Gurminder Guri -- Singer & Writer

Contact info: India : Ph: 9815407944; USA: www.facebook.com/gurmindergurifanclub


ਪੰਜਾਬ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਮੇਰੇ ਸਾਰੇ ਪ੍ਰਦੇਸੀ ਪੰਜਾਬੀ ਵੀਰਾਂ ਨੂੰ ਸਮਰਪਿਤ ਮੇਰੀ ਨਵੀਂ ਐਲਬਮ "ਕਬੂਤਰ ਚੀਨੇ" ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ. ਆਪ ਸਭ ਦੇ ਸਹਿਯੋਗ ਦਾ ਬਹੁਤ ਬਹੁਤ ਸ਼ੁਕਰੀਆ .....ਗੁਰਮਿੰਦਰ ਗੁਰੀ......

Saturday, December 31, 2011

%% ਜਿਥੇ ਦਿਲ ਮਿਲ ਜਾਣ %%

%%%%%%%%%%%%%%%%%%%%%%
ਜਿਥੇ ਦਿਲ ਮਿਲ ਜਾਣ ਉਥੇ ਸਭ ਇਕ ਹੀ ਹੋ ਜਾਂਦਾ,
ਤੂੰ ਕੀ ਤੇ ਮੈਂ ਕੀ ਦੋ ਰੂਹਾਂ ਇਕ ਹੋ ਜਾਂਦੀਆਂ ਨੇ.
ਉਥੇ ਰੱਬ ਤੇ ਯਾਰ ਇੱਕ ਰੂਪ ਹੀ ਜਾਂਦੇ ਨੇ ,
ਇਸੇ ਲਈ ਪਿਆਰ ਕਰਨ ਵਾਲਿਆਂ ਨੂੰ ਯਾਰ ਵਿਚੋਂ ਰੱਬ ਦਿਸਣ ਲੱਗ ਪੈਂਦਾ......ਗੁਰਮਿੰਦਰ ਗੁਰੀ
When the two hearts falls in love and becomes one heart,
then everything for them is just same. There is no you and me between them. When two souls becomes one,
then God and your sweetheart becomes one. That's why lovers can see God in each other................Gurminder Guri%%%%%%%%%%%%%%%%%%%%%%%

Thursday, December 29, 2011

Guri's sorrows

%%%%%%%%%%%%%%%%%%%%%%%%%%
ਮੇਰੇ ਗਮ ਮੇਰੀ ਜਿੰਦਗੀ ਦੀ ਸੁਗਾਤ ਨੇ ,ਮੇਰੇ ਗਮ ਮੇਰੇ ਦਿਨ ਅਤੇ ਰਾਤ ਨੇ ,
ਮੇਰੇ ਗਮ ਸੂਰਜ ਤੇ ਬਰਸਾਤ ਨੇ , ਮੇਰੇ ਗਮ ਇਕ ਸੁਫਨਾ ਉਹ ਸੱਜਣਾ ਦੀ ਮੁਲਾਕਾਤ ਨੇ ,
ਗਮ ਹਨੇਰੀਆਂ ਵਾਂਗ ਝੁੱਲਣ ਵਾਲੇ ਹੁੰਦੇ ਨੇ ,
ਗਮ ਜਹਿਰ ਦੀ ਤਰ੍ਹਾਂ ਸਰੀਰ ਵਿਚ ਘੁੱਲਣ ਵਾਲੇ ਹੁੰਦੇ ਨੇ ,
ਇਦਾਂ ਦੇ ਸੱਜਣ ਕਿਉਂ ਜਿੰਦਗੀ ਵਿਚ ਆਉਂਦੇ ਨੇ ਰੱਬਾ,
ਜੋ ਪਿਆਰ ਕਰ ਕੇ ਭੁੱਲਣ ਵਾਲੇ ਹੁੰਦੇ ਨੇ ..............................ਗੁਰਮਿੰਦਰ ਗੁਰੀ

My sorrows are the gifts of my life, my sorrows are my days and nights,
My sorrows are sun and rain, my sorrows are a dream of my sweetheart's meeting.
Sorrows are just like the heavy wind,
Sorrows are like poison going into your body,
Oh my dear God, why do we get those loved ones in our lives, who love and then forget.....Gurminder Guri
=======================================
**MY NEW ALBUM OF SAD SONGS IS COMING SOON**
=======================================

www.youtube.com
Gurminder Guri New album SAD Songs coming soon --  Best Live Video 2012
%%%%%%%%%%%%%%%%%%%%%%%%%

Wednesday, December 28, 2011

SAJJNA TERI YAAD

%%%%%%%%%%%%%%%%%%%%%%%%%%
ਤੇਰੀ ਯਾਦ ਮੇਰੇ ਸਾਹਾਂ ਦਾ ਦਮ ਬਣੀ ਹੋਈ ਆ,
ਤੇਰੀ ਜੁਦਾਈ ਮੇਰੀ ਜਿੰਦਗੀ ਦਾ ਕੰਮ ਬਣੀ ਹੋਈ ਆ,
ਦੁਖ ਏਸ ਗੱਲ ਦਾ ਹੈ ਮੈਨੂ ਸੱਜਣਾ, ਤੇਰੀ ਦੂਰੀ ਗੁਰੀ ਦਾ ਗਮ ਬਣੀ ਹੋਈ ਆ .....ਗੁਰਮਿੰਦਰ ਗੁਰੀ
Your memory is my breath,
your separation is work of my life,
The problem is that your separation became my grief.......Gurminder Guri%%%%%%%%%%%%%%%%%%%%%%%%%

Tuesday, December 27, 2011

%% Guri gila kahda %%

%%%%%%%%%%%%%%%%%%%%%%%%%%
ਜੋ ਲੋਕ ਜਿੰਦਗੀ ਵਿਚ ਜਲਦੀ ਆਓਂਦੇ ਨੇ, ਓਹ ਜਲਦੀ ਚਲੇ ਜਾਂਦੇ ਨੇ,
ਮੇਰੇ ਵੀਰ ਨਾ ਕਰ ਗਿਲਾ ਕਿਸੇ ਤੇ...............ਗੁਰਮਿੰਦਰ ਗੁਰੀ
Those people who comes in your life so quickly,
they also leave so quickly.
Please don't get upset with anybody my dear...............Gurminder Guri%%%%%%%%%%%%%%%%%%%%%%%%%%

Monday, December 26, 2011

%% Guri's Dream %%

%%%%%%%%%%%%%%%%%%%%%%%%%%
ਮੇਰਾ ਵੀ ਇਹ ਸੁਫਨਾ ਸੀ ,ਕਿ ਮੇਰਾ ਯਾਰ ਸੱਭ ਵਰਗਾ ਹੋਵੇ,
ਮੇਰਾ ਵੀ ਇਹ ਸੁਫਨਾ ਸੀ, ਕਿ ਮੇਰਾ ਪਿਆਰ ਰੱਬ ਵਰਗਾ ਹੋਵੇ,

ਸੱਜਣਾ ਤੈਨੂ ਪਾ ਕੇ ਮੇਰੇ ਦੋਨੋ ਸੁਪਨੇ ਪੂਰੇ ਹੋ ਗਏ..................ਗੁਰਮਿੰਦਰ ਗੁਰੀ
I had a dream that i have my sweetheart like others,
I had a dream that my love is like God,
Both of my dreams came true after i got your LOVE....Gurminder Guri


