੇ ਦੁੱਖਾਂ ਨੂੰ ਲਖਾਉਂਦੀ ਮੇਰੀ ਕਲਮ ਦਵਾਤ 
ਨਾਂ ਸਾਡਾ ਦਿਨ ਰਹਿਆ ਅੜੀਏ ਨਾਂ ਰਹੀ ਸਾਡੀ ਰਾਤ  
ਮੇਰੇ ਦੁੱਖਾਂ ਨੂੰ ਲਖਾਉਂਦੀ ਮੇਰੀ ਕਲਮ ਦਵਾਤ 
---------------------------------------------------
ਸਾਡੀ ਦੌਲਤ ਤਾਂ ਹੰਝੂਆਂ ਦੇ ਪਾਣੀ ਵਰਗੀ  
ਸਾਡੀ ਦੌਲਤ ਤਾਂ ਕਿਸੇ ਵਿਛੜੀ ਹੋਈ ਕਹਾਣੀ ਵਰਗੀ  
ਲੰਘ ਚੁੱਕੀ ਗਮਾਂ ਵਾਲੀ ਰਾਤ ਪੁਰਾਣੀ ਵਰਗੀ
------------------------------------------------------------
ਗੱਲ ਅੱਗੇ ਨਾਂ ਵਧਾਈਂ ਦੁਖੀ ਅਗੇ ਹੀ ਬਥੇਰੀ ਹਾਂ 
ਦੁੱਖ ਬੜ੍ਹਾ ਸਹਿ ਲਇਆ 
ਡੁੱਬ ਜਾਣਿਆ ਵੇ ਕਾਹਤੇ ਮਾਰਦਾ ਏਂ ਝਿੜਕਾਂ 
----------------------------------------------------------
ਜੇ ਰੱਬ ਨੂੰ ਮੈਂ ਪਿਆਰ ਕਰਦਾ ਤਾਂ ਕੀ ਤੋਂ ਕੀ ਬਣ ਜਾਂਦਾ
ਤੇਰੇ ਨਾਲ ਪਿਆਰ ਕਰਕੇ ਤਾਂ ਪੱਲੇ ਮਿੱਟੀ ਵੀ ਨਹੀਂ ਰਹੀ 
ਤੈਨੂੰ ਪਿਆਰ ਕਰਕੇ ਤਾਂ ਚਾਦਰ ਚਿੱਟੀ ਵੀ ਨਹੀਂ ਰਹੀ
----------------------------------------------------------------
ਪੈਰਾਂ ਦੀਆਂ ਜੁਰਾਬਾਂ ਵਾਂਗੂੰ ਲਾਹ ਕੇ ਸੁੱਟ ਗਿਆਂ ਕਮਲਿਆ ਚੰਗੀ ਭਲੀ ਵਸਦੀ ਸੀ ਮੈਂ ਘਰ ਆਪਣੇ ਗੁਰੀ
ਤੂੰ ਮੇਰਾ ਦਿਲ ਦਾ ਚੈਨ ਲੁੱਟ ਗਿਆਂ ਕਮਲਿਆ =
--------------------------------------------------------
ਸਾਨੂੰ ਤਾਂ ਤੂੰ ਅੱਜ ਵੀ ਕੁਆਰੀ ਲਗਦੀ ਏਂ ਕਮਲੀਏ 
ਭਾਵੇਂ ਤੂੰ ਵਿਆਹੀ ਗਈ ਏਂ 
ਪਰ ਗੁਰੀ ਨੂੰ ਤੂੰ ਅੱਜ ਵੀ ਪਿਆਰੀ ਲਗਦੀ ਏਂ ਕਮਲੀਏ 
------------------------------------------------------------
ਅੱਜ ਤਾਂ ਮੇਰਾ ਤੂੰ ਭਾਵੇਂ ਡਾਲਰਾਂ ਵਾਲੀ ਹੋ ਗਈ
ਤੂੰ ਭਾਵੇਂ ਮਹਿਲਾਂ ਵਾਲੀ ਹੋ ਗਈ
ਪਰ ਇਹਨਾਂ ਸਾਰਿਆਂ ਤੋਂ ਪਹਿਲਾਂ ਤੂੰ ਮੇਰੀ ਹੁੰਦੀ ਸੀ
------------------------------------------------------------