%%%%%%%%%%%%%%%%%%%%%%%%%%

Friday, December 23, 2011

Pardesa vich rehna

%%%%%%%%%%%%%%%%%%%%%%%%%%

ਪ੍ਰਦੇਸਾਂ ਦੇ ਵਿੱਚ ਰਹਿਣਾ ਯਾਰੋ ਸੌਖਾ ਨਹੀਂ ਹੁੰਦਾ ,ਕੋਈ ਬੰਦਾ ਨਾ ਇਥੇ ਜਿਹੜਾ ਔਖਾ ਨਹੀਂ ਹੁੰਦਾ,
ਹਰ ਗੱਲ ਪਿੰਡ ਦੀ ਇਥੇ ਮਨੋਂ ਭੁਲਾਉਣੀ ਪੈਂਦੀ ਹੈ ,
ਪੀ ਕੇ ਦੋ ਘੁੱਟ ਦਾਰੂ ਰੋਜ ਅੱਖ ਲਾਉਣੀ ਪੈਂਦੀ ਹੈ................ਗੁਰਮਿੰਦਰ ਗੁਰੀ

Pardesa vich rehna yaaro sokha nahi hunda, koi banda na ethe jihda okha nahi hunda,
har gall pind di ithe mano bhulauni paindi aa,
pee ke do ghutt daru roj akh laoni paindi aa........Gurminder Guri

Thursday, December 22, 2011

Gurminder Guri

                                 
%%%%%%%%%%%%%%%%%%%%%%%%%%

ਜਿੰਨਾ ਚਿਰ ਧਰਤੀ ਘੁਮਦੀ ਰਹੂਗੀ, ਸੂਰਜ ਚੜਦਾ ਰਹੂਗਾ,
ਚੰਨ ਚਮਕਦਾ ਤੇ ਤਾਰੇ ਟਿਮਟਿਮਾਉਦੇ ਰਹਿਣਗੇ,
ਤੇਰੇ ਗੀਤਾਂ ਦੇ ਬੋਲ ਕਮਲਿਆ ਸਾਡੇ ਬੁੱਲ ਗੁਨਗੁਨਾਉਦੇ ਰਹਿਣਗੇ......ਗੁਰਮਿੰਦਰ ਗੁਰੀ
Until this earth is going round,

the sun is rising,
the moon is shining,
stars are blinking,
my lips will keep singing your songs my dear..Gurminder Guri%%%%%%%%%%%%%%%%%%%%%%%%%%

Wednesday, December 21, 2011

%% JHALLI HO GI AAN %%

%%%%%%%%%%%%%%%%%%%%%%%%%%%
ਆਥਨ ਸਵੇਰੇ ਸੁਖ ਮੰਗਾ ਰੱਬ ਤੋਂ ,ਜਾਨ ਤੋ ਪਿਆਰਾ ਲਗੇ ਗੁਰੀ ਸਬ ਤੋਂ
ਭੁਲ ਸਾਰਾ ਜਗ ਤੇਰੇ ਵੱਲੀਂ ਹੋ ਗੀ ਆ,

ਸਿਰੋ ਲੈ ਕੇ ਪੈਰਾ ਤਕ ਝੱਲੀ ਹੋ ਗਈ ਆ....ਗੁਰਮਿੰਦਰ ਗੁਰੀ
I pray to Waheguru for you in the morning  and evening. You are my sweetheart Guri.
I forget about the entire world and became yours.
I am crazy from head to toe.......Gurminder Gurihttp://youtu.be/x8F8VViwDY4

%%%%%%%%%%%%%%%%%%%%%%%%%%%

Monday, December 19, 2011

Guri de dil di gall

%%%%%%%%%%%%%%%%%%%%%%%%%%


ਮਿੱਤਰਾ ਦਿਲ ਦੀ ਗੱਲ ਖੋਹਲ ਦੇ, ਜਿੰਦਗੀ ਵਾਰ ਵਾਰ ਮੋਕੇ ਨਹੀ ਦਿੰਦੀ,
ਕਿਤੇ ਰੂਹਾਂ ਭਟਕਦੀਆਂ ਨਾ ਰਹਿ ਜਾਣ,
ਦਿਲ ਦੀਆਂ ਗੱਲਾਂ ਕਿਤੇ ਦਿਲ ਵਿਚ ਹੀ ਨਾ ਰਹਿ ਜਾਣ............ਗੁਰਮਿੰਦਰ ਗੁਰੀ
My dear please tell me what's in your mind, life does not give chances many times.
I don't want the souls to be wondering around.
Please tell otherwise everything will stay hidden in the heart....Gurminder Guri

%%%%%%%%%%%%%%%%%%%%%%%%%%

Sunday, December 18, 2011

%% ajj geet likhan nu vi ji ni karda %%

%%%%%%%%%%%%%%%%%%%%%%%%%%

ਅੱਜ ਤਾਂ ਗੀਤ ਲਿਖਣ ਨੂੰ ਵੀ ਜੀ ਨਹੀਂ ਕਰਦਾ,ਤੇਰੀਆਂ ਯਾਦਾਂ ਵਿੱਚ ਗੁਰੀ ਦੀ ਕਲਮ ਡੁੱਬੀ ਫਿਰਦੀ ਆ,
ਮੇਰੀ ਕਲਮ ਨੂੰ ਵੀ ਰੋਣਾ ਆਉਂਦਾ ਕਮਲੀਏ,
ਪਤਾ ਨਹੀ ਕੇਹੜੇ ਤੇਰੇ ਖਾਬਾਂ ਵਿਚ ਖੁਭੀ ਫਿਰਦੀ ਆ........ਗੁਰਮਿੰਦਰ ਗੁਰੀ
I don't feel like writing any songs today, my pen is even thinking about you,
My pen is crying and i don't know that which deep thoughts are sorrounding it....Gurminder Guri%%%%%%%%%%%%%%%%%%%%%%%%%%

Saturday, December 17, 2011

Guri's Thought of the day
%%%%%%%%%%%%%%%%%%%%%%%%%%
ਸੱਚੀਂ ਦੱਸ ਓਏ ਯਾਰਾ ਮੈਨੂੰ ਛੱਡ ਕੇ ਤਾਂ ਨਹੀਂ ਜਾਵੇਂਗਾ
ਕਮਲੀ ਹੋਈ ਮੈਂ ਤੇਰੇ ਲਈ ਯਾਰਾ ਮੈਨੂੰ ਦਿਲੋਂ ਕੱਢ ਕੇ ਤਾਂ ਨਹੀਂ ਜਾਵੇਂਗਾ
ਮਿੱਠੀਆਂ ਮਿੱਠੀਆਂ ਗੱਲਾਂ ਕਮਲੀ ਆਪਣੇ ਯਾਰ ਨਾਲ ਕਰਦੀ ਆ
ਕਿਉਂਕੇ ਦੁਨੀਆ ਦੁਸ਼ਮਣ ਹੈ ਮੁਹੱਬਤ ਦੀ
ਮਰ ਜਾਣੀ ਮੈਨੂੰ ਲੱਗਦਾ ਏਸੇ ਗੱਲੋਂ ਡਰਦੀ ਆ ....................ਗੁਰਮਿੰਦਰ ਗੁਰੀ
Please tell me the truth my dear that you won't leave me.
I am crazy about you my dear, i hope you won't leave me.
The crazy girl is having sweet talks with her lover.
I think she is so scared,
because she knows that this world is enemy of love....Gurminder Guri