ਬੂਹੇ ਭੇੜ ਕੇ ਰੋਣ ਨੂੰ ਜੀ ਕਰਦਾ 
ਪਤਾ ਨਹੀਂ ਕਿਹਦੀ ਯਾਦ ਵਿਹ ਮੇਰਾ ਦਿਲ ਪਿਆ ਮਰਦਾ 
ਅੱਜ ਤਾਂ ਮੇਰਾ ਬੂਹੇ ਭੇੜ ਕੇ ਰੋਣ ਨੂੰ ਜੀ ਕਰਦਾ 
---------------------------------------------------------------
ਮੈਂ ਤਾਂ ਫਿਰ ਵੀ ਤੇਰਾ ਬਣਿਆ ਰਹਿਆ ਠੋਕਰਾਂ ਖਾ ਖਾ ਕੇ 
ਮੈਂ ਤਾਂ ਫਿਰ ਵੀ ਤੈਨੂੰ ਮਿਲਦਾ ਰਹਿਆ ਕੇ 
ਤੂੰ ਤਾਂ ਹਰ ਵੇਲੇ ਮੈਨੂੰ ਰਵਾਉਂਦੀ ਰਹੀ ਕੇ 
----------------------------------------------------------------
ਮਾਂ ਮੈਨੂੰ ਚੂਰੀਆਂ ਖਵਾਉਣ ਵਾਲੀ ਕਿਥੇ ਗਈ 
ਤਕੜਾ ਹੋ ਜਾ ਪੁੱਤਰਾ ਕਹਿ ਕੇ ਦੁਧ ਪਿਲਾਉਣ ਵਾਲੀ ਕਿਥੇ ਗਈ 
ਰੋਂਦਾ ਸੀਗਾ ਜਦੋਂ ਮੈਂ ਚੁੱਪ ਕਰਾਉਣ ਵਾਲੀ ਕਿਥੇ ਗਈ ਰੱਬਾ
---------------------------------------------------------------------
ਘਰ ਮੁੜ ਪਰਦੇਸੀਆ ਪਿੰਡ ਦੀਆਂ ਰਾਹਵਾਂ ਉਡੀਕਦੀਆਂ 
ਮੇਰੀਆਂ ਸੋਹਣੀਆਂ ਗੋਰੀਆਂ ਬਾਹਵਾਂ ਉਡੀਕਦੀਆਂ 
ਘਰ ਮੁੜ  ਪਰਦੇਸੀਆ ਵੇ ਤੈਨੂੰ ਮਾਵਾਂ ਉਡੀਕਦੀਆਂ 
------------------------------------------------------------------
ਉਹ ਮੇਰੀ ਜਿੰਦਗੀ ਵਿੱਚ ਕੀ ਆਈ ਬੜ੍ਹਾ ਰੁਵਾ ਕੇ ਚਲੀ ਗਈ 
ਕੈਸਾ ਰੋਗ ਜਿੰਦਗੀ ਨੂੰ ਲਾ ਕੇ ਚਲੀ ਗਈ 
ਝੂਠੀਆਂ ਕਸਮਾਂ ਖਾ ਕੇ ਚਲੀ ਗਈ 
--------------------------------------------------
ਮੇਰੇ ਦਿਲ ਵਿੱਚ ਵੱਸਦਾ ਤੂੰ 
ਮੇਰੇ ਘਰ ਵਿੱਚ ਵੱਸਦਾ ਤੂੰ 
ਮੇਰੇ ਹਰ ਸਾਹ ਵਿੱਚ ਵੱਸਦਾ ਤੂੰ ਵੇ ਸੱਜਣਾ
----------------------------------------------------
ਅੱਜ ਕੱਲ ਇਨਸਾਨੀਅਤ ਮਰ ਚੁੱਕੀ ਹੈ
ਗਰੀਬਾਂ ਦੀਆਂ ਕੁੱਲੀਆਂ ਵਿੱਚ ਵੜ੍ਹ ਚੁੱਕੀ ਹੈ
ਅੱਜ ਕੱਲ ਯਾਰੀ ਵੀ ਮਹਿੰਗੇ ਮੁੱਲਾਂ ਵਿੱਚ ਪੈਂਦੀ ਦੋਸਤੋ
 -------------------------------------------------------------