Friday, December 16, 2011

Guri's Thought of the day


@@@@@@@@@@@@@@@@@@@@@@@@@@@@@@@@@@@@@
ਜੀਣ ਦਾ ਸੁਆਦ ਇਸ਼ਕ ਕਰਨ ਨਾਲ ਆਓਂਦਾ, ਹੰਝੂਆਂ ਦਾ ਪਾਣੀ ਹੋਕੇ ਭਰਨ ਨਾਲ ਆਓਂਦਾ,
ਓਹ ਸ਼ਰਾਬ ਤੋ ਵੀ ਵਧ ਨਸ਼ਾ ਹੈ ,
ਜਿਹੜਾ ਸੱਜਣਾ ਨੂੰ ਯਾਦ ਕਰਨ ਨਾਲ ਆਓਂਦਾ.....ਗੁਰਮਿੰਦਰ ਗੁਰੀ
The real enjoyment of life is when you are in love.
Water comes in your eyes when you miss your sweetheart.
Getting drunk by remembering your sweetheart is much better than getting drunk with alcohol..............................Gurminder Guri@@@@@@@@@@@@@@@@@@@@@@@@@@@@@@@@@@@

Thursday, December 15, 2011

Really Sad

&&&&&&&&&&&&&&&&&&&&&&&&&&&&&&&&&&&&&&&&&&&&&&
ਗਰੀਬਾਂ ਦੇ ਮਕਾਨਾਂ ਵਿੱਚ ਰੱਬ ਵੱਸਦਾ , ਤੋੜ੍ਹੀਂ ਨਾਂ ਦਿਲਾ ਮੇਰਿਆ ਕਿਸੇ ਗਰੀਬ ਦਾ ਦਿਲ
ਗਰੀਬਾਂ ਦੀਆਂ ਜਾਨਾਂ ਵਿੱਚ ਰੱਬ ਵੱਸਦਾ ................ਗੁਰਮਿੰਦਰ ਗੁਰੀ
God lives in the homes of poor people,
I am wishing to God to make me good ,
so that i won't break the heart of any poor.....................Gurminder Guri

Wednesday, December 14, 2011

Music and Love is God

%%%%%%%%%%%%%%%%%%%%%%%%%%%%%%%%%%%%%%%%%%
ਸੰਗੀਤ ਅਤੇ ਪਿਆਰ ਖੁਦਾ ਹੁੰਦੇ ਨੇ ਦੁਨੀਆ ਵਾਲਿਓ
ਚੰਗੇ ਗੀਤ ਲਿਖਣ ਵਾਲੇ ਚੰਗੇ ਗੀਤ ਗਾਉਣ ਵਾਲੇ ਦੁਨੀਆ ਦੀ ਰੂਹ ਹੁੰਦੇ ਨੇ .............ਗੁਰਮਿੰਦਰ ਗੁਰੀ
Music and Love is God.
Good writers and good singers are souls of everybody.....Gurminder Guri
%%%%%%%%%%%%%%%%%%%%%%%%%%%%%%%%%%%%%%%%%%

Oh din mudke nahi aone

%%%%%%%%%%%%%%%%%%%%%%%%%%%%%%%%%%%%%%%%%%
ਉਹ ਦਿਨ ਮੁੜ ਕੇ ਫਿਰ ਨਹੀ ਆਉਣੇ ਗੁਰੀ...............................ਗੁਰਮਿੰਦਰ ਗੁਰੀ

Tuesday, December 13, 2011

Miss you

%%%%%%%%%%%%%%%%%%%%%%%%%%%%%%%%%%%%%%%
ਤੇਰੀ ਯਾਦ ਮੇਰੇ ਸਾਹਾਂ ਦਾ ਦਮ ਬਣੀ ਹੋਈ ਆ,
ਤੇਰੀ ਜੁਦਾਈ ਮੇਰੀ ਜਿੰਦਗੀ ਦਾ ਕੰਮ ਬਣੀ ਹੋਈ ਆ,
ਦੁਖ ਏਸ ਗੱਲ ਦਾ ਹੈ ਮੈਨੂ ਸੱਜਣਾ, ਤੇਰੀ ਦੂਰੀ ਗੁਰੀ ਦਾ ਗਮ ਬਣੀ ਹੋਈ ਆ ....ਗੁਰਮਿੰਦਰ ਗੁਰੀ
Your memory is my breath,
your separation is work of my life,
The problem is that your separation became my grief........Gurminder Guri

New Punjabi Sad Song Pyar 2011 - Gurminder Guri [Official Full Video] [HD]

%%%%%%%%%%%%%%%%%%%%%%%%%%%%%%%%%%%%%%%

Sunday, December 11, 2011

Piyar bhare dil di awaj

***************************************************************************
ਮੇਰੀ ਹਰ ਮਹਿਫਲ, ਮੇਰੇ ਹਰ ਗੀਤ ਵਿਚ ਸੱਜਣਾ ਤੇਰੇ ਨਾ ਦਾ ਜਿਕਰ ਹੁੰਦਾ,
ਭਾਵੇ ਤੂ ਮੇਰੇ ਨੈਣਾ ਵਿਚ ਵਸਦਾ ਹਰ ਵੇਲੇ,
ਪਰ ਮੇਰੇ ਦਿਲ ਨੂ ਗੁਰੀ ਫੇਰ ਵੀ ਤੇਰਾ ਫਿਕਰ ਹੁੰਦਾ................ਗੁਰਮਿੰਦਰ ਗੁਰੀ
Meri har mehfil, mere har geet vich sajjna tere naa da jikar hunda,
bhave too mere naina vich vsda har vele,
par mere dil noo Guri fer vi tera fikar hunda....................Gurminder Guri


*****************************************************************************

Friday, December 9, 2011

Today's Thought

%%%%%%%%%%%%%%%%%%%%%%%%%%%%%%%%%%%%%%%%%%
ਇਨਸਾਨ ਨੂੰ ਕਈ ਵਾਰੀ ਸਾਰੀ ਦੁਨੀਆ ਦਾ ਪਿਆਰ ਮਿਲ ਜਾਂਦਾ,
ਪਰ ਉਸਨੂੰ ਉਸ ਇਨਸਾਨ ਦਾ ਪਿਆਰ ਨਹੀਂ ਮਿਲਦਾ,
ਜਿਸਨੂੰ ਇਨਸਾਨ ਆਪ ਪਿਆਰ ਕਰਦਾ ਹੈl
ਰੱਬਾ ਮੈਨੂੰ ਤੇਰੀ ਵੀ ਸਮਝ ਨਹੀਂ ਆਈ ਤੂੰ, ਇੰਝ ਕਰਕੇ ਐਡਾ ਪਾਪ ਕਿਉਂ ਕਰਦਾ....ਗੁਰਮਿੰਦਰ ਗੁਰੀ Sometimes a person get love from everybody in this world,
But he/she don't get the love of the person to whom he/she loves,
Oh my dear God, i don't understand why even you do this sin that lovers don't get each other...................Gurminder Guri


%%%%%%%%%%%%%%%%%%%%%%%%%%%%%%%%%%%%%%

Thursday, December 8, 2011

Question of the day?