ਪ੍ਰਦੇਸਾਂ ਦੇ ਵਿੱਚ ਖੁਲ੍ਹਦੀ ਜਦੋਂ ਅੱਖ ਮੇਰੀ 
ਮੈਨੂੰ ਪਿੰਡ ਵਾਲਾ ਘਰ ਚੇਤਾ ਆਉਂਦਾ
ਉਹ ਦਰਵਾਜੇ ਵਾਲੀ ਗਲੀ ਵਿੱਚ ਉਸ ਕਮਲੀ ਦਾ ਦਰ ਚੇਤੇ ਆਉਂਦਾ
 -----------------------------------------------------------------------
ਡੁੱਬ ਡੁੱਬ ਕੇ ਵੀ ਮੁਹੱਬਤ ਨੂੰ ਕਾਇਮ ਆਸ਼ਕਾਂ ਨੇ
ਇਸ਼ਕ ਨੂੰ ਡੁੱਬਣ ਨਹੀਂ ਦਿੱਤਾ ਮਰਦੇ ਦਮ ਤਕ ਆਸ਼ਕਾਂ ਨੇ
ਸੂਲੀ ਚੜ੍ਹਾ ਕੇ ਰੱਖਿਆ ਇਸ਼ਕ ਨੂੰ ਘਰ ਦੇ ਹਾਲਾਤਾਂ ਨੇ
-----------------------------------------------------------------
ਨਾਂ ਰੋ ਜਿੰਦੇ ਮੇਰੀਏ ਨੀ ਤੇਰੇ ਵਾਂਗ ਸਾਰਿਆਂ ਨਾਲ ਹੋਈ
ਰੋਂਦੇ ਚੰਨ ਤੇ ਚਕੋਰ ਵੀ ਮੈਂ ਵੇਖੇ
ਕਿੰਨੀ ਮਾੜ੍ਹੀ ਤਾਰਿਆਂ ਨਾਲ ਹੋਈ
 --------------------------------------------------
ਓਏ ਮੇਰਿਆ ਦਿਲਦਾਰਾ, ਓਏ ਮੇਰਿਆ ਯਾਰਾ
ਤੇਰੇ ਬਿਨਾਂ ਮੈਂ ਹਾਂ ਕੱਲੀ
ਸਾਡੇ ਪਿੰਡ ਨੂੰ ਪੁੱਛ ਕੇ ਵੇਖ ਲਵੀਂ ਤੇਰੇ ਲਈ ਕਿੰਨੀ ਹਾਂ ਮੈਂ ਝੱਲੀ
-------------------------------------------------------------------
ਮੈਂ ਸੁਨਿਆਰ ਹਾਂ ਤੇਰੇ ਇਸ਼ਕ ਦਾ 
ਮੈਂ ਸੋਨਾ ਹਾਂ ਤੇਰੇ ਪਿਆਰ ਦਾ 
ਸਾਰੀ ਉਮਰ ਭੁੱਖਾ ਬਣ ਕੇ ਰਹੂੰ ਤੇਰੇ ਇੰਤਜ਼ਾਰ ਦਾ 
-------------------------------------------------------------------
ਹਰ ਵੇਲੇ ਤੈਨੂੰ ਯਾਦ ਕਰੀਦਾ ਮਿੱਤਰ ਪਿਆਰਿਆ 
ਇਸ਼ਕ ਤੇਰੇ ਦਾ ਦਰਦ ਮੇਰੇ ਬੜ੍ਹੀਆਂ ਪੀੜ੍ਹਾਂ ਕਰਦਾ 
ਜਿੰਦ ਮੇਰੀ ਦੀਆਂ ਪਾੜ੍ਹ ਪਾੜ੍ਹ ਕੇ ਲੀਰਾਂ ਕਰਦਾ ਮਿੱਤਰ ਪਿਆਰਿਆ 
----------------------------------------------------------------
ਤੇਰੇ ਲਈ ਮੈਂ ਰੋ ਕੇ ਵੀ ਵੇਖ ਲਿਆ
ਤੇਰੇ ਲਈ ਮੈਂ ਮਰ ਕੇ ਵੀ ਵੇਖ ਲਿਆ
ਲੋਕਾਂ ਨੇ ਮੈਨੂੰ ਪਾਗਲ ਤੋਂ ਸਿਵਾਏ ਕੁਝ ਨਹੀਂ ਕਿਹਾ
-------------------------------------------------------