%%%%%%%%%%%%%%%%%%%%%%%%%%%%%%%%%%%%%%%%%%
ਕਿਹਨੇ ਕੀਤਾ ਇਲਾਜ ਮੇਰਾ ਓਹ ਦਵਾਈ ਕੋਣ ਸੀ,
ਓਹ ਜਿੰਦਗੀ ਚ ਮੇਰੇ ਕੁੜੀ ਆਈ ਕੋਣ ਸੀ?...........ਗੁਰਮਿੰਦਰ ਗੁਰੀ
Which medicine treated me?
Which girl came to my life to treat me?..............Gurminder Guri


%%%%%%%%%%%%%%%%%%%%%%%%%%%%%%%%%%%%

Wednesday, December 7, 2011

^^ Feeling of a broken heart ^^

^^^^^^^^^^^^^^^^^^^^^^^^^^^^^^^^^^^^^^^^^^^^^^^^^^^^^^^^^^^^^^^^
ਦਿਲ ਜਦੋਂ ਟੁੱਟਿਆ ਉਹਨੇ ਭੋਰਾ ਵੀ ,ਸੀ ਨਹੀਂ ਕੀਤੀ ,
ਕਿਉਂਕੇ ਤੋੜ੍ਹਣ ਵਾਲਾ ਦਿਲ ,ਮੇਰੇ ਬੜ੍ਹਾ ਕਰੀਬ ਸੀ,
ਬੱਸ ਦਿਲ ਇਹੋ ਹੀ ਕਹਿੰਦਾ ਰਿਹਾ ਸੱਜਣਾ,
ਤੋੜ੍ਹ ਲੈ ਭਾਵੇਂ ਹੋਰ, ਅਸੀਂ ਤਾਂ ਟੁੱਟੇ ਹੋਏ ਵੀ ਤੇਰੇ ਆਂ .................ਗੁਰਮਿੰਦਰ ਗੁਰੀ
My heart did not feel any pain when it broke.
Because the person who broke my heart was so close to me.
So, my heart was keep saying that you can break me all the way you want,
but i am still close to you even i am broken......................Gurminder Guri
^^^^^^^^^^^^^^^^^^^^^^^^^^^^^^^^^^^^^^^^^^^^^^^^^^^^^^^^^

Monday, December 5, 2011

SWEET MEMORY

%%%%%%%%%%%%%%%%%%%%%%%%%%%%%%%%%%%%%%%%
ਉਹਦੇ ਪਿੰਡ ਵਲੋ ਆਵੇ, ਜਦੋ ਹਵਾ ਦਾ ਬੁਲ੍ਹਾ,
ਮੇਰੇ ਨੈਣਾ ਨੂੰ ਰੁਵਾਂਦਾ , ਮੈਂ ਕਿਵੇ ਉਹਨੂੰ ਭੁਲਾ ,
ਕੰਨਾਂ ਦੇ ਵਿੱਚ ਗੂੰਜਦੇ ਨੇ ਅੱਜ ਵੀ ਮਿਠੇ ਬੋਲ ਉਹਦੇ,
ਕਦੇ ਕਦੇ ਤਾਂ ਪੈਣ ਭੁਲੇਖੇ ਜਿਵੇਂ ਅੱਜ ਵੀ ਹੋਵੇ ਕੋਲ ਮੇਰੇ , .................ਗੁਰਮਿੰਦਰ ਗੁਰੀ

When the wind blows from the side of her city, It makes me cry.
How can i forget her?
I can still hear her sweet voice. Sometimes i think she is still here with me...Gurminder Guri

%%%%%%%%%%%%%%%%%%%%%%%%%%%%%%%%%%%%%%%%

Sunday, December 4, 2011

Today's Thought

**********************************************************************************
ਓਹ ਰੱਬ ਵੀ ਕਿਹੜਾ ਝੱਲਿਆਂ ਨੂੰ ਜਹਿਰ ਪੀਣ ਦਿੰਦਾ,
ਕੱਲੇ ਹੀ ਚੰਗੇ ਹਾਂ ਦਿਲਾ, ਮੁਹੱਬਤ ਕਰਨ ਨਾਲ ਕਿਹੜਾ ਕੋਈ ਜੀਣ ਦਿੰਦਾ.....ਗੁਰਮਿੰਦਰ ਗੁਰੀ
God also don't let to have poison to the crazy people.
I am fine alone because nobody
let you live if you are in love.................Gurminder Guri
******************************************************************************

Saturday, December 3, 2011

Thought of the day

++++++++++++++++++++++++++++++++++++++++++++++++++++++
ਮੇਰੀ ਸਲਾਮ ਯਾਰਾ ਤੈਨੂੰ, ਮੇਰੀ ਸਲਾਮ ਤੇਰੇ ਗੀਤਾਂ ਵਾਲੀ ਕਲਮ ਨੂੰ,
ਰੱਬ ਤੋਂ ਕੁਝ ਹੋਰ ਨਹੀਂ ਮੰਗਦੀ,

ਬੱਸ ਕੱਲਾ ਪਾ ਲਵਾਂ ਗੁਰੀ ਤੈਨੂੰ ਅਗਲੇ ਜਨਮ ਨੂੰ..ਗੁਰਮਿੰਦਰ ਗੁਰੀ
I salute you my dear,
i salute your pen which writes the songs.
I don't ask God for anything else,

other than asking to get Guri in next life.......Gurminder Guri++++++++++++++++++++++++++++++++++++++++++++++++++++++

Friday, December 2, 2011

ਤੇਰੇ ਦਿਲ ਵਿੱਚ ਥਾਂ ਨਹੀਂ ਲੱਭੀ ਸਾਡੇ ਦਿਲ ਨੂੰ

ਤੇਰੇ ਦਿਲ ਵਿੱਚ ਥਾਂ ਨਹੀਂ ਲੱਭੀ ਸਾਡੇ ਦਿਲ ਨੂੰ 
ਨੀਲਾਮ ਹੋ ਕੇ ਵੀ ਵੇਖ ਲਿਆ ਸੱਜਣਾ 
ਮੈਨੂੰ ਗੀਤਾਂ ਨੂੰ ਲਿਖਣ ਜੋਗਾ ਛੱਡ ਦਿਤਾ 
ਸਾਰੇ ਪਿੰਡ ਵਿੱਚ ਤੇਰੇ ਲਈ ਬਦਨਾਮ ਹੋ ਕੇ ਵੇਖ ਲਿਆ ਸੱਜਣਾ 
--------------------------------------------------------------
ਰਾਹਾਂ ਅਤੇ ਸੜ੍ਹਕਾਂ ਤੇ ਵੱਸਦੇ ਗਰੀਬਾਂ ਦੇ ਨਗਰ 
ਓਏ ਰੱਬਾ ਮੇਰਿਆ ਤੈਨੂੰ ਕਿਓਂ ਨਹੀਂ ਕੋਈ ਖਬਰ 
ਤੂੰ ਅਮੀਰ ਤਾਂ ਹੋਰ ਵੀ ਅਮੀਰ ਕਰ ਤੇ 
ਤੇਰੇ ਅਮੀਰਾਂ ਨੂੰ ਅਜੇ ਵੀ ਆਇਆ ਨਹੀਂ ਸਬਰ 
ਵੋਟਾਂ ਲੈ ਕੇ ਸਾਡੀਆਂ ਕਈ ਵਜ਼ੀਰ ਬਣ ਗਏ 
ਉਨ੍ਹਾਂ ਨੇ ਹੀ ਜਨਤਾ ਤੇ ਢਾਇਆ ਬੜ੍ਹਾ ਜਬਰ 
ਓਏ ਰੱਬਾ ਮੇਰਿਆ ਤੈਨੂੰ ਕਿਓਂ ਨਹੀਂ ਕੋਈ ਖਬਰ =
---------------------------------------------
ਅੱਖਾਂ ਮੇਰੀਆਂ ਭਰ ਭਰ ਰੋਈਆਂ 
ਉਸ ਕਮਲੀ ਨੂੰ ਚੇਤੇ ਕਰ ਕਰ ਰੋਈਆਂ 
ਪਰ ਉਹ ਕਿੰਨੀ ਬੇਈਮਾਨ ਸੀ 
ਜਿਹਨੂੰ ਕੀਤਾ ਮੈਂ ਪਿਆਰ
ਉਹਦੇ ਲਈ ਪਿਆਰ ਇਕ ਖੇਡ ਦਾ ਮੈਦਾਨ ਸੀ =
---------------------------------------------------
ਸਾਡੇ ਲਈ ਤਾਂ ਬੱਦਲ ਕਰਮਾਂ ਵਾਲਾ
ਜਿਹੜਾ ਸਾਡੇ ਪਿੰਡ ਵਿੱਚ ਹਨੇਰਾ ਕਰ ਜਾਂਦਾ 
ਸਾਨੂੰ ਸਾਡੇ ਸੱਜਣਾਂ ਨਾਲ ਮਿਲਾ ਕੇ
ਸਾਡੇ ਦਿਲ ਵਿੱਚ ਸਵੇਰਾ ਕਰ ਜਾਂਦਾ
ਉਹ ਮੇਰਿਆ ਡਾਢਿਆ ਰੱਬਾ =
-------------------------------------------------------------
ਕਾਫੀ ਚੋਰ ਲੀਡਰ ਠੱਗ ਵੱਡੀ ਕਰ ਚੁੱਕੀ ਫਿਰਦੇ ਨੇ 
ਜੱਟ ਮਾਰੇ ਕਰਜ਼ੇ ਦੇ ਹਥਿਆਰ ਚੁੱਕੀ ਫਿਰਦੇ ਨੇ 
ਚੋਰ ਸਾਨੂੰ ਲੁੱਟਣ ਲਈ ਤਲਵਾਰ ਚੁੱਕੀ ਫਿਰਦੇ ਨੇ 
ਗਰੀਬ ਆਪਣੇ ਕਰਜ਼ੇ ਦਾ ਭਾਰ ਚੁੱਕੀ ਫਿਰਦੇ ਨੇ 
ਜਿਉਂਦੇ ਰਹਿਣ ਗੁਰੂ ਸਾਡੇ
ਜਿਹੜੇ ਬੇਈਮਾਨਾ ਦਾ ਸੰਸਾਰ ਚੁੱਕੀ ਫਿਰਦੇ ਨੇ 
----------------------------------------------------
ਧੁੱਪ ਆਵੇ ਤਾਂ ਰੋਵੇ ਕੁੱਲੀ 
ਮੀਂਹ ਆਵੇ ਤਾਂ ਚੋਵੇ ਕੁੱਲੀ 
ਹਵਾ ਚੱਲੇ ਤਾਂ ਟੁੱਟਦੀ ਕੁੱਲੀ 
ਮਾੜ੍ਹਾ ਹਾਲ ਨਸੀਬਾਂ ਦਾ 
ਤੂੰ ਕਾਹਤੋਂ ਲੇਖਾ ਲੈਂਦਾ ਰੱਬਾ ਇਨ੍ਹਾਂ ਗਰੀਬਾਂ ਦਾ 
-------------------------------------------------------
ਪਿਆਰ ਕਾਹਦਾ ਪਇਆ ਉਹ ਸਾਹ ਬਣ ਗਈ 
ਉਹ ਕੁੜੀ ਜਿੰਦਗੀ ਮੇਰੀ ਦਾ ਇੱਕ ਰਾਹ ਬਣ ਗਈ 
ਮੈਂ ਡੁੱਬ ਚੱਲਿਆ ਸੀ ਸਮੁੰਦਰਾਂ ਵਿੱਚ 
ਮੇਰੀ ਬੇੜ੍ਹੀ ਦਾ ਉਹ ਮਲਾਹ ਬਣ ਗਈ 
ਉਹ ਮੇਰੇ ਦਿਲ ਦੀ ਧੜ੍ਹਕਣ ਮੇਰਾ ਸਾਹ ਬਣ ਗਈ
------------------------------------------------------------------------
ਕਿਉਂ ਰੱਬਾ ਇਨਸਾਨ ਦੀ ਜਿੰਦਗੀ ਦੇ ਰਾਹਾਂ ਵਿਚ ਖੱਡੇ ਬਣਾ ਜਾਨੈ
ਕਿਓਂ ਰੱਬਾ ਤੂੰ ਮੁਹੱਬਤ ਕਰਨ ਵਾਲੇ ਲੋਕਾਂ ਨੂੰ ਵੱਡੇ ਬਣਾ ਜਾਨੈ 
ਮੁਸਾਫ਼ਿਰ ਬਣਾ ਕੇ ਦਿਲਾਂ ਵਿਚ ਯਾਦਾਂ ਦੇ ਅੱਡੇ ਬਣਾ ਜਾਨੈ 
ਕਿਉਂ ਰੱਬਾ ਮੇਰਿਆ ਤੂੰ ਇਨਸਾਨਾਂ ਦੀ ਜਿੰਦਗੀ ਵਿਚ ਟੋਏ ਤੇ ਖੁੱਡੇ ਬਣਾ ਜਾਨੈ 
-------------------------------------------------------------------
ਲੋਕ ਪਿਆਰ ਲਈ ਜੋਗੀ ਬਣਦੇ ਨੇ 
ਸਾਨੂੰ ਬਣਾ ਤਾ ਗਾਉਣ ਵਾਲਾ 
ਇੰਨਾ ਮੈਨੂੰ ਜਰੂਰ ਪਤਾ ਕਦੇ ਸਾਨੂੰ ਵੀ ਸੀ ਕੋਈ ਚਾਹੁਣ ਵਾਲਾ
ਲਿਖਦਾ ਜਦੋਂ ਗੀਤ ਉਹ ਰੁਵਾ ਕੇ ਤੁਰ ਜਾਂਦੀ  