ਕੀ ਨੀ ਸੋਹਣੀਏ ਕੀ ਤੇਰੇ ਬਿਨਾਂ ਜੀਵਾਂ ਮੈਂ ਕੀ
ਹਾਏ ਸੋਹਣੀਏ ਤੇਰੇ ਬਿਨਾਂ ਸਾਡਾ ਕੀ ਨੀ 
ਕਰਮਾਂ ਵਾਲੀਏ ਤੇਰੇ ਬਿਨਾਂ ਲੱਗਦਾ ਨਾਂ ਜੀ ਨੀ
-------------------------------------------------------
ਛੱਡ ਓਏ ਦਿਲਾ ਰੋਣਾ ਤੇਰਾ ਇਥੇ ਕਿਸੇ ਨੇ ਨਹੀਂ ਹੋਣਾ
ਅੱਖਾਂ ਬੰਦ ਕਰਕੇ ਜਿਹਨੂੰ ਮੁਹੱਬਤ ਕਰਦਾ
ਇਨ੍ਹਾਂ ਅੱਖਾਂ ਨੇ ਹੀ ਤੇਰੇ ਹੰਝੂਆਂ ਨੂੰ ਚੋਣਾ
 -------------------------------------------------
ਉੱਜੜ ਗਏ ਘਰ ਕਈਆਂ ਦੇ
ਉਜੜ ਗਏ ਦਰ ਕਈਆਂ ਦੇ
ਜੀਹਨੇ ਵੀ ਕੀਤਾ ਇਹਨੂੰ ਹਰ ਬੰਦਾ ਰੋਇਆ
-------------------------------------------------
ਧਰਤੀ ਦਾ ਮਾਲਕ ਮੇਰਾ ਵਾਹਿਗੁਰੂ 
ਧਰਤੀ ਦੀ ਦੋਲਤ ਮੇਰੀ ਮਾਂ ਦੋਸਤੋ 
ਮੈਨੂੰ ਜਾਨ ਨਾਲੋਂ ਵੱਧ ਕੇ ਪਿਆਰਾ ਮੇਰਾ ਗਰਾਂ ਦੋਸਤੋ 
---------------------------------------------------------
ਨੀ ਭਾਬੀ ਆਪਣੇ ਬਨੇਰੇ ਕਾਂ ਬੋਲਦਾ 
ਲੈਕੇ ਤੇਰੇ ਵੀਰ ਪ੍ਰਦੇਸੀ ਦਾ ਨਾਂ ਬੋਲਦਾ 
ਨੀ ਭਾਬੀ ਆਪਣੇ ਬਨੇਰੇ ਕਾਂ ਬੋਲਦਾ 
--------------------------------------------
ਐਵੇਂ ਨਾਂ ਸਮਝੀਂ ਮਾਲਵੇ ਦਾ ਜੱਟ  
ਐਵੇਂ ਨਾਂ ਸਮਝੀਂ ਮਾਂ ਦਾ ਦਲੇਰ ਆਂ 
ਐਵੇਂ ਨਾਂ ਸਮਝੀਂ ਬਾਪੂ ਦਾ ਸ਼ੇਰ ਆਂ 
-----------------------------------------------
ਆਸ਼ਕ ਦੀ ਜਿੰਦਗੀ ਮਹਿਬੂਬ ਦਾ ਘਰ ਹੁੰਦਾ  
ਆਸ਼ਕ ਦੀ ਜਿੰਦਗੀ ਮਹਿਬੂਬ ਦਾ ਦਰ ਹੁੰਦਾ
ਸਾਡਾ ਤਾਂ ਖਜਾਨਾ ਮੇਰੀ ਮਹਿਬੂਬ ਦਾ ਪਿਆਰ
-------------------------------------------------
ਅਸੀਂ ਆਸ਼ਕ ਆਪਣੀ ਕੌਮ ਦੇ ਹਾਂ 
ਰੋਗੀ ਆਪਣੇ ਪਿਆਰ ਦੇ ਹਾਂ 
ਅਸੀਂ ਕਮਲੇ ਆਪਣੇ ਯਾਰ ਦੇ ਹਾਂ 
----------------------------------------------------
ਜਿੱਦਣ ਦੀ ਤੇਰੇ ਨਾਲ ਪਿਆਰ ਦੀ ਸਾਂਝ ਪਾਈ ਯਾਰਾ 