ਕਮਲੀ ਪਤਾ ਨਹੀਂ ਮੇਰੀ ਕਲਮ ਨੂੰ ਕੀ ਸਿਖਾ ਕੇ ਤੁਰ ਜਾਂਦੀ  
--------------------------------------------------------------
ਸਾਡੇ ਪਿੰਡ ਦੀਆਂ ਰਾਤਾਂ ਵੀ ਉਦਾਸ ਨੇ
ਤੇਰੇ ਬਿਨਾਂ ਓਏ ਦਿਲਦਾਰਾ
ਲੋਕਾਂ ਲਈ ਭਾਵੇਂ ਤੂੰ ਗੀਤ ਏਂ ਸੱਜਣਾ
ਪਰ ਮੇਰੀ ਰੂਹ ਦਾ ਸੰਗੀਤ ਏਂ ਸੱਜਣਾ
ਇੱਕ ਤੇਰੇ ਕਰਕੇ ਇਹ ਦੁਨੀਆ ਚੰਗੀ ਲੱਗਦੀ
ਤੂੰ ਸਾਡੇ ਦਿਲ ਦੇ ਨੇੜ੍ਹੇ, ਤੂੰ ਸਾਡੇ ਪਿੰਡ ਦੇ ਨੇੜ੍ਹੇ
ਵੇ ਤੂੰ ਸਾਹ ਬਣ ਕੇ ਧੜ੍ਹਕੇਂ ਸਾਡੇ ਦਿਲ ਦੇ ਵਿਹੜੇ
-------------------------------------------------------------
ਮੈਂ ਤਾਂ ਆਪਣੀ ਕਿਸਮਤ ਨੂੰ ਰੋਂਦਾ ਰੱਬਾ ਮੇਰਿਆ
ਲੋਕੀ ਕਹਿੰਦੇ ਗੀਤ ਲਿਖਦਾ 
ਮੈਨੂੰ ਮੇਰੇ ਗੀਤਾਂ ਵਿੱਚ ਵੀ ਉਸ ਕਮਲੀ ਦਾ ਚਿਹਰਾ ਦਿਖਦਾ 
ਬੈਠ ਕੇ ਰੋਵਾਂ ਕਿਸਮਤ ਨੂੰ ਲੋਕੀ ਕਹਿੰਦੇ ਗੀਤ ਲਿਖਦਾ 
-----------------------------------------------------------
ਰੱਬਾ ਕਿਸੇ ਨਾਲ ਨਾਂ ਹੋਵੇ ਜਿਹੜੀ ਉਹਨੇ ਸਾਡੇ ਨਾਲ ਕੀਤੀ
ਅਸੀਂ ਉਹਦੇ ਪਿਆਰ ਦੀ ਜਹਿਰ ਵੀ ਬੜ੍ਹੇ ਪਿਆਰ ਨਾਲ ਪੀਤੀ
ਰੱਬਾ ਕਦੇ ਕਿਤੇ ਸੁਣ ਕੇ ਤਾਂ ਵੇਖੀਂ ਸਾਡੇ ਨਾਲ ਹੱਡ ਬੀਤੀ
ਕਿਸੇ ਨਾਲ ਨਾਂ ਹੋਵੇ ਜਿਹੜੀ ਉਹਨੇ ਸਾਡੇ ਨਾਲ ਕੀਤੀ
ਸਾਡੀ ਜਿੰਦ ਪਾਟੀਆਂ ਲੀਰਾਂ ਵਰਗੀ ਅਸੀਂ ਹੰਝੂਆਂ ਨਾਲ ਸੀਤੀ  
 ----------------------------------------------------------
ਐਵੇਂ ਨਾਂ ਦੁਨੀਆ ਵਾਲਿਓ ਝੂਠ ਤੇ ਗਿਲਾ ਕਰੋ
ਕਿਓਂਕੇ ਹੁਣ ਸੱਚ ਦਾ ਤਾਂ ਜਮਾਨਾ ਹੀ ਨਹੀਂ ਰਿਹਾ
ਨਾਂ ਹੀ ਕੋਈ ਆਪਣਾ ਰਿਹਾ ਨਾਂ ਕੋਈ ਬੇਗਾਨਾ ਰਿਹਾ
ਹਰ ਕੋਈ ਚਲਾ ਝੂਠ ਦੀਆਂ ਦੁਕਾਨਾਂ ਰਿਹਾ
 ---------------------------------------------------------------------
ਮੁੜ੍ਹ ਬਾਬਾ ਨਾਨਕਾ ਤੇਰੀ ਦੁਨੀਆ ਮਰ ਚੱਲੀ
ਪਰਿਵਾਰਾਂ ਦੇ ਰਿਸ਼ਤੇ ਟੁੱਟ ਗਏ ਯਾਰਾਂ ਦੇ ਯਾਰ ਮੁੱਕ ਗਏ
ਪੈਸਾ ਹੀ ਪ੍ਰਧਾਨ ਹੋ ਗਿਆ ਸੱਚ ਦਾ ਤਾਂ ਕਤਲੇਆਮ ਹੋ ਗਿਆ 
ਸਾਡਾ ਹਰ ਨੇਤਾ ਬੇਈਮਾਨ ਹੋ ਗਿਆ 
--------------------------------------------------------------------------------
ਧਰਮ ਦੇ ਠੇਕੇਦਾਰ ਪ੍ਰਧਾਨ ਸਾਡੇ
ਗੁਰਦਵਾਰਿਆਂ ਨੂੰ ਲੁੱਟ ਕੇ ਖਾ ਗਏ ਕਈ ਲੀਡਰ ਬੇਈਮਾਨ ਸਾਡੇ
ਕੋਰਟ ਕਚਹਿਰੀਆਂ ਵਿੱਚ ਵਿਕਦੇ ਅਰਮਾਨ ਸਾਡੇ
ਪੁਲਸ ਮਾਰਦੀ ਡੰਡੇ ਪੈਣ ਨਿਸ਼ਾਨ ਸਾਡੇ
ਕਰਜੇ ਨੇ ਸਾਡੇ ਪਿੰਡ ਖਾ ਲਏ ਵਿਹੜੇ ਜੱਟਾਂ ਦੇ ਪਏ ਵੀਰਾਨ ਸਾਡੇ
------------------------------------------------------------------------------
ਇਹ ਤਸਵੀਰ ਕਿਓਂ ਮੈਨੂੰ ਆਪਣੀ ਆਪਣੀ ਲੱਗਦੀ
ਇਹ ਕਿਸਮਤ ਵਾਲੀ ਹੀਰ ਕਿਓਂ ਮੈਨੂੰ ਆਪਣੀ ਆਪਣੀ ਲੱਗਦੀ
ਮੈਨੂੰ ਇਦਾਂ ਹੀ ਬਹਿ ਕੇ ਲਿਖਦੀ ਸੀ ਉਹ ਕਮਲੀ ਚਿੱਠੀਆਂ ਨੂੰ
ਅੱਜ ਤੱਕ ਨਹੀਂ ਭੁੱਲਦਾ ਦਿਲ ਮੇਰਾ ਉਹਦੀਆਂ ਗੱਲਾਂ ਮਿੱਠੀਆਂ ਨੂੰ 
--------------------------------------------------------------------------------
ਰੁਲ ਗਈਆਂ ਵਿੱਚ ਪ੍ਰਦੇਸਾਂ ਦੇ ਵੀਰਾਂ ਦੀਆਂ ਭੈਣਾਂ, ਮਾਵਾਂ ਦੀਆਂ ਧੀਆਂ
ਚੇਤੇ ਕਰਦੀਆਂ ਬਾਬੁਲ ਨੂੰ, ਆਪਣੇ ਪਿੰਡ ਨੂੰ ਵਿੱਚ ਪ੍ਰਦੇਸਾਂ ਦੇ,
ਵੀਰਾਂ ਦੀਆਂ ਭੈਣਾਂ, ਮਾਵਾਂ ਦੀਆਂ ਧੀਆਂ
ਰੋਂਦੀਆਂ ਵਿੱਚ ਪ੍ਰਦੇਸਾਂ ਦੇ ਵੀਰਾਂ ਦੀਆਂ ਭੈਣਾਂ, ਮਾਵਾਂ ਦੀਆਂ ਧੀਆਂ
---------------------------------------------------------------
ਫਿਕਰ ਨਾਂ ਕਰੀਂ ਮੁਟਿਆਰੇ ਤੇਰੇ ਸਾਹਾਂ ਵਿੱਚ ਵੱਸ ਕੇ ਵੇਖਾਂਗੇ 
ਫਿਕਰ ਨਾਂ ਕਰੀਂ ਮੁਟਿਆਰੇ ਤੇਰੇ ਰਾਹਵਾਂ ਵਿੱਚ ਵੱਸ ਕੇ ਵੇਖਾਂਗੇ 
ਤੇਰੇ ਵਿਚੋਂ ਮੈਂ ਉਸ ਕਮਲੀ ਦੇ ਪਿਆਰ ਨੂੰ ਲੱਭਣਾ ਵਾਂ 
ਤੇਰੇ ਵਿਚੋਂ ਮੈਂ ਆਪਣੇ ਖੋ ਚੁਕੇ ਯਾਰ ਨੂੰ ਲੱਭਣਾ ਵਾਂ  
ਹਰ ਗੱਲ ਦਾ ਤੇਰੇ ਨਾਲ ਵਾਅਦਾ ਕਰ ਸਕਦਾ 
----------------------------------------------------
ਦੀਵੇ ਨੂੰ ਲਾ ਲਾ ਕੇ ਪੜਾਇਆ ਮੇਰੀ ਮਾਂ ਨੇ 
ਗੋਦੀ ਚੁੱਕ ਚੁੱਕ ਕੇ ਖਿਡਾਇਆ ਮੇਰੀ ਮਾਂ ਨੇ 
ਹਰ ਇੱਕ ਸੁੱਖ ਜੱਗ ਦਾ ਦਿਖਾਇਆ ਮੇਰੀ ਮਾਂ ਨੇ 
ਤੱਕੜਾ ਹੋ ਜਾ ਪੁੱਤਰਾ ਕਹਿ ਕੇ ਦੁੱਧ ਪਿਲਾਇਆ ਮਾਂ ਨੇ 
ਕੰਨੋ ਫੜ ਕੇ ਕੇਸੀ ਨਹਾਉਣ ਵਾਲੀ ਮੇਰੀ ਮਾਂ ਸੀ 
ਰੱਬਾ ਮੈਨੂੰ ਇਸ ਦੁਨੀਆ ਤੇ ਲਿਆਉਣ ਵਾਲੀ ਮੇਰੀ ਮਾਂ ਸੀ 
-----------------------------------------------------
ਤੇਰੇ ਰਾਹਾਂ ਦੀ ਧੂੜ ਬਣ ਜਾਊਂ
ਤੇਰੇ ਚਿਹਰੇ ਦਾ ਨੂਰ ਬਣ ਜਾਊ 
ਜਿਦਾਂ ਤੂੰ ਕਹੇਗੀ ਉਦਾਂ ਹੀ ਸਬੱਬ ਬਣ ਜਾਊਂ
ਮੈਂ ਤੇਰੇ ਲਈ ਕਮਲੀਏ ਰੱਬ ਬਣ ਜਾਊ 
--------------------------------------------
ਤੇਰੇ ਨਾਲ ਗੱਲਾਂ ਬਾਤਾਂ ਕਰਕੇ ਇੰਝ ਲੱਗਿਆ
ਜਿਦਾਂ ਕੋਈ ਵਿਛੜਿਆ ਸੱਜਣ ਮਿਲ ਗਿਆ ਹੋਵੇ
ਤੇਰੇ ਨਾਲ ਗੱਲਾਂ ਬਾਤਾਂ ਕਰਕੇ ਇੰਝ ਲੱਗਿਆ
ਜਿਦਾਂ ਰੱਬ ਵੀ ਨੇੜੇ ਗਿਆ ਹੋਵੇ 
ਤੇਰੇ ਨਾਲ ਗੱਲਾਂ ਬਾਤਾਂ ਕਰਕੇ ਇੰਝ ਲੱਗਿਆ
ਜਿਦਾਂ ਕੋਈ ਸੱਜਣ ਦਿਲ ਵਿੱਚ ਰਾਹ ਬਣਾ ਗਿਆ ਹੋਵੇ 
--------------------------------------------------------------
ਓਹ ਰੱਬਾ ਓਹ ਰੱਬਾ 
ਯਾਰ ਤਾਂ ਮਿਲਾ ਦੇ ਓਹ ਰੱਬਾ  
ਅੱਜ ਤੱਕ ਜਿੰਨੇ ਵੀ ਮੈਨੂੰ ਮਿਲੇ ਰੱਬਾ ਯਾਰ
ਸਭ ਦੁਖ ਦੇਣ ਵਾਲੇ ਮਿਲੇ,
ਕਿਸੇ ਨੇ ਵੀ ਗੁਰੀ ਦਾ ਦਰਦ ਨਹੀਂ ਵੰਡਾਇਆ 
-------------------------------------------------------
ਤੇਰੇ ਸ਼ਹਿਰ ਦਿਆਂ ਹਵਾਵਾਂ ਨੇ ਗੁਰੀ ਨੂੰ ਮਾਰ ਲਇਆ 
ਤੇਰੀਆਂ ਗੋਰੀਆਂ ਬਾਹਵਾਂ ਨੇ ਗੁਰੀ ਨੂੰ ਮਾਰ ਲਇਆ 
ਤੇਰੇ ਸ਼ਹਿਰ ਨੂੰ ਆਉਂਦੀਆਂ ਰਾਹਵਾਂ ਨੇ ਗੁਰੀ ਨੂੰ ਮਾਰ ਲਇਆ 
ਦੱਸ ਕਿਦਾਂ ਜੀਵਾਂ ਕਮਲੀਏ 
----------------------------------------------------------
ਮੇਰੇ ਕੋਲ ਤੇਰੀਆਂ ਯਾਦਾਂ ਤੋਂ ਸਿਵਾਏ ਹੋਰ ਕੁਝ ਨਹੀਂ ਬੱਚਿਆ 
ਬਾਪੂ ਮੇਰਾ ਰੱਬ ਨੂੰ ਪਿਆਰਾ ਹੋ ਗਿਆ 
ਮਾਂ ਮੇਰੀ ਆਪਣੀ ਨਿਗਾ ਗੁਵਾ ਕੇ ਬੈਠ ਗਈ 
ਭੈਣ ਭਰਾ ਮੈਨੂੰ ਸਾਰੇ ਛੱਡ ਗਏ 
ਯਾਰ ਅਤੇ ਰਿਸ਼ਤੇਦਾਰ ਵੀ ਮੈਨੂੰ ਦਿਲੋਂ ਕੱਢ ਗਏ
-------------------------------------------------------------
ਯਾਰ ਦੀ ਰੂਹ ਵਿੱਚ ਮੇਰਾ ਘਰ ਵੱਸਦਾ  
ਘਰ ਤਾਂ ਮੇਰੇ ਦਿਲ ਵਿੱਚ ਵੱਸਦਾ
ਪਰਿਵਾਰ ਸਾਰਾ ਖਿੱਲਰ ਗਿਆ
ਢਹਿ ਗਈਆਂ ਕੰਧਾਂ ਬਣਾਈਆਂ ਹੋਈਆਂ
ਵਿਹੜੇ ਵਿੱਚ ਜੰਮੇ ਘਾਹ ਸਾਡੇ
ਇਕ ਪਿੰਡ ਦੀ ਕੁੜੀ ਪ੍ਰਦੇਸਾਂ ਵਿੱਚ ਲੈ ਕੇ ਤੁਰ ਗਈ
ਸਾਰੇ ਚਾਅ ਸਾਡੇ
-------------------------------------------------------
ਮੇਰੀ ਮਸ਼ਹੂਰੀ ਦਾ ਕਾਰਨ ਮੇਰੇ ਘਰ ਦੀ ਗਰੀਬੀ ਸੀ
ਮੇਰੀ ਬਦਨਾਮੀ ਦਾ ਕਾਰਨ ਇਕ ਮੇਰੀ ਦੋਸਤ ਕੁੜੀ ਕਰੀਬੀ ਸੀ