ਅਸੀਂ ਤਾਂ ਆਪਣੇ ਆਪ ਨੂੰ ਭੁੱਲ ਗਏ 
ਸਾਡਾ ਤਾਂ ਦਿਲ ਦਾ ਮਕਾਨ ਡਾਲਰਾਂ ਪੌਂਡਾਂ ਨਾਲ ਭਰਿਆ ਲੱਗਦਾ 
---------------------------------------------------------------------
ਉਹ ਕੁੜੀ ਮੇਰੇ ਦਿਲ ਦਾ ਇਲਾਜ ਬਣੀ ਸੀ 
ਬਾਦ ਵਿਚ ਉਹੀ ਕੁੜੀ ਦਗੇਬਾਜ਼ ਬਣੀ ਸੀ 
ਉਹੀ ਕੁੜੀ ਕਿਸੇ ਵੇਲੇ ਰੱਬਾ ਮੇਰੀ ਮੁਹਬੱਤ ਦਾ ਰਾਜ਼ ਬਣੀ ਸੀ 
-------------------------------------------------------------
ਮੰਜਲਾਂ ਨੂੰ ਲੱਭਦਾ ਲੱਭਦਾ ਆਪਣਾ ਸਾਰਾ ਕੁਝ ਗੁਵਾ ਬੈਠਾ 
ਕਿਸੇ ਦੇ ਮਗਰ ਲੱਗ ਕੇ ਆਪਣਾ ਕੱਚਾ ਘਰ ਵੀ ਢਾਹ ਬੈਠਾ 
ਮੈਨੂੰ ਮਾਫ਼ ਕਰੀਂ ਰੱਬਾ ਮੈਂ ਤੈਨੂੰ ਭੁੱਲ ਕੇ ਯਾਰ ਬਣਾ ਬੈਠਾ 
---------------------------------------------------------------------
ਇੱਕ ਐਸਾ ਫੁੱਲ ਗੁਲਾਬ ਦਾ ਸਾਡੇ ਦਿਲ ਦੇ ਵਿਹੜੇ ਲੱਗਿਆ ਸੀ 
ਜਿਹਨੂੰ ਪਾਣੀ ਪਾ ਪਾ ਮਰ ਜਾਣਾ ਗੁਰੀ ਰੱਜਿਆ ਸੀ 
ਪਰ ਉਹ ਫੁੱਲ ਜਾ ਫਿਰ ਕਿਸੇ ਦੇ ਵਿਹੜੇ ਸੱਜਿਆ ਸੀ 
------------------------------------------------------------
ਸਾਗ ਦਾ ਬਹਾਨਾ ਲਾ ਕੇ ਖੇਤਾਂ ਵਿੱਚ ਆਉਂਣ ਵਾਲੀਏ ਨੀ
ਭੁੱਲ ਗਈ ਏਂ ਗੁਰੀ ਨੂੰ ਤੂੰ ਸਾਡੇ ਘਰ ਅੱਗ ਲਾਉਣ ਵਾਲੀਏ ਨੀ ਖੁਸ਼ੀਆਂ ਦੇ ਦੀਵੇ ਜਗਦੇ ਘਰ ਤੇਰੇ ਸਾਡੇ ਘਰ ਅੱਗ ਲਾਉਣ ਵਾਲੀਏ ਨੀ=
-------------------------------------------------------------------------
ਮੇਰੇ ਪਿੰਡਾਂ ਦਾ ਸ਼ਿੰਗਾਰ ਇਹ ਪਾਥੀਆਂ ਦੇ ਗੁਹਾਰੇ ਸੀ 
ਮੇਰੀ ਮਾਂ ਨੇ ਪਾਥੀਆਂ ਪੱਥਣੀਆਂ ਮੈਨੂੰ ਲੱਗਦੇ ਬੜ੍ਹੇ ਪਿਆਰੇ ਸੀ  
ਮੇਰੇ ਪਿੰਡਾਂ ਦੀ ਰੌਣਕ ਪਾਥੀਆਂ ਦੇ ਗੁਹਾਰੇ ਸੀ =
---------------------------------------------------------------------
ਮੇਰਾ ਪਿਆਰ ਵੀ ਇੱਕ ਸ਼ਹਿਰ ਸੀ
ਪਰ ਮੇਰਾ ਯਾਰ ਮੇਰੇ ਲਈ ਇਕ ਜਹਿਰ ਸੀ
ਜਿਹਨੂੰ ਮੈਂ ਅੱਜ ਤੱਕ ਪੀਨਾ ਆਉਂਦਾ=
-----------------------------------------------------------------------------------
ਰੱਬ ਮਨਾਉਣਾ ਸੌਖਾ ਯਾਰ ਮਨਾਉਣਾ ਔਖਾ  
ਕਿਸੇ ਦੇ ਦਿਲ ਵਿੱਚ ਆਪਣਾ ਘਰ ਬਣਾਉਣਾ ਔਖਾ  
ਸਾਡੀ ਤਾਂ ਚੌਰਸਤੇ ਤੇ ਲੱਗੀਆਂ ਲਾਲ ਬੱਤੀਆਂ ਵਰਗੀ ਜਿੰਦਗੀ
---------------------------------------------------------------------
ਕਿੱਕਰਾਂ ਦੇ ਕੰਢਿਆਂ ਵਰਗੇ ਤੇਰੇ ਪਿੰਡ ਦੇ ਰਾਹ ਸੀ ਕਮਲੀਏ 
ਜੇਠ ਦੇ ਮਹੀਨੇ ਵਰਗੀ ਤੇਰੇ ਪਿੰਡ ਦੀ ਦੁਪਹਿਰ ਸੀ  
ਮੈਨੂੰ ਅੱਜ ਤਕ ਸਮਝ ਨਹੀਂ ਆਈ ਤੂੰ ਮੇਰੀ ਸੀ ਜਾਂ ਗੈਰ ਸੀ =
-----------------------------------------------------------------
ਤੇਰੀਆਂ ਸ਼ਰਾਬੀ ਅੱਖਾਂ ਨਸ਼ਾ ਚੜਾਉਣ ਗਰੀਬਾਂ ਨੂੰ 
ਕਿਓਂ ਜਾਣ ਜਾਣ ਕੇ ਸਾਡੀ ਗਲੀ ਵਿਚੋਂ ਲੰਘਦੀ  
ਅਸੀਂ ਤਾਂ ਅੱਗੇ ਹੀ ਰੋਂਦੇ ਹਾਂ ਆਪਣੇ ਨਸੀਬਾਂ ਨੂੰ 
----------------------------------------------------------------
ਔਰਤ ਨਾਲ ਸੱਚਾ ਪਿਆਰ ਰੱਬ ਦੀ ਦਰਗਾਹ ਦਾ ਰਾਹ ਹੁੰਦਾ
ਔਰਤ ਖ਼ਜ਼ਾਨਾ ਹੁੰਦੀ ਪਰਿਵਾਰਾਂ ਦਾ
ਸੰਸਾਰ ਕਦੇ ਸੋਹਣਾ ਨਾਂ ਲੱਗਦਾ
ਜੇ ਮਰਦ ਨਾਲ ਪਿਆਰ ਨਾਂ ਹੁੰਦਾ ਮੁਟਿਆਰਾਂ ਦਾ
 ----------------------------------------------------------------
ਮੇਰਾ ਗੁਰੂ ਮੇਰੀ ਬਾਣੀ
ਬਾਣੀ ਮੇਰੀ ਅੰਮ੍ਰਿਤ, ਮੈਂ ਗੁਰੂ ਦਾ ਚੇਲਾ  
ਕੁਝ ਨਹੀਂ ਦੁਨੀਆ ਤੇ ਯਾਰੋ ਦੁਨੀਆ ਤੇ ਸਿਰਫ ਹੈ ਇੱਕ ਮੇਲਾ
-----------------------------------------------------------------------
ਮਾਂ ਤੋਂ ਆਪਣਾ ਬੱਚਾ ਰੋਂਦਾ ਵੇਖ ਨਹੀਂ ਹੁੰਦਾ 
ਪਰ ਮਾਵਾਂ ਰੋਂਦੀਆਂ ਬੱਚੇ ਕਿਓਂ ਨਹੀਂ ਵੇਖਦੇ 
ਦੁਨੀਆ ਵਾਲਿਓ ਕਿਓਂ ਨਹੀਂ ਕਰਦੇ ਤਰਸ ਆਪਣੀਆਂ ਮਾਵਾਂ ਤੇ 

No comments:

Post a Comment