ਉਹ ਗੀਤਾਂ ਨੂੰ ਲਿਖਣਾ ਸਿਖਾ ਕੇ ਚਲੀ ਗਈ
ਇਕ ਸੋਹਣੀ ਬੇਵਫਾ ਕੁੜੀ ਮੇਰੀ ਜਿੰਦਗੀ ਵਿੱਚ ਕੇ ਚਲੇ ਗਈ
------------------------------------------------------
ਉਹਦੇ ਮੁੜ੍ਹ ਕੇ ਆਉਣ ਦੀ ਅੱਜ ਵੀ ਇਕ ਆਸ ਜਿਹੀ ਲੱਗੀ ਹੋਈ
ਉਹਦੀ ਮੁਹੱਬਤ ਦੀ ਅੱਜ ਵੀ ਪਿਆਸ ਜਿਹੀ ਲੱਗੀ ਹੋਈ ਹਾ
ਉਹਦੀ ਤਸਵੀਰ ਨੂੰ ਹੱਥਾਂ ਵਿੱਚ ਦੀਵੇ ਬਾਲ ਬਾਲ ਕੇ ਵੇਖਦਾ ਮੈਂ
ਉਹਨੂੰ ਭੁੱਲਦਾ ਨਹੀਂ ਪਾਗਲ ਦਿਲ ਮੇਰਾ ਬੜ੍ਹਾ ਟਾਲ ਟਾਲ ਕੇ ਵੇਖਦਾ ਮੈਂ
--------------------------------------------------------------------- 
ਕਈ ਵਾਰੀ ਕੋਈ ਸੱਜਣ ਜਿੰਦਗੀ ਵਿੱਚ ਅਜਿਹਾ ਮਿਲਦਾ
ਜੋ ਤੁਹਾਡੀਆਂ ਸਾਰੀਆਂ ਖੁਸ਼ੀਆਂ ਨੂੰ ਮਾਰ ਜਾਂਦਾ
ਤੁਹਾਡੀ ਕਿਸਮਤ ਦੇ ਸਾਰੇ ਵਰਕੇ ਪਾੜ੍ਹ ਜਾਂਦਾ
ਜਿੰਦਗੀ ਭਰ ਉਹ ਭੁੱਲਦਾ ਨਹੀਂ ਐਸਾ ਤੀਰ ਸੀਨੇ ' ਉਹ ਮਾਰ ਜਾਂਦਾ
--------------------------------------------------------------
ਬੜ੍ਹੇ ਤਸੀਹੇ ਝੱਲੇ ਸਾਡੀ ਜਵਾਨੀ ਨੇ
ਪਰ ਕਦੇ ਵੀ ਗੁਰੀ ਨੂੰ ਯਾਦ ਨਹੀਂ ਕੀਤਾ ਉਸ ਬੇਗਾਨੀ ਨੇ
ਗਲੀ ਗਲੀ ਬਦਨਾਮੀ ਖੱਟੀ
ਗੱਲ ਹੁੰਦੀ ਰਹੀ ਸਾਡੀ ਹੱਟੀ ਭੱਟੀ
ਬੜ੍ਹੀਆਂ ਸਾਂਝਾਂ ਨੂੰ ਤੁੜ੍ਹਵਾਇਆ ਉਹਦੇ ਲਈ
ਮਰ ਮਰ ਕੇ ਟਾਈਮ ਲੰਘਾਇਆ ਉਹਦੇ ਲਈ
----------------------------------------------------
ਕਲਮ ਨੂੰ ਰੂਹ ਬਣਾ ਕੇ ਗੀਤ ਲਿਖਿਆ ਜਾਂਦਾ
ਰੂਹਾਂ ਭਟਕਦੀਆਂ ਨੇ ਆਪਣਿਆਂ ਲਈ
ਰੂਹਾਂ ਦਾ ਟਿਕਾਣਾ ਵੀ ਕਮਲਾ ਸਰੀਰ ਹੁੰਦਾ
ਜਿਸ ਨੇ ਰੂਹ ਨੂੰ ਪਾ ਲਿਆ ਉਹ ਮਰ ਜਾਣਾ ਅਖੀਰ ਰੋਂਦਾ
------------------------------------------------------
ਇਥੇ ਯਾਰ ਬਣਾਉਣੇ ਸੌਖੇ ਨੇ
ਯਾਰੀ ਸਿਰੇ ਚੜਾਉਣੀ ਔਖੀ
ਪਿਆਰ ਜਿਸਮਾਂ ਨੂੰ ਕਰਦਾ ਹਰ ਕੋਈ
ਰੂਹਾਂ ਨਾਲ ਸਾਂਝ ਪਾਉਣੀ ਔਖੀ ਹੈ
ਮੰਜਲਾਂ ਨੂੰ ਲੱਭਣਾ ਸੌਖਾ
ਰਾਹਾਂ ਵਿੱਚ ਤੁਰਨਾ ਔਖਾ
ਕੰਢਿਆਂ ਤੋਂ ਪੈਰ ਪੜਵਾਉਣੇ ਪੈਂਦੇ ਨੇ
ਆਸ਼ਕਾਂ ਨੂੰ ਪਤਾ ਦਿਲ ਕਿਦਾਂ ਲਾਉਣੇ ਪੈਂਦੇ ਨੇ
---------------------------------------------------------------------
ਸਮੇਂ ਸਮੇਂ ਦੀਆਂ ਸਰਕਾਰਾਂ ਨੇ ਮੇਰਾ ਸੋਹਣਾ ਪੰਜਾਬ ਉਜਾੜ੍ਹ ਦਿੱਤਾ
ਤੂੰ ਵੀ ਲੱਗਦਾ ਰੱਬਾ ਵੇ ਪੰਜਾਬ ਦੀ ਕਿਸਮਤ ਦਾ ਵਰਕਾ ਪਾੜ੍ਹ ਦਿੱਤਾ
ਮੁੜ੍ਹ ਕੇ ਭੇਜ ਦੇ ਬਾਬੇ ਨਾਨਕ ਵਰਗੇ
ਰੱਬਾ ਭੇਜ ਦੇ ਗੁਰੂ ਗੋਬਿੰਦ ਸਿੰਘ ਵਰਗੇ
------------------------------------------------------------------------
ਬੜ੍ਹਾ ਪਿਆਰ ਦਾ ਸ਼ਹਿਦ ਚੋ ਚੋ ਕੇ ਵੇਖਿਆ ਮੈਂ ਦੁਨੀਆ ਤੇ
ਹਰ ਇੱਕ ਦੇ ਨੇੜ੍ਹੇ ਹੋ ਹੋ ਕੇ ਵੇਖਿਆ ਮੈਂ ਦੁਨੀਆ ਤੇ  
ਪਰ ਦੁਨੀਆ ਦੇ ਰੰਗਾਂ ਨੂੰ ਸਮਝ ਨਹੀਂ ਸਕਿਆ ਮੈਂ
ਦਿਲ ਦੇ ਟੁੱਟੇ ਹੋਏ ਪਤੰਗਾਂ ਨੂੰ ਸਮਝ ਨਹੀਂ ਸਕਿਆ ਮੈਂ
--------------------------------------------------------------------------------
ਤੂੰ ਤਾਂ ਮੇਰੇ ਪਿਆਰ ਨੂੰ ਕਸ਼ਮੀਰ ਤੇ ਪਾਕਿਸਤਾਨ ਬਣਾਈ ਫਿਰਦਾ ਸੱਜਣਾ
ਕਿਤੇ ਦੋ ਵੇਲੇ ਹੱਸ ਕੇ ਵੀ ਬੁਲਾ ਲਿਆ ਕਰ
ਗੈਰਾਂ ਦੀਆਂ ਗਲੀਆਂ ਵਿੱਚ ਗੇੜ੍ਹੇ ਮਾਰਦਾ ਫਿਰਦਾ
ਕਦੇ ਸਾਡੀ ਗਲੀ ਵਿੱਚ ਵੀ ਗੇੜ੍ਹਾ ਮਾਰ ਲਿਆ ਕਰ
---------------------------------------------